ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jul 3rd, 2020

ਕਨੇਡਾ ‘ਚ ਨਿਯਮਾਂ ਦੀ ਉਲੰਘਣਾ ਕਰਨ ‘ਤੇ ਗ੍ਰਿਫਤਾਰ ਜੋਬਨ ਜਲਦ ਹੋ ਸਕਦੈ ਡਿਪੋਰਟ

ਕਨੇਡਾ ‘ਚ ਨਿਯਮਾਂ ਦੀ ਉਲੰਘਣਾ ਕਰਨ ‘ਤੇ ਗ੍ਰਿਫਤਾਰ ਜੋਬਨ ਜਲਦ ਹੋ ਸਕਦੈ ਡਿਪੋਰਟ

ਸਾਲ 2015 ਵਿੱਚ ਪੰਜਾਬ ਤੋਂ ਇੱਕ ਵਿਦਿਆਰਥੀ ਜੋਬਨਦੀਪ ਸਿੰਘ ਸੰਧੂ ਕੈਨਾਡੋਰ ਕਾਲਜ ਮਿਸਿਸਾਗਾ ਵਿੱਚ ਮੈਕੇਨੀਕਲ ਇੰਜੀਨਿਅਰਿੰਗ ਦੀ ਪੜ੍ਹਾਈ ਕਰਨ ਗਿਆ ਸੀ । 2017 ਵਿੱਚ ਜੋਬਨਦੀਪ ਆਪਣੀ ਪੜਾਈ ਖਤਮ ਕਰਨ ਹੀ ਵਾਲਾ ਸੀ ਕਿ ਟੋਰਾਂਟੋ ਵਿਖੇ ਓਟਾਂਰੀਆ ਪੁਲਿਸ ਵਲੋਂ ਉਸ ਨੂੰ ਗਲਤ ਡਰਾਈਵਰੀ ਕਰਦੇ ਫੜ੍ਹ ਲਿਆ ਗਿਆ । ਇਸ ਮਾਮਲੇ ਦੀ ਜਾਂਚ ਕਰਨ ‘ਤੇ ਪਤਾ ਚੱਲਿਆ ਕਿ ਜੋਬਨ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਨਿਯਮਾਂ ਤਹਿਤ 20 ਘੰਟਿਆਂ ਤੋਂ ਜ਼ਿਆਦਾ 35 ਘੰਟੇ ਕੰਮ ਕਰ ਰਿਹਾ ਸੀ । ਜੋਬਨ ਨੂੰ ਨਿਯਮਾਂ ਦੀ ਉਲੰਘਣਾ ਕਰਨ ‘ਤੇ ਗ੍ਰਿਫਤਾਰ ਕਰਕੇ 31 ਮਈ ਤੱਕ ਦੇਸ਼ ਛੱਡ ਕੇ ਭਾਰਤ ਡਿਪੋਰਟ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ

ਇਸ ਮਗਰੋਂ ਜੋਬਨਦੀਪ ਨੇ ਸੋਸ਼ਲ ਮੀਡੀਆ ‘ਤੇ ਇੱਕ ਸਿਗਨੇਚਰ ਕੈਂਪੇਨ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਿਗਨੇਚਰ ਕੀਤੇ ਜਾਣ ਤਾਂ ਜੋ ਕੈਨੇਡਾ ਸਰਕਾਰ ਅੱਗੇ ਉਸ ਨੂੰ ਡਿਪੋਰਟ ਨਾ ਕੀਤੇ ਜਾਣ ਦੀ ਅਰਜ ਕੀਤੀ ਜਾ ਸਕੇ । ਜੋਬਨ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਹ ਕੋਈ ਗੁੰਡਾ ਨਹੀਂ ਤੇ ਨਾ ਹੀ ਕੋਈ ਗਲਤ ਕੰਮ ਨਹੀਂ ਕਰਦਾ ਹੈ, ਬਸ ਆਪਣੀ ਪੜ੍ਹਾਈ ਅਤੇ ਖਰਚਾ ਪੂਰਾ ਕਰਨ ਲਈ ਕੰਮ ਕਰਦਾ ਹੈ । ਇਸ ਲਈ ਉਸਨੂੰ ਕੈਨੇਡਾ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇ । ਇਸ ਮੁਹਿੰਮ ਨੂੰ 50 ਹਜ਼ਾਰ ਤੋਂ ਵੱਧ ਲੋਕਾਂ ਦਾ ਸਮਰਥਨ ਵੀ ਮਿਲਿਆ ।

ਇਸ ਬਾਰੇ ਜਦੋਂ ਕੈਨੇਡੀਅਨ ਸੰਸਦ ਵਿੱਚ ਮੰਤਰੀ ਦਰਸ਼ਨ ਸਿੰਘ ਕੰਗ ਨੇ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਨੂੰ ਅਹਿਮਦ ਹੁਸੈਨ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਿਯਮ ਸਾਰਿਆਂ ਲਈ ਬਰਾਬਰ ਹਨ, ਪਰ ਅਸੀਂ ਕੁਝ ਨਿਯਮਾਂ ਵਿੱਚ ਬਦਲਾਅ ਕਰਨ ਬਾਰੇ ਵਿਚਾਰ ਕਰਾਂਗੇ । ਜੋਬਨਦੀਪ ਵੱਲੋਂ ਕੈਨੇਡਾ ਵਿੱਚ ਰਹਿਣ ਲਈ ਕੀਤੀਆਂ ਜਾ ਰਹੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਅਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ । ਹੁਣ ਦੇਖਣਾ ਹੋਵੇਗਾ ਕਿ ਜੋਬਨਦੀਪ ਨਾਲ ਕੋਈ ਕ੍ਰਿਸ਼ਮਾ ਵਾਪਰਦਾ ਹੈ ਜਾਂ ਫਿਰ ਉਸਨੂੰ ਵਾਪਸ ਪੰਜਾਬ ਆਉਣਾ ਪੈਂਦਾ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: