Fri. May 24th, 2019

ਕਠੂਆ ਦੇ ਮੰਦਿਰ ਵਿਚ ਬਲਾਤਕਾਰ ਕਰਕੇ ਮਾਰੀ ਬੱਚੀ ਬਾਰੇ U.N ਮੁਖੀ ਦਾ ਬਿਆਨ

ਕਠੂਆ ਦੇ ਮੰਦਿਰ ਵਿਚ ਬਲਾਤਕਾਰ ਕਰਕੇ ਮਾਰੀ ਬੱਚੀ ਬਾਰੇ U.N ਮੁਖੀ ਦਾ ਬਿਆਨ

ਜੰਮੂ ਦੇ ਇਲਾਕੇ ਕਠੂਆ ਵਿਚ ਹਿੰਦੂ ਮੰਦਿਰ ਦੇ ਪੁਜ਼ਾਰੀ ਅਤੇ ਉਸਦੇ ਸਾਥੀਆਂ ਵਲੋਂ ਵਹਿਸ਼ੀਆਨਾ ਢੰਗ ਨਾਲ ਸਮੂਹਿਕ ਬਲਾਤਕਾਰ ਕਰਕੇ ਕਤਲ ਕੀਤੀ ਗਈ 8 ਸਾਲਾਂ ਦੀ ਬੱਚੀ ਸਬੰਧੀ ਬੋਲਦਿਆਂ ਸੰਯੁਕਤ ਰਾਸ਼ਟਰ (ਯੂ.ਐਨ) ਦੇ ਜਨਰਲ ਸਕੱਤਰ ਐਨਟੋਨੀਓ ਗੁਟੇਰਸ ਨੇ ਇਸ ਘਟਨਾ ਨੂੰ ‘ਭਿਆਨਕ’ ਦਸਦਿਆਂ ਆਸ ਪ੍ਰਗਟ ਕੀਤੀ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਨਿਊ ਯਾਰਕ ਵਿਚ ਆਪਣੀ ਰੋਜ਼ਾਨਾ ਪ੍ਰੈਸ ਮਿਲਣੀ ਦੌਰਾਨ ਐਨਟੋਨੀਓ ਦੇ ਬੁਲਾਰੇ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਅਸੀਂ ਇਸ ਭਿਆਨਕ ਮਾਮਲੇ ਵਿਚ ਹੋਏ ਜ਼ੁਲਮ ਅਤੇ ਬੱਚੀ ਦੇ ਕਤਲ ਦੀਆਂ ਮੀਡੀਆ ਰਿਪੋਰਟਾਂ ਦੇਖੀਆਂ ਹਨ। ਸਾਨੂੰ ਆਸ ਹੈ ਕਿ ਅਧਿਕਾਰੀ ਅਪਰਾਧੀਆਂ ਨੂੰ ਸਜ਼ਾ ਦੇਣਗੇ।”

Leave a Reply

Your email address will not be published. Required fields are marked *

%d bloggers like this: