Wed. Dec 11th, 2019

ਕਦੋਂ ਤੱਕ ਬਲਾਤਕਾਰ ਵਰਗੀਆਂ ਦਿਲ ਕੰਬਾਊ ਘਟਨਾਵਾਂ ਖੋਖਲੇ ਕਾਨੂੰਨ ਨੂੰ ਸਵਾਲਾਂ ਦੇ ਕਟਹਿਰੇ ਚ ਖੜਾ ਕਰਦੀਆਂ ਰਹਿਣ ਗਈਆਂ?

ਕਦੋਂ ਤੱਕ ਬਲਾਤਕਾਰ ਵਰਗੀਆਂ ਦਿਲ ਕੰਬਾਊ ਘਟਨਾਵਾਂ ਖੋਖਲੇ ਕਾਨੂੰਨ ਨੂੰ ਸਵਾਲਾਂ ਦੇ ਕਟਹਿਰੇ ਚ ਖੜਾ ਕਰਦੀਆਂ ਰਹਿਣ ਗਈਆਂ?

ਕੁਦਰਤ ਨੇ ਜਾਨਵਰ ਤੇ ਇਨਸਾਨ ਦੋਹਾਂ ਨੂੰ ਪਿਆਰ ਤੇ ਆਪਸੀ ਮਿਲਵਰਤਨ ਦੀ ਭਾਵਨਾ ਦਾ ਅਹਿਸਾਸ ਮਹਿਸੂਸ ਕਰਨ ਦੀ ਸੂਝਬੂਝ ਦਿੱਤੀ ਸੀ। ਜਾਨਵਰ ਤਾਂ ਅੱਜ ਵੀ ਆਪਣੀ ਸੂਝਬੂਝ ਤੋਂ ਜਿਆਦਾ ਪਿਆਰ ਨਾਲ ਰਹਿ ਰਹੇ ਹਨ। ਪਰ ਅਜੋਕਾ ਇਨਸਾਨ ਇਨਸਾਨੀਅਤ ਭੁੱਲਕੇ ਹੈਵਾਨੀਅਤ ਦੇ ਰਾਸਤੇ ਤੇ ਤੁਰ ਪਿਆ। ਉਸਦਾ ਦੂਸਰਿਆਂ ਪ੍ਤੀ ਵਿਵਹਾਰ ਜਾਨਵਰਾਂ ਤੋਂ ਵੀ ਭੈੜਾ ਹੋ ਚੁੱਕਾ ਹੈਂ। ਇਸ ਲਈ ਸਮਾਜ ਅੰਦਰ ਹਰ ਵਰਗ ਘੁਟਣ ਮਹਿਸੂਸ ਕਰਦਾ ਆਪਣੇ ਆਪ ਨੂੰ ਅਸੁਰੱਖਿਅਤ ਮੰਨ ਰਿਹਾਂ ਹੈ। ਖਾਸ ਕਰਕੇ ਭਾਰਤ ਵਰਗੇ ਦੇਸ਼ ਅੰਦਰ ਔਰਤ ਇਸ ਹੈਵਾਨੀਅਤ ਦਾ ਸ਼ਿਕਾਰ ਹੋ ਰਹੀ ਹੈਂ। ਕੁੱਖ ਤੋਂ ਲੈਕੇ ਮੌਤ ਤੱਕ ਦਾ ਸਫਰ ਉਸ ਲਈ ਬਹੁਤ ਹੀ ਦੁੱਖਦਈ ਤੇ ਪੀੜਾਂ ਭਰਿਆ ਹੈਂ। ਉਸਦਾ ਸੋਸਣ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈਂ। ਇਸ ਘਟੀਆ ਸੋਚ ਕਰਕੇ ਕੁੜੀਆਂ ਉੱਪਰ ਤੇਜਾਬ ਸੁੱਟਣ ਤੇ ਬਲਾਤਕਾਰ ਵਰਗੇ ਸੰਗੀਨ ਕੇਸਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈਂ। ਜੋਕਿ ਇੱਕ ਚੰਗੇ ਭਵਿੱਖ ਤੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈਂ। ਜਦੋਂ ਇਹ ਘਟਨਾਵਾਂ ਵੱਧਦੀਆਂ ਹਨ ਤੇ ਇਨਸਾਫ ਦੀ ਪ੍ਕਿਰਿਆ ਬਹੁਤ ਜਿਆਦਾ ਲੰਬੀ ਹੋਣ ਕਰਕੇ ਇਨਸਾਫ਼ ਫਾਇਲਾਂ ਵਿੱਚ ਦੱਬਕੇ ਰਹਿ ਜਾਦਾਂ ਹੈਂ ਤਾਂ ਹਰ ਔਰਤ ਤੇ ਔਰਤ ਦਾ ਸਤਿਕਾਰ ਕਰਨ ਵਾਲਾ ਇਸ ਕਾਨੂੰਨ ਨੂੰ ਸਵਾਲਾਂ ਤੇ ਸੱਕ ਦੇ ਕਟਹਿਰੇ ਚ ਲਿਆ ਖੜਾ ਕਰਦਾ ਹੈਂ। ਕਦੋਂ ਤੱਕ ਕਾਨੂੰਨ ਅੱਖਾਂ ਬੰਦਾ ਕਰਕੇ ਬਲਾਤਕਾਰ ਦੇ ਹਨੇਰੇ ਚ ਡੁੱਬਿਆ ਰਹੇਗਾ?

ਇਹ ਘਟਨਾਵਾਂ ਨਾ ਤਾ ਨਵੀਆਂ ਹਨ ਤੇ ਨਾ ਹੀ ਨਜਰਅੰਦਾਜ਼ ਕਰਨ ਯੋਗ। ਫੇਰ ਵੀ ਇਹਨਾ ਦਾ ਘਟਣ ਦੀ ਥਾਂ ਵੱਧਣਾ ਇਹ ਸਾਬਿਤ ਕਰਦਾ ਹੈਂ ਕਿ ਅਸੀਂ ਇਸ ਪ੍ਤੀ ਕਿੰਨੇ ਚ ਗੰਭੀਰ ਹਾਂ। ਬਾਹਰਲੇ ਮੁਲਕਾ ਦੇ ਪਹਿਰਾਵੇ ਤੇ ਅਸੀਂ ਬੜੇ ਮਾਣ ਨਾਲ ਉਗਲ ਚੁੱਕਦੇ ਹਾਂ ਪਰ ਕਦੇ ਅਸੀਂ ਸੋਚਿਆ ਕਿ ਉੱਥੇ ਰਾਤ ਨੂੰ ਵੀ ਔਰਤ ਸੁਰੱਖਿਅਤ ਮਹਿਸੂਸ ਕਰਦੀ ਹੈਂ। ਉਸਦੇ ਕੱਪੜੇ ਉਸਦੇ ਜਿਸਮ ਨੂੰ ਚੰਗੀ ਤਰਾਂ ਢੱਕਣ ਜਾਂ ਨਾ ਪਰ ਉਹਨਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਕਿਉਂਕਿ ਉਹਨਾ ਦੀ ਸੋਚ ਸਾਫ ਆ ਉਹ ਆਪਣੀ ਜ਼ਿੰਦਗੀ ਤੱਕ ਮਤਲਬ ਰੱਖਦੇ ਹਨ। ਉਹਨਾਂ ਦੇਸ਼ਾ ਵਿੱਚ ਔਰਤ ਦੀ ਪੂਜਾ ਨਹੀਂ ਹੁੰਦੀ। ਜਦੋਂ ਤੱਕ ਸਾਡੀਆਂ ਧੀਆਂ, ਭੈਣਾਂ ਸੁਰੱਖਿਅਤ ਨਹੀਂ ਉਦੋਂ ਤੱਕ ਸਾਡੇ ਲਈ ਪਹਿਰਾਵਾ ਤੇ ਸਭਿਆਚਾਰ ਕੁਝ ਮਾਇਨੇ ਨਹੀਂ ਰੱਖਦਾ। ਬਲਾਤਕਾਰ ਵਰਗੀਆਂ ਘਟਨਾਵਾਂ ਕਮਜੋਰ ਮਾਨਸਕਿਤਾ ਦਾ ਨਤੀਜਾ ਹਨ। ਪਰ ਇਸ ਕਮਜ਼ੋਰ ਮਾਨਸਕਿਤਾ ਦੀ ਵਜਾ ਸਾਡੇ ਸਮਾਜ ਦੀ ਸੋਚ ਹੈਂ। ਜਿੱਥੇ ਕੁੜੀਆਂ ਮੁੰਡਿਆਂ ਦਾ ਇਕੱਠੇ ਪੜਨਾ ਗੁਨਾਹ ਹੈਂ। ਕਿਸੇ ਕੁੜੀ ਦਾ ਮੁੰਡੇ ਨਾਲ ਗੱਲ ਕਰਨਾ ਜੁਰਮ ਹੈਂ। ਇੱਥੇ ਬੰਦਿਸਾ ਤੇ ਗੁਲਾਮੀ ਦਾ ਬੋਲਬਾਲਾ ਹੈਂ। ਜਨਮ ਤੋਂ ਹੀ ਕੁੜੀਆਂ ਨੂੰ ਖਾਮੋਸ਼ ਹੋਣਾ ਸਿਖਾ ਦਿੱਤਾ ਜਾਂਦਾ ਜਦ ਕਿ ਚਾਹੀਦਾ ਇਹ ਹੈਂ ਕਿ ਉਹਨਾ ਨੂੰ ਇਸ ਕਾਬਿਲ ਬਣਾਇਆ ਜਾਵੇ ਉਹ ਮਾੜੀ ਸੋਚ ਵਾਲੇ ਮਰਦ ਸਮਾਜ ਨਾਲ ਮੁਕਾਬਲਾ ਕਰ ਸਕਣ। ਉਹਨਾਂ ਨੂੰ ਸਿੱਖਿਅਤ ਕੀਤਾ ਜਾਵੇ। ਮੁੰਡਿਆਂ ਤੇ ਕੁੜੀਆਂ ਨੂੰ ਸਿੱਖਿਅਤ ਕਰਕੇ ਦੋਸਤੀ ਦੇ ਰਿਸ਼ਤੇ ਦੀ ਅਹਿਮਅਤ ਸਮਝਾਈ ਜਾਵੇ ਤਾ ਜੋ ਜੁਰਮ ਦੀ ਦਸਤਕ ਸੁਣਾਈ ਦੇਣ ਤੇ ਉਹ ਆਪਣਾ ਡਰ ਕਿਸੇ ਨਾਲ ਸਾਂਝਾ ਕਰ ਸਕੇ।

ਸਾਡੇ ਦੇਸ਼ ਅੰਦਰ ਔਰਤ ਨੂੰ ਜ਼ਮੀਨ ਜਾਇਦਾਦ ਵਾਂਗ ਨਿੱਜੀ ਸੰਪੰਤੀ ਸਮਝਿਆ ਜਾਂਦਾ ਹੈਂ। ਜਿੱਥੇ ਹਰ ਕੋਈ ਉਸਦੀ ਆਵਾਜ਼ ਦਬਾਉਣ ਤੇ ਜਿਸਮ ਨੂੰ ਨੋਚਣ ਲਈ ਤਿਆਰ ਬੈਠਾ ਇਹ ਹਰ ਗਲੀ ਹਰ ਪਿੰਡ ਸਹਿਰ ਤੇ ਹਰ ਸਰਕਾਰੀ, ਗੈਰ-ਸਰਕਾਰੀ ਥਾਂਵਾ ਉੱਪਰ ਵਾਪਰ ਰਿਹਾਂ। ਜੇ ਅਸੀਂ ਚਾਹੁੰਦੇ ਹਾਂ ਲੋਕ ਮਜਬੂਰ ਹੋਕੇ ਧੀਆਂ ਨੂੰ ਕੁੱਖ ਵਿੱਚ ਨਾ ਮਾਰਨ ਤਾ ਆਉ ਧੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਦੀ ਕੋਸ਼ਿਸ਼ ਕਰੀਏ। ਬਲਾਤਕਾਰ ਇਕੱਲਾ ਜਿਸਮ ਦਾ ਹੀ ਨਹੀਂ ਸਗੋਂ ਸੋਚ ਦਾ ਵੀ ਹੁੰਦਾਂ ਹੈ। ਇਹ ਮੌਤ ਨਾਲੋਂ ਵੀ ਵੱਡੀ ਸਜ਼ਾ ਹੈਂ। ਕਿਉਂਕਿ ਔਰਤ ਲਈ ਇੱਜਤ ਈ ਸਭ ਕੁਝ ਹੁੰਦੀ ਹੈਂ। ਇਸ ਸੋਸਣ ਦਾ ਸ਼ਿਕਾਰ ਹੋਈ ਔਰਤ ਹਰ ਪਲ ਮਰਦੀ ਹੈਂ।ਇਸ ਤੋਂ ਬਾਅਦ ਉਸਦੀ ਸਾਰੀ ਜ਼ਿੰਦਗੀ ਬੋਝ ਬਣ ਜਾਂਦੀ ਹੈਂ। ਇਸ ਘਟਨਾ ਤੋਂ ਬਾਅਦ ਉਸਨੂੰ ਹਮਦਰਦੀ ਨਾਲ ਤੱਕਣ ਵਾਲੀਆਂ ਨਜਰਾਂ ਘੱਟ ਤੇ ਨੋਚਣ ਵਾਲੀਆਂ ਜਿਆਦਾ ਮਿਲਦੀਆਂ ਹਨ। ਜੇਕਰ ਕਤਲ ਦੀ ਸਜਾ ਫਾਸੀ ਹੋ ਸਕਦੀ ਹੈਂ ਤਾ ਕਤਲ ਤੋਂ ਵੀ ਵੱਡੇ ਜੁਰਮ ਲਈ ਫਾਸੀ ਦੀ ਸਜਾ ਕਿਉਂ ਤੈਅ ਨਹੀਂ ਹੋ ਸਕਦੀ। ਬਲਾਤਕਾਰ ਕਰਨ ਤੋਂ ਬਾਅਦ ਕਿਉਂ ਕਾਨੂੰਨ ਹਵਸ ਚ ਅੰਨੇ ਹੋਏ ਦਰਿੰਦਿਆਂ ਨੂੰ ਕੁਝ ਮਹੀਨਿਆਂ ਦੀ ਸਜਾ ਤੋਂ ਬਾਅਦ ਆਜ਼ਾਦ ਕਰ ਦਿੰਦਾ ਹੈਂ। ਆਉ ਸਾਰੇ ਇਨਸਾਫ਼ ਲਈ ਲੜੀਏ ਇੱਕ ਆਵਾਜ਼ ਬੁਲੰਦ ਕਰੀਏ। ਜਿੱਥੇ ਵੀ ਸਾਡੀਆਂ ਧੀਆਂ,ਭੈਣਾ ਅਸੁਰੱਖਿਅਤ ਮਹਿਸੂਸ ਕਰਨ ਇਨਸਾਨੀਅਤ ਦੇ ਨਾਤੇ ਸਾਡਾ ਫ਼ਰਜ ਬਣਦਾ ਉਹਨਾਂ ਨੂੰ ਸੁਰੱਖਿਆ ਦੇਣ ਦਾ।

ਕਿਸੇ ਵੀ ਜੁਰਮ ਨੂੰ ਖਤਮ ਕਰਨ ਲਈ ਉਸਦੀ ਵਜਾ ਨੂੰ ਸਮਝਣ ਦੀ ਲੋੜ ਹੁੰਦੀ ਹੈਂ। ਇਸ ਬਲਾਤਕਾਰ ਵਰਗੇ ਜੁਰਮ ਦੀ ਵਜਾ ਸਮਾਜ ਦੀ ਪੁਰਾਣੀ ਸੋਚ ਤੇ ਜਿਸਮਾਨੀ ਸੰਬੰਧਾਂ ਬਾਰੇ ਜਿਆਦਾ ਜਾਣਕਾਰੀ ਦਾ ਨਾ ਹੋਣਾ ਵੀ ਹੈਂ। ਲੋੜ ਹੈਂ ਕੁੜੀਆਂ ਨੂੰ ਖਾਮੋਸ਼ ਹੋਕੇ ਸਮਝੋਤਾ ਕਰਨ ਦੀ ਥਾਂ ਇੱਕ ਆਵਾਜ਼ ਬਣਨ ਦੀ ਤਾਕਿ ਮਾੜੀ ਸੋਚ ਰੱਖਣ ਵਾਲਾ ਮਰਦ ਹੀਣਤਾ ਮਹਿਸੂਸ ਕਰ ਸਕੇ। ਕਿਉਂਕਿ ਸਾਡੀ ਚੁੱਪ ਉਸਦੀ ਤਾਕਤ ਤੇ ਸਾਡੀ ਆਵਾਜ਼ ਉਸਦੀ ਕਮਜ਼ੋਰੀ ਹੈ। ਉਸਦਾ ਸਮਾਜ ਵੱਲੋ ਮੁਕੰਮਲ ਬਾਈਕਾਟ ਕੀਤਾ ਦਾਵੇ। ਸਾਨੂੰ ਆਪਣੇ ਬੱਚਿਆਂ ਨੂੰ ਬੰਦਿਸ਼ਾਂ ਚੋ ਆਜ਼ਾਦ ਕਰਕੇ ਸਮਾਜ ਚ ਰਹਿਣ ਦਾ ਢੰਗ ਦੱਸਣਾ ਪਵੇਗਾ। ਜਦੋ ਉਹ ਰਿਸਤਿਆਂ ਦੀ ਅਹਿਮਅਤ ਸਮਝ ਲੈਣਗੇ ਉਦੋ ਬਲਾਤਕਾਰ ਖਤਮ ਹੋ ਸਕਦਾ ਹੈਂ। ਕਾਨੂੰਨ ਪ੍ਕਿਰਿਆ ਨੂੰ ਤੇਜ਼ ਤੇ ਕਾਠੋਰ ਕਰਨ ਦੀ ਲੋੜ ਹੈਂ। ਉਸ ਵਿੱਚ ਲੋੜੀਦਾ ਬਦਲਾਅ ਲਿਆਦਾਂ ਜਾਵੇ। ਹਰ ਇਨਸਾਨ ਔਰਤ ਪ੍ਤੀ ਆਪਣਾ ਫਰਜ਼ ਤੇ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵੇ। ਜਦੋਂ ਤੱਕ ਗੁਨਾਹਗਾਰ ਅੰਦਰ ਕਾਨੂੰਨ ਦਾ ਡਰ ਨਹੀਂ ਬੈਠੇਗਾ ਇਹ ਘਟਨਾਵਾਂ ਹੁੰਦੀਆਂ ਰਹਿਣ ਗਈਆਂ। ਆਉ ਕਾਨੂੰਨ ਨੂੰ ਸਵਾਲਾਂ ਦੇ ਕਟਹਿਰੇ ਚ ਖੜਾ ਹੋਣ ਦੀ ਥਾਂ ਦੋਸ਼ੀ ਨੂੰ ਕਟਹਿਰੇ ਵਿੱਚ ਖੜਾ ਕਰਕੇ ਚੰਗਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੀਏ । ਜਦੋਂ ਤੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿਣ ਗਈਆਂ ਉਦੋਂ ਤੱਕ ਸਾਨੂੰ ਕੋਈ ਹੱਕ ਨਹੀਂ ਆਪਣੇ ਧਰਮ,ਸਭਿਆਚਾਰ ਤੇ ਮਾਣ ਕਰਨ ਦਾ।

ਅਤਿੰਦਰਪਾਲ ਸਿੰਘ ਪਰਮਾਰ
81468 08995

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: