ਕਤਲ ਦੇ ਦੋਸ਼ੀ ਅਵਤਾਰ ਧਾਮੀ ਦੀ ਪੇਸ਼ੀ 18 ਜਨਵਰੀ ਨੂੰ

ss1

ਕਤਲ ਦੇ ਦੋਸ਼ੀ ਅਵਤਾਰ ਧਾਮੀ ਦੀ ਪੇਸ਼ੀ 18 ਜਨਵਰੀ ਨੂੰ

ਬਰੈਂਪਟਨ, 6 ਜਨਵਰੀ: ਭਰਾ ਨੂੰ ਕਤਲ ਕਰਨ ਦੇ ਦੋਸ਼ ਦਾ ਸਾਹਮਣਾ ਕਰ ਰਹੇ ਬਰੈਂਪਟਨ ਵਾਸੀ ਅਵਤਾਰ ਧਾਮੀ ਦੀ ਅਦਾਲਤ ਵਿੱਚ ਅਗਲੀ ਪੇਸ਼ੀ 18 ਜਨਵਰੀ ਨੂੰ ਹੋਵੇਗੀ| 31 ਦਸੰਬਰ ਨੂੰ ਵੱਡੇ ਤੜਕੇ ਟੋਰਬਰੈਮ ਰੋਡ ਤੇ ਪੀਟਰ ਰੌਬਰਟਸਨ ਬੁਲਵੇਰਾਡ ਤੇ ਕਰੋਲ ਬਾਗ ਲਾਸ਼ ਦੇ ਪਾਰਕਿੰਗ ਸਥਾਨ ਵਿੱਚ ਇਕ ਪਿਰਅੱਪ ਟਕੱਰ ਹੇਠ ਦਰੜੇ ਜਾਣ ਕਾਰਨ ਗੁਰਪ੍ਰੀਤ ਧਾਮੀ (34) ਦੀ ਮੌਤ ਹੋ ਗਈ ਸੀ ਤੇ ਪੁਲੀਸ ਨੇ ਅਵਤਾਰ ਧਾਮੀ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆਂ ਦਾ ਦੋਸ਼ ਲਗਾਇਆ ਸੀ| ਪੁਲੀਸ ਨੇ ਗੁਰਪ੍ਰੀਤ ਧਾਮੀ ਦੀ ਮੌਤ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿੱਚ ਪਰਿਵਾਰਕ ਮੈਂਬਰ ਨੂੰ ਸੂਚਿਤ ਕਰਨ ਤੋਂ ਬਾਅਦ ਉਸ ਦੀ ਪਛਾਣ ਜ਼ਾਹਿਰ ਕੀਤੀ ਸੀ| ਅਵਤਾਰ ਧਾਨੀ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਣੀ ਬਾਕੀ ਹੈ ਤੇ ਫਿਲਹਾਲ ਉਹ ਪੁਲੀਸ ਹਿਰਾਸਤ ਵਿੱਚ ਹੈ| ਹਾਦਸੇ ਬਾਰੇ ਪਤਾ ਲੱਗਣ ਤੇ ਜਦੋਂ ਪੁਲੀਸ ਮੌਕੇ ਤੇ ਪੁੱਜੀ ਤਾਂ ਕੈਲੇਡਨ ਨਾਲ ਸਬੰਧਤ ਗੁਰਪ੍ਰੀਤ ਧਾਮੀ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ|

Share Button

Leave a Reply

Your email address will not be published. Required fields are marked *