ਕਣਕ ਦੀ ਖ਼ਰੀਦ ਲਈ 18124.85 ਕਰੋੜ ਰੁਪਏ ਦੀ ਲਿਮਟ ਜਾਰੀ

ss1

ਕਣਕ ਦੀ ਖ਼ਰੀਦ ਲਈ 18124.85 ਕਰੋੜ ਰੁਪਏ ਦੀ ਲਿਮਟ ਜਾਰੀ

ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਦੀ 18124.85 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ 130 ਲੱਖ ਟਨ ਕਣਕ ਦੀ ਖ਼ਰੀਦ ਲਈ 21179.60 ਕਰੋੜ ਰੁਪਏ ਦੀ ਲਿਮਟ ਦੀ ਮੰਗ ਕੀਤੀ ਸੀ। ਸਾਲ 2017 ਵਿੱਚ ਕਣਕ ਦੀ ਖ਼ਰੀਦ ਵਾਸਤੇ 17,994.21 ਕਰੋੜ ਰੁਪਏ ਦੀ ਲਿਮਟ ਜਾਰੀ ਕੀਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਖਲ ਪਿਛੋਂ ਇਸ ਵਾਰ 20,683 ਕਰੋੜ ਰੁਪਏ ਦੀ ਲਿਮਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਇਸ ਦਾ ਵੱਡਾ ਹਿੱਸਾ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਹ ਲਿਮਟ ਪਹਿਲੀ ਅਪਰੈਲ ਤੋਂ 31 ਮਈ ਤਕ ਕਣਕ ਦੀ ਖ਼ਰੀਦ ਲਈ ਜਾਰੀ ਕੀਤੀ  ਗਈ ਹੈ। ਇਸ ਵਾਰ ਕੇਂਦਰ ਸਰਕਾਰ ਨੇ ਕਣਕ ਦੇ ਭਾਅ ਵਿੱਚ 110 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ ਕਣਕ ਦਾ ਭਾਅ ਪਿਛਲੇ ਸਾਲ ਦੇ 1625 ਰੁਪਏ ਦੀ ਬਜਾਏ 1735 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ।  ਕਣਕ ਦੀ ਖਰੀਦ ਲਈ ਸੂਬੇ ਦੀਆਂ ਮੰਡੀਆਂ ਵਿੱਚ ਢੁੱਕਵੇਂ ਪ੍ਰਬੰਧ ਕਰ ਲਏ ਹਨ ਤੇ ਪੰਜਾਬ ਟਰੱਕ ਅਪਰੇਟਰ ਯੂਨੀਅਨ ਨੇ ਬਾਈਕਾਟ ਖਤਮ ਕਰ ਦਿੱਤਾ ਹੈ ਤੇ ਸਰਕਾਰੀ ਰੇਟਾਂ ਅਨੁਸਾਰ ਹੀ ਕਣਕ ਦੀ ਢੁਆਈ ਕਰਨ ਦਾ ਫੈਸਲਾ ਕੀਤਾ ਹੈ।

Share Button

Leave a Reply

Your email address will not be published. Required fields are marked *