Sun. Oct 20th, 2019

ਕਈ ਬੈਂਕਾਂ ਨੇ ਵਟਸਐਪ ਦੇ ਜ਼ਰੀਏ ਬੈਂਕਿੰਗ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ

ਕਈ ਬੈਂਕਾਂ ਨੇ ਵਟਸਐਪ ਦੇ ਜ਼ਰੀਏ ਬੈਂਕਿੰਗ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ

ਹੁਣ ਤੁਸੀਂ ਵਟਸਐਪ ਦੀ ਵਰਤੋਂ ਨਾਲ ਵੱਖ-ਵੱਖ ਬੈਂਕਿੰਗ ਸੇਵਾਵਾਂ ਦਾ ਮੁਫ਼ਤ ਲਾਭ ਵੀ ਲੈ ਸਕਦੇ ਹੋ।

ਕੋਟਕ ਮਹਿੰਦਰਾ ਬੈਂਕ, ਐੱਚ.ਡੀ.ਐੱਫ.ਸੀ. ਬੈਂਕ ਸਮੇਤ ਕਈ ਬੈਂਕਾਂ ਨੇ ਵਟਸਐਪ ਦੇ ਜ਼ਰੀਏ ਬੈਂਕਿੰਗ ਸੇਵਾਵਾਂ ਦੇਣਾ ਸ਼ੁਰੂ ਕਰ ਦਿੱਤਾ ਹੈ। ਜਲਦੀ ਹੀ ਹੋਰ ਬੈਂਕ ਵੀ ਇਹ ਸੇਵਾ ਸ਼ੁਰੂ ਕਰ ਦੇਣਗੇ। ਆਓ ਜਾਣਦੇ ਹਾਂ ਇਸ ਸੇਵਾ ਦਾ ਲਾਭ ਕਿਵੇਂ ਲੈਣਾ ਹੈ।

ਮੋਬਾਈਲ ਗੁੰਮ ਜਾਣ ਜਾਂ ਚੋਰੀ ਹੋਣ ਉੱਤੇ ਵੀ ਡਰਨ ਦੀ ਲੋੜ ਨਹੀਂ ਹੈ। ਤੁਸੀਂ ਬੈਂਕ ਨੂੰ ਈਮੇਲ ਭੇਜ ਕੇ ਵਟਸਐਪ ਬੈਂਕਿੰਗ ਨੂੰ ਰੋਕ ਸਕਦੇ ਹੋ। ਵਟਸਐਪ ਬੈਂਕਿੰਗ ਸੁਰੱਖਿਅਤ ਹੈ ਕਿਉਂਕਿ ਖਾਤੇ ਦਾ ਵੇਰਵਾ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾਂਦਾ।

ਵਟਸਐਪ ਬੈਂਕਿੰਗ ਸੇਵਾ ਮੁਹੱਈਆ ਕਰਵਾਉਣ ਲਈ ਬੈਂਕ ਕੋਈ ਫ਼ੀਸ ਨਹੀਂ ਲੈਂਦੇ। ਇਹ ਸੇਵਾ ਆਪਣੇ ਗਾਹਕਾਂ ਨੂੰ ਅਸਲ ਸਮੇਂ ਵਿੱਚ ਪ੍ਰੇਸ਼ਾਨੀਆਂ ਦੇ ਹੱਲ ਲਈ ਸ਼ੁਰੂ ਕੀਤੀ ਗਈ ਹੈ। ਬੈਂਕ ਆਪਣੇ ਗਾਹਕਾਂ ਅਤੇ ਨਵੇਂ ਗਾਹਕਾਂ ਨੂੰ ਵੀ ਇਹ ਸੇਵਾ ਪ੍ਰਦਾਨ ਕਰ ਰਹੇ ਹਨ। ਬੈਂਕ ਦੇ ਇਸ ਪਿੱਛੇ ਉਦੇਸ਼ ਬੈਂਕਿੰਗ ਸੇਵਾ ਨੂੰ ਅਸਾਨ ਉਪਲਬੱਧਤਾ ਪ੍ਰਦਾਨ ਕਰਨਾ ਹੈ।

ਜੇ ਤੁਸੀਂ ਆਪਣੇ ਕ੍ਰੈਡਿਟ ਕਾਰਡ ‘ਤੇ ਬਕਾਇਆ ਰਕਮ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਆਪਣੇ ਕ੍ਰੈਡਿਟ ਕਾਰਡ ਦੇ ਪਿਛਲੇ ਚਾਰ ਅੰਕਾਂ ਤੋਂ ਬਾਅਦ ਕ੍ਰੈਡਿਟ ਕਾਰਡ ਬੈਲੰਸ ਲਿਖੋ ਅਤੇ ਬੈਂਕ ਨੂੰ ਵਾਟਸਐਪ ਕਰ ਦਿਓ। ਇਸੇ ਤਰ੍ਹਾਂ, ਜੇ ਤੁਸੀਂ ਐਫਡੀ ਬਾਰੇ ਜਾਣਕਾਰੀ ਚਾਹੁੰਦੇ ਹੋ, ਤਾਂ ਮੇਰੀ ਐੱਫਡੀ ਦਾ ਵੇਰਵਾ ਦਿਖਾਓ ਲਿਖ ਕੇ ਭੇਜ ਸਕਦੇ ਹੋ। ਬੈਂਕ ਵਟਸਐਪ ‘ਤੇ ਜਾਣਕਾਰੀ ਦੇਵੇਗਾ।

ਵਟਸਐਪ ਦੇ ਜ਼ਰੀਏ ਬੈਂਕਿੰਗ ਸੇਵਾਵਾਂ ਦਾ ਲਾਭ ਲੈਣ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਬੈਂਕ ਜੇ ਨੰਬਰ ‘ਤੇ ਮਿਸਡ ਕਾਲ ਦੇਣਾ ਹੋਵੇਗਾ। ਇਹ ਨੰਬਰ ਇਕ ਫ਼ੋਨ ਬੈਂਕਿੰਗ ਨੰਬਰ ਤੋਂ ਵੱਖਰਾ ਹੁੰਦਾ ਹੈ। ਤੁਹਾਡੇ ਵੱਲੋਂ ਮਿਸਡ ਕਾਲ ਦੇਣ ਦਾ ਮਤਲਬ ਹੈ ਕਿ ਤੁਸੀਂ ਬੈਂਕ ਨੂੰ ਵਟਸਐਪ ਬੈਂਕਿੰਗ ਸੇਵਾ ਸ਼ੁਰੂ ਕਰਨ ਦੀ ਆਗਿਆ ਦੇ ਰਹੇ ਹੋ।

ਇਸ ਤੋਂ ਬਾਅਦ ਤੁਹਾਡੇ WhatsApp ਮੋਬਾਇਲ ਨੰਬਰ ‘ਤੇ ਸੇਵਾ ਸ਼ੁਰੂ ਕਰਨ ਦਾ ਮੈਸੇਜ ਆਵੇਗਾ। ਇਸ ਤੋਂ ਬਾਅਦ ਤੁਸੀਂ ਆਪਣੇ ਵਟਸਐਪ ਰਾਹੀਂ ਡੈਬਿਟ-ਕ੍ਰੈਡਿਟ ਕਾਰਡ, ਫਿਕਸਡ ਡਿਪਾਜ਼ਿਟ (ਐਫ ਡੀ), ਨਵਾਂ ਲੋਨ, ਸਟੇਟਮੈਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਬੈਂਕ ਤੁਹਾਡੇ ਦੁਆਰਾ ਮੰਗੀ ਗਈ ਜਾਣਕਾਰੀ ਤੁਰੰਤ ਪ੍ਰਦਾਨ ਕਰੇਗਾ।

Leave a Reply

Your email address will not be published. Required fields are marked *

%d bloggers like this: