Sat. Sep 21st, 2019

ਕਬੀਰ ਸਿੰਘ ਦਾ ਟ੍ਰੇਲਰ ਰਿਲੀਜ਼, ਨਸ਼ੇ ‘ਚ ਚੂਰ ਸਿਰਫਿਰੇ ਆਸ਼ਿਕ ਬਣੇ ਸ਼ਾਹਿਦ ਕਪੂਰ

ਕਬੀਰ ਸਿੰਘ ਦਾ ਟ੍ਰੇਲਰ ਰਿਲੀਜ਼, ਨਸ਼ੇ ‘ਚ ਚੂਰ ਸਿਰਫਿਰੇ ਆਸ਼ਿਕ ਬਣੇ ਸ਼ਾਹਿਦ ਕਪੂਰ

ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫਿਲਮ ‘ਕਬੀਰ ਸਿੰਘ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ‘ਚ ਸ਼ਾਹਿਦ ਕਪੂਰ ਮੁੱਖ ਭੂਮਿਕਾ ‘ਚ ਹਨ ਤੇ 2 ਮਿੰਟ 43 ਸੈਕੇਂਡ ਦੇ ਟ੍ਰੇਲਰ ‘ਚ ਸ਼ਾਹਿਦ ਦੀ ਸਕ੍ਰੀਨ ਸ਼ੇਅਰਿੰਗ ਕਾਫੀ ਲੰਬੀ ਹੈ। ਟ੍ਰੇਲਰ ‘ਚ ਸ਼ਾਹਿਦ ਕਪੂਰ ਨੂੰ ਕਾਫੀ ਸਪੇਸ ਦਿੱਤੀ ਗਈ ਹੈ, ਉਨ੍ਹਾਂ ਦਾ ਗੁੱਸਾ, ਸਨਕੀ, ਜ਼ਿੱਦੀ ਰਵੱਈਏ ਨੂੰ ਦਿਖਾਇਆ ਗਿਆ ਹੈ। ਅੱਧੇ ਤੋਂ ਜ਼ਿਆਦਾ ਟਾਈਮ ‘ਚ ਸ਼ਾਹਿਦ ਨਸ਼ਾ ਕਰਦੇ ਹੋਏ ਕਿਸੇ ਨਾਲ ਗੁੱਸਾ ਜਾਂ ਲੜਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਫਿਲਮ ‘ਕਬੀਰ ਸਿੰਘ’ 2017 ‘ਚ ਆਈ ਤੇਲਗੂ ਬਲਾਕ ਬਾਸਟਰ ‘ਅਰਜੁਨ ਰੈੱਡੀ’ ਦੀ ਹਿੰਦੀ ਰੀਮੇਕ ਹੈ। (Kabir Singh Trailer)

ਖ਼ਾਸ ਗੱਲ ਇਹ ਹੈ ਕਿ ਫਿਲਮ ਦੇ ਟ੍ਰੇਲਰ ‘ਚ ਅਰਜੁਨ ਰੈੱਡੀ ਦੀ ਪੂਰੀ ਤਰ੍ਹਾਂ ਕਾਪੀ ਕੀਤੀ ਗਈ ਹੈ ਤੇ ਕੁਝ ਹੀ ਸੀਨ ਵੱਖ ਦਿਖਾਈ ਦੇ ਰਹੇ ਹਨ। ਅਦਾਕਾਰਾ ਕਿਆਰਾ ਅਡਵਾਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਇਕ ਕਾਲਜ ਸਟੂ਼ਡੇਂਟ ਦੇ ਰੁਪ ‘ਚ ਦੇਖਿਆ ਗਿਆ ਹੈ, ਜੋ ਕਾਫੀ ਭੋਲੀ ਨਜ਼ਰ ਆਉਂਦੀ ਹੈ। (Kabir Singh Trailer) ਟ੍ਰੇਲਰ ਤੋਂ ਪਤਾ ਚੱਲਦਾ ਹੈ ਕਿ ਸ਼ਾਹਿਦ ਕਿਆਰਾ ਲਈ ਕਾਫੀ ਲੜਾਈ ਕਰਦੇ ਹਨ ਤੇ ਇਕ ਸਿਰਫਿਰੇ ਆਸ਼ਿਕ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਇਹ ਟ੍ਰੇਲਰ ਤੁਹਾਨੂੰ ਸ਼ਾਹਿਦ ਦੀ ਫਿਲਮ ਕਮੀਨੇ, ਉੜਤਾ ਪੰਜਾਬ ਤੇ ਹੈਦਰ ਦੀ ਯਾਦ ਦਿਲਾਉਂਦਾ ਹੈ, ਜਿਸ ‘ਚ ਉਹ ਕਾਫੀ ਲਾਊਡ ਕੈਰੇਕਟਰ ਸੀ।

ਫਿਲਮ ਦਾ ਨਿਰਦੇਸ਼ਨ ਸੰਦੀਪ ਵਾਂਗਾ ਨੇ ਕੀਤਾ ਹੈ ਤੇ ਅਰਜੁਨ ਰੈਡੀ ਦੇ ਡਰਾਇਟੈਕਟਰ ਵੀ ਸੰਦੀਪ ਵਾਂਗਾ ਹੀ ਹਨ। ਫਿਲਮ ‘ਚ ਕਿਆਰਾ ਸ਼ਾਲਿਨੀ ਦਾ ਕਿਰਦਾਰ ਨਿਭਾ ਰਹੀ ਹੈ।

Leave a Reply

Your email address will not be published. Required fields are marked *

%d bloggers like this: