ਕਪੂਰਥਲਾ ਦੇ ਅਸ਼ੋਕ ਕੁਮਾਰ ਨੇ ਜਿੱਤਿਆ ‘ਸੀਨੀਅਰ ਮਿਸਟਰ ਪੰਜਾਬ’ ਦਾ ਖਿਤਾਬ

ss1

ਕਪੂਰਥਲਾ ਦੇ ਅਸ਼ੋਕ ਕੁਮਾਰ ਨੇ ਜਿੱਤਿਆ ‘ਸੀਨੀਅਰ ਮਿਸਟਰ ਪੰਜਾਬ’ ਦਾ ਖਿਤਾਬ

ਬਾਡੀ ਬਿਲਡਿੰਗ ਦੇ ਭੀਸ਼ਮ ਪਿਤਾਮਾ ਡਾ. ਰਣਧੀਰ ਹਸਤੀਰ ਦੀ ਯਾਦ ਵਿਚ ਕਰਵਾਈ 45ਵੀਂ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਸੀਨੀਅਰ ਮਿਸਟਰ ਪੰਜਾਬ ਦਾ ਖਿਤਾਬ ਅਸ਼ੋਕ ਕੁਮਾਰ ਨੇ ਜਿੱਤਿਆ। ਪੰਜਾਬ ਪੈਲੇਸ, ਨੇੜੇ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ ਵਿਚ ਕਰਵਾਈ ਗਈ ਚੈਂਪੀਅਨਸ਼ਿਪ ਦੀ ਦੇਖ-ਰੇਖ 1974 ਵਿਚ ਪਹਿਲੇ ਸੀਨੀਅਰ ਮਿਸਟਰ ਪੰਜਾਬ ਬਣੇ ਸਵ. ਡਾ. ਰਣਧੀਰ ਹਸਤੀਰ ਦੇ ਪੁੱਤਰ ਡਾ. ਅੰਕੁਰ ਹਸਤੀਰ ਐਗਜ਼ੀਕਿਊਟਿਵ ਵਾਈਸ ਪ੍ਰਧਾਨ ਪੰਜਾਬ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਕੀਤੀ, ਜਦੋਂਕਿ ਪੰਜਾਬ ਐਮੈਚਿਓਰ ਬਾਡੀ ਬਿਲਡਿੰਗ ਐਸੋ. ਦੇ ਪ੍ਰਧਾਨ ਡਾ. ਰਾਜ ਹਸਤੀਰ, ਕੈਸ਼ੀਅਰ ਜੀ. ਐੱਲ. ਸ਼ਰਮਾ, ਸਕੱਤਰ ਵਿਜੇ ਸ਼ਰਮਾ ਸਣੇ ਸਾਰੇ ਅਹੁਦੇਦਾਰਾਂ ਦਾ ਖਾਸ ਸਹਿਯੋਗ ਰਿਹਾ। ਐਸੋ. ਦੇ ਸਟੇਟ ਪ੍ਰੈੱਸ ਸਕੱਤਰ ਕਮ-ਪੀ. ਆਰ. ਓ. ਵੇਦ ਪ੍ਰਕਾਸ਼ ਖੋਸਲਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੇ ਓਵਰ ਆਲ ਜੇਤੂ ਅਸ਼ੋਕ ਕੁਮਾਰ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।

Share Button

Leave a Reply

Your email address will not be published. Required fields are marked *