ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ: ਡਿਪਟੀ ਕਮਿਸ਼ਨਰ ਗੁਰਨੀਤ ਤੇਜ

ss1

ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ : ਡਿਪਟੀ ਕਮਿਸ਼ਨਰ ਗੁਰਨੀਤ ਤੇਜ

ਰੂਪਨਗਰ : ਜਿਲ੍ਹੇ ਵਿਚ ਕਣਕ ਖਰੀਦ ਦਾ ਆਂਕੜਾ ਪਿਛਲੇ ਸਾਲ ਤੋਂ ਵਧਿਆ ।ਇਹ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਦਸਿਆ ਕਿ ਸਾਲ 2016 ਦੌਰਾਨ ਜਿਲ੍ਹੇ ਵਿਚ 146424 ਮਿਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜਦਕਿ ਇਸ ਸਾਲ ਹੁਣ ਤਕ 1,50,501 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁਕੀ ਹੈ ਸ਼੍ਰੀਮਤੀ ਤੇਜ ਨੇ ਦਸਿਆ ਕਿ ਪਿਛਲੇ ਸਾਲ 2 ਮਈ ਤੱਕ 134734 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਉਨਾਂ ਇਹ ਵੀ ਦਸਿਆ ਕਿ ਵਖ ਵਖ ਛੇ ਏਜੰਸੀਆਂ ਨੇ ਖਰੀਦ ਕੀਤੀ ਗਈ ਕਣਕ ਦੀ 222.07 ਅਦਾਇਗੀ ਵੀ ਕਰ ਦਿਤੀ ਹੈ ਅਤੇ 127245 ਮੀਟਰਿਕ ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ 1873 ਮੀਟਰਿਕ ਟਨ ਕਣਕ ਮੰਡੀਆਂ ਵਿਚ ਆਈ ਜੋ ਕਿ ਸਾਰੀ ਦੀ ਸਾਰੀ ਵਖ ਵਖ ਏਜੰਸੀਆਂ ਵਲੋਂ ਖਰੀਦ ਲਈ ਗਈ।ਉਨ੍ਹਾਂ ਵੱਖ-ਵੱਖ ਖਰੀਦ ੲੈਸਜੰਸੀਆਂ ਨੂੰ ਲਿਫ਼ਟਿੰਗ ਨੂੰ ਹੋਰ ਤੇਜ਼ ਕਰਨ ਲਈ ਵੀ ਆਖਿਆ ਤਾਂ ਜੋ ਸਰਕਾਰ ਦੀ ਮਲਕੀਅਤ ਬਣ ਚੁੱਕੀਆਂ ਮੰਡੀਆਂ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਮੌਸਮ ਦੀ ਖਰਾਬੀ ਆਦਿ ਨਾਲ ਪ੍ਰਭਾਵਿਤ ਨਾ ਹੋਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਬਾਰਦਾਨਾ ਜ਼ਿਲ੍ਹੇ ਵਿਚ ਸਰਪਲਸ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਪੀਣ ਵਾਲੇ ਸਾਫ ਪਾਣੀ, ਬਿਜਲੀ, ਪਖਾਨੇ ਆਦਿ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਵੀ ਸਮੇਂ ਅਨੁਸਾਰ ਕੀਤੀ ਜਾ ਰਹੀ ਹੈ।
ਸ਼੍ਰੀਮਤੀ ਤੇਜ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਕਿਉਂਕਿ ਹੁਣ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਅੱਗ ਲਗਾਉਣ ਦੀਆਂ ਘਟਨਾਵਾਂ ‘ਤੇ ਸੈਟੇਲਾਈਟ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੁਰਮਾਨੇ ਕੀਤੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤਾਂ ਵਿੱਚ ਹੀ ਵਾਹੁਣ ਨੂੰ ਤਰਜੀਹ ਦੇਣ ਇਸ ਤਰ੍ਹਾਂ ਜਿਥੇ ਖੇਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ ਉਥੇ ਹੀ ਮਿੱਤਰ ਕੀੜੇ ਵੀ ਬਚੇ ਰਹਿਣਗੇ।

ਇਸ ਮੌਕੇ ਡਾਕਟਰ ਕਿਮੀ ਵਿਨੀਤ ਸੇਠੀ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ 1,50,501 ਮੀਟਰਿਕ ਟਨ ਖਰੀਦ ਕੀਤੀ ਫਸਲ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਖਰੀਦ ਵਿਚ ਪਨਗ੍ਰੇਨ ਨੇ 29264 ਮੀਟਰਕ ਟਨ ਕਣਕ , ਮਾਰਕਫੈਡ ਵੱਲੋਂ 29730 ਮੀਟਰਕ ਟਨ, ਪਨਸਪ 28471 ਮੀਟਰਕ ਟਨ, ਵੇਅਰ ਹਾਊਸ ਵੱਲੋਂ 15033 ਮੀਟਰਕ ਟਨ, ਪੰਜਾਬ ਐਗਰੋ ਵੱਲੋਂ 19497 ਮੀਟਰਕ ਟਨ, ਐਫ ਸੀ ਆਈ ਵੱਲੋਂ 13094 ਮੀਟਰਕ ਟਨ ਅਤੇ ਵਪਾਰੀਆਂ ਵੱਲੋਂ 5424 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ,ਖਰੀਦ ਕੀਤੀ ਕਣਕ ਦੀ 222.07 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁਕੀ ਹੈ ।ਕੀਤੀ ਗਈ ਅਦਾਇਗੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨਾਂ ਦਸਿਆ ਕਿ ਪਨਗ੍ਰੇਨ ਨੇ 44 ਕਰੌੜ 63 ਲੱਖ,ਮਾਰਕਫੈਡ ਨੇ 45 ਕਰੌੜ 70 ਲੱਖ,ਪਨਸਪ ਨੇ 44 ਕਰੌੜ 59 ਲੱਖ, ਵੇਅਰ ਹਾਊਸ ਨੇ 23 ਕਰੌੜ 80 ਲੱਖ,ਪੰਜਾਬ ਐਗਰੋ ਨੇ 30 ਕਰੌੜ 79 ਲੱਖ, ਐਫ. ਸੀ. ਆਈ.ਨੇ 24 ਕਰੌੜ 02 ਲੱਖ ਅਤੇ ਵਪਾਰੀਆਂ ਵਲੋਂ 08 ਕਰੋੜ 64 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁਕੀ ਹੈ ਅਤੇ 127245 ਮੀਟਰਿਕ ਟਨ ਕਣਕ ਦੀ ਲਿਫਟਿੰਗ ਵੀ ਕੀਤੀ ਜਾ ਚੁਕੀ ਹੈ ਜਿਸ ਵਿਚੌਂ ਪਨਗ੍ਰੇਨ ਨੇ 28158 ਮੀਟਰਿਕ ਟਨ,ਮਾਰਕਫੈਡ ਨੇ 21446 ਮੀਟਰਿਕ ਟਨ ,ਪਨਸਪ ਨੇ 25429 ਮੀਟਰਿਕ ਟਨ , ਵੇਅਰ ਹਾਊਸ ਨੇ 15418 ਮੀਟਰਿਕ ਟਨ ,ਪੰਜਾਬ ਐਗਰੋ ਨੇ 19254 ਮੀਟਰਿਕ ਟਨ , ਐਫ. ਸੀ. ਆਈ.ਨੇ 11849 ਮੀਟਰਿਕ ਟਨ ਅਤੇ ਵਪਾਰੀਆਂ ਵਲੋਂ 5691 ਮੀਟਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁਕੀ ਹੈ ।

Share Button

Leave a Reply

Your email address will not be published. Required fields are marked *