ਕਈ ਦੋ-ਦੋ ਅੱਖਾਂ ਵਾਲਿਆਂ ਨੂੰ ਦੁਨੀਆਂ ‘ਤੇ ਸਹੀਂ ਗ਼ਲਤ ਦੀ ਪਹਿਚਾਣ ਨਹੀਂ ਹੈ

ਕਈ ਦੋ-ਦੋ ਅੱਖਾਂ ਵਾਲਿਆਂ ਨੂੰ ਦੁਨੀਆਂ ‘ਤੇ ਸਹੀਂ ਗ਼ਲਤ ਦੀ ਪਹਿਚਾਣ ਨਹੀਂ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ 

satwinder_7@hotmail.com

ਬਹੁਤੇ ਲੋਕ ਸਰਕਾਰੀ ਮਾਲ ਖਾ ਕੇ ਬਹੁਤ ਖ਼ੁਸ਼ ਹੁੰਦੇ ਹਨ। ਸਰਕਾਰੀ ਮਾਲ ਪਬਲਿਕ ਦਾ ਧੰਨ-ਮਾਲ ਹੁੰਦਾ ਹੈ। ਜਿਸ ਦੇ ਹਿੱਸੇ ਆਉਂਦਾ ਹੈ। ਹੱਥ ਲੱਗ ਜਾਂਦਾ ਹੈ। ਉਹ ਆਪ ਨੂੰ ਕਿਸਮਤ ਵਾਲਾ ਸਮਝ ਕੇ, ਉਸ ਉੱਤੇ ਸੱਪ ਵਾਂਗ ਫਨ ਖਿਲਾਰ ਕੇ ਬੈਠ ਜਾਂਦਾ ਹੈ। ਇਹ ਸਰਕਾਰੀ ਮਾਲ ਲੋਕਾਂ ਤੋਂ ਇਕੱਠਾ ਕੀਤਾ ਹੁੰਦਾ ਹੈ। ਉਹ ਚਾਹੇ ਲੋਕ ਆਪ ਮੰਦਰ, ਗੁਰਦੁਆਰੇ ਨੂੰ ਦਾਨ ਕਰ ਦੇਣ। ਭਾਵੇਂ ਸਰਕਾਰ ਨੇ, ਟੈਕਸ, ਜੁਰਮਾਨੇ ਦੁਆਰਾ ਇਕੱਠਾ ਕੀਤਾ ਹੋਵੇ। ਇਹ ਮਾਲ ਲੱਗਦਾ ਮੁਫ਼ਤ ਦਾ ਹੁੰਦਾ ਹੈ। ਖ਼ੂਨ ਪਸੀਨਾ ਤਾਂ ਲੋਕਾਂ ਦਾ ਹੀ ਹੁੰਦਾ ਹੈ। ਭਾਵੇਂ ਕਿਤੇ ਲੰਗਰ ਦੇ ਭੰਡਾਰੇ ਚੱਲਦੇ ਹੋਣ। ਸਰਕਾਰ ਦਾ ਖ਼ਜ਼ਾਨਾ ਹੋਵੇ।

ਬਗੈਰ ਗੁਨਾਹ ਸਾਬਤ ਹੋਏ ਹੀ ਜਦੋਂ ਕਿਸੇ ਬੰਦੇ ਨੂੰ ਮੁਜਰਮ ਸਮਝ ਕੇ ਕੈਨੇਡਾ, ਅਮਰੀਕਾ ਦੀਆਂ ਜੇਲਾ ਅੰਦਰ ਲਿਜਾਇਆ ਜਾਂਦਾ ਹੈ। ਉਸ ਦਿਨ ਲੌਕਅੱਪ ਵਿੱਚ ਬੰਦੇ ਨਾਲ ਪਸ਼ੂਆਂ ਵਾਲਾ ਵਰਤਾ ਕੀਤਾ ਜਾਂਦਾ ਹੈ। ਪਹਿਲੇ ਛੇ ਘੰਟੇ ਤੋਂ 36 ਕੁ ਘੰਟੇ ਬਹੁਤ ਭਾਰੂ ਬਣਦੇ ਹਨ। ਇੰਨਾ ਘੰਟਿਆਂ ਵਿੱਚ ਲੌਕਅੱਪ ਵਿੱਚ ਜਿੱਥੇ ਚਾਰੇ ਪਾਸੇ ਸੀਮਿੰਟ ਦੀਆਂ ਕੰਧਾਂ ਅੰਦਰ ਵੀ ਮੋਟੇ ਸ਼ੀਸ਼ੇ ਤੇ ਲੋਹੇ ਦੀਆਂ ਸੀਖਾਂ ਹੁੰਦੀਆਂ ਹਨ। ਜਿੱਥੇ ਬਹੁਤ ਘੱਟ ਆਕਸੀਜਨ ਹੁੰਦੀ ਹੈ। ਸਾਹ ਲੈਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਕੈਨੇਡਾ, ਅਮਰੀਕਾ ਦੀਆਂ ਜੇਲਾ ਵਿੱਚ ਵੀ ਬੰਦਿਆਂ ਨੂੰ ਕਾਲੀ ਕੋਠੜੀ ਵਿੱਚ ਤਾੜਿਆਂ ਜਾਂਦਾ ਹੈ। ਖਾਣ ਨੂੰ ਸੁੱਕੀਆਂ ਬਿਰਿਡ ਪਾਣੀ ਨਾਲ ਦਿੱਤੀਆਂ ਜਾਂਦੀਆਂ ਹਨ। 14×4 ਫੁੱਟ ਦੇ ਖੁੱਡਿਆਂ ਵਿੱਚ 6 ਔਰਤਾਂ ਮਰਦ ਵਾੜੇ ਹੁੰਦੇ ਹਨ। ਵਿਚੇ ਲੈਟਰੀਨ ਹੁੰਦੀ ਹੈ। ਇਥੇ ਬੰਦਾ ਨਹਾ ਨਹੀਂ ਸਕਦਾ। ਇੰਨਾ ਚੰਗਾ ਹੈ। ਔਰਤ ਮਰਦ ਅਲੱਗ-ਅਲੱਗ ਤਾੜੇ ਹੁੰਦੇ ਹਨ। ਕਈ ਤਾਂ ਆਪਦਾ ਮੂੰਹ ਮੱਥਾ ਸੀਮਿੰਟ ਦੀਆਂ ਕੰਧਾਂ, ਸ਼ੀਸ਼ੇ ਤੇ ਲੋਹੇ ਦੀਆਂ ਸੀਖਾਂ ਨਾਲ ਮਾਰ-ਮਾਰ ਲਹੂ ਲੋਹਾਣ ਕਰ ਲੈਂਦੇ ਹਨ। ਇੱਕ ਦੂਜੇ ਨੂੰ ਕੁੱਟਦੇ-ਮਾਰਦੇ ਹਨ। ਕੋਈ ਉਨ੍ਹਾਂ ਦੀ ਖ਼ਬਰ ਨਹੀਂ ਲੈਂਦਾ। ਕਰਮਚਾਰੀ ਬੰਦਿਆਂ ਦੇ ਚੀਕ ਚਿਹਾੜੇ ਨੂੰ ਬਿਲਕੁਲ ਨਹੀਂ ਗੌਲ਼ਦੇ। ਸ਼ਰੀਫ਼ ਤੇ ਬਦਮਾਸ਼ ਦੀ ਕਾਨੂੰਨ ਦੇ ਕਰਮਚਾਰੀਆਂ ਨੂੰ ਕੋਈ ਪਹਿਚਾਣ ਨਹੀਂ ਹੈ। ਜਿਸ ਔਰਤ ਮਰਦ ਨੇ ਕਦੇ ਨਸ਼ਾ ਨਹੀਂ ਕੀਤਾ। ਉਨ੍ਹਾਂ ਲਈ ਐਸੀ ਗੰਦੀ ਘੱਟ ਆਕਸੀਜਨ ਵਾਲੀ ਥਾਂ ‘ਤੇ ਰਹਿਣਾ ਬਹੁਤ ਮੁਸੀਬਤ ਬਣ ਜਾਂਦਾ ਹੈ। ਜਦੋਂ ਪੱਕੀ ਜੇਲ ਹੋ ਜਾਂਦੀ ਹੈ। ਫਿਰ ਜਮਾਈਆਂ ਵਾਂਗ ਸੇਵਾ ਕਰਦੇ ਹਨ। ਰਣਵੀਰ ਨੂੰ ਜੇਲ ਵਿੱਚ ਗਏ ਨੂੰ ਮਹੀਨਾ ਹੋ ਗਿਆ ਸੀ। ਅਗਲੀ ਤਰੀਕ ਪਿੱਛੋਂ, ਹੋਰ-ਹੋਰ ਚਾਰ ਤਰੀਕਾਂ ਪੈ ਗਈਆਂ ਸਨ। ਅਦਾਲਤ ਵਿੱਚ ਗੋਰੀ ਹਾਜ਼ਰ ਨਹੀਂ ਹੋਈ। ਅਖੀਰ ਰਣਵੀਰ ਨੂੰ ਰਿਹਾਈ ਦੇ ਦਿੱਤੀ। ਗੋਰੀਆਂ ਚਿੱਟੀਆਂ ਲੱਤਾਂ ਦੇਖਣ ਦੇ ਸ਼ਕੀਨ, ਹੋਰ ਬਥੇਰੇ ਜੇਲ ਯਾਤਰਾ ਕਰਦੇ ਰਹਿੰਦੇ ਹਨ। ਗੌਰਮਿੰਟ ਦਾ ਰਾਸ਼ਨ ਖਾਣ ਨੂੰ ਮਿਲਿਆ ਸੀ। ਤਿੰਨੇ ਵੇਲੇ ਵਿਹਲੇ ਨੂੰ ਖਾਣ ਨੂੰ ਮਿਲ ਜਾਂਦਾ ਸੀ। ਕੈਨੇਡਾ ਦੀਆਂ ਜੇਲਾਂ ਵਿੱਚ ਤਾਂ ਸਹੁਰੇ ਘਰ ਦੇ ਜਮਾਈ ਤੋਂ ਵੀ ਵੱਧ ਸੇਵਾ ਕਰਦੇ ਹਨ। ਬਰੇਕ-ਫਾਸਟ, ਲੰਚ, ਡਿਨਰ ਵਿੱਚ ਆਂਡੇ, ਮੀਟ, ਫਰੂਟ, ਤਾਜ਼ਾ ਸੈਲਡ, ਹਰੀਆਂ, ਕੱਚੀਆਂ ਸਬਜ਼ੀਆਂ ਖਾਣ ਨੂੰ, ਜੂਸ, ਦੁੱਧ ਫ਼ਿਲਟਰ ਕੀਤਾ ਪਾਣੀ ਪੀਣ ਨੂੰ ਮਿਲਦਾ ਹੈ। ਹਰ ਰੋਜ਼ ਧੋਤੇ ਕੱਪੜੇ ਪਾਉਣ ਨੂੰ ਮਿਲਦੇ ਹਨ। ਛੱਤ ਸਿਰ ਤੇ ਹੁੰਦੀ ਹੈ। ਜੇਲ ਵਿੱਚ ਇੱਕ ਪੈਸਾ ਕਮਾਉਣ ਖ਼ਰਚਣ ਦਾ ਫ਼ਿਕਰ ਨਹੀਂ ਹੁੰਦਾ। ਵਿਹਲੇ ਬੰਦੇ ਨੂੰ ਮਜ਼ਦੂਰੀ ਕਰਨ ਵਾਲੇ ਤੋਂ ਵਧੀਆ ਖਾਣ, ਪੀਣ, ਪਹਿਨਣ ਨੂੰ ਮਿਲਦਾ ਹੈ। ਪਰ ਜੇਲਾਂ ਵਿੱਚ ਵੀ ਕਈ ਸਰੀਫ਼ ਬੰਦੇ ਮਜਦੂਰੀ ਕਰਦੇ ਹਨ। ਕੈਨੇਡਾ ਵਿੱਚ ਹੋਮਲਿਸ ਬੰਦੇ ਜਾਣ ਕੇ, ਪੰਗਾ ਲੈ ਕੇ, ਜੇਲ ਵਿੱਚ ਜਾਂਦੇ ਹਨ। ਕਾਨੂੰਨ ਤੋੜ ਕੇ, ਜੇਲ ਜਾਂਦੇ ਹਨ। ਰਣਵੀਰ ਨੂੰ ਬੱਚਿਆਂ ਤੇ ਪਰਿਵਾਰ ਦਾ ਵੀ ਫ਼ਿਕਰ ਨਹੀਂ ਸੀ। ਮਾਂ-ਬਾਪ, ਪਤਨੀ ਤਾਂ ਰਹਿੰਦੇ ਹੀ ਗੁਰਦੁਆਰੇ ਹਨ। ਬੱਚੇ ਵੀ ਉੱਥੇ ਹੀ ਛਕਦੇ ਹਨ। ਐਸੇ ਲੋਕਾਂ ਨੇ ਗੁਰਦੁਆਰੇ ਨੂੰ ਬੱਚਿਆਂ ਦੇ ਖੇਡਣ ਦਾ ਪਲੇ-ਗਰਾਂਊਡ ਤੇ ਡੇ-ਕੇਅਰ ਸੈਂਟਰ ਬਣਾਇਆ ਹੋਇਆ ਹੈ। ਬੱਚੇ ਕੁੱਝ ਭੰਨ ਤੋੜ ਦੇਣ, ਸੰਗਤ ਸਿਰੋਂ ਹੀ ਠੀਕ ਕਰਨਾ ਹੁੰਦਾ ਹੈ। ਰੱਬ ਦੇ ਸਰਕਾਰੀ ਖ਼ਜ਼ਾਨੇ ਭਰਨ ਵਾਲੇ ਜਿਉਂਦੇ ਰਹਿਣ। ਦਾਨੀ ਸੰਗਤਾਂ ਵੱਲੋਂ ਗੁਰਦੁਆਰੇ ਸਾਹਿਬ ਦੀ ਲੰਗਰ ਚਲਾਉਣ ਵਾਲੀ ਪ੍ਰਥਾ ਬਹੁਤ ਸ਼ਲਾਘਾਂ ਜੋਗ ਹੈ। ਭੁੱਖਿਆਂ ਨੂੰ ਖਾਣ ਨੂੰ ਰਿਜਕ ਮਿਲਦਾ ਹੈ। ਕਈ ਗੁਰਦੁਆਰੇ ਸਾਹਿਬ ਵਿੱਚ ਸੌਣ ਨੂੰ ਛੱਤ ਵੀ ਮਿਲਦੀ ਹੈ। ਬਹੁਤ ਚੰਗਾ ਉਧਮ ਹੈ। ਸਿੱਖ ਧਰਮ ਤੋਂ ਬਗੈਰ ਹੋਰ ਕਿਤੇ ਐਸੀ ਸਹੂਲਤ ਨਹੀਂ ਹੈ।

ਕੋਲੋਂ ਰਾਸ਼ਨ ਖੁਆ ਕੇ, ਜੋ ਇੰਨਾ ਦਾ ਪੇਟ ਪਾਲਦੇ ਹਨ। ਕਈ ਸਾਧ ਤੇ ਲੋਕ ਪੇਟੂ ਹੀ ਹਨ। ਕਈ ਉਨ੍ਹਾਂ ਨੂੰ ਹੀ ਅੱਖਾਂ ਦਿਖਾਉਂਦੇ ਹਨ। ਲੰਬੀ ਦਾੜ੍ਹੀ ਰੱਖ ਕੇ ਚਿੱਟੇ, ਨੀਲੇ, ਪੀਲੇ ਕੱਪੜੇ ਪਾਉਣ ਦੀ ਲੋੜ ਹੈ। ਫਿਰ ਜਨਤਾ ਨੂੰ ਲੁੱਟਣ ਦੀ ਖੁੱਲ ਖੇਡ ਹੋ ਜਾਂਦੀ ਹੈ। ਕਈ ਕਹਿੰਦੇ ਹਨ, “ ਅਸੀਂ ਤਾਂ ਦਾਨ ਕਰਨਾ ਸੀ ਕਰ ਦਿੱਤਾ। ਕੋਈ ਵੀ ਖਾਈ ਜਾਵੇ। ਸਾਡੇ ਵੱਲੋਂ ਘਰ ਲੈ ਜਾਵੇ। ਮੁੜ ਕੇ ਦੁਕਾਨ ਤੇ ਰੱਖ ਕੇ ਵੇਚ ਦੇਵੇ। ਸਾਨੂੰ ਕੀ ਹੈ? “ ਐਸੇ ਦਾਨ ਵਲ਼ੋਂ ਕੀ ਖੜ੍ਹਾ ਹੈ? ਜੋ ਥਾਏਂ ਨਹੀਂ ਪਿਆ। ਜਿਸ ਦਾਨ ਨੂੰ ਰੱਜੇ ਹੋਏ, ਬੰਦੇ ਖਾਈ ਜਾਣ। ਦਾਨ ਦਾ ਮਤਲਬ ਹੈ। ਲੋੜ ਬੰਦ ਦੀ ਗਰਜ਼ ਸਾਰਨੀ ਹੈ। ਪਿੰਗਲੇ ਦੀ ਸੰਭਾਲ ਕਰ ਦੇਵੋ। ਜੇ ਕੋਈ ਭੁੱਖਾ ਹੈ। ਉਸ ਦੇ ਮੂੰਹ ਵਿੱਚ ਅੰਨ ਦਾ ਦਾਣਾ ਪਾ ਦੇਵੋ। ਪਿਆਸੇ ਨੂੰ ਪਾਣੀ ਪਿਲਾ ਦੇਵੋ। ਨੰਗੇ ਬੰਦੇ ਨੂੰ ਕੱਪੜਾ ਦੇ ਦੇਵੋ। ਕਿਸੇ ਨੂੰ ਸਿਰ ਦੇ ਲਈ ਛੱਤ ਦੇ ਦੇਵੋ। ਦਰ ਉੱਤੇ ਆਏ ਮੰਗਤੇ ਨੂੰ ਕਈ ਖ਼ੈਰ ਨਹੀਂ ਪਾਉਂਦੇ। ਕਿਸੇ ਨੂੰ ਪਾਣੀ ਦੀ ਘੁੱਟ ਪੀਣ ਨੂੰ ਨਹੀਂ ਦਿੰਦੇ। ਘਰ ਦੇ ਅੰਦਰ ਤਾਂ ਕਿਸੇ ਨੂੰ ਨਹੀਂ ਵਾੜਦੇ। ਰੋਟੀ, ਮੰਜਾ, ਬਿਸਤਰਾ ਦੇਣਾ ਬਹੁਤ ਔਖੀ ਗੱਲ ਹੈ। ਇਸ ਤਰਾਂ ਦਾ ਦਾਨ ਲੋਕੀਂ ਕਰਨਾ ਨਹੀਂ ਚਾਹੁੰਦੇ। ਬਹੁਤੇ ਲੋਕ ਦਾਨ ਉੱਥੇ ਕਰਦੇ ਹਨ। ਜਿੱਥੇ ਉਨ੍ਹਾਂ ਨੂੰ ਕੋਈ ਦੇਖਣ ਵਾਲਾ ਹੋਵੇ। ਹੋਰਾਂ ਨੂੰ ਸੱਦਾ ਦੇ ਕੇ, ਇਕੱਠ ਕਰਦੇ ਹਨ। ਰੇਡੀਉ, ਸਪੀਕਰਾਂ ਵਿੱਚ ਬੁਲਵਾਉਂਦੇ। ਅਰਦਾਸ ਵਿੱਚ ਦਾਨੀ ਸੱਜਣਾਂ ਦੇ ਨਾਮਾਂ ਦਾ ਹੋਕਾ ਦਿੰਦੇ ਹੋਏ, ਭਾਈ ਜੀ ਦਾ ਸਾਹ ਸੁੱਕ ਜਾਂਦਾ ਹੈ। ਦਾਨੀ ਸੱਜਣਾਂ ਦੀ ਲੰਬੀ ਅਰਦਾਸ ਸੁਣਨ ਵਾਲੇ ਵੀ ਡਿੱਗਣ ਵਾਲੇ ਹੋ ਜਾਂਦੇ ਹਨ। ਰੇਡੀਉ, ਸਪੀਕਰਾਂ, ਅਰਦਾਸਾਂ ਵਿੱਚ ਸੰਗ ਪਾੜ-ਪਾੜ ਦੱਸਣ ਨਾਲ ਕੀ ਲੋਕ ਸੋਨੇ ਦਾ ਤਗਮਾ ਦੇ ਦੇਣਗੇ? ਅਰਦਾਸ ਆਪਦੇ ਸੁਖ ਲਈ ਕੀਤੀ ਜਾਂਦੀ ਹੈ। ਨਾਂ ਕਿ ਲੋਕਾਂ ਨੂੰ ਸੁਣਾਉਣ ਲਈ ਕੀਤੀ ਜਾਂਦੀ ਹੈ।

ਜਾਨਵਰ, ਪਸੂਆਂ, ਮੱਛੀਆਂ ਦੀਆਂ ਨਸਲਾਂ, ਭੁੱਖੇ ਮਰ ਕੇ, ਦੁਨੀਆ ਤੋਂ ਮਰ ਮੁੱਕ ਕੇ, ਖ਼ਤਮ ਹੋ ਰਹੀਆਂ ਹਨ। ਭਾਰਤ ਵਿੱਚ ਬਹੁਤ ਤਰਾਂ ਦੇ ਜਾਨਵਰ, ਪਸੂ ਨਹੀਂ ਦਿਸਦੇ। ਖੇਤਾਂ ਵਿੱਚੋਂ ਬਿਜਾਈ ਕਟਾਈ ਸਮੇਂ ਕੋਈ ਦਾਣਾ ਖਾਣ ਨੂੰ ਨਹੀਂ ਮਿਲਦਾ। ਨਵੇਂ ਸਾਧਨਾਂ ਨਾਲ ਬਿਜਾਈ ਕਟਾਈ ਹੁੰਦੀ ਹੈ। ਬੀਜਣ ਵੇਲੇ ਡੂੰਗੀ ਮਿੱਟੀ ਵਿੱਚ ਦਾਣੇ ਪਾਏ ਜਾਂਦੇ ਹਨ। ਉਨ੍ਹਾਂ ਬੇਜ਼ਬਾਨਿਆਂ ਨੂੰ ਦਾਨ ਕਰਨ ਦਾ ਫ਼ਾਇਦਾ ਹੈ। ਜੋ ਕਮਾਈ ਨਹੀਂ ਕਰ ਸਕਦੇ। ਉਹ ਹੱਟੀ ਤੋਂ ਆਪ ਖ਼ਰੀਦ ਕੇ ਨਹੀਂ ਖਾ ਸਕਦੇ। ਜਾਨਵਰ ਤਾਂ ਕੰਕਰ ਖਾ ਕੇ ਵੀ ਢਿੱਡ ਭਰ ਲੈਂਦੇ ਹਨ। ਭੁੱਖੇ ਜਾਨਵਰ, ਪਸੂ, ਮੱਛੀਆਂ ਇੱਕ ਦੂਜੇ ਨੂੰ ਖਾਂਦੇ ਹਨ। ਬੰਦੇ ਨੂੰ ਵੀ ਜੇ ਖਾਣ ਨੂੰ ਨਾਂ ਮਿਲੇ, ਇੱਕ ਦੂਜੇ ਨੂੰ ਖਾ ਜਾਣਗੇ। 36 ਪਦਾਰਥਾਂ ਦੇ ਹੁੰਦੇ ਹੋਏ ਵੀ, ਕਈ ਬੰਦੇ ਨੂੰ ਬੰਦੇ ਖਾਣ ਨੂੰ ਫਿਰਦੇ ਰਹਿੰਦੇ ਹਨ। ਪਿੰਗਲਿਆਂ,ਜਾਨਵਰਾਂ, ਪਸੂਆਂ, ਮੱਛੀਆਂ ਨੂੰ ਜਿਸ ਦਿਨ ਆਪ ਹੱਥਾਂ ਨਾਲ ਖਾਂਣਾਂ-ਦਾਣਾਂ ਦੇਣ ਲੱਗ ਜਾਵਾਂਗੇ। ਉਸ ਦਿਨ ਰੱਬ ਦੀ ਰਹਿਮਤ ਜ਼ਰੂਰ ਹੋਵੇਗੀ। ਮੁਰਗ਼ੀ ਆਂਡੇ ਦੇਣੋਂ ਹੱਟ ਜਾਵੇ। ਬੰਦਾ ਉਸ ਦਾ ਚੋਗ ਬੰਦ ਕਰ ਦਿੰਦਾ ਹੈ। ਮੁਰਗ਼ੀ ਰਿਨ ਕੇ ਖਾ ਜਾਂਦਾ ਹੈ। ਦੁਧਾਰੂ ਪੱਛੂ ਦੁੱਧ ਦੇਣੋਂ ਹੱਟ ਜਾਵੇ। ਹੋਰ ਪੱਛੂ ਕੰਮ ਦਾ ਨਾਂ ਰਹੇ। ਵੱਢਣ ਵਾਲਿਆਂ ਨੂੰ ਦੇ ਕੇ, ਪੈਸੇ ਵੱਟ ਲਏ ਜਾਂਦੇ ਹਨ। ਜੇ ਮਾਪੇ ਬੁੱਢੇ ਹੋ ਜਾਣ, ਬੱਚੇ ਉਨ੍ਹਾਂ ਨੂੰ ਨਾਂ ਸੰਭਾਲਣ, ਕੋਈ ਹੈਰਾਨੀ ਦਾ ਗੱਲ ਨਹੀਂ ਹੈ। ਇਹ ਦੁਨੀਆ ਇਸੇ ਤਰਾਂ ਚੱਲਦੀ ਹੈ। ਸੇਵਾ ਤੇ ਅਹਿਸਾਨ ਕਰਨ ਵਾਲੇ ਦੇ ਛਿੱਤਰ ਪੈਂਦੇ ਹਨ। ਬੇਗਾਨਿਆਂ ਦੀਆਂ ਲਾੜਾ ਚੱਟਦੇ ਹਨ।

ਨਿਰਮਲ ਨੂੰ ਆਪਦੇ ਬੱਚਿਆਂ ਦਾ ਭੋਰਾ ਵੀ ਫ਼ਿਕਰ ਨਹੀਂ ਸੀ। ਇਹ ਵੀ ਨਹੀਂ ਪਤਾ ਸੀ। ਉਹ ਕਿਹੜੀ ਕਲਾਸ ਵਿੱਚ ਪੜ੍ਹਦੇ ਹਨ। ਜਦੋਂ  ਉਹ ਘਰ ਜਾਂਦਾ ਸੀ। ਬੱਚੇ ਸਕੂਲ ਗਏ ਹੁੰਦੇ ਸਨ। ਜਾਂ ਸੁੱਤੇ ਹੁੰਦੇ ਸੀ। ਜੱਗੀ ਵੀ ਕਈ ਬਾਰ ਘਰ ਨਹੀਂ ਹੁੰਦੀ ਸੀ। ਨੌਕਰੀ ਤੇ ਕਿਸੇ ਹੋਰ ਘਰ ਦੇ ਕੰਮ ਜਾਂ ਸਟੋਰ ਕੁੱਝ ਖ਼ਰੀਦਣ ਗਈ ਹੁੰਦੀ ਸੀ। ਤਕਰੀਬਨ ਹਰ ਕਲਚਰ ਵਿੱਚ ਬੱਚਿਆਂ ਦੀ ਜ਼ੁੰਮੇਵਾਰੀ ਔਰਤ ਦੀ ਸਮਝੀ ਜਾਂਦੀ ਹੈ। ਕੈਨੇਡਾ ਗੌਰਮਿੰਟ ਵੀ ਬੱਚਿਆਂ ਦਾ ਪਾਲਣ-ਪੋਸਣ ਮਾਂ ਨੂੰ ਹੀ ਸੰਭਾਲਦੀ ਹੈ। ਪਤੀ-ਪਤਨੀ ਦਾ ਤਲਾਕ ਹੋ ਜਾਵੇ। ਬੱਚੇ ਮਾਂ ਨੂੰ ਦੇ ਦਿੱਤੇ ਜਾਂਦੇ ਹਨ। ਬੱਚੇ ਦੇ 18 ਸਾਲਾਂ ਦੇ ਹੋਣ ਤੱਕ, ਪਾਲਨ, ਪੜ੍ਹਾਉਣ ਦੀ ਮਾਂ ਜ਼ੁੰਮੇਵਾਰ ਬਣ ਜਾਂਦੀ ਹੈ। ਇੰਨਾ ਥੋੜ੍ਹਾ ਕਿ ਮਰਦ ਨੇ ਦਾਣਾਂ ਪਾ ਕੇ ਬੀਜ ਪੈਦਾ ਕਰ ਦਿੱਤਾ। ਔਰਤ ‘ਤੇ ਕਿੱਡੀ ਮਿਹਰਬਾਨੀ ਕਰ ਦਿੱਤੀ। ਜੇ ਇਸ ਵਿੱਚ ਵੀ ਮਰਦ ਨੂੰ ਆਪਣੇ ਸੁਆਦ ਦਾ ਲਾਲਚ ਨਾਂ ਹੁੰਦਾ। ਇਸ ਨੇ ਔਰਤ ਕੋਲੋਂ ਛੂ-ਮੰਤਰ ਹੋ ਜਾਣਾ ਸੀ। ਫਿਰ ਔਰਤ ਦੇ ਥੱਲੇ ਲੱਗਣ ਦੀ ਬਿਲਕੁਲ ਲੋੜ ਨਹੀਂ ਸੀ।  ਮਰਦ ਐਡਾ ਸ਼ੈਤਾਨ ਹੈ। ਕਦੇ ਜ਼ਨਾਨੀ ਦੇ ਹੱਥ ਨਾਂ ਲੱਗਦਾ। ਨਿਰਮਲ ਵਰਗੇ, ਹੁਣ ਆਨੀ-ਬਹਾਨੀ ਕੋਈ ਨਾਂ ਕੋਈ ਜ਼ਨਾਨੀ ਨੂੰ ਪਲੋਸ ਹੀ ਲੈਂਦੇ ਹਨ। ਸਮਾਜ ਮਹਾਤਮਾਂ ਬੁੱਧ ਦੇ ਬੁੱਤ ਦੀ ਪੂਜਾ ਕਰਦਾ ਹੈ। ਉਸ ਨੇ ਕੀ ਐਸਾ ਚਮਤਕਾਰ ਕਰ ਦਿੱਤਾ? ਜੋ ਅੱਜ ਦਾ ਮਰਦ ਨਹੀਂ ਕਰਦਾ। ਉਹ ਵੀ ਬੱਚੇ ਤੇ ਔਰਤ ਨੂੰ ਬੇਸਹਾਰਾ ਛੱਡ ਕੇ, ਮਨ ਦੀ ਸ਼ਾਂਤੀ ਲਈ ਜੰਗਲਾਂ ਵਿੱਚ ਚਲਾ ਗਿਆ ਸੀ।

ਜਿਵੇਂ ਅੱਜ ਦੇ ਮਰਦ ਬਾਲ-ਬੱਚਾ, ਮਾਪੇ, ਪਤਨੀ ਛੱਡ ਕੇ, ਦੁਬਈ, ਆਸਟ੍ਰੇਲੀਆ, ਅਮਰੀਕਾ, ਕੈਨੇਡਾ ਆਏ ਹੋਏ ਹਨ। ਕਈ ਤਾਂ ਅਮਰੀਕਾ, ਕੈਨੇਡਾ ਬਾਲ ਬੱਚੇ ਛੱਡ ਕੇ ਕਿਤੇ ਹੋਰ ਪਾਸੇ ਖਿਸਕ ਜਾਂਦੇ ਹਨ। ਘਰੋ ਨਿਕਲਣ, ਕਮਾਈ ਕਰਨ ਦਾ ਚੰਗਾ ਬਹਾਨਾ ਲੱਭਾ ਹੈ। ਜਿਸ ਨੇ ਘਰ ਖੇਤੀ ਬਾੜੀ ਦਾ ਕੰਮ ਹੁੰਦੇ ਹੋਏ, ਪੰਜਾਬ ਵਿੱਚ ਡੱਕਾ ਨਹੀਂ ਤੋੜਿਆ, ਉਹ ਬਾਹਰਲੇ ਦੇਸਾਂ ਵਿੱਚ ਕੀ ਰੰਗ ਲਾ ਦੇਣਗੇ? ਨਿਰਮਲ ਵਾਂਗ ਬਹੁਤੇ ਤਾਂ ਗੋਰੀਆਂ, ਕਾਲੀਆਂ, ਦੇਸੀਆਂ ਦੇ ਨਿੱਕਰਾਂ ਦੇ ਰੰਗ ਦੇਖਦੇ ਫਿਰਦੇ ਹਨ। ਆਪਦਾ ਜਿਸਮ ਰੰਡੀਆਂ ਵਾਂਗ ਵੇਚਦੇ ਹਨ। ਮਿੰਟਾਂ ਵਿੱਚ ਅਗਲੀ ਤੋਂ ਨੋਟ ਬਟੋਰ ਲੈਂਦੇ ਹਨ। ਫਿਰ ਚਾਹੇ ਬਿਮਾਰੀ ਲੁਆ ਕੇ, ਮੂੰਹ ਅੱਡ ਕੇ ਪਏ ਰਹਿਣ। ਬਾਹਰਲੇ ਦੇਸਾਂ ਵਿੱਚ ਮਰਦਾਂ ਦੀ ਹਨੇਰੀ ਆਈ ਹੋਈ ਹੈ। ਵੈਸੇ ਤਾਂ ਭਾਰਤ ਵਿੱਚ ਵੀ ਇਹੀ ਹਾਲ ਹੈ। ਹਰ ਪਾਸੇ ਹਰ ਜਗਾ ਮਰਦ ਹੀ ਫਿਰਦੇ ਹਨ। ਮਾਡਰਨ ਮਾਪਿਆਂ ਨੇ ਧੀਆਂ ਕੁੱਖ ਵਿੱਚ ਮਾਰ ਕੇ ਸ਼ੇਰ ਪੁੱਤ ਜੰਮੇ ਹਨ। ਹੁਣ ਉਨ੍ਹਾਂ ਸ਼ੇਰਾਂ ਤੋਂ ਡਰਦੇ ਲੁੱਕਦੇ ਫਿਰਦੇ ਹਨ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਬਾਜਰਾ,ਬੱਸਾਂ, ਵਿਆਹਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਮਰਦ ਹੀ ਇੱਧਰ-ਉੱਧਰ ਖੜ੍ਹੇ ਔਰਤਾਂ ਨੂੰ ਤਾੜਦੇ ਹਨ। ਜਿਵੇਂ ਹੁਣੇ ਨਜ਼ਰਾਂ ਮਿਲੀਆਂ, ਮਨ ਚਾਹੀ ਔਰਤ ਦੀ ਬਾਂਹ ਫੜ੍ਹ ਕੇ ਲੈ ਜਾਣਗੇ। ਔਰਤ ਹਰ ਥਾਂ ਹਰ ਦੇਸ਼ ਵਿੱਚ ਆਪਣੀ ਜਾਨ, ਇੱਜ਼ਤ ਬਚਾਉਂਦੀ ਫਿਰਦੀ ਹੈ। ਹਰ ਥਾਂ ਉੱਤੇ ਔਰਤਾਂ  ਨੂੰ ਹੀ ਕਿਹਾ ਜਾਂਦਾ ਹੈ, “ ਇਕੱਲੀਆਂ ਨਾ ਜਾਵੋ,ਹਨੇਰੀਆਂ, ਸੁੰਨੀਆਂ ਥਾਵਾਂ ਤੇ ਨਾਂ ਜਾਵੋ। ਜਿਵੇਂ ਮਰਦ ਬਘਿਆੜ ਹੈ। ਜੋ ਔਰਤ ਨੂੰ ਚੀਰ-ਫਾੜ ਕੇ ਖਾਣ ਲਈ ਹਰ ਪਾਸੇ ਤਿਆਰ ਬੈਠੇ ਹਨ। ਕੀ ਔਰਤ ਐਡੀ ਬਿਚਾਰੀ, ਕਮਜ਼ੋਰ ਹੈ? ਜੋ ਮਰਦ ਤੋਂ ਡਰਦੀ ਬਚਦੀ ਫਿਰਦੀ ਹੈ।

ਕੁੱਝ ਕੁ ਔਰਤਾਂ ਜੋ ਆਜ਼ਾਦ ਹੋ ਗਈਆਂ ਹਨ। ਉਹ ਨਿਰਮਲ ਵਰਗੇ ਤੋਂ ਨਿੱਤ ਆਪਣਾ-ਆਪ ਜਾਂਣੇ-ਅਜਾਂਣੇ ਵਿੱਚ ਲੁਟਾਉਂਦੀਆਂ ਹਨ। ਮੂੰਹ ਫੱਟ ਨੂੰ ਕੋਈ ਨੇੜੇ ਨਹੀਂ ਲੱਗਣ ਦਿੰਦਾ। ਕਦੇ ਕਿਸੇ ਔਰਤ ਨੂੰ ਆਂਟੀ, ਅੰਮਾ ਕਹਿ ਕੇ ਦੇਖਣਾ। ਅਗਲੀ ਸੰਗੀਂ ਫੜ ਲਵੇਗੀ। ਸਬ ਪ੍ਰਸੰਸਾ ਕਰਕੇ, ਮਿੱਠੀਆਂ-ਮਿੱਠੀਆਂ ਮਾਰਕੇ ਹੀ ਲੁੱਟਦੇ ਹਨ। ਹਰ ਕੋਈ ਥੋੜ੍ਹੀ ਜਿਹੀ ਪ੍ਰਸੰਸਾ ਦਾ ਭੁੱਖਾ ਹੁੰਦਾ ਹੈ। ਨਿਰਮਲ ਨੂੰ ਪਤਾ ਸੀ। ਔਰਤ ਦੀ ਕਿਹੜੀ ਰਗ ਫੜਨੀ ਹੈ? ਉਹ ਹਰ ਔਰਤ ਨੂੰ ਮਿਲ ਕੇ, ਇਹੀ ਕਹਿੰਦਾ ਸੀ, “ ਤੇਰੇ ਵਰਗੀ ਹੋਰ ਕੋਈ ਨਹੀਂ ਹੈ। ਤੂੰ ਹੀ ਸਾਰੀਆਂ ਤੋਂ ਜਵਾਨ, ਸੋਹਣੀ ਲੱਗਦੀ ਹੈ। “ ਅਗਲੀ ਨੂੰ ਇਹ ਕਹਿ ਕੇ ਚਾਹੇ ਪੂਰੀ ਲੁੱਟ ਲਵੋ। ਨਿਰਮਲ ਵਿਨੀਪੈਗ ਵਿੱਚ ਲਿਖਾਰੀ ਸਭਾ ਉੱਤੇ ਗਿਆ ਹੋਇਆ ਸੀ। ਕ੍ਰਿਸਮਸ ਦੇ ਦਿਨ ਸਨ। ਛੁੱਟੀਆਂ ਹੋਣ ਕਰਕੇ,ਕਈ ਗੁਆਂਢਣਾਂ, ਸਹੇਲੀਆਂ ਨੂੰ ਵੀ ਲੈ ਕੇ ਆ ਗਈਆਂ ਸਨ। ਉੱਥੇ ਕਿਸੇ ਨੇ ਦੇਸ਼ ਭਗਤੀ ਦੀ ਕਵਿਤਾ ਬੋਲੀ। ਕਿਸੇ ਨੇ ਕੁਦਰਤ, ਆਕਾਸ਼, ਫੁੱਲਾਂ, ਬਨਸਪਤੀ, ਪੰਛੀਆਂ ਦੀ ਪ੍ਰਸੰਸਾ ਕੀਤੀ। ਬਲਵੀਰ, ਸਿਮਰਨ, ਰਣਵੀਰ ਵਾਹ-ਵਾਹ ਕਰਨ ਨੂੰ, ਗਾਉਣ ਵਾਲੇ ਦਿਆਂ ਢੋਲਕੀ, ਛਾਣੇ ਵਾਲਿਆਂ ਵਾਂਗ ਨਾਲ ਹੀ ਗਏ ਹੋਏ ਸਨ। ਹਰ ਬੰਦੇ ਦੇ ਬੋਲਣ ਪਿੱਛੋਂ ਤਾੜੀਆਂ ਤੇ ਸੀਟੀਆਂ, ਕੂਕਾਂ ਮਾਰ ਦਿੰਦੇ ਸਨ। ਨਿਰਮਲ ਤਾਂ ਕਦੇ ਔਰਤਾਂ ਦੀ ਘੱਗਰੀ ਦੇ ਬਾਹਰ ਨਹੀਂ ਆਇਆ ਸੀ। ਉਸ ਨੇ ਉੱਚਾ ਹੱਥ ਕਰਕੇ, ਹੇਕ ਲਾ ਕੇ ਗਾਇਆ।

ਤੇਰੀ ਸੁੱਥਣ ਵਿੱਚ ਥੱਬਾ-ਥੱਬਾ ਵੱਲ ਨੀ। ਮੈ ਦੇਖ-ਦੇਖ ਕੇ ਹੀ ਗਿਆ ਥੱਕ ਨੀ।

ਤੇਰਾ ਲੱਕ ਇੰਨਾ ਭਾਰ ਕਿਵੇਂ ਚੱਕ ਦਾ? ਇਹ ਹੁਲਾਰਿਆਂ ਦੇ ਨਾਲ ਨਹੀਂ ਥੱਕਦਾ।

ਉੱਤੋਂ ਕੁੜਤੀ ਸੁਮਾਂਵੇਂ ਤੂੰ ਪੂਰੀ ਤੰਗ ਨੀ। ਪਜਾਮੀ ਨੇ ਕੀਤਾ ਸਾਹ ਮੇਰਾ ਬੰਦ ਨੀ।

ਤੈਨੂੰ ਦੇਖ-ਦੇਖ ਕੇ ਮੇਰਾ ਸਾਹ ਸੁੱਕਦਾ। ਤੇਰਾ ਹਾਲ ਪੁੱਛਣੇ ਨੂੰ ਤੇਰੇ ਕੋਲੇ ਰੁਕਦਾ।

ਜਿਉਂ ਹੀ ਨਿਰਮਲ ਸਟੇਜ ਤੋਂ ਉੱਤਰਿਆ, ਸਾਰੀਆਂ ਹੀ ਜ਼ਨਾਨੀਆਂ ਸੁੱਥਣ ਵਿਚਲੇ ਵੱਲ ਦਿਖਾਉਣ ਨੂੰ ਨਿਰਮਲ ਦੇ ਦੁਆਲੇ ਹੋ ਗਈਆਂ। ਸੁੱਥਣਾਂ, ਪਜਾਮੀਆਂ, ਕੁੜਤੀਆਂ ਦੇ ਵਿੱਚੋਂ ਦੀ ਲੰਘ ਕੇ, ਉਹ ਔਰਤਾਂ ਦੇ ਦਿਲ ਵਿੱਚ ਜਾ ਵੜਿਆ ਸੀ। ਕੋਈ ਉਸ ਨੂੰ ਫ਼ੋਨ ਨੰਬਰ ਪੁੱਛ ਰਹੀ। ਕੋਈ ਫ਼ੋਨ ਨੰਬਰ ਲਿਖ ਕੇ, ਉਸ ਦੇ ਹੱਥ ਵਿੱਚ ਹੀ ਫੜਾ ਰਹੀ ਸੀ। ਔਰਤਾਂ ਇੱਕ ਦੂਜੇ ਤੋਂ ਮੂਹਰੇ ਹੋ ਕੇ, ਉਸ ਉੱਤੇ ਡਿੱਗਣ ਨੂੰ ਤਿਆਰ ਸਨ। ਕਈਆਂ ਨੇ ਤਾਂ ਆਪਣੇ ਘਰ ਰੋਟੀ ਤੇ ਆਉਣ ਦਾ ਸਦਾ ਵੀ ਦੇ ਦਿੱਤਾ ਸੀ। ਜੋ ਘਰ ਸੁੱਥਣਾਂ, ਪਜਾਮੀਆਂ, ਕੁੜਤੀਆਂ ਪਈਆਂ ਸੀ। ਉਨ੍ਹਾਂ ਦਾ ਵੀ ਮੇਚਾ ਦੇਣਾ ਹੋਣਾ ਹੈ। ਔਰਤਾਂ ਨੂੰ ਬੇਵਕੂਫ਼ ਬਣੀਆਂ ਦੇਖ ਕੇ ਬਲਵੀਰ, ਸਿਮਰਨ,ਰਣਵੀਰ ਇੱਕ ਦੂਜੇ ਨਾਲ, ਹੱਥਾਂ ਦੇ ਪੰਜੇ ਮਿਲਾ ਰਹੇ ਸਨ।

ਜਿੰਨਾ ਸਮਾਜ ਦਾ ਰੂਪ-ਰੰਗ ਲਿਖਣ, ਗਾਉਣ ਵਾਲਿਆਂ, ਫ਼ਿਲਮਾਂ ਬਣਾਉਣ ਵਾਲਿਆਂ ਨੇ, ਜ਼ਾਹਿਰ ਕਰਕੇ ਨੰਗਾ ਕੀਤਾ ਹੈ। ਕਦੇ ਕਿਸੇ ਨੇਤਾ, ਸੈਂਸਰ ਵਾਲੇ, ਸਮਾਜ ਸੁਧਾਰਕ ਨੇ ਨਹੀਂ ਕੀਤਾ। ਸਗੋਂ ਸੈਂਸਰ ਵਾਲੇ, ਨੇਤਾ,ਸਮਾਜ ਸੁਧਾਰਕ ਲਿਖਣ, ਗਾਉਣ ਵਾਲਿਆਂ, ਫ਼ਿਲਮਾਂ ਬਣਾਉਣ ਵਾਲਿਆਂ ਮਗਰ ਕੁੱਤਿਆਂ ਵਾਂਗ ਲੱਗ ਜਾਂਦੇ ਹਨ। ਲਿਖਤਾਂ, ਗਾਣਿਆਂ, ਫ਼ਿਲਮਾਂ ਦੀ ਚੀਰ-ਫਾੜ ਕਰਨ ਦੀ ਪੂਰੀ ਵਾਹ ਲਗਾਉਂਦੇ ਹਨ। ਜੇ ਕੋਈ ਬਲਾਤਕਾਰ ਹੋਏ ਦੀ ਫ਼ਿਲਮ ਬਣਾਉਣ ਦਾ ਯਤਨ ਕਰਦਾ ਹੈ। ਉਸੇ ਦੀ ਹਾਲਤ ਉਹ ਕਰ ਦਿੰਦੇ ਹਨ। ਜੋ ਬਲਾਤਕਾਰੀਆਂ ਦੀ ਹੋਣੀ ਚਾਹੀਦੀ ਹੈ। ਬਹੁਤੇ ਨੇਤਾ, ਸਮਾਜ ਸੁਧਾਰਕ ਵੀ ਗੈਗਸਟਰਾਂ, ਡਰੱਗੀਆਂ,ਬਲਾਤਕਾਰੀਆਂ ਦੇ ਵਿੱਚੇ ਰਲ ਜਾਂਦੇ ਹਨ। ਸਮਾਜ ਸੁਧਾਰ ਕਰਨ ਵਾਲੇ ਹੀ ਗਾਹ ਪਾ ਕੇ ਰੱਖਦੇ ਹਨ। ਜਿਸ ਨੂੰ ਦਬਾਇਆ, ਛੁਪਾਇਆ ਜਾਂਦਾ ਹੈ। ਉਹੀ ਵੱਧ ਖਿੱਲਰਦਾ ਹੈ। ਬਲੈਕ ਵੀ ਉਹੀ ਚੀਜ਼ ਦੀ ਹੁੰਦੀ ਹੈ। ਜਿਸ ਦੀ ਮੰਗ ਵੱਧ ਹੋਵੇ। ਨਸ਼ਿਆਂ ਨੂੰ ਰੋਕਣ ਦੀਆਂ ਲੋਕ ਗੱਲਾਂ ਕਰਕੇ ਹੀ ਛੱਡ ਦਿੰਦੇ ਹਨ। 2% ਘਰ ਨੂੰ ਛੱਡ ਕੇ, ਹਰ ਘਰ ਵਿੱਚ ਸ਼ਰਾਬ ਪੀਤੀ ਜਾਂਦੀ ਹੈ। ਤੰਬਾਕੂ, ਭੰਗ-ਸੁੱਖਾ, ਡੋਡੇ ਹੋਰ ਕਈ ਨਸ਼ੇ ਖਾਧੇ-ਪੀਤੇ ਜਾਂਦੇ ਹਨ। ਇਸ ਦੀ ਵਿੱਕਰੀ ਕੌਣ ਕਰਦਾ ਹੈ? ਸਮਾਜ ਦੇ ਬੰਦੇ ਹੀ ਉਪਜ ਪੈਦਾ ਕਰਦੇ ਹਨ। ਮੰਗ ਵੀ ਲੋਕ ਹੀ ਕਰਦੇ ਹਨ। ਲੋਕ ਹੀ ਵੇਚਦੇ, ਖ਼ਰੀਦਦੇ ਹਨ। ਉਨ੍ਹਾਂ ਪੈਸਾ ਸਾਰੇ ਟੱਬਰ ਦੀ ਖ਼ੁਰਾਕ ਦੁੱਧ, ਘਿਉ, ਅੰਨ ਉੱਤੇ ਨਹੀਂ ਲੱਗਦਾ। ਜਿੰਨਾ ਇੱਕ ਅਮਲੀ ਬੰਦਾ ਨਸ਼ੇ ਖਾ ਕੇ, ਉਡਾ ਦਿੰਦਾ ਹੈ। ਨਸ਼ੇ ਖਾ ਕੇ ਬਲਾਤਕਾਰ ਕੀਤੇ ਜਾਂਦੇ ਹਨ। ਬਲਵੀਰ ਇੰਨਾ ਸ਼ਰਾਬੀ ਹੁੰਦਾ ਹੈ। ਉਦੋਂ ਤੱਕ ਪੀਂਦਾ ਹੈ। ਜਦ ਤੱਕ ਡਿਗ ਨਾਂ ਪਵੇ। ਡਿੱਗੇ ਹੋਏ ਨੂੰ ਚੱਕ ਕੇ, ਕਈ ਬਾਰ ਲੋਕ ਜਾਂ ਪੁਲਿਸ ਵਾਲੇ ਘਰ ਛੱਡ ਕੇ ਜਾਂਦੇ ਹਨ। ਘਰ ਦੇ ਅੰਦਰ ਮਸਾਂ ਵੜਦਾ ਹੈ। ਅੰਦਰ ਦਰਾਂ ਮੂਹਰੇ ਡਿਗ ਪੈਂਦਾ ਹੈ। ਆਪਣੇ ਬੈੱਡ ਤੱਕ ਨਹੀਂ ਜਾ ਸਕਦਾ। ਕਈ ਬਾਰ ਤਾਂ ਪਤਨੀ ਨੂੰ ਵੀ ਪਤਾ ਨਹੀਂ ਲੱਗਦਾ। ਸਾਰੀ ਰਾਤ ਬੈੱਡ ਦੇ ਦੂਜੇ ਪਾਸੇ ਹੀ ਡਿੱਗਿਆ ਪਿਆ ਰਹਿੰਦਾ ਹੈ। ਸ਼ਰਾਬੀ ਹੋਇਆ, ਨਿੱਕੇ ਬੱਚੇ ਵਾਂਗ ਬਿਸਤਰਾ ਗਿੱਲਾ ਹੀ ਰੱਖਦਾ ਹੈ। ਬਾਥਰੂਮ ਵਿੱਚ ਜਾ ਕੇ ਕੱਪੜੇ ਤੇ ਲੈਟਰੀਨ ਸੀਟ ਭਿਉਂ ਕੇ ਗਿੱਲੀ ਕਰ ਦਿੰਦਾ ਹੈ। ਬਲਵੀਰ ਦੀ ਰਾਖੀ ਉਸ ਦੇ ਮਾਂ-ਬਾਪ, ਪਤਨੀ ਨੂੰ ਬੱਚੇ ਵਾਂਗ ਕਰਨੀ ਪੈਂਦੀ ਹੈ। ਉਹ ਡਰਦੇ ਰਹਿੰਦੇ ਹਨ। ਕਿਤੇ ਬਲਵੀਰ ਡਿਗ ਨਾਂ ਪਵੇ। ਡਿਗ ਗਿਆ ਤਾਂ ਮੂੰਹ ਮੱਥਾ ਨਾਂ ਭੰਨਾਂ ਲਵੇਗਾ। ਬੈੱਡ ਉੱਤੇ ਪਿਸ਼ਾਬ ਨਾਂ ਕਰ ਦੇਵੇ। ਇਹ ਨਹੀਂ ਪਤਾ ਐਸੇ ਕਿੰਨੇ ਕੁ ਹਨ? ਦੋ ਅੱਖਾਂ ਦੇ ਹੁੰਦੇ ਹੋਏ, ਨਸ਼ੇ ਦੀ  ਹਾਲਤ ਵਿੱਚ ਜਿੰਨਾ ਨੂੰ ਸਬ ਕੁੱਝ ਦਿਸਣੋਂ ਹੱਟ ਜਾਂਦਾ ਹੈ। ਆਪ ਬਲਵੀਰ ਪੈਰਾਂ ਤੋਂ ਨਿਕਲ ਕੇ, ਡਿਗਦਾ ਫਿਰਦਾ ਹੈ। ਲੋਕਾਂ ਦੀਆਂ ਧੀਆਂ-ਭੈਣਾਂ ਦਾ ਖ਼ਿਆਲ ਨਹੀਂ ਰਹਿੰਦਾ। ਬਲਵੀਰ ਚਾਰ ਪੈੱਗ ਪੀ ਕੇ, ਮਚਲਾ ਹੋ ਕੇ, ਜਾਣ-ਪਛਾਣ ਵਾਲੀਆਂ ਔਰਤਾਂ ਨੂੰ ਵੀ ਛੇੜਨ ਵਿੱਚ ਗੁਰੇਜ਼ ਨਹੀਂ ਕਰਦਾ। ਜੇ ਕੋਈ ਗਲ਼ ਪੈ ਜਾਵੇ। ਹੱਥ ਬੰਨ੍ਹ ਕੇ ਕਹਿੰਦਾ ਹੈ, “ ਮੁਆਫ਼ ਕਰੋ ਜੀ, ਖਾਦੀ ਪੀਤੀ ਵਿੱਚ ਗ਼ਲਤੀ ਹੋ ਗਈ। ਤੇਰੀ ਸ਼ਕਲ ਮੇਰੀ ਪਤਨੀ ਨਾਲ ਮਿਲਦੀ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾਂ ਹਾਂ। ਹੁਣ ਉਹ ਇਸ ਦੁਨੀਆ ਵਿੱਚ ਨਹੀਂ ਹੈ। “ ਜਿਉਂਦੀ ਪਤਨੀ ਦੇ ਹੱਡ ਗੰਗਾ ਪਾਈ ਫਿਰਦਾ ਹੈ। ਪਤਨੀ ਦੇ ਵੀ ਐਸੇ ਹੀ ਲੱਛਣ ਹਨ। ਐਧਰ ਉੱਧਰ ਹੱਥ ਪੱਲਾ ਮਾਰਨ ਨਾਲ ਬਹੁਤੀ ਬਾਰ ਗੱਲ ਬਣ ਜਾਂਦੀ ਹੈ। ਲੋੜ ਬੰਦਾਂ ਦਾ ਵੀ ਘਾਟਾ ਨਹੀਂ ਹੈ। ਅਗਲੀਆਂ ਵੀ ਬਲਵੀਰ ਨੂੰ ਸ਼ਰਾਬੀ ਸਮਝ ਕੇ, ਮਤਲਬ ਕੱਢ ਲੈਂਦੀਆਂ ਹਨ। ਨਸ਼ੇ ਵਿੱਚ ਵੀ ਸਬ ਕੁੱਝ ਪਤਾ ਹੀ ਹੁੰਦਾ ਹੈ। ਕੋਈ ਐਡਾ ਸ਼ਰਾਬੀ ਵੀ ਨਹੀਂ ਹੁੰਦਾ। ਬਈ ਇਹ ਨਾਂ ਪਤਾ ਲੱਗੇ ਉਹ ਪੂਜਾ ਪਾਠ ਦੀ ਸੰਗਤ ਕਰ ਰਿਹਾ ਹੈ। ਜਾਂ ਕਿਸੇ ਔਰਤ ਦੇ ਕੱਪੜੇ ਉਤਾਰ ਰਿਹਾ ਹੈ। ਮੰਨ ਵੀ ਲਈਏ। ਨਸ਼ੇ ਵਿੱਚ ਸੁਰਤ ਨਹੀਂ ਹੁੰਦੀ। ਦਿਸਣੋਂ ਹੱਟ ਜਾਂਦਾ ਹੈ। ਸਕੀ ਮਾਂ ਦੀ ਕਿਵੇਂ ਪਛਾਣ ਆ ਜਾਂਦੀ ਹੈ? ਉਸ ਦਾ ਰੇਪ ਕਿਉਂ ਨਹੀਂ ਕਰਦਾ? ਸਕੀ ਮਾਂ ਨੂੰ ਬੁੱਢੀ ਵੀ ਮੰਨ ਲਈਏ। ਬਾਹਰੋਂ ਦੂਜੀ ਔਰਤ ਬੁੱਢੀ ਵੀ ਨਾਲ ਲੱਗ ਜਾਵੇ, ਸੁਆਦ ਆ ਜਾਂਦਾ ਹੈ। ਕੀ ਸਿਆਣੇ ਸੱਚ ਕਹਿੰਦੇ ਹਨ? “ ਜੁਵਾਨ ਪੁੱਤ ਕੋਲ ਮਾਂ ਨੂੰ,ਬਾਪ ਕੋਲ ਜਵਾਨ ਧੀ ਨੂੰ ਨਹੀਂ ਸੌਣਾ ਨਹੀਂ ਚਾਹੀਦਾ। “ ਲੋਕ ਗ਼ਲਤੀਆਂ ਕਰਕੇ, ਤਜਰਬਿਆਂ ਤੋਂ ਹੀ ਸਿਆਣੇ ਬਣਦੇ ਹਨ। ਕਾਮ ਨੂੰ ਇਸ਼ਕ ਕਹਿੰਦੇ ਹਨ। ਜਦੋਂ ਕਾਮ ਦਾ ਭੂਤ ਸੁਆਰ ਹੁੰਦਾ ਹੈ। ਬੰਦਾ ਅੰਨ੍ਹਾ ਹੁੰਦਾ ਹੈ। ਉਮਰ, ਰੰਗ, ਜਾਤ ਦਾ ਖ਼ਿਆਲ ਨਹੀਂ ਰਹਿੰਦਾ। ਬੰਦਾ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰਦਾ ਫਿਰਦਾ ਹੈ। ਬਲਵੀਰ ਵਰਗਿਆਂ ਨੂੰ ਕੰਧਾਂ ਕੌਲਿਆਂ ਨਾਲ ਟੱਕਰਾਂ ਮਾਰਨ ਦੀ ਲੋੜ ਨਹੀਂ ਪੈਂਦੀ।

ਕਈ ਔਰਤਾਂ ਅੱਖਾਂ ਉੱਤੇ ਸੁਰਮਾ ਲਾ ਕੇ, ਅੱਖਾਂ ਮਟਕਾਉਂਦੀਆਂ ਫਿਰਦੀਆਂ ਹਨ। ਘਰ ਵਾਲਾ ਭੌਂਦੂ ਬਣਿਆਂ ਟੀਵੀ ਉੱਤੇ ਨਾਚੀਆਂ ਦੇਖਦਾ ਰਹਿੰਦਾ ਹੈ। ਪਤਨੀ ਹਾਰ ਸਿਗਾਰ ਕਰਕੇ, ਬਾਹਰ ਦੀ ਹਵਾ ਫੱਕਣ ਜਾਂਦੀ ਹੈ। ਕਈਆਂ ਦੇ ਕੱਪੜੇ ਐਸੇ ਪਾਏ ਹੁੰਦੇ ਹਨ। ਸਰੀਰ ਢੱਕਣ ਦੀ ਥਾਂ, ਅੰਗ ਨੰਗੇ ਕਰਕੇ ਦਿਖਾਏ ਜਾਂਦੇ ਹਨ। ਪਤੀ ਤੇ ਬਲਵੀਰ ਵਰਗਿਆਂ ਨੂੰ ਔਰਤ ਖ਼ੂਬ ਬੇਵਕੂਫ਼ ਬਣਾਉਂਦੀ ਹੈ। ਇੱਕ ਔਰਤ ਪਿੱਛੇ ਬਲਵੀਰ ਵਰਗੇ ਕਈ ਬੰਦੇ ਲੱਗ ਜਾਂਦੇ ਹਨ। ਮਰਦ-ਔਰਤ ਇਹੀ ਸੋਚੀ ਜਾਂਦੇ ਹਨ। ਮੈਂ ਉਸ ਨੂੰ ਲੁੱਟ ਲਿਆ। ਲੁਟਾਈ ਦੋਨੇਂ ਹੀ ਜਾਂਦੇ ਹਨ। ਆਪਣਾ ਹੀ ਹਿਸਾਬ ਲਗਾਉਂਦੇ ਰਿਹਾ ਕਰੋ। ਕਿਤੇ ਬਲਵੀਰ ਤੇ ਨਿਰਮਲ ਵਾਲੀ ਤਾਂ ਨੀ ਹੋ ਰਹੀ।

ਆਪ ਕੀ ਨਿਗਾਹੇ ਕਹੀ ਔਰ, ਨਿਸ਼ਨਾਂ ਕਹੀ ਔਰ ਹੈ।

ਆਪ ਕੇ ਖ਼ੁਦ ਕੇ ਘਰ ਮੇ ਗੁਸ ਗਿਆ ਕੋਈ ਔਰ ਹੈ।

ਇਰਾਦਾ ਤੋ ਇਮਾਨਦਾਰੀ ਛੋਡ ਕਰ ਕੋਈ ਔਰ ਹੈ।

ਆਪ ਕੀ ਚੀਜ਼ ਉਠਾ ਕੇ ਲੇ ਗਿਆ ਕੋਈ ਔਰ ਹੈ।

ਅੱਖਾਂ ਵਾਲਿਆਂ ਤੋਂ ਅੰਨ੍ਹੇ ਲੋਕ ਸੁਚੇਤ ਹੁੰਦੇ ਹਨ। ਦੋ ਬੰਦੇ ਬਗੈਰ ਅੱਖਾਂ ਵਾਲੇ ਸਨ। ਉਹ ਰੱਸੀ ਫੜ ਕੇ,ਕੁੱਤਿਆਂ ਪਿੱਛੇ ਚੱਲ ਰਹੇ ਸਨ। ਉਨ੍ਹਾਂ ਦੋਨੇਂ ਅੰਨ੍ਹੇ ਬੰਦਿਆਂ ਦੀ ਮਦਦ ਕੁੱਤੇ ਕਰ ਰਹੇ ਸਨ। ਕੁੱਤਿਆਂ ਨੂੰ ਸਰਵਿਸ ਡੌਗ ਕਹਿੰਦੇ ਹਨ। ਅਮਰੀਕਾ, ਕੈਨੇਡਾ ਵਰਗੇ ਦੇਸ਼ ਵਿੱਚ ਟਰੇਨਿੰਗ ਦੇਣ ਵਾਲਿਆਂ ਵੱਲੋਂ, ਕੁੱਤਿਆਂ ਨੂੰ ਉਵੇਂ ਹੀ ਮੁਡ ਤੋਂ ਸਿਖਾਇਆ ਜਾਂਦਾ ਹੈ। ਜਿਵੇਂ ਬੱਚੇ ਨੂੰ ਮਾਪੇ ਪੂਰੀ ਵਾਹ ਲਾ ਕੇ, ਚੰਗੇ ਇਨਸਾਨ ਬਣਾਉਂਦੇ ਹਨ। ਇਹ ਅੰਨ੍ਹੇ ਬੰਦਿਆਂ ਨੂੰ ਰਸਤਾ ਦਿਖਾਉਂਦੇ ਹਨ। ਕੁੱਤਿਆਂ ਨੂੰ ਟਰੇਨਿੰਗ ਦੇ ਕੇ, ਬੰਦੇ ਬਣਿਆਂ ਜਾਂਦਾ ਹੈ।

ਕੈਲਗਰੀ ਸਿਟੀ ਟਰੇਨ, ਸਵਾਰੀਆਂ ਨਾਲ ਬਹੁਤ ਭਰੀ ਹੋਈ ਸੀ। ਉਨ੍ਹਾਂ ਦੋਨੇਂ ਅੰਨ੍ਹੇ ਬੰਦਿਆਂ ਨੂੰ ਪਤਾ ਲੱਗ ਗਿਆ। ਟਰੇਨ ਸਟੇਸ਼ਨ ਉੱਤੇ ਆ ਕੇ ਰੁਕ ਗਈ ਹੈ। ਭਾਵੇਂ ਉਨ੍ਹਾਂ ਨੂੰ ਕੁੱਤੇ ਟਰੇਨ ਦੇ ਦਰਵਾਜ਼ੇ ਵੱਲ ਖਿੱਚੀ ਲਈ ਜਾਂਦੇ ਸਨ। ਫਿਰ ਵੀ ਅੰਨ੍ਹੇ ਬੰਦਿਆਂ ਨੇ, ਟਰੇਨ ਦੇ ਦਰਵਾਜ਼ੇ ਨੂੰ ਟੋਹ ਕੇ, ਲੱਭਣ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਟਰੇਨ ਵਿੱਚ ਚੜ੍ਹ ਗਏ। ਵਿਹਲੀ ਸੀਟ ਨਾਂ ਹੋਣ ਕਰਕੇ, ਦਰਵਾਜੇ ਕੋਲ ਦੇਂਨੇ ਲੱਤਾਂ ਉੱਤੇ ਖੜ੍ਹੇ ਸਫ਼ਰ ਕਰ ਰਹੇ ਸਨ। ਅੱਖਾਂ ਵਾਲਿਆ ਨੂੰ ਅੰਨ੍ਹਿਆਂ ਉਤੇ ਭੋਰਾ ਤਰਸ ਨਹੀਂ ਆ ਰਿਹਾ ਸੀ। ਕਈ ਦੋ-ਦੋ ਅੱਖਾਂ ਵਾਲਿਆਂ ਨੂੰ ਦੁਨੀਆਂ ‘ਤੇ ਸਹੀਂ ਗ਼ਲਤ ਦੀ ਪਹਿਚਾਣ ਨਹੀਂ ਹੈ। ਦੋ-ਦੋ ਅੱਖਾਂ ਵਾਲੇ ਲੋਕ ਸੀਟਾਂ ਮੱਲੀ ਬੈਠੇ ਸਨ। ਸਫ਼ਰ ਭਾਵੇਂ 30 ਮਿੰਟ ਦਾ ਹੀ ਸੀ। ਸਿਟੀ ਟਰੇਨ, ਸਵਾਰੀਆਂ ਨਾਲ ਬਹੁਤ ਭਰੀ ਹੋਈ ਸੀ। ਰਸਤੇ ਵਿੱਚ ਚਾਰ ਸਟੇਸ਼ਨ ਆਏ। ਹਰ ਬਾਰ ਟਰੇਨ ਰੁਕਦੀ ਗਈ। ਉਹ ਬੰਦੇ ਸਬ ਤੋਂ ਪਿੱਛੋਂ ਚੜ੍ਹੇ ਸਨ। ਅੰਦਰ ਵਾਲੇ ਬੰਦਿਆਂ ਨੂੰ ਉਨ੍ਹਾਂ ਦਾ ਉਡੀਕਾਂ ਲੱਗਦਾ ਸੀ। ਹਰ ਬਾਰ ਕੁੱਤੇ ਤੇ ਉਹ ਟਰੇਨ ਵਿਚੋਂ ਬਾਹਰ ਨਿਕਲ ਕੇ ਖੜ੍ਹ ਜਾਂਦੇ ਸਨ। ਬਾਕੀ ਬੰਦਿਆਂ ਦੇ ਉੱਤਰਨ ਪਿੱਛੋਂ, ਫਿਰ ਕੁੱਤੇ ਉਨ੍ਹਾਂ ਨੂੰ ਟਰੇਨ ਦੇ ਡੱਬੇ ਵਿੱਚ ਚੜ੍ਹਾ ਲੈਂਦੇ ਸਨ। ਸੀਟਾਂ ਉੱਤੇ ਜੋ ਅੱਖਾਂ ਵਾਲੇ ਬੈਠੇ ਸਨ। ਕਿਸੇ ਦੇ ਮਨ ਵਿੱਚ ਤਰਸ ਨਹੀਂ ਆਇਆ। ਅੱਖਾਂ ਤੋਂ ਦੇਖਣ ਵਾਲੇ ਸੁਜਾਖੇ ਬੰਦੇ ਇੰਨਾ ਅੰਨ੍ਹੇ ਸੂਰ ਦਾਸਾਂ ਨੂੰ ਬੈਠਣ ਦੀ ਜਗਾ ਦੇ ਦਿੰਦੇ। ਕੋਲ ਹੀ ਉਸੇ ਟਰੇਨ ਦੇ ਡੱਬੇ ਵਿੱਚ ਬੈਠੇ ਬਲਵੀਰ, ਸਿਮਰਨ,ਨਿਰਮਲ ਤੇ ਰਣਵੀਰ ਕੋਕ ਵਾਲੀ ਬੋਤਲ ਵਿੱਚੋਂ ਬਾਰੀ-ਬਾਰੀ ਦਾਰੂ ਪੀ ਰਹੇ ਸਨ। ਬਲਵੀਰ ਵਰਗੇ ਨਸ਼ੇ ਵਿੱਚ ਅੰਨ੍ਹੇ ਹੁੰਦੇ ਹਨ। ਕਈ ਲੋਕ ਹਰ ਵੇਲੇ ਅੱਖਾਂ ਬੰਦ ਰੱਖਦੇ ਹਨ। ਆਲੇ-ਦੁਆਲੇ ਕੁੱਝ ਹੋਈ ਜਾਵੇ ਨਹੀਂ ਦੇਖਦੇ।

Share Button

Leave a Reply

Your email address will not be published. Required fields are marked *

%d bloggers like this: