ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਕਬੱਡੀ ਜਗਤ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਕਬੱਡੀ ਜਗਤ ਦੇ ਬਾਬਾ ਬੋਹੜ ਮਹਿੰਦਰ ਸਿੰਘ ਮੌੜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਲੰਡਨ , 20 ਮਈ (ਰਾਜਵੀਰ ਸਮਰਾ): ਕਬੱਡੀ ਜਗਤ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਜਿਹਨਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਦਾ ਅੱਜ ਉਹਨਾ ਦੇ ਜੱਦੀ ਪਿੰਡ ਕਾਲਾ ਸੰਘਿਆਂ ਕਪੂਰਥਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ । ਜਿੱਥੇ ਉਹਨਾ ਦੀ ਚਿਖਾ ਨੂੰ ਅਗਨੀ ਉਹਨਾ ਦੇ ਬੇਟੇ ਨੇ ਦਿੱਤੀ। ਇਸ ਮੌਕੇ ਤੇ ਕਬੱਡੀ ਖੇਡ ਜਗਤ ਨਾਲ ਜੁੜੀਆਂ ਹੋਈਆਂ ਵੱਖ-ਵੱਖ ਸ਼ਖਸੀਅਤਾਂ, ਸਿਆਸਤਦਾਨ ਤੇ ਧਾਰਮਿਕ ਆਗੂ ਅਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਹਜ਼ਾਰਾ ਪਰੇਮੀਆਂ ਨੇ ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਏ।

ਜਿਵੇ ਹੀ ਉਹਨਾ ਦੇ ਮ੍ਰਿਤਕ ਸਰੀਰ ਨੂੰ ਸਮਸਾਨਘਾਟ ਲਿਜਾਇਆ ਗਿਆ ਤਾ ਰਸਤੇ ਵਿੱਚ ਉਹਨਾ ਦੇ ਚਾਹੁਣ ਵਾਲਿਆ ਨੇ ਫੁੱਲਾ ਦੀ ਵਰਖਾ ਕੀਤੀ । ਅੰਤਿਮ ਸੰਸਕਾਰ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਮੌੜ ਨੇ ਹਜ਼ਾਰਾਂ ਕਬੱਡੀ ਖਿਡਾਰੀਆਂ ਨੂੰ ਵਿਦੇਸ਼ ‘ਚ ਖੇਡਣ ਦਾ ਮੌਕੇ ਪ੍ਰਦਾਨ ਕੀਤੇ ਅਤੇ ਸੈਂਕੜੇ ਹੀ ਖਿਡਾਰੀਆਂ ਦੇ ਵਿਆਹ ਕਰਵਾ ਕੇ ਉਹਨਾ ਨੂੰ ਵਿਦੇਸ਼ਾਂ ‘ਚ ਸੈੱਟ ਕੀਤਾ| ਉਨਾਂ ਨੇ ਕਾਲਾ ਸੰਘਿਆ , ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੋ ਇਲਾਵਾ ਤਕਰੀਬਨ ਸਾਰੇ ਪੰਜਾਬ ਵਿਚੋਂ ਸੈਂਕੜੇ ਖਿਡਾਰੀਆਂ ਨੂੰ ਵਿਦੇਸ਼ਾਂ ਵਿੱਚ ਪ੍ਰਮੋਟ ਕਰਕੇ ਵਧੀਆ ਖਿਡਾਰੀ ਖੇਡ ਜਗਤ ਦੀ ਝੋਲੀ ਪਾਏ ਹਨ । ਜਿਸ ਕਾਰਨ ਮਹਿੰਦਰ ਸਿੰਘ ਮੌੜ ਦੀ ਮੌਤ ਨੇ ਕਬੱਡੀ ਜਗਤ ਨੂੰ ਨਾ ਪੂਰਿਆਂ ਜਾਣ ਵਾਲਾ ਘਾਟਾ ਪਿਆ ਹੈ|

Leave a Reply

Your email address will not be published. Required fields are marked *

%d bloggers like this: