ਕਬੱਡੀ 46 ਕਿਲੋ ਮੁਕਾਬਲੇ ਵਿੱਚ ਜਾਂਗਪੁਰ ਦੀ ਟੀਮ ਨੇ ਖੰਡੂਰ ਟੀਮ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ

ਕਬੱਡੀ 46 ਕਿਲੋ ਮੁਕਾਬਲੇ ਵਿੱਚ ਜਾਂਗਪੁਰ ਦੀ ਟੀਮ ਨੇ ਖੰਡੂਰ ਟੀਮ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ

17mlp002ਮੁੱਲਾਂਪੁਰ ਦਾਖਾ, 17 ਅਕਤੂਬਰ(ਮਲਕੀਤ ਸਿੰਘ) ਬਾਬਾ ਜੀਵਨ ਸਿੰਘ ਕਲੱਬ ਜਾਂਗਪੁਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੱਬਡੀ 46 ਕਿਲੋ ਦਾ ਟੂਰਨਾਮੈਂਟ ਕਰਵਾਇਆ ਗਿਆ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਵਿਸ਼ੇ ਤੌਰ ਤੇ ਪੁੱਜੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ । ਕਬੱਡੀ ਮੁਕਾਬਲੇ ਦੌਰਾਨ ਜਾਂਗਪੁਰ ਦੀ ਟੀਮ ਨੇ ਖੰਡੂਰ ਟੀਮ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ । ਇਸ ਤਰਾਂ ਜਾਂਗਪੁਰ ਦੀ ਟੀਮ ਨੇ ਪਹਿਲੇ ਸਥਾਨ ਤੇ ਆਕੇ 4100 ਰੁਪਏ ਤੇ ਟਰਾਫੀ, ਖੰਡੂਰ ਦੀ ਟੀਮ ਦੂਜੇ ਨੰਬਰ ਤੇ ਆਕੇ 3100 ਨਕਦ ਰਾਸ਼ੀ ਅਤੇ ਟਰਾਫੀ ਹਾਸਲ ਕੀਤੀ । ਇਸ ਮੌਕੇ ਖਿਡਾਰੀਆਂ ਨਾਲ ਗੱਲਬਤਾ ਕਰਿਦਆਂ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਨੇ ਕਿਹਾ ਕਿ ਨੌਜਵਾਨ ਨਸ਼ਿਆ ਤੋਂ ਦੂਰ ਰਹਿਕੇ ਖੇਡਾ ਵੱਲ ਧਿਆਨ ਦੇਣ । ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਦਲਜੀਤ ਸਿੰਘ ਹੈਪੀ, ਲੁਧਿਆਣਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ , ਲੁਧਿਆਣਾ ਦਿਹਾਤੀ ਕਾਂਗਰਸ ਦੇ ਜਨਰਲ ਸਕੱਤਰ ਜਗਤਾਰ ਸਿੰਘ ਜੱਗੀ ਚੀਮਾਂ, ਬਲਵਿੰਦਰ ਸਿੰਘ, ਸੰਨੀ ਸਿੰਘ, ਸਤਾਰਾ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ, ਕੁਲਜੀਤ ਸਿੰਘ, ਅੰਮ੍ਰਿਤਪਾਲ ਸਿੰਘ,ਬਘੇਰ ਸਿੰਘ ਅਤੇ ਆਕਾਸ਼ ਸਿੰਘ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: