” ਕਟਾਰ “

ss1

” ਕਟਾਰ “

 ਅਤਿਆਚਾਰ ਦੀ ਖਤਮ ਨਾ ਹੋੋੋਣੀ ਕਹਾਣੀ ਏ ,

ਵੇਖਣ ਨੂੰ ਤਾਜੀ ਲੱਗਦੀ ਹੈ ਸਦੀਆਂ ਪੁਰਾਣੀ ਏ ।।
ਸਾਡਾ ਸਮਾਜ ਪਿਆਰ ਦਾ ਮੁੱਢ ਤੋਂ ਹੀ ਵੈਰੀ ਏ ,
ਫਿਰ ਝੁਲਦੀ ਰਹਿੰਦੀ ਮੁਹੱਬਤ ਦੀ ਹਨੇਰੀ ਏ।।
ਹੁਣ ਸੂਰਜ ਦੀ ਲਾਲੀ ਵੀ ਹੋ ਗਈ ਕਾਲੀ ਏ ,
ਇੱਥੇ ਸੱਜਣਾਂ ਬਣਦੀ ਨਿੱਤ ਨਵੀਂ ਕਹਾਣੀ ਏ।।
ਆਪਣਾ ਆਪ ਕਦੇ ਅਸੀਂ ਬਚਾ ਨਹੀਂ ਸਕਦੇ ,
ਇੱਥੇ ਬੇਦੋਸ਼ਿਆ ਉੱਪਰ ਹੀ ਦੋਸ਼ ਮੜ ਸਕਦੇ ।।
ਇੱਥੇ ਆਪਣਿਆਂ ਉੱਪਰ ਚਲਦੀ ਦੇਖੀ ਆਰੀ ਏ ,
ਨਾ ਕੋਈ ਇੱਥੇ ਆਪਣਾ ਸਮਝੇ ਹਾਣ ਨੂੰ ਹਾਣੀ ਏ ।।
ਲੁੱਕ ਲੁੱਕ ਰਾਤਾਂ ਕੱਟਦੇ ਦਿਨ ਸਬੱਬੀਂ ਚੜਦਾ ਏ,,
ਨਾ ਕਦੇ ਖਾਂਦਾ ਰੱਜ ਕੇ ਨਾ ਹੀ ਪੀਤਾ ਪਾਣੀ ਏ।।
‘ਮੀਤ’ ਸੂਰਜ ਦੀ ਲਾਲੀ ਝੁੱਗੀਆਂ ਵਿੱਚ ਪਛਾਣੀ ਏ,
‘ਹਾਕਮ’ ਟਾਈਮ ਆਉਣ ਤੇ ਕਟਾਰ ਬਣ ਜਾਣੀਏ ।।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ “
Share Button

Leave a Reply

Your email address will not be published. Required fields are marked *