ਕਈ ਆਪਣਾ ਘਰ-ਪਰਿਵਾਰ ਛੱਡ ਕੇ, ਦਰ-ਦਰ ਖ਼ਾਕ ਛਾਣਦੇ ਫਿਰਦੇ ਹਨ

ss1

ਕਈ ਆਪਣਾ ਘਰ-ਪਰਿਵਾਰ ਛੱਡ ਕੇ, ਦਰ-ਦਰ ਖ਼ਾਕ ਛਾਣਦੇ ਫਿਰਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਖਾਣਾ, ਪਹਿਨਣਾ, ਬਿਸਤਰਾ, ਮਕਾਨ, ਪਰਿਵਾਰ ਹਰ ਬੰਦੇ ਦੀਆਂ ਲੋੜਾਂ ਹਨ। ਜੇ ਇਹ ਕਿਸੇ ਬੰਦੇ ਕੋਲ ਨਹੀਂ ਹਨ। ਜ਼ਿੰਦਗੀ ਨਰਕ ਹੈ। ਸਬ ਨੂੰ ਪੇਟ ਭਰਨ ਨੂੰ ਭੋਜਨ, ਨੰਗ ਢੱਕਣ ਨੂੰ ਕੱਪੜਾ, ਸੌਣ ਨੂੰ ਬਿਸਤਰ ਚਾਹੀਦਾ ਹੈ। ਜੋ ਬੰਦਾ ਆਪਦੇ ਲਈ ਕਮਾਂ ਕੇ ਇੰਨਾ ਦਾ ਪ੍ਰਬੰਧ ਨਹੀਂ ਕਰ ਸਕਦਾ। ਉਸ ਵਰਗਾ ਕੋਈ ਨਿਕੰਮਾ ਨਹੀਂ ਹੈ। ਉਸ ਦਾ ਇਸ ਦੁਨੀਆ ਵਿੱਚ ਆਉਣ ਵੱਲੋਂ ਕੀ ਰੁਕਿਆ ਖੜ੍ਹਾ ਹੈ? ਕਈ ਬੰਦੇ ਤੇਰੇ, ਮੇਰੇ ਕੋਲੋਂ ਸੌਣ ਖਾਣ, ਪਹਿਨਣ ਨੂੰ ਮੰਗ ਕੇ ਡੰਗ ਸਾਰੀ ਜਾਂਦੇ ਹਨ। ਗੁੱਡੀ ਨੇ ਜੋ ਬੰਦੇ ਬੇਸਮਿੰਟ ਵਿੱਚ ਰੱਖੇ ਸਨ। ਉਹ ਪੰਜਾਬੀ ਸਨ। ਕੋਲ ਕੁੱਝ ਵੀ ਨਹੀਂ ਸੀ। ਉਨ੍ਹਾਂ ਨੂੰ ਉਸ ਨੇ ਤਰਸ ਕਰਕੇ ਰੱਖ ਲਿਆ ਸੀ। ਉਸ ਮਰਦ ਨੇ ਜ਼ਨਾਨੀਆਂ ਵਾਂਗ ਰੋਣਾ ਸ਼ੁਰੂ ਕਰਕੇ ਕਿਹਾ, “ ਮੈਂ ਹੁਣੇ ਹੀ ਸਿੱਧਾ ਟਰਾਂਟੋ ਤੋਂ ਆਇਆਂ ਹਾਂ। ਸਾਰਾ ਸਮਾਨ ਸੋਫ਼ੇ, ਭਾਂਡੇ ਉੱਥੇ ਰਹਿ ਗਏ ਹਨ। ਦੋ ਅਟੈਚੀ ਹੀ ਪਲੇਨ ਵਿੱਚ ਲਿਆ ਸਕੇ ਹਾਂ। “ ਗੁੱਡੀ ਦਾ ਘਰ ਸਮਾਨ ਨਾਲ ਭਰਿਆ ਪਿਆ ਸੀ। 6 ਜਾਣੇ ਘਰ ਵਿੱਚ ਰਹਿੰਦੇ ਸਨ। ਆਮ ਨਾਲੋਂ ਤਿਗੁਣਾ ਸਮਾਨ ਸੀ। ਉਸ ਨੇ ਸੋਫ਼ੇ ਦੇ ਦਿੱਤੇ। ਗੁੱਡੀ ਨੇ ਕਿਹਾ, “ ਸੋਫ਼ੇ ਨਵੇਂ ਹੀ ਹਨ। ਸੰਭਾਲ ਕੇ ਰੱਖਣੇ। “ ਮਰਦ ਨੇ ਕਿਹਾ, “ “ ਅਸੀਂ ਕਿਹੜਾ ਬੱਚੇ ਹਾਂ? ਜੋ ਲਿਬੇੜ ਦੇਵਾਂਗੇ। ਸਾਨੂੰ ਬੈੱਡ ਤੇ ਚਾਦਰ, ਕੰਬਲ, ਸਿਰਹਾਣੇ ਵੀ ਦੇ ਦੇਵੋ। ਠੰਢ ਵਿੱਚ ਭੁੰਜੇ ਨਹੀਂ ਸੌਂ ਹੋਣਾ। “  “ ਤੁਸੀਂ ਏਅਰ ਬੈੱਡ ਲੈ ਆਵੋ, ਬਾਕੀ ਸਾਰਾ ਸਮਾਨ ਵੀ ਉੱਥੋਂ ਸਟੋਰ ਵਿੱਚੋਂ ਮਿਲ ਜਾਣਾ ਹੈ। “  ਔਰਤ ਨੇ ਕਿਹਾ, “ ਮੈਂ ਤਾਂ ਕਦੇ ਏਅਰ ਬੈੱਡ ਉੱਤੇ ਨਹੀਂ ਪਈ। ਸਾਰੀ ਰਾਤ ਹਿੱਲੀ ਜਾਵੇਗਾ। “  “ ਮੈਂ ਵਾਟਰ ਬੈੱਡ ਦੀ ਗੱਲ ਨਹੀਂ ਕਰਦੀ। ਏਅਰ ਬੈੱਡ ਹਿੱਲਦਾ ਨਹੀਂ ਹੈ। ਹਵਾ ਨਿਕਲ ਜਾਵੇ ਤਾਂ ਬਿਜਲੀ ਦੀ ਤਾਰ ਲਾ ਕੇ ਹੋਰ ਹਵਾ ਭਰੀਦੀ ਹੈ। “ ਮਰਦ ਨੇ ਕਿਹਾ, “ ਛੱਡੋ ਜੀ 100 ਡਾਲਰ ਐਵੇਂ ਹੀ ਲੱਗ ਜਾਣਾ ਹੈ। ਤੁਸੀਂ ਬੜੇ ਵੱਡੇ ਬੰਦੇ ਹੋ। ਤੁਹਾਡੇ ਘਰ ਕੋਈ ਜੁੱਲੀ ਤੱਪੜ ਪਿਆ ਹੋਣਾ ਹੈ। ਉਹੀ ਦੇ ਦੇਵੋ। ਬੈੱਡ, ਰਜਾਈ, ਸਿਰਹਾਣੇ ਤੁਹਾਡੇ ਸਾਹਮਣੇ ਵਾਲੇ ਰੂਮ ਵਿਚੋਂ ਲੈ ਜਾਂਦੇ ਹਾਂ। ਕੰਮ ਹੀ ਸਾਰਨਾ ਹੈ। “  ਗੁੱਡੀ ਨੇ ਕਿਹਾ, “ ਸਟੋਰ ਨਾਲ ਹੀ ਹੈ। ਸਾਰੀ 4 ਮਿੰਟ ਦੀ ਡਰਾਈਵ ਹੈ। ਇਹ ਸਾਰਾ ਸਮਾਨ ਮੇਰੇ ਨੌਜਵਾਨ ਬੇਟੇ ਦਾ ਹੈ। ਬੱਚੇ ਚਾਰ ਦਿਨਾਂ ਲਈ ਭੂਆ ਵੱਲ ਗਏ ਹਨ। ਉਨ੍ਹਾਂ ਦਾ ਕੀ ਪਤਾ ਹੁਣ ਆ ਜਾਣ। “  “ ਜਦ ਨੂੰ ਅਸੀਂ ਹੋਰ ਪ੍ਰਬੰਧ ਕਰ ਲਵਾਂਗੇ। “ “ ਉਹ ਤਾਂ ਮੈਨੂੰ ਆਪਦੇ ਰੂਮ ਵਿੱਚ ਨਹੀਂ ਵੜਨ ਦਿੰਦਾ। ਕਿਸੇ ਹੋਰ ਨੂੰ ਕਿਵੇਂ ਬਿਸਤਰਾ ਦੇਣ ਦੇਵੇਗਾ? ਫਿਰ ਆਪ ਉਸੇ ਵਿੱਚ ਕਿਵੇਂ ਸੌਵੇਗਾ? ”

ਔਰਤ ਨੇ ਕਿਹਾ, “ ਭੈਣ ਜੀ ਤੁਸੀਂ ਤਾਂ ਇੰਜ ਗੱਲਾਂ ਕਰਦੇ ਹੋ। ਜਿਵੇਂ ਸਾਡੇ ਖਾਜ ਪਈ ਹੁੰਦੀ ਹੈ। ਜਿਵੇਂ ਅਸੀਂ ਲਾਗੀ ਹੁੰਦੇ ਹਾਂ। “  “ ਗੱਲ ਸੋਲ਼ਾਂ ਆਨੇ ਸਹੀ ਕੀਤੀ ਹੈ। ਲਾਗੀ ਹੀ ਤਾਂ ਪਾਏ ਕੱਪੜੇ ਲਹਾਉਣ ਤੱਕ ਜਾਂਦੇ ਹਨ। ਮੈਂ ਕੋਈ ਹੋਰ ਦੇਖ ਕੇ ਪ੍ਰਬੰਧ ਕਰ ਦਿੰਦੀ ਹਾਂ। ਪਰ ਤੁਸੀਂ ਦੂਜੇ ਕਿਸੇ ਦੇ ਮੰਜੇ, ਬਿਸਤਰੇ ਵਿੱਚ ਕਿਉਂ ਸੌਂਵੋਗੇ? ਨੌਕਰੀ ਕਾਹਦੇ ਲਈ ਕਰਦੇ ਹੋ? “ ਔਰਤ ਨੇ ਕਿਹਾ, “ ਛੱਡੋ ਭੈਣ ਜੀ ਨਖ਼ਰੇ ਕਾਹਦੇ ਲਈ ਕਰਨੇ ਹਨ। ਬੰਦੇ ਸਾਰੇ ਇੱਕੋ ਜਿਹੇ ਹੁੰਦੇ ਹਨ। ਜੇ ਮੈਂ ਇਸ ਨਾਲ ਬਿਸਤਰਾ ਸਾਂਝਾਂ ਕਰ ਸਕਦੀ ਹਾਂ। ਕੋਈ ਵੀ ਹੋਇਆ, ਕੀ ਫ਼ਰਕ ਪੈਂਦਾ ਹੈ? ਦਾਲ ਰੋਟੀ ਵਿੱਚ ਕੀ ਬਣਿਆ ਹੈ? ਬਹੁਤ ਭੁੱਖ ਲੱਗੀ ਹੈ। ਪਲੇਨ ਵਾਲੇ ਤਾਂ ਕੁੱਝ ਵੀ ਨਹੀਂ ਦਿੰਦੇ। “ ਉਹ ਆਪ ਹੀ ਪਤੀਲਿਆਂ ਦੇ ਢੱਕਣ ਚੱਕ ਕੇ ਦੇਖਣ ਲੱਗ ਗਈ। ਪਤੀਲੇ ਵਿੱਚ ਖੀਰ ਪਈ ਸੀ। ਉਸ ਨੇ ਇੱਕ ਕੌਲੀ ਖੀਰ ਦੀ ਭਰਕੇ, ਆਪਦੇ ਪਤੀ ਨੂੰ ਫੜਾਂ ਦਿੱਤੀ। ਸੋਫ਼ੇ ਉੱਤੇ ਬੈਠ ਕੇ, ਦੂਜੀ ਕੌਲੀ ਵਿੱਚ ਆਪ ਖਾਣ ਲੱਗ ਗਈ। “  “ ਸਾਡੇ ਖੀਰ ਖਾਂਦੇ ਚਾਰ-ਚਾਰ ਰੋਟੀਆਂ ਲਾਹ ਦੇਵੇ। ਸਾਨੂੰ ਬਹੁਤ ਨੀਂਦ ਆਉਂਦੀ ਹੈ। ਕੈਲਗਰੀ ਆਉਣ ਦੇ ਚਾਅ ਵਿੱਚ ਮੇਰੀ ਪਤਨੀ ਦੋ ਦਿਨਾਂ ਦੀ ਸੁੱਤੀ ਨਹੀਂ ਹੈ। “ ਗੁੱਡੀ ਰੋਟੀਆਂ ਬਣਾਉਣ ਲੱਗ ਗਈ। ਦੋਨਾਂ ਨੇ ਕੌਲੀਆਂ ਗਲੀਚੇ ਉੱਤੇ ਰੱਖ ਦਿੱਤੀ। ਔਰਤ ਨੇ ਕਿਹਾ, “ ਭੇਣ ਜੀ ਥੋੜ੍ਹੀ ਜਿਹੀ ਖੇਚਲ ਹੋਰ ਕਰਦੇ। ਰੋਟੀਆਂ ਇੱਥੇ ਹੀ ਫੜਾ ਦੇ। “  “ ਸਾਡੇ ਤਾਂ ਸਾਰਾ ਪਰਿਵਾਰ ਡੈਨਿੰਗ ਟੇਬਲ ਉੱਤੇ ਰਸੋਈ ਵਿੱਚ ਆ ਕੇ ਰੋਟੀ ਖਾਂਦੇ ਹਨ। “  “ ਅਸੀਂ ਨਖ਼ਰੇ ਕਰਨ ਵਾਲੇ ਬੰਦੇ ਨਹੀਂ ਹਾਂ। ਹੱਥ ਉੱਤੇ ਧਰ ਕੇ ਦੋ ਰੋਟੀਆਂ ਖਾਣ ਵਾਲੇ ਹਾਂ। ਉਰੇ ਹੀ ਫੜਾ ਦੇਵੋ। “ ਗੁੱਡੀ ਨੇ ਸਬਜ਼ੀ ਨਾਲ ਰੋਟੀਆਂ ਕੌਫ਼ੀ ਟੇਬਲ ਉੱਤੇ ਰੱਖ ਦਿੱਤੀਆਂ। ਦੋਨਾਂ ਨੇ ਪਲੇਟਾਂ ਸੋਫ਼ੇ ਉੱਤੇ ਰੱਖੀਆਂ। ਪੰਜਾਬ ਦੇ ਬਾਣ ਦੇ ਮੰਜਿਆਂ ਉੱਤੇ ਬੈਠਣ ਵਾਂਗ ਸੋਫੇ ‘ਤੇ ਲੱਤਾਂ ਕਰਕੇ ਬੈਠ ਕੇ ਰੋਟੀ ਖਾਣ ਲੱਗੇ। ਉਹ ਔਰਤ ਮਰਦ ਇੱਕੋ ਸੋਫ਼ੇ ਉੱਤੇ ਬੈਠੇ ਸਨ। ਔਰਤ ਨੇ ਕਿਹਾ, “ ਰੱਬ ਜਦੋਂ ਦਿੰਦਾ ਹੈ। ਇੱਦਾ ਛੱਪਰ ਪਾੜ ਕੇ ਦਿੰਦਾ ਹੈ। ਮਜ਼ਾ ਆ ਗਿਆ। “ ਉਸ ਨੇ ਮਰਦ ਦੇ ਮੋਢੇ ਉੱਤੇ ਹੱਥ ਮਾਰ ਕੇ ਗੱਲ ਕੀਤੀ ਸੀ। ਉਸ ਦਾ ਪੂਰਾ ਸਰੀਰ ਹਿੱਲ ਗਿਆ ਸੀ। ਕੌਲੀ ਪਲੇਟ ਮੂਧੇ ਵੱਜ ਗਏ ਸਨ। ਸੋਫ਼ੇ, ਗਲੀਚੇ, ਕੰਧਾਂ ਉੱਤੇ ਸਾਰੇ ਪਾਸੇ ਚਟਣੀ, ਅਚਾਰ, ਦਹੀਂ, ਦਾਲ-ਸਬਜ਼ੀ ਦੇ ਛਿੱਟੇ ਖਿੱਲਰ ਗਏ ਸਨ। ਦੋਨਾਂ ਨੇ ਸਬ ਕੁੱਝ ਉਵੇਂ ਹੀ ਛੱਡ ਦਿੱਤਾ। ਝੂਠੇ ਭਾਂਡੇ ਉੱਥੇ ਹੀ ਰੱਖ ਦਿੱਤੇ ਸਨ। ਉਨ੍ਹਾਂ ਨੇ ਮੁੰਡੇ ਦੇ ਕਮਰੇ ਵਿੱਚ ਵੜ ਕੇ ਲੋਕ ਲਾ ਲਿਆ। ਮਰਦ ਨੇ ਸੌਣ ਜਾਣ ਲੱਗੇ ਨੇ ਕਿਹਾ, “ ਮੁਆਫ਼ ਕਰਨਾ, ਇਹ ਥੋੜ੍ਹੀ ਜਿਹੀ ਦਾਲ ਡੁੱਲ੍ਹ ਗਈ ਹੈ। ਸਵੇਰੇ ਉੱਠ ਕੇ ਬੇਸਮਿੰਟ ਦੀ ਸੈਟਿੰਗ ਕਰਾਂਗੇ। ਹੁਣ ਤਾਂ ਬਹੁਤ ਰੱਜ ਗਏ ਹਾਂ। “ ਗੁੱਡੀ ਨੇ ਪਿਛਿਉ ਆਵਾਜ਼ ਮਾਰੀ, “ ਇਸੇ ਕਮਰੇ ਵਿੱਚ ਕਿਉਂ ਵੜ ਗਏ? ਜੇ ਹੁਣੇ ਮੁੰਡਾ ਆ ਗਿਆ। ਘਰ ਵਿੱਚ ਕਲੇਸ਼ ਪੈ ਜਾਵੇਗਾ। ਤੁਸੀਂ ਰਿੰਟ ਤਾਂ ਦਿੱਤਾ ਹੀ ਨਹੀਂ ਹੈ।“ ਮਰਦ ਨੇ ਕਿਹਾ,  “ ਕਿਰਾਇਆ ਦੇ ਦੇਵਾਂਗੇ। ਅਸੀਂ ਕਿਹੜਾ ਭੱਜੇ ਜਾਂਦੇ ਹਾਂ? ਸਵੇਰੇ ਉੱਠ ਕੇ ਗੱਲ ਕਰਦੇ ਹਾਂ। “

ਗੁੱਡੀ ਨੂੰ ਰਸੋਈ ਤੇ ਲਿਵਿੰਗ ਰੂਮ ਦਾ ਖਿਲਾਰਾ ਸਮੇਟਦੀ ਨੂੰ ਦੋ ਘੰਟੇ ਲੱਗ ਗਏ। ਉਹ ਦੁਪਹਿਰੇ 12 ਵਜੇ ਸੁੱਤੇ ਉੱਠੇ। ਔਰਤ ਨੇ ਕਿਹਾ, “ ਚਾਹ ਦੀ ਘੁੱਟ ਪਿਲਾ ਦਿਉ। ਕਲ ਦਾ ਸਿਰ ਦੁਖੀ ਜਾਂਦਾ ਹੈ। ਇਹ ਕੈਨੇਡਾ ਦੇਟ ਫ਼ਸਟ ਕਮਰ ਦਾ ਪੇਪਰ ਹੈ। ਗੌਰਮਿੰਟ ਹਰ ਨਵੇਂ ਆਏ ਬੰਦੇ ਨੂੰ ਪਹਿਲੀ ਬਾਰ ਹਰ ਚੀਜ਼ ਲੈਣ ਨੂੰ ਮਦਦ ਕਰਦੀ ਹੈ। ਇਹ ਪੇਪਰ ਭਰ ਦਿਉ। ਇਹ ਪੇਪਰ ਭਰਾ ਕੇ ਗੌਰਮਿੰਟ ਨੂੰ ਦੇਣਾ ਹੈ। ਪੈਸੇ ਗੌਰਮਿੰਟ ਤੋਂ ਮਿਲਣਗੇ। ਤਾਹੀਂ ਤੁਹਾਨੂੰ ਰਿੰਟ ਦੇਵਾਂਗੇ। “ ਇਹ ਤਾਂ ਬਿੱਲ ਫੇਅਰ ਸਰਕਾਰੀ ਭੱਤੇ ਦੇ ਪੇਪਰ ਹਨ। ਇੱਕ ਬਾਰੀ ਸਾਈਨ ਕਰ ਦਿੱਤੇ। ਤੈਨੂੰ ਸਦਾ ਲਈ ਡਾਲਰ ਮਿਲੀ ਜਾਣੇ ਹਨ। “  “ ਤੇਰਾ ਕੀ ਜਾਂਦਾ ਹੈ?1000 ਦੀ ਘੁੱਗੀ ਮਾਰ ਦੇ। 200 ਸਾਡਾ 800 ਤੇਰਾ ਹੋਵੇਗਾ। ਹੁਣੇ ਜਾ ਕੇ ਗੌਰਮਿੰਟ ਦੇ ਦਫ਼ਤਰੋਂ ਡਾਲਰ ਚੱਕ ਲਿਆਉਣੇ ਹਨ। “  ਮਰਦ ਨੇ ਕਿਹਾ,  “ ਚਾਰ ਚਮਚੇ, ਦੋ-ਚਾਰ ਕੌਲੀਆਂ, ਚਾਹ ਸਬਜ਼ੀ ਬਣਾਉਣ ਨੂੰ ਦੋ ਪਤੀਲੇ ਕੱੜਸ਼ੀਆਂ ਵੀ ਦੇ ਦੇਵੋ। ਨਹੀਂ ਤਾਂ ਮੈਨੂੰ ਇਹ ਹੁਣੇ ਸਟੋਰ ਲੈ ਜਾਵੇਗੀ। ਲੂਣ, ਤੇਲ ਵੀ ਲਿਆਉਣਾ ਪੈਣਾ ਹੈ। ਤੁਹਾਡੀ ਰਾਤ ਰੋਟੀ ਬੜੀ ਸੁਆਦ ਸੀ। ਤੁਹਾਡੇ ਹੱਥਾਂ ਵਿੱਚ ਜਾਦੂ ਹੈ। ਜੇ ਤੁਸੀਂ ਕਹੋ ਤਾਂ ਰੋਟੀ ਇੱਧਰ ਹੀ ਖਾ ਲਿਆ ਕਰੀਏ। “ ਖਾਂਦਾ ਤਾਂ ਕੋਹੜੀ, ਛੱਡਦਾ ਤਾਂ ਕਲੰਕੀ।  ਗੁੱਡੀ ਨੂੰ ਸਮਝ ਨਹੀਂ ਲੱਗ ਰਹੀ ਸੀ। ਗੌਰਮਿੰਟ ਤੋਂ ਰਿੰਟ ਵਸੂਲੀ ਦੇ ਪੇਪਰ ਭਰੇ ਜਾਂ ਇੰਨਾ ਨੂੰ ਬਾਹਰ ਦਾ ਰਸਤਾ ਦਿਖਾ ਦੇਵੇ। ਪੰਜਾਬੀ ਗ਼ਲਤ ਕੰਮਾਂ ਵਿੱਚ ਵੀ ਆਪਣਿਆਂ ਦੀ ਮਦਦ ਕਰ ਹੀ ਜਾਂਦੇ ਹਨ। ਹਰ ਬੰਦੇ ਦਾ ਆਪਣਾ-ਆਪਣਾ ਮਕਸਦ ਹੈ।

ਜਦੋਂ ਔਰਤ, ਮਰਦ ਦਾ ਵੀ ਘਰੋਂ ਪੈਰ ਨਿਕਲ ਜਾਵੇ। ਘਰ ਵਿੱਚ ਮਨ ਨਹੀਂ ਟਿਕਦਾ। ਐਸੇ ਲੋਕ ਕਈ ਤਰਾਂ ਦੇ ਹਨ। ਕਈ ਨੌਕਰੀ ਕਰਨ ਨੂੰ ਘਰੋਂ ਬਾਹਰ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਬਦਲ ਲੈਂਦੇ ਹਨ। ਮਿਹਨਤ ਕਰਦੇ ਹਨ। ਕਈ ਪਤੀ-ਪਤਨੀ ਬੱਚਿਆਂ ਦੇ ਹੁੰਦੇ ਹੋਏ, ਬਾਹਰ ਹੋਰ ਔਰਤ-ਮਰਦ ਨਾਲ ਘਰ ਵਸਾ ਲੈਂਦੇ ਹਨ। ਜਾਂ ਕਿਸੇ ਔਰਤ-ਮਰਦ ਨਾਲ ਉਦਾਂ ਹੀ ਪਾਰਟ ਟਾਈਮ ਚੰਗਾ ਸਮਾਂ ਗੁਜ਼ਾਰਨ ਨੂੰ ਮਨ ਪ੍ਰਚਾਵੇ ਲਈ ਮਨੋਰੰਜਨ ਕਰਦੇ ਹਨ। ਕਈ ਸਾਧ, ਸਾਧਣੀਆਂ ਹੋ ਜਾਂਦੇ ਹਨ। ਉਹ ਲੋਕਾਂ ਦੇ ਸਿਰੋਂ ਖਾਂਦੇ ਹਨ। ਆਪਦਾ ਘਰ-ਪਰਿਵਾਰ ਛੱਡ ਕੇ, ਦਰ-ਦਰ ਖ਼ਾਕ ਛਾਣਦੇ ਫਿਰਦੇ ਹਨ। ਲੋਕ ਐਸੇ ਮਨ ਚਲੇ ਹੱਟੇ ਕੱਟਿਆਂ ਮਰਦਾਂ ਔਰਤਾਂ ਦੇ ਪੈਰ ਧੋ ਕੇ ਪੀਂਦੇ ਹਨ। ਦੁੱਧ, ਘਿਉ, ਖੀਰ ਕੜਾਹ, ਪੂਰੀਆਂ ਚਾਰਦੇ ਹਨ। ਮਾਲਸ਼ਾਂ ਕਰਦੇ ਹਨ। ਐਵੇਂ ਤਾਂ ਨਹੀਂ ਕੋਈ ਆਪਣਾ-ਆਪ ਲੁਟਾਉਂਦਾ। ਕੋਈ ਸੁਆਦ ਮਿਲਦਾ ਹੋਵੇਗਾ। ਬਗੈਰ ਸੁਆਦ ਤੋਂ ਕੋਈ ਚੂੰਢੀ ਨਹੀਂ ਵੱਡਾਉਂਦਾ, ਮੂੰਹ ਨਹੀਂ ਲਗਾਉਂਦਾ। ਕਈ ਥੋੜੇ ਸਮੇਂ ਲਈ ਘਰੋਂ ਨਿਕਲਦੇ ਹਨ। ਬੀਹੀ, ਮਹੱਲੇ ਵਿੱਚ ਲੋਕਾਂ ਦੀ ਤਾਕ, ਝਾਕ, ਵਿਰੜਾ ਲੈਂਦੇ ਹਨ। ਐਸੇ ਲੋਕ ਕੁੜੀਆਂ, ਬੂੜੀਆਂ ਛੇੜਦੇ ਹਨ। ਇੱਧਰ-ਉੱਧਰ ਫ਼ਸਾਦ ਪਾਉਂਦੇ ਹਨ।

ਐਸੇ ਬੰਦਿਆਂ, ਜਾਨਵਰਾਂ, ਪਸ਼ੂਆਂ ਨੂੰ ਆਵਾਰਾ ਕਹਿੰਦੇ ਹਨ। ਜਦੋਂ ਬੰਦਾ ਪਰਿਵਾਰ ਦੀਆਂ ਜ਼ੰਜੀਰਾਂ, ਪਸ਼ੂ ਸੰਗਲ਼, ਰੱਸਾ ਤੋੜ ਕੇ ਭੱਜਦਾ ਹੈ। ਮੁਸ਼ਕਲ ਨਾਲ ਹੱਥ ਆਉਂਦਾ ਹੈ। ਇੰਨਾ ਨੂੰ ਆਜ਼ਾਦੀ ਮਿਲ ਜਾਂਦੀ ਹੈ। ਘਰ ਛੱਡ ਕੇ ਵੀ ਰਹਿਣ ਨੂੰ ਥਾਂ ਤੇ ਖਾਣ ਨੂੰ ਭੋਜਨ ਚਾਹੀਦਾ ਹੈ। ਜੇ ਖਾਣ ਨੂੰ ਸੌਖੀ ਤਰਾਂ ਨਹੀਂ ਲੱਭੇਗਾ। ਖੋਹ ਕੇ ਖਾਣਗੇ। ਲੋਕਾਂ ਦੀ ਜ਼ਿੰਦਗੀ ਭੰਗ ਹੁੰਦੀ ਹੈ। ਐਸੇ ਦੂਜਿਆਂ ਲਈ ਖ਼ਤਰਾ ਬਣਦੇ ਹਨ। ਲੋਕ ਆਵਾਰਾ ਬੰਦਿਆਂ ਤੇ ਆਵਾਰਾ ਜਾਨਵਰਾਂ ਤੋਂ ਤੰਗ ਆ ਜਾਂਦੇ ਹਨ। ਐਸੇ ਆਵਾਰਾ ਜਾਨਵਰਾਂ, ਪਸ਼ੂਆਂ ਨੂੰ ਲੋਕਾਂ ਨੇ ਖਾਣਾ, ਦਾਣਾ ਤਾਂ ਕੀ ਦੇਣਾ ਹੈ? ਉਨ੍ਹਾਂ ਨੂੰ ਉਹ ਆਲੇ-ਦੁਆਲੇ ਗੰਦ ਪਾਉਂਦੇ ਲੱਗਦੇ ਹਨ। ਭਾਰਤ ਵਰਗੇ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਆਵਾਰਾ ਜਾਨਵਰਾਂ, ਪਸ਼ੂਆਂ ਨੂੰ ਜ਼ਹਿਰ ਦੇ ਕੇ, ਜਾਂ ਗੋਲੀ ਨਾਲ ਮਾਰ ਦਿੰਦੇ ਹਨ। ਜੇ ਗੌਰਮਿੰਟ ਇਹ ਕਰਤੂਤ ਕਰ ਸਕਦੀ ਹੈ। ਆਮ ਪਬਲਿਕ ਵੀ ਕਰੇ, ਕੋਈ ਹੈਰਾਨੀ ਨਹੀਂ ਹੋਵੇਗੀ। ਲੋਕਲ ਪੇਪਰ ਵਿੱਚ ਖ਼ਬਰ ਲੱਗੀ ਸੀ। ਕਿਸੇ ਨੇ ਕੁੱਤਾ ਤੇ ਬਿੱਲੀ ਮਾਰ ਦਿੱਤੇ ਸਨ। ਜੋ ਇੱਕੋ ਗਲੀ ਵਿਚੋਂ ਮਿਲੇ ਸਨ। ਪੁਲਿਸ ਗੁਨਾਹ ਕਰਨ ਵਾਲਿਆਂ ਦੀ ਪੈੜ ਕੱਢਣ ਦਾ ਯਤਨ ਕਰ ਰਹੀ ਸੀ। ਗੌਰਮਿੰਟ ਲੋਕਾਂ ਨੂੰ ਬੇਵਕੂਫ਼ ਬਣਾਉਂਦੀ ਹੈ। ਸ਼ਿਕਾਰ ਕਰਨ ਦਾ ਲਾਇਸੈਂਸ ਦੇ ਕੇ, ਮਨ ਭਾਉਂਦੇ ਜਾਨਵਰਾਂ, ਪਸ਼ੂਆਂ, ਮੱਛੀਆਂ ਨੂੰ ਖਾਣ ਲਈ ਮਾਰ ਸਕਣ ਦੀ ਇਜਾਜ਼ਤ ਦਿੰਦੀ ਹੈ। ਜੇ ਬਗੈਰ ਲਾਇਸੈਂਸ ਲੈਣ ਦੇ ਇਹੀ ਕਰਦੇ ਹੋ ਸਜਾ ਹੋ ਜਾਂਦੀ ਹੈ। ਗੌਰਮਿੰਟ ਹੀ ਲੋਕਾਂ ਤੋਂ ਜਾਨਵਰਾਂ, ਪਸ਼ੂਆਂ, ਮੱਛੀਆਂ ਨੂੰ ਮਰਵਾਉਂਦੀ ਹੈ। ਗੌਰਮਿੰਟ ਤੋਂ ਲਾਇਸੈਂਸ ਲੈ ਕੇ ਜਿੰਨੇ ਮਰਜੀ ਪਸ਼ੂ, ਬੰਦੇ ਮਾਰ ਲਵੋ। ਗੌਰਮਿੰਟ ਆਪ ਸ਼ਿਕਾਰ ਕਰਨ ਦੀ ਇਜਾਜ਼ਤ ਦਿੰਦੀ ਹੈ।

ਆਵਾਰਾ ਬੰਦਿਆਂ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਬਿਗੜਿਆਂ ਦਾ ਇਲਾਜ ਡੰਡਾ ਹੁੰਦਾ ਹੈ। ਉਹੀ ਡਾਂਗ ਚਲਾ ਸਕਦਾ ਹੈ। ਜਿਸ ਦੇ ਡੌਲ਼ਿਆਂ ਵਿੱਚ ਜਾਨ ਹੋਵੇਗੀ। ਤਕੜੇ ਬੰਦੇ ਤੋਂ ਹੀ ਸਬ ਡਰਦੇ ਹਨ। ਮਾੜੇ ਦਾ ਜਿਊਣਾ ਮੁਸ਼ਕਲ ਕਰਦੇ ਹਨ। ਧਨਵਾਨ ਦੇ ਦੋਸਤ ਬਣਦੇ ਹਨ। ਲੋਕ ਗ਼ਰੀਬ ਤੋਂ ਪਾਸਾ ਵਟਦੇ ਨੇ। ਇਹ ਲੋਕ ਤੇਰੇ ਨਾਂ ਮੇਰੇ ਨੇ। ਪਰ ਜੇ ਲਾਲਚ ਦਿਸੇ ਨੇੜੇ ਲੱਗਦੇ ਨੇ। ਇਸ ਤਰਾਂ ਜੀਤ ਤੇ ਮੰਮੀ-ਡੈਡੀ ਵਰਗੇ ਹੋਰ ਵੀ ਬਥੇਰੇ ਨੇ। ਜੋ ਘਰ ਪਰਿਵਾਰ ਦੀ ਜ਼ੁੰਮੇਵਾਰੀ ਸੰਭਾਲਣ ਦੀ ਥਾਂ ਘਰ ਛੱਡ ਕੇ, ਬਾਹਰ ਨੂੰ ਭੱਜਦੇ ਨੇ। ਇੰਨਾ ਨੂੰ ਕੋਈ ਪੁੱਛੇ, ਜੇ ਤੁਸੀਂ ਆਪਣਾ-ਆਪ ਨਹੀਂ ਸੰਭਾਲ ਸਕਦੇ। ਦੂਜਾ ਬੰਦਾ ਕਿਹੜਾ ਤੁਹਾਡੇ ਮੂੰਹ ਵਿੱਚ ਬੁਰਕੀ ਪਾ ਦੇਵਾਂਗੇ? ਐਸੇ ਲੋਕਾਂ ਦਾ ਘਰ ਖ਼ਰਾਬ ਕਰਨ ਵਾਲੇ ਵੀ ਬਹੁਤ ਹਨ। ਜੀਤ ਨੂੰ ਘਰੋਂ ਰੁੱਸ ਕੇ ਗਿਆ ਦੇਖ ਕੇ, ਕਈ ਕੈਨੇਡਾ ਬੈਠੇ ਹੀ ਰਿਸ਼ਤਾ ਕਰਾਉਣ ਨੂੰ ਫਿਰਦੇ ਰਹਿੰਦੇ ਸਨ। ਅਗਲਾ ਸੋਚਦਾ ਹੈ। ਜਿਵੇਂ ਕਿਵੇਂ ਸਾਡੀ ਕੁੜੀ ਇੱਕ ਬਾਰ ਕੈਨੇਡਾ ਵੜ ਜਾਵੇ। ਫਿਰ ਭਾਵੇਂ ਜੀਤ ਉਸ ਨਾਲ ਵੀ ਰੁੱਸ ਕੇ ਘਰ ਛੱਡ ਜਾਵੇ। ਕੁੜੀ ਦੇ ਪਾਸਪੋਰਟ ਉੱਤੇ ਕੈਨੇਡਾ ਦੀ ਮੋਹਰ ਲੱਗ ਜਾਵੇ। ਪਿੱਛੋਂ ਜੀਤ ਤੋਂ ਕੀ ਹੱਲ ਵਹਾਉਣਾ ਹੈ?

ਜੀਤ ਤੇ ਮੰਮੀ-ਡੈਡੀ ਦੇ ਘਰੋਂ ਜਾਣ ਨਾਲ ਗੁੱਡੀ ਦਾ ਰਸੋਈ ਦਾ ਰੁਝਾਨ ਵੀ ਘੱਟ ਗਿਆ ਸੀ। ਪਲਟਣ ਨੂੰ ਰਾਸ਼ਨ ਖਾਣ ਨੂੰ ਬਣਾਂ ਕੇ ਦੇਣਾ ਪੈਂਦਾ ਸੀ। ਦਾਲ-ਰੋਟੀ, ਸਫ਼ਾਈਆਂ ਦਾ ਕੰਮ ਵੀ ਘੱਟ ਗਿਆ ਸੀ। ਹੁਣ ਉਸ ਕੋਲ ਆਪਦੇ ਲਈ ਬਹੁਤ ਸਮਾਂ ਬਚ ਜਾਂਦਾ ਸੀ। ਉਸ ਨੇ ਦੋਨੇਂ ਬੱਚੇ ਕਾਰ ਵਿੱਚ ਬੈਠਾਏ, ਜੀਤ ਦੀ ਭੈਣ ਦੇ ਦਰਾਂ ਮੂਹਰੇ ਉਤਾਰ ਕੇ ਕਿਹਾ, “ ਪੁੱਤ ਤੁਹਾਨੂੰ ਸਕੂਲੋਂ ਛੁੱਟੀਆਂ ਹਨ। ਆਪਦੇ ਡੈਡੀ ਤੇ ਦਾਦਾ-ਦਾਦੀ ਨਾਲ ਭੂਆ ਦੇ ਘਰ ਮੌਜ ਕਰੋ। ਜਕਣ ਦੀ ਲੋੜ ਨਹੀਂ ਹੈ। ਭੂਆ ਦਾ ਘਰ ਹੈ। ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਜੋ ਮਨ ਚਾਹੇ ਖਾਣਾ, ਪੀਣਾ ਤੇ ਕਰਨਾ। ਮੈਂ ਚਾਰ ਦਿਨ ਆਰਾਮ ਕਰ ਲਵਾਂ। ਤੁਸੀਂ ਵੀ ਕਿਤੇ ਘੁੰਮ ਫਿਰ ਆਉਣਾ। “ ਮੁੰਡਾ ਕੁੜੀ ਨੇ ਕਿਹਾ, “ ਜਾ ਹੂ, ਮੰਮੀ ਬਹੁਤ ਮਜ਼ਾ ਆਵੇਗਾ। ਜੂ ਆਰ ਗ੍ਰੇਟ। “ ਉਹ ਛਾਲਾਂ ਮਾਰਦੇ, ਭੂਆ ਦੇ ਦਰਾਂ ਮੂਹਰੇ ਜਾ ਖੜ੍ਹੇ। ਉਨ੍ਹਾਂ ਨੇ ਡੋਰ ਉੱਤੇ ਜਾ ਕੇ ਬਿਲ ਮਾਰੀ। ਫੁੱਫੜ ਨੇ ਦਰਵਾਜ਼ਾ ਖੋਲਿਆਂ। ਦੋਨੇਂ ਬੱਚਿਆਂ ਨੂੰ ਦੇਖ ਕੇ, ਉਸ ਦਾ ਮੂੰਹ ਅੱਡਿਆ ਰਹਿ ਗਿਆ। ਗੁੱਡੀ ਨੇ ਹੱਥ ਊਚਾ ਕਰਕੇ ਬਾਏ ਕੀਤੀ। ਹਾਰਨ ਮਾਰ ਕੇ ਆਪਦੀ ਕਾਰ ਤੋਰ ਲਈ। ਕੈਨੇਡਾ ਵਿੱਚ ਗੱਡੀ ਦਾ ਹਾਰਨ ਮਾਰ ਉਦੋਂ ਮਾਰਦੇ ਹਨ। ਜੋਂ ਬੰਦਾ ਬਹੁਤ ਖੁਸ਼ ਹੁੰਦਾ ਹੈ।

Share Button

Leave a Reply

Your email address will not be published. Required fields are marked *