ਕਬਜ਼ੇ ‘ਤੇ ਚੱਲੀਆਂ ਗੋਲੀਆਂ

ss1

ਕਬਜ਼ੇ ‘ਤੇ ਚੱਲੀਆਂ ਗੋਲੀਆਂ

24-7

ਸੰਗਰੂਰ: ਜ਼ਿਲ੍ਹ ਦੇ ਪਿੰਡ ਸੰਘਰੇੜੀ ਵਿੱਚ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ਵਿੱਚ ਲੜਾਈ ਦੌਰਾਨ ਗੋਲੀ ਚੱਲ ਗਈ। ਇਸ ਪਿੱਛੋਂ ਪੁਲੀਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ, ਜਿਸ ਨਾਲ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ 15 ਪਛਾਤੇ ਤੇ ਕਰੀਬ ਦੋ ਦਰਜਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

  ਜਾਣਕਾਰੀ ਅਨੁਸਾਰ ਪਿੰਡ ਦੀ ਜ਼ਮੀਨ ਦਾ ਕੇਸ ਲੰਮੇ ਸਮੇਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਅਦਾਲਤ ਨੇ ਫ਼ੈਸਲਾ ਵੀ ਸੁਣਾ ਦਿੱਤਾ ਸੀ। ਪਿੰਡ ਦੇ ਹਰਜਿੰਦਰ ਸਿੰਘ ਗੱਗੀ, ਸਰਪੰਚ ਮਨਜੀਤ ਕੌਰ ਸਮੇਤ ਨਿਹੰਗ ਸਿੰਘਾਂ ਤੇ ਬਾਬਾ ਗੁਰਜੰਟ ਸਿੰਘ ਮੰਡਵੀਂ ਨੇ ਦੱਸਿਆ ਕਿ ਇਸ ਵਿਵਾਦਿਤ ਜ਼ਮੀਨ ਵਿੱਚ 13 ਵਿਸਵੇ ਜ਼ਮੀਨ ਖੂਹ ਦੇ ਤੌੜ ਵਾਲੀ ਹੈ, ਜਿਸ ‘ਤੇ ਅਦਾਲਤ ਤੋਂ ਸਟੇਅ ਮਿਲੀ ਹੋਈ ਹੈ। ਇਸ ਥਾਂ ‘ਤੇ ਬੈਠ ਕੇ ਉਹ ਪਾਠ ਕਰ ਕਰ ਰਹੇ ਸਨ ਕਿ ਵਿਰੋਧੀ ਧਿਰ ਦੇ 20-25 ਵਿਅਕਤੀਆਂ ਨੇ ਆ ਕੇ ਗੋਲੀਆਂ ਚਲਾ ਦਿੱਤੀਆਂ।

  ਉਧਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਅਦਾਲਤੀ ਹੁਕਮਾਂ ਦੇ ਆਧਾਰ ‘ਤੇ ਜ਼ਮੀਨ ‘ਤੇ ਕਬਜ਼ਾ ਕਰਨ ਆਏ ਸੀ ਪਰ ਹਰਜਿੰਦਰ ਸਿੰਘ ਗੱਗੀ ਸਮੇਤ ਕਈ ਵਿਅਕਤੀਆਂ ਨੇ ਉਨ੍ਹਾਂ ਦੇ ਵਾਹਨਾਂ ਦੀ ਭੰਨ-ਤੋੜ ਕੀਤੀ। ਘਟਨਾ ਸਥਾਨ ‘ਤੇ ਪੁੱਜੇ ਡੀਐਸਪੀ ਜਸ਼ਨਦੀਪ ਸਿੰਘ ਗਿੱਲ ਸੁਨਾਮ ਅਤੇ ਐਸਐਚਓ ਥਾਣਾ ਸਿਟੀ ਸੁਨਾਮ ਦੀਪਇੰਦਰ    ਸਿੰਘ ਨੇ ਹਰਜਿੰਦਰ ਸਿੰਘ ਗੱਗੀ, ਨਿਹੰਗ ਸਿੰਘਾਂ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਤਮਈ ਢੰਗ ਨਾਲ ਇਸ ਜਗ੍ਹਾ ਨੂੰ ਖਾਲੀ ਕਰ ਦੇਣ, ਕਿਉਂਕਿ ਅਦਾਲਤ ਨੇ ਮਨਜੀਤ ਸਿੰਘ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ ਪਰ ਉਹ ਕਬਜ਼ਾ ਨਾ ਛੱਡਣ ‘ਤੇ ਅੜੇ ਰਹੇ।

  ਇਸ ‘ਤੇ ਭਾਰੀ ਪੁਲੀਸ ਫੋਰਸ ਨੇ ਪਿੰਡ ਵਾਸੀਆਂ ਅਤੇ ਨਿਹੰਗ ਸਿੰਘਾਂ ‘ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਮਹਿਲਾਵਾਂ ‘ਤੇ ਵੀ ਲਾਠੀਚਾਰਜ ਹੋਇਆ। ਇਸ ਲਾਠੀਚਾਰਜ ਤੇ ਖਿੱਚ-ਧੂਹ ਦੌਰਾਨ ਕੁਝ ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਪੰਚ ਨਰਿੰਦਰ ਸਿੰਘ, ਮੱਖਣ ਸਿੰਘ, ਨੈਬ ਸਿੰਘ, ਚੜਤ ਸਿੰਘ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਸ਼ੇਰ ਸਿੰਘ, ਨੈਬ ਸਿੰਘ, ਕਰਨੈਲ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਜ਼ਖ਼ਮੀ ਹੋ ਗਏ। ਇਸ ਮੌਕੇ ਪੁਲੀਸ ਔਰਤਾਂ ਸਮੇਤ ਧਰਨਾਕਾਰੀਆਂ ਨੂੰ ਥਾਣੇ ਲੈ ਗਈ।

Share Button

Leave a Reply

Your email address will not be published. Required fields are marked *