Wed. Jun 19th, 2019

ਕਪਿਲ ਸ਼ਰਮਾ ਨੂੰ ਬਿੱਗ ਬੀ ਨੇ ਵਿਆਹ ਲਈ ਦਿੱਤੀ ਖਾਸ ਸਲਾਹ

ਕਪਿਲ ਸ਼ਰਮਾ ਨੂੰ ਬਿੱਗ ਬੀ ਨੇ ਵਿਆਹ ਲਈ ਦਿੱਤੀ ਖਾਸ ਸਲਾਹ

ਬਾਲੀਵੁੱਡ ਨੇ ਇਸ ਸਾਲ ਕਈ ਸ਼ਾਹੀ ਵਿਆਹ ਦੇਖੇ ਤੇ ਕਈ ਵਿਆਹ ਅਜੇ ਸਾਲ ਦੇ ਆਖਰ ਤਕ ਹੋਣੇ ਬਾਕੀ ਹਨ। ਅਜਿਹੇ ‘ਚ ਇੱਕ ਹੋਰ ਵਿਆਹ ਹੈ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤੁਰਥ ਦਾ। ਕਲੱਬ ਕਬਾਨਾ ਨੇ ਬਾਲੀਵੁੱਡ ਤੇ ਦੇਸ਼ ਤੋਂ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਹਾਲ ਹੀ ‘ਚ ਕਪਿਲ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਆਪਣੇ ਵਿਆਹ ਦਾ ਸੱਦਾ ਵੀ ਦਿੱਤਾ ਹੈ। ਇਸ ‘ਤੇ ਬਿੱਗ ਬੀ ਨੇ ਹਾਮੀ ਵੀ ਭਰ ਦਿੱਤੀ ਹੈ। ਇਸ ਦੇ ਨਾਲ ਹੀ ਹਾਲ ਹੀ ‘ਚ ਕਪਿਲ, ਬਿੱਗ ਬੀ ਦੇ ਸ਼ੋਅ ‘ਤੇ ਨਜ਼ਰ ਆਏ ਸੀ ਜਿੱਥੇ ਬਿੱਗ ਬੀ ਨੇ ਕਪਿਲ ਨੂੰ ਵਿਆਹ ਲਈ ਕੁਝ ਟਿਪਸ ਵੀ ਦਿੱਤੇ।
ਅਮਿਤਾਭ ਨੇ ਕਪਿਲ ਨੂੰ ਕਿਹਾ, “ਪਤਨੀ ਕੁਝ ਵੀ ਕਹੇ ਉਸ ਤੋਂ ਪਹਿਲਾਂ ਤੁਸੀਂ ਸੌਰੀ ਬੋਲ ਦਿਓ। ਤੁਹਾਡੇ ਸਾਰੇ ਦੁਖ-ਦਰਦ ਦੂਰ ਹੋ ਜਾਣਗੇ।” ਅਮਿਤਾਭ ਨੇ ਕਪਿਲ ਦਾ ਸੱਦਾ ਸਵੀਕਾਰ ਤਾਂ ਕਰ ਲਿਆ ਹੈ ਪਰ ਉਹ ਕਿਹੜੀ ਪਾਰਟੀ ‘ਚ ਸ਼ਾਮਲ ਹੋਣਗੇ, ਇਹ ਅਜੇ ਕਲੀਅਰ ਨਹੀਂ।

Leave a Reply

Your email address will not be published. Required fields are marked *

%d bloggers like this: