ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕਫਨ ਤੋਂ ਬਾਹਰ ਖਾਲੀ ਦੋ ਹੱਥ

ਕਫਨ ਤੋਂ ਬਾਹਰ ਖਾਲੀ ਦੋ ਹੱਥ

ਤੁਰਕ ਬਾਦਸ਼ਾਹ ਮਹਿਮੂਦ ਗਜ਼ਨਵੀ ਕਾਫੀ ਸ਼ਕਤੀਸ਼ਾਲੀ ਅਤੇ ਗੁਸੈਲ ਸੀ । ਉਸ ਨੇ ਮੁਲਕ ਹਿੰਦੁਸਤਾਨ ‘ਤੇ ਸਤਾਰਾਂ ਵਾਰ ਹਮਲਾ ਕੀਤਾ । ਉਹ ਇੱਥੋਂ ਕਾਫ਼ੀ ਸੋਨਾ , ਚਾਂਦੀ , ਹੀਰੇ, ਜਵਾਹਰਾਤ ਤੇ ਧਨ – ਦੌਲਤ ਲੁੱਟ ਕੇ ਆਪਣੇ ਨਾਲ ਲੈ ਗਿਆ। ਜਦੋਂ ਉਸ ਦੀ ਮੌਤ ਦਾ ਸਮਾਂ ਆਇਆ ਤਾਂ ਉਸ ਨੇ ਸੋਚਿਆ ਕਿ ਦੁਨੀਆਂ ਦੀ ਸਾਰੀ ਐਸ਼ੋ – ਆਰਾਮ ਤੇ ਸਹੂਲਤ ਉਸ ਦੇ ਕੋਲ ਉਪਲੱਬਧ ਹੈ । ਮੇਰਾ ਸਾਮਰਾਜ ਚਾਰੇ ਪਾਸੇ ਫੈਲਿਆ ਹੋਇਆ ਹੈ । ਸਾਰੀ ਦੁਨੀਆਂ ‘ਤੇ ਮੈਂ ਜਿੱਤ ਪ੍ਰਾਪਤ ਕਰ ਲਈ ਹੈ। ਮੈਂ ਜੋ ਚਾਹਵਾਂ ਉਹ ਕਰ ਸਕਦਾ ਹਾਂ । ਪਰ ਇਹ ਧਨ – ਦੌਲਤ ਮੇਰੇ ਕਦੋਂ ਅਤੇ ਕਿਸ ਕੰਮ ਆਵੇਗੀ ? ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਸਾਰਾ ਧਨ – ਦੌਲਤ ਮਾਲ ਬਾਹਰ ਕੱਢ ਕੇ ਸਜਾ ਦਿੱਤਾ ਜਾਵੇ ।

ਇਸ ਤਰ੍ਹਾਂ ਉਹ ਸਾਰਾ ਧਨ – ਦੌਲਤ ਜਦੋਂ ਬਾਹਰ ਕੱਢਿਆ ਗਿਆ ਅਤੇ ਸਜਾਇਆ ਗਿਆ , ਤਾਂ ਉਹ ਕਈ ਮੀਲਾਂ ਤੱਕ ਫੈਲ ਗਿਆ । ਤੁਰਕ ਬਾਦਸ਼ਾਹ ਮਹਿਮੂਦ ਗਜ਼ਨਵੀ ਕਈ ਘੰਟਿਆਂ ਤੱਕ ਹੀਰੇ ਜਵਾਹਰਾਤਾਂ , ਸੋਨੇ – ਚਾਂਦੀ ਦੇ ਗਹਿਣਿਆਂ , ਮਣੀਆਂ , ਅਨਮੋਲ ਸੋਨੇ – ਚਾਂਦੀ ਦੇ ਸਿੱਕਿਆਂ , ਮਣੀਆਂ ਤੇ ਅਨਮੋਲ ਰਤਨਾਂ ਨੂੰ ਦੇਖਦਾ ਰਿਹਾ ਅਤੇ ਆਖਰ ਵਿੱਚ ਗਿੜਗਿੜਾਉਂਦਾ ਹੋਇਆ ਰੋ ਪਿਆ ਅਤੇ ਕਹਿਣ ਲੱਗਾ ਕਿ ਮੈਂ ਇਸ ਧਨ – ਦੌਲਤ ਮਾਲ ਨੂੰ ਪ੍ਰਾਪਤ ਕਰਨ ਦੇ ਲਈ ਅਣਗਿਣਤ ਲੱਖਾਂ – ਕਰੋੜਾਂ ਔਰਤਾਂ ਨੂੰ ਵਿਧਵਾ ਕਰ ਦਿੱਤਾ , ਲੱਖਾਂ ਬੇਗੁਨਾਹ ਲੋਕਾਂ ਨੂੰ ਮਾਰ ਦਿੱਤਾ , ਅਨੰਤ ਬੱਚਿਆਂ ਨੂੰ ਯਤੀਮ ਕਰ ਦਿੱਤਾ । ਏਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਇਹ ਧਨ – ਦੌਲਤ ਮਾਲ ਅੱਜ ਮੇਰੇ ਨਾਲ ਨਹੀਂ ਜਾ ਸਕਦਾ । ਬੱਸ ਇੰਨਾ ਕਹਿਣ ਤੋਂ ਬਾਅਦ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਜਿਸ ਸਮੇਂ ਮੇਰੀ ਮ੍ਰਿਤੂ ਹੋਵੇਗੀ , ਉਸ ਸਮੇਂ ਮੇਰੇ ਦੋਵੇਂ ਹੱਥ ਕਫ਼ਨ ਤੋਂ ਬਾਹਰ ਕੱਢ ਦੇਣਾ , ਤਾਂ ਕਿ ਇਹ ਦੁਨੀਆਂ ਦੇਖ ਸਕੇ ਅਤੇ ਸੰਸਾਰ ਨੂੰ ਪਤਾ ਲੱਗ ਜਾਵੇ ਕਿ ਮੈਂ ਇਸ ਦੁਨੀਆਂ ਤੋਂ ਖਾਲੀ ਹੱਥ ਜਾ ਰਿਹਾ ਹਾਂ ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

Leave a Reply

Your email address will not be published. Required fields are marked *

%d bloggers like this: