Mon. Apr 22nd, 2019

ਕਣਕ ਦਾ ਭੁਗਤਾਣ ਨਾ ਹੋਣ ਕਾਰਨ ਆੜਤੀਆ ਨੇ ਸਰਕਾਰ ਖਿਲਾਫ ਲਾਇਆ ਧਰਨਾ

ਕਣਕ ਦਾ ਭੁਗਤਾਣ ਨਾ ਹੋਣ ਕਾਰਨ ਆੜਤੀਆ ਨੇ ਸਰਕਾਰ ਖਿਲਾਫ ਲਾਇਆ ਧਰਨਾ
ਸਰਕਾਰ ਦੀਆਂ ਗਲਤ ਨੀਤੀਆਂ ਜਿੰਮੇਵਾਰ – ਗਾਂਧੀ

21-23 (3)
ਮਲੋਟ, 20 ਮਈ (ਆਰਤੀ ਕਮਲ) : ਆੜਤੀਆ ਐਸੋਸੀਏਸ਼ਨ ਮਲੋਟ ਵੱਲੋਂ ਦਾਣਾ ਮੰਡੀ ਮਲੋਟ ਵਿਖੇ ਪੰਜਾਬ ਸਰਕਾਰ ਖਿਲਾਫ ਧਰਨਾ ਲਾਇਆ ਗਿਆ ਅਤੇ ਇਸ ਸਬੰਧੀ ਮੁੱਖ ਮੰਤਰੀ ਦੇ ਨਾਂ ਦਾ ਇਕ ਮੰਗ ਪੱਤਰ ਚੇਅਰਮੈਨ ਮਾਰਕੀਟ ਕਮੇਟੀ ਨੂੰ ਦਿੱਤਾ। ਆੜਤੀਆ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ 20 ਅਪ੍ਰੈਲ ਤੋਂ ਬਾਅਦ ਆੜਤੀਆ ਨੂੰ ਕੋਈ ਪੇਮੈਂਟ ਨਹੀ ਆਈ ਜਿਸ ਕਰਕੇ ਸਾਰਾ ਕਾਰੋਬਾਰ ਠੱਪ ਹੋ ਰਿਹਾ ਹੈ । ਉਹਨਾਂ ਕਿਹਾ ਕਿ ਆੜਤੀਆ ਕਿਸਾਨ ਨੂੰ ਅਗਲੀ ਫਸਲ ਬੀਜਣ ਵਾਸਤੇ ਬੀਜ, ਖਾਦ ਅਤੇ ਡੀਜਲ ਸਮੇਤ ਹੋਰ ਘਰੇਲੂ ਸਮਾਨ ਲਈ ਹੋਰ ਪੈਸੇ ਦੇਣ ਤੋਂ ਅਸਮਰੱਥ ਹੈ । ਪ੍ਰਧਾਨ ਨੇ ਦੱਸਿਆ ਕਿ ਹੁਣ ਤੱਕ ਸਿਰਫ 50 ਪ੍ਰਤੀਸ਼ਨ ਪੇਮੈਂਟ ਹੀ ਹੋਈ ਹੈ ਅਤੇ ਆੜਤੀਆਂ ਤੇ ਕਿਸਾਨਾਂ ਦੀ ਹਾਲਤ ਖਸਤਾ ਹੈ । ਉਹਨਾਂ ਕਿਹਾ ਕਿ ਹਾਲਾਂ ਕਿ ਨਿਯਮਾਂ ਅਨੁਸਾਰ ਫਸਲ ਦੀ ਖਰੀਦ ਦਾ ਭੁਗਤਾਣ ਸਬੰਧਿਤ ਏਜੰਸੀ ਵੱਲੋਂ 48 ਘੰਟੇ ਅੰਦਰ ਕਰਨਾ ਹੁੰਦਾ ਹੈ ਪਰ ਇਥੇ 48 ਦਿਨਾ ਬਾਅਦ ਹੀ ਭੁਗਤਾਣ ਹੋਣ ਦੇ ਆਸਾਰ ਨਜਰ ਨਹੀ ਆ ਰਹੇ । ਪ੍ਰਧਾਨ ਪੂਨੀਆ ਨੇ ਇਹ ਵੀ ਕਿਹਾ ਕਿ ਜਦ ਤੱਕ ਸਰਕਾਰ ਪੇਮੈਂਟ ਨਹੀ ਕਰਦੀ ਸਮੂਹ ਆੜਤੀਆ ਵੱਲੋਂ ਦੁਕਾਨਾਂ ਬੰਦ ਕਰਕੇ ਹਰ ਰੋਜ ਧਰਨਾ ਦਿੱਤਾ ਜਾਏਗਾ ਅਤੇ ਅਗਰ ਸਰਕਾਰ ਨੇ ਜਲਦ ਕੋਈ ਸੁਣਵਾਈ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ । ਇਸ ਮੌਕੇ ਪਿੰਟਾ ਅਹੂਜਾ, ਸੈਕਟਰੀ ਪ੍ਰਵੀਨ ਜੈਨ, ਸੀਨੀਅਰ ਮੀਤ ਪ੍ਰਧਾਨ ਸ਼ਿੰਪਾ ਗਰਗ, ਗੁਰਦੀਪ ਸਿੰਘ ਗਿੱਲ ਮੀਤ ਪ੍ਰਧਾਨ, ਪਿੰਦਰ ਕੰਗ ਮੀਤ ਪ੍ਰਧਾਨ ਅਤੇ ਵਿਕਾਸ ਮੱਕੜ ਮੀਤ ਪ੍ਰਧਾਨ ਆਦਿ ਸਮੇਤ ਵੱਡੀ ਗਿਣਤੀ ਆੜਤੀਏ ਹਾਜਰ ਸਨ ।
ਇਸ ਮੌਕੇ ਮੌਜੂਦ ਆੜਤੀਏ ਅਤੇ ਬਲਾਕ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ ਨੇ ਕਿਹਾ ਕਿ ਅੱਜ ਆੜਤੀਆ ਤੇ ਕਿਸਾਨ ਅਗਰ ਪਰੇਸ਼ਾਨ ਹਨ ਤਾਂ ਇਸ ਲਈ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਜਿੰਮੇਵਾਰ ਹਨ ।

Share Button

Leave a Reply

Your email address will not be published. Required fields are marked *

%d bloggers like this: