Sun. May 19th, 2019

ਕਨਵਰ ਗਰੇਵਾਲ ਨੇ ਰਵਿਦਾਸੀਆ ਕੌਮ ਤੋਂ ਮੰਗੀ ਮਾਫ਼ੀ : ਬੇਗਮਪੁਰਾ ਟਾਇਗਰ ਫੋਰਸ

ਕਨਵਰ ਗਰੇਵਾਲ ਨੇ ਰਵਿਦਾਸੀਆ ਕੌਮ ਤੋਂ ਮੰਗੀ ਮਾਫ਼ੀ : ਬੇਗਮਪੁਰਾ ਟਾਇਗਰ ਫੋਰਸ

ਹੁਸ਼ਿਆਰਪੁਰ, 14 ਮਾਰਚ (ਤਰਸੇਮ ਦੀਵਾਨਾ)-ਬੇਗਮਪੁਰਾ ਟਾਇਗਰ ਫੋਰਸ ਅਮਰ ਸ਼ਹੀਦ ਸੰਤ ਰਾਮਾਨੰਦ ਸੋਚ ਸੰਸਥਾ, ਰਵਿਾਦਸੀਆ ਫੇਸ ਬੁੱਕ ਇਨ ਦਾ ਵਰਡ, 108 ਸੰਤ ਰਾਮਾ ਨੰਦ ਵਿਆਨਾ ਕਾਂਡ ਅਸਟ੍ਰੇਲੀਆ, ਕਾਸ਼ੀ ਟੀ.ਵੀ. ਐਨ.ਐਸ.ਓ.ਐਨ.ਵਾਈ. ਅਤੇ ਰਵਿਦਾਸੀਆਂ ਸਮਾਜ ਦਾ ਵਫਦ ਜ਼ਿਲ੍ਹਾ ਪ੍ਰਧਾਨ ਧਰਮਪਾਲ ਬੇਗਮਪੁਰਾ ਟਾਇਗਰ ਫੋਰਸ ਦੀ ਅਗਵਾਈ ਹੇਠ ਕਨਵਰ ਗਰੇਵਾਲ ਨੂੰ ਮਿਲਿਆ, ਜਿਸ ਵਿੱਚ ਦੱਸਿਆ ਗਿਆ ਪਿਛਲੇ ਕੁਝ ਦਿਨਾਂ ਤੋਂ ਪਹਿਲਾ ਕਨਵਰ ਗਰੇਵਾਲ ਦੀ ਗੀਤ ਦੀ ਵੀਡੀਓ ਸ਼ੋਸ਼ਲ ਮੀਡੀਆਂ ’ਤੇ ਵਾਇਰ ਹੋਇਆ ਸੀ। ਜਿਸ ਵਿੱਚ ਕਨਵਰ ਗਰੇਵਾਲ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਮ ਸਤਿਕਾਰ ਨਾਲ ਨਹੀਂ ਲਿਆ ਗਿਆ ਸੀ। ਜਿਸ ਨਾਲ ਰਵਿਦਾਸੀਆ ਕੌਮ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਗਿਆ ਸੀ। ਬੇਗਮਪੁਰਾ ਟਾਇਗਰ ਫੋਰਸ ਨੇ ਇਸ ਸੰਬੰਧ ਵਿੱਚ ਜਦੋਂ ਕਨਵਰ ਗਰੇਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ 11-3-2018 ਨੂੰ ਮਿਲਣ ਦਾ ਟਾਇਮ ਦਿੱਤਾ ਗਿਆ ਸੀ। ਜੋ ਕਿ ਸਥਾਨ 104 ਸੈਕਟਰ ਮੋਹਾਲੀ ਤਾਜ ਟਾਵਰ ਵਿਖੇ ਦਿੱਤਾ ਗਿਆ ਸੀ। ਵਫਦ ਦੇ ਆਹੁਦਦਾਰਾਂ ਨੇ ਜਦੋਂ ਕਨਵਰ ਨਾਲ ਗੱਲਬਾਤ ਕੀਤੀ ਤਾਂ ਉਥੇ ਕਨਵਰ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨੇ ਵੀ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਉਨ੍ਹਾਂ ਸਾਰਿਆਂ ਨੂੰ ਗੁਰੂ ਬਰਾਬਰਤਾ ਦਾ ਹੱਕ ਦਿੱਤਾ ਗਿਆ ਹੈ ਨਾ ਕਿ ਕਿਸੇ ਨੂੰ ਛੋਟਾ ਜਾਂ ਵੱਡਾ ਲਿਖਿਆ ਗਿਆ ਹੈ। ਵਫਦ ਨੇ ਕਨਵਰ ਗਰੇਵਾਲ ਨੂੰ ਉਸ ਦੀ ਕੀਤੀ ਹੋਈ ਗਲਤੀ ਦਾ ਅਹਿਸਾਸ ਕਰਵਾਇਆ ਅਤੇ ਉਸ ਨੂੰ ਸਤਿਗੁਰੂਾਂ ਤੋਂ ਮਾਫ਼ੀ ਮੰਗਣ ਲਈ ਕਿਹਾ ਗਿਆ। ਜੋ ਕੇ ਕਨਵਰ ਨੇ ਸਤਿਗੁਰੂਾਂ ਤੋਂ ਮਾਫ਼ੀ ਮੰਗੀ ਅਤੇ ਨਾਲ ਇਹ ਵੀ ਕਿਹਾ ਕਿ ਜੇਕਰ ਮੇਰੇ ਕੋਲੋ ਸਤਿਗੁਰੂਾਂ ਨੂੰ ਭਗਤ ਕਹਿਣ ’ਤੇ ਰਵਿਦਾਸੀਆਂ ਕੌਮ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਦੀ ਸਤਿਗੁਰੂਾਂ ਤੋਂ ਅਤੇ ਰਵਿਦਾਸੀਆਂ ਕੌਮ ਕੋਲੋਂ ਮਾਫ਼ੀ ਮੰਗਦਾ ਹਾਂ। ਇਸ ਮੌਕੇ ’ਤੇ ਪ੍ਰਧਾਨ ਧਰਮਪਾਲ ਬੇਗਮਪੁਰਾ ਟਾਇਗਰ ਫੋਰਸ, ਵਾਇਸ ਪ੍ਰਧਾਨ ਮਾਣਾ ਜੱਸਲ, ਮਨੂੰ ਮਹਿਤਾ ਕਾਂਸ਼ੀ ਟੀ.ਵੀ., ਪੰਜਾਬ ਪ੍ਰਧਾਨ ਨਰਿੰਦਰ ਸਿੰਘ, ਡਾਕਟਰ ਸੁਰਿੰਦਰ ਜੱਖੂ, ਹਲਕਾ ਪੂਰਬੀ ਇੰਚਾਰਜ, ਨਰੇਸ਼ ਬਸਰਾ, ਬਲਵਿੰਦਰ ਸੀੜਾ, ਹਰਜਿੰਦਰ ਜੰਡਿਆਲੀ, ਸੰਜੀਵਪਾਲ, ਸੋਨੂੰ ਹੀਰ, ਸੁਖਦੇਵ ਸਿੰਘ, ਚਰਨਦਾਸ ਮਾਂਗਟ ਅਤੇ ਹੋਰ ਵੀ ਸਾਥੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: