Sun. Jul 21st, 2019

ਕਨਾਤਲ ਦੀ ਖੂਬਸੂਰਤ ਵਾਦੀਆਂ ‘ਚ ਮਨਾਓ ਛੁੱਟੀਆਂ

ਕਨਾਤਲ ਦੀ ਖੂਬਸੂਰਤ ਵਾਦੀਆਂ ‘ਚ ਮਨਾਓ ਛੁੱਟੀਆਂ

ਕਨਾਤਲ ਉਤਰਾਖੰਡ ਦੀ ਖੂਬਸੂਰਤ ਥਾਵਾਂ ਵਿਚੋਂ ਇੱਕ ਹੈ। ਇਸ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸ ਜਗ੍ਹਾ ਦੀ ਪਹਿਚਾਣ ਇੱਥੇ ਦੇ ਖੂਬਸੂਰਤ ਫੁਲ ਦੇ ਬਗੀਚੇ ਸੇਬ ਦੇ ਦਰਖ਼ਤ ਅਤੇ ਖੂਬਸੂਰਤ ਵਾਦੀਆਂ ਤੋਂ ਹੁੰਦੀ ਹੈ। ਇਥੇ ਆ ਕੇ ਤੁਸੀਂ ਸੁਕੂਨ ਦੇ ਕੁੱਝ ਪਲ ਬਿਤਾ ਸਕਦੇ ਹੋ। ਦੋਸਤਾਂ ਦੇ ਨਾਲ ਮਸਤੀ ਜਾਂ ਫਿਰ ਪਾਰਟਨਰ ਦੇ ਨਾਲ ਕਵਾਲਿਟੀ ਟਾਈਮ ਬਿਤਾਉਣਾ ਹੋਵੇ ਤਾਂ ਇਹ ਜਗ੍ਹਾ ਬੈਸਟ ਹੈ। ਕਨਾਤਲ ਆ ਕੇ ਤੁਹਾਨੂੰ ਵਧਆ ਤਜ਼ਰਬਾ ਹੋਵੇਗਾ।

ਕਨਾਤਲ ਦੀ ਕੁਦਰਤੀ ਖੂਬਸੂਰਤੀ ਵਿਚ ਘੁੰਮਣ ਦਾ ਮਜ਼ਾ ਹੀ ਕੁੱਝ ਹੋਰ ਹੈ। ਇਥੇ ਦੇ ਖੂਬਸੂਰਤ ਫੁੱਲ ਦੇ ਬਗੀਚੇ ਅਤੇ ਮਨਭਾਉਣਾ ਮੌਸਮ ਤੁਹਾਡਾ ਦਿਲ ਜਿੱਤ ਲੈਣਗੇ। ਕੁਦਰਤ ਨਾ ਪਿਆਰ ਕਰ ਵਾਲਿਆਂ ਲਈ ਇਹ ਥਾਂ ਬੇਹੱਦ ਸ਼ਾਨਦਾਰ ਹੈ। ਜੇਕਰ ਤੁਹਾਨੂੰ ਐਡਵੈਂਚਰ ਕਰਨਾ ਜ਼ਿਆਦਾ ਪਸੰਦ ਹੈ, ਤਾਂ ਤੁਸੀਂ ਟਰੈਕਿੰਗ ਲਈ ਕੋਡਿਆ ਜੰਗਲ ਜਾ ਸਕਦੇ ਹਨ। ਉਥੇ ਦੀ ਖੂਬਸੂਰਤ ਝਰਨੇ ਅਤੇ ਆਲੇ ਦੁਆਲੇ ਦੇ ਸੁੰਦਰ ਦ੍ਰਿਸ਼ ਖਿੱਚ ਦਾ ਕੇਂਦਰ ਹੈ। ਕਈ ਵਾਰ ਇੱਥੇ ਜੰਗਲੀ ਜਾਨਵਰ ਵੀ ਵਿਖ ਜਾਂਦੀਆਂ ਹਨ।

ਕਨਾਤਲ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸੁਰਕੁੰਡਾ ਦੇਵੀ ਮੰਦਰ ਸਥਿਤ ਹੈ। ਕਨਾਤਲ ਘੁੰਮਣ ਆਉਣ ਵਾਲੇ ਲੋਕ ਇਕ ਵਾਰ ਇੱਥੇ ਦਰਸ਼ਨ ਲਈ ਜ਼ਰੂਰ ਆਉਂਦੇ ਹਨ। ਇਸ ਦੇ ਨਾਲ ਹੀ 360 ਡਿਗਰੀ ਦਾ ਵਿਊ ਨੂੰ ਵੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ।

Leave a Reply

Your email address will not be published. Required fields are marked *

%d bloggers like this: