ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਹੋਵੇਗਾ ਜੁਰਮਾਨਾ ਅਤੇ ਏਨੇ ਮਹੀਨਿਆਂ ਦੀ ਕੈਦ

ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਹੋਵੇਗਾ ਜੁਰਮਾਨਾ ਅਤੇ ਏਨੇ ਮਹੀਨਿਆਂ ਦੀ ਕੈਦ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਸਾੜਨ ਤੋਂ ਰੋਕਣ ਲਈ ਵੱਖ ਵੱਖ ਜਿਲ੍ਹਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ । ਹੁਣ ਜੇਕਰ ਕੋਈ ਕਿਸਾਨ ਕਣਕ ਦੇ ਨਾਦ ਨੂੰ ਅੱਗ ਲਗਾਉਂਦਾ ਹੈ ਤਾਂ ਉਸਦੇ ਖਿਲਾਫ ਧਾਰਾ 144 ਤਹਿਤ ਕਾਰਵਾਈ ਕੀਤੀ ਜਾਵੇਗੀ ਹੈ।

ਵੱਖ ਵੱਖ ਜਿਲ੍ਹੇ ਦੇ ਡੀ.ਸੀ. ਸਹਿਬਾਨ ਵੱਲੋਂ ਇਹ ਆਦੇਸ਼ ਲਾਗੂ ਕੀਤੇ ਹਨ । ਧਾਰਾ 144 ਜ਼ਮਾਨਤੀ ਧਾਰਾ ਹੈ ਇਸ ਤੋਂ ਦੋਸ਼ੀ ਦੀ ਮੌਕੇ ‘ਤੇ ਹੀ ਜ਼ਮਾਨਤ ਹੋ ਜਾਂਦੀ ਹੈ। ਕੁਝ ਜੁਰਮਾਨਾ ਲਾ ਕੇ ਜਾਂ 6 ਮਹੀਨੇ ਦੀ ਸਜ਼ਾ ਦੀ ਇਸ ਧਾਰਾ ‘ਚ ਵਿਵਸਥਾ ਹੈ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਮਨਾਹੀ ਦੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਫਸਲ ਕੱਟਣ ਮਗਰੋਂ ਜ਼ਮੀਨ ਮਾਲਕਾਂ ਵੱਲੋਂ ਕਣਕ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਹਵਾ ਪ੍ਰਦੂਸ਼ਣ ਫੈਲਦਾ ਹੈ ਅਤੇ ਵਾਤਾਵਰਣ ’ਤੇ ਮਾੜਾ ਅਸਰ ਪੈਂਦਾ ਹੈ। ਇਸ ਧੂੰਏ ਕਾਰਨ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈਣ ਅਤੇ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਅੱਗ ਨਾਲ ਆਲੇ-ਦੁਆਲੇ ਖੜ੍ਹੀ ਫਸਲ ਦਾ ਨੁਕਸਾਨ ਹੋਣ ਦਾ ਡਰ ਵੀ ਰਹਿੰਦਾ ਹੈ।

ਅੱਗ ਨਾਲ ਦੁਰਲਭ ਅਤੇ ਲਾਭਦਾਇਕ ਜੀਵ ਜੰਤੂਆਂ ਦੀ ਵਿਰਾਸਤ ਦਾ ਸਰਮਾਇਆ ਖ਼ਤਮ ਹੋ ਜਾਂਦਾ ਹੈ ਅਤੇ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਅੱਗ ਲਾਉਣ ਕਾਰਨ ਸੜਕ ਉਪਰ ਸੰਘਣਾ ਧੂੰਆਂ ਹੋਣ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਵੱਡੀ ਦੁਰਘਟਨਾ ਹੋਣ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ ।

ਪਰ ਇਸ ਉਪਰ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕੇ ਅੱਗ ਲਗਾਉਣਾ ਉਹਨਾਂ ਦੀ ਮਜਬੂਰੀ ਬਣ ਜਾਂਦਾ ਕਿਓਂਕਿ ਉਹਨਾਂ ਕੋਲ ਕਣਕ ਦੀ ਰਹਿੰਦ-ਖੂਹੰਦ ਨੂੰ ਖੇਤ ਵਿਚ ਰਲਾਉਣ ਲਈ ਜਰੂਰੀ ਸੰਦ ਉਪਲਬਦ ਨਹੀਂ ਹਨ ਨਾਲ ਹੀ ਹੁਣ ਪਾਣੀ ਦੀ ਬੰਦੀ ਤੇ ਮੋਟਰਾਂ ਤੇ ਬਿਜਲੀ ਨਾ ਹੋਣ ਕਾਰਨ ਨਾੜ ਨੂੰ ਪਾਣੀ ਲਗਾ ਕੇ ਵੀ ਨਹੀਂ ਗਾਲ ਸਕਦੇ ।ਕਿਸਾਨਾਂ ਦਾ ਕਹਿਣਾ ਤੂੜੀ ਬਣਾਉਣ ਤੋਂ ਬਾਅਦ ਬੇਹੱਦ ਘੱਟ ਨਾੜ ਬਚਦਾ ਹੈ ਜਿਸ ਨਾਲ ਕੋਈ ਖਾਸ ਪ੍ਰਦੂਸ਼ਣ ਨਹੀਂ ਹੁੰਦਾ ।

Share Button

Leave a Reply

Your email address will not be published. Required fields are marked *