ਕਬਜ਼ ਅਤੇ ਬਵਾਸੀਰ ਦਾ ਅਚੂਕ ਇਲਾਜ ਹੈ ਇਹ ਫਲ

ss1

ਕਬਜ਼ ਅਤੇ ਬਵਾਸੀਰ ਦਾ ਅਚੂਕ ਇਲਾਜ ਹੈ ਇਹ ਫਲ

ਅੰਜੀਰ ਦੇ ਫਲ ‘ਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ। ਭਾਰਤ ‘ਚ ਇਸ ਨੂੰ ਸੁੱਖੇ ਅਤੇ ਤਾਜ਼ੇ ਦੋਵਾਂ ਤਰ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੰਜੀਰ ਬੈਂਗਣੀ, ਹਰੇ ਅਤੇ ਹੋਰ ਕਈ ਰੰਗਾਂ ‘ਚ ਪਾਇਆ ਜਾਂਦਾ ਹੈ। ਇਹ ਖਾਣ ‘ਚ ਮਿੱਠਾ ਅਤੇ ਛੋਟੇ-ਛੋਟੇ ਬੀਜ਼ਾਂ ਨਾਲ ਭਰਿਆ ਹੁੰਦਾ ਹੈ। ਇਸ ਫਲ ਨੂੰ ਸੁਆਦ ਦੇ ਤੌਰ ‘ਤੇ ਹੀ ਨਹੀਂ ਖਾਦਾ ਜਾਂਦਾ ਸਗੋਂ ਇਸ ਦੇ ਹੋਰ ਵੀ ਕਈ ਆਯੁਰਵੈਦਿਕ ਫਾਇਦੇ ਹਨ। ਆਓ ਜਾਣਦੇ ਹਾਂ ਅੰਜੀਰ ‘ਚ ਕਿਹੜੇ-ਕਿਹੜੇ ਹੋਰ ਗੁਣ ਹਨ।

1. ਸ਼ੂਗਰ
ਤਾਜ਼ਾ ਅੰਜੀਰ ਰਸਦਾਰ ਗੁੱਦੇ ਅਤੇ ਕੁਰਕੁਰੇ ਬੀਜਾਂ ਨਾਲ ਭਰਿਆ ਹੁੰਦਾ ਹੈ। ਭਾਰਤ ‘ਚ ਇਹ ਸੁੱਕੇ ਫਲ ਦੇ ਰੂਪ ‘ਚ ਵੀ ਮਿਲ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਤਾਜ਼ਾ ਅੰਜੀਰ ਖਾਣਾ ਪਸੰਦ ਕਰਦੇ ਹਨ। ਇਸ ‘ਚ ਘੱਟ ਕੈਲੋਰ ਅਤੇ ਸ਼ੂਗਰ ਹੁੰਦੀ ਹੈ ਜੋ ਸ਼ੂਗਰ ਦੇ ਰੋਗੀਆਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ।

2. ਭਾਰ ਘਟਾਉਣ ‘ਚ ਕਰਦਾ ਹੈ ਮਦਦ
ਅੰਜੀਰ ਫਾਈਬਰ ਦਾ ਪਾਵਰਹਾਊਸ ਹੁੰਦਾ ਹੈ। ਇਹ ਪਾਚਣ ਕਿਰਿਆ ਨੂੰ ਠੀਕ ਰੱਖਦਾ ਹੈ। ਇਸ ਨੂੰ ਖਾਣ ਨਾਲ ਭੁੱਖ ਤੋਂ ਰਾਹਤ ਮਿਲਦੀ ਹੈ ਅਤੇ ਦੁਬਾਰਾ ਜਲਦੀ ਭੁੱਖ ਨਹੀਂ ਲੱਗਦੀ ਅਤੇ ਇਹ ਭਾਰ ਘਟਾਉਣ ‘ਚ ਬਹੁਤ ਮਦਦ ਕਰਦਾ ਹੈ।

3. ਕਬਜ਼ ਕਰਦਾ ਹੈ ਦੂਰ
ਕਬਜ਼ ਲਈ ਇਹ ਇਕ ਆਸਾਨ ਘਰੇਲੂ ਉਪਾਅ ਹੈ। ਇਸ ਲਈ ਸੁੱਖੇ ਅੰਜੀਰ ਦੇ ਬੀਜ ਰਾਤ ਨੂੰ ਭਿਓ ਕੇ ਸਵੇਰੇ ਖਾਣ ਨਾਲ ਕਬਜ਼ ਤੋਂ ਆਰਾਮ ਮਿਲਦਾ ਹੈ। ਸੁੱਕਾ ਅੰਜੀਰ ਖਾਣ ਨਾਲ ਪੇਟ ਦਰਦ ਤੋਂ ਵੀ ਰਾਹਤ ਮਿਲਦੀ ਹੈ।

4. ਹੋਰ ਗੁਣ
ਸੁੱਕੇ ਅੰਜੀਰ ‘ਚ ਤਾਜ਼ੇ ਅੰਜੀਰ ਦੇ ਮੁਕਾਬਲੇ 13 ਕਿਲੋਗ੍ਰਾਮ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਅੰਜੀਰ ‘ਚ ਵਿਟਾਮਿਨ ਏ. ਬੀ. ਅਤੇ ਕਈ ਮਿਨਰਲਸ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।

5. ਬਵਾਸੀਰ ਦਾ ਇਲਾਜ
ਬਵਾਸੀਰ ਕਬਜ਼ ਨਾਲ ਪੈਦਾ ਹੋਣ ਵਾਲੀ ਬੀਮਾਰੀ ਹੈ। ਇਹ ਪਾਚਣ ਕਿਰਿਆ ‘ਚ ਖਰਾਬ ਦੇ ਕਾਰਨ ਹੁੰਦੀ ਹੈ। ਇਸ ਲਈ 2-3 ਸੁੱਕੇ ਅੰਜੀਰ ਨੂੰ ਪਾਣੀ ‘ਚ ਭਿਓ ਦਿਓ ਅਤੇ ਉਨ੍ਹਾਂ ਨੂੰ ਰਾਤ ਭਰ ਛੱਡ ਦਿਓ। ਸਵੇਰੇ ਉਨ੍ਹਾਂ ਦਾ ਸੇਵਨ ਕਰੋ। ਇਕ ਮਹੀਨੇ ਲਈ ਰੋਜ਼ਾਨਾ ਇਸ ਨੂੰ ਖਾਓ। ਵਧੀਆ ਰਿਜ਼ਲਟ ਲਈ ਖਾਣ ‘ਚ ਫਾਈਬਰ ਨਾਲ ਭਰਭੂਰ ਫਲਾਂ-ਸਬਜ਼ੀਆਂ ਨੂੰ ਸਲਾਦ ‘ਚ ਖਾਓ। ਫਾਸਟਫੂਡ ਤੋਂ ਪਰਹੇਜ ਰੱਖੋ।

Share Button

Leave a Reply

Your email address will not be published. Required fields are marked *