Fri. May 24th, 2019

ਕਪੂਰਥਲਾ ‘ਚ 9 ਔਰਤਾਂ ‘ਤੇ ਤੇਜ਼ਾਬੀ ਹਮਲਾ

ਕਪੂਰਥਲਾ ‘ਚ 9 ਔਰਤਾਂ ‘ਤੇ ਤੇਜ਼ਾਬੀ ਹਮਲਾ

ਕਪੂਰਥਲਾ: ਨੌਂ ਔਰਤਾਂ ‘ਤੇ ਹੋਇਆ ਤੇਜ਼ਾਬੀ ਹਮਲਾ। ਖਬਰ ਕਪੂਰਥਲਾ ਦੇ ਪਿੰਡ ਬਹੂਈ ਤੋਂ ਹੈ। ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦੇ ਹੋਏ ਝਗੜੇ ਦੌਰਾਨ ਔਰਤਾਂ ‘ਤੇ ਤੇਜ਼ਾਬੀ ਹਮਲਾ ਕੀਤਾ ਗਿਆ ਹੈ। ਜ਼ਖ਼ਮੀ ਔਰਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪਿੰਡ ਦੀ 10 ਕਨਾਲ ਜ਼ਮੀਨ ਨੂੰ ਲੈ ਕੇ ਪੰਚਾਇਤ ਤੇ ਪਿੰਡ ਦੇ ਹੋਰ ਪੱਖ ‘ਚ ਵਿਵਾਦ ਚੱਲ ਰਿਹਾ ਹੈ। ਮਾਮਲਾ ਅਦਾਲਤ ‘ਚ ਵਿਚਾਰਅਧੀਨ ਹੈ ਪਰ ਅੱਜ ਅਚਾਨਕ ਜ਼ਮੀਨ ‘ਤੇ ਕਬਜ਼ੇ ਦੀ ਕੋਸ਼ਿਸ਼ ਨੂੰ ਲੈ ਕੇ ਦੋਵਾਂ ਪੱਖਾਂ ‘ਚ ਵਿਵਾਦ ਹੋ ਗਿਆ। ਵਿਵਾਦ ਇੰਨਾ ਵਧਿਆ ਕਿ ਮਾਰਕੁੱਟ ਤੋਂ ਬਾਅਦ ਤੇਜ਼ਾਬੀ ਹਮਲੇ ਤੱਕ ਜਾ ਪਹੁੰਚਾ।

Leave a Reply

Your email address will not be published. Required fields are marked *

%d bloggers like this: