ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਕਣਕ ਦੇ ਨਾੜ ਨੂੰ ਲੱਗੀ ਅੱਗ , ਲਗਭਗ 150 ਏਕੜ ਨਾੜ ਸੜਕੇ ਸੁਆਹ

ਕਣਕ ਦੇ ਨਾੜ ਨੂੰ ਲੱਗੀ ਅੱਗ , ਲਗਭਗ 150 ਏਕੜ ਨਾੜ ਸੜਕੇ ਸੁਆਹ

ਖੇਤੀਬਾੜੀ ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਪੀਰ ਖਾ ਸ਼ੇਖ ਵਿਖੇ ਕਣਕ ਦੇ ਨਾੜ ਨੂੰ ਅੱਗ ਲੱਗਣ ਨਾਲ ਲਗਭਗ 150 ਏਕੜ ਨਾੜ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਿਜਲੀ ਟਰਾਸਫਾਰਮਰ ਤੋਂ ਅੱਗ ਲੱਗਣ 2 ਪਿੰਡਾਂ ਵਿਚ ਡੇਢ ਸੌ ਏਕੜ ਤੋਂ ਵਧੇਰੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ।

ਪਿੰਡ ਟਿੱਬੀ ਕਲਾਂ ਨੇੜੇ ਲੱਗੇ ਤਿੰਨ ਫੇਸ ਬਿਜਲੀ ਟਰਾਸਫਾਰਮਰ ਤੋਂ ਸਪਾਰਕਿੰਗ ਨਾਲ ਤੂੜੀ ਬਣਾਉਣ ਲਈ ਖੇਤਾਂ ਵਿਚ ਖੜ੍ਹੇ ਨਾੜ ਨੂੰ ਅੱਗ ਲੱਗ ਗਈ ਤੇ ਚਲਦੀ ਤੇਜ ਹਵਾ ਕਾਰਨ ਅੱਗ ਭਿਆਨਿਕ ਰੂਪ ਧਾਰਨ ਕਰ ਗਈ ਜਿਸ ਨਾਲ ਪਿੰਡ ਟਿੱਬੀ ਕਲਾਂ ਤੇ ਪਿੰਡ ਪੀਰ ਖਾਂ ਸ਼ੇਖ ਦੇ ਚੰਨਾ ਸਿੰਘ , ਸੂਬਾ ਸਿੰਘ, ਗੁਰਦੇਵ ਸਿੰਘ, ਗੁਰਮੁੱਖ ਸਿੰਘ, ਮੋੜਾ ਸਿੰਘ, ਨਿਹੰਗ ਸਿੰਘ, ਪਿਆਰਾ ਸਿੰਘ, ਅਵਤਾਰ ਸਿੰਘ, ਵੀਰ ਸਿੰਘ ਆਦਿ ਸਮੇਤ ਵੱਖ ਵੱਖ ਕਿਸਾਨਾਂ ਦਾ ਕਰੀਬ ਡੇਢ ਸੌ ਏਕੜ ਕਣਕ ਦਾ ਨਾੜ ਸੜ ਗਿਆ।

ਫਾਇਰ ਬ੍ਰਿਗੇਡ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਬਚ ਗਿਆ। ਪੀੜਤ ਕਿਸਾਨਾਂ ਨੇ ਸਰਕਾਰ ਪਾਸੋਂ ਮੁਆਵਜੇ ਦੀ ਮੰਗ ਕੀਤੀ ਹੈ |

Leave a Reply

Your email address will not be published. Required fields are marked *

%d bloggers like this: