ਕਈਆਂ ਨੂੰ ਜਿਊਣ ਨਾਲੋਂ ਮਰਨ ਦਾ ਰਾਹ ਸੌਖਾ ਲੱਗਦਾ ਹੈ

ss1

ਕਈਆਂ ਨੂੰ ਜਿਊਣ ਨਾਲੋਂ ਮਰਨ ਦਾ ਰਾਹ ਸੌਖਾ ਲੱਗਦਾ ਹੈ

-ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਧਰਮੀਆਂ ਦੇ ਘਰ ਲੜਾਈ ਨਾਂ ਹੁੰਦੀ ਹੋਵੇ। ਇਹ ਜ਼ਰੂਰੀ ਨਹੀਂ ਹੈ। ਧਰਮੀਆਂ ਨੂੰ ਬਹੁਤੇ ਤਪਦੇ ਦੇਖਿਆ ਹੈ। ਆਮ ਬੰਦਾ ਨਿਮਾਣਾ, ਗ਼ਰੀਬੜਾ ਜਿਹਾ ਬਣ ਕੇ ਵੀ ਜਿਉਂ ਲੈਂਦਾ ਹੈ। ਧਰਮੀਆਂ ਵਿੱਚ ਬਹੁਤ ਹੈਂਕੜ ਹੁੰਦੀ ਹੈ। ਇਹੀ ਸਬ ਤੋਂ ਵੱਧ ਦੁਹਾਈ ਪਾਉਂਦੇ ਹਨ। ਕਾਮ, ਕਰੋਧ, ਲੋਭ ਮਾਰੋ। ਆਮ ਬੰਦੇ ਨੂੰ ਇਸ ਗੱਲ ਦਾ ਖ਼ਿਆਲ ਹੀ ਨਹੀਂ ਰਹਿੰਦਾ। ਕਈਆਂ ਨੂੰ ਲੱਗਦਾ ਹੈ। ਧਰਮ ਦਾ ਚੋਲ਼ਾ ਪਾਉਣ ਨਾਲ ਸਬ ਕੁੱਝ ਢਕਿਆ ਜਾਵੇਗਾ। ਗੰਦ ਉੱਤੇ ਚਾਹੇ ਫੁੱਲ, ਅਤਰ ਕਾਸੇ ਦੀ ਵੀ ਚਾਦਰ ਵਿਛਾ ਦੇਈਏ। ਹਵਾੜ੍ਹ ਤਾਂ ਬਾਹਰ ਆ ਹੀ ਜਾਂਦੀ ਹੈ। ਸੁੱਖੀ ਦੀ ਨਣਦ ਕਮਲ ਦਾ ਵੀ ਅੰਮ੍ਰਿਤ ਛਕਿਆ ਹੋਇਆ ਸੀ। ਉਸ ਦਾ ਵਿਆਹ 2 ਕੁ ਮਹੀਨੇ ਪਹਿਲਾਂ ਹੋਇਆ ਸੀ। ਉਸ ਦਾ ਪਤੀ ਬੱਬੂ ਵੀ ਅੰਮ੍ਰਿਤ ਧਾਰੀ ਸੀ। ਇੱਕ ਪਤਨੀ ਨੂੰ ਪਹਿਲਾਂ ਤਲਾਕ ਦੇ ਚੁੱਕਾ ਸੀ। ਸੁੱਖੀ ਦੀ ਕੁੜੀ ਦਾ ਜਨਮ ਦਿਨ ਸੀ। ਹਰ ਸਾਲ ਉਮਰ ਘਟਦੀ ਹੈ। ਫਿਰ ਵੀ ਜਨਮ ਦਿਨ ਨੂੰ ਵੀ ਲੋਕ ਬਾਬੇ ਦੇ ਹੰਗਾਮੇ ਵਾਂਗ ਮਨਾਉਂਦੇ ਹਨ। ਜਦੋਂ ਕਿਸੇ ਦਾ ਧੀ-ਪੁੱਤਰ 16 ਸਾਲਾਂ ਦਾ ਹੋ ਜਾਂਦਾ ਹੈ। ਕਈ ਤਾਂ ਲੋਕਾਂ ਨੂੰ ਦੱਸਣ ਲਈ ਮਨਾਉਂਦੇ ਹਨ। ਬਈ ਬੱਚੇ ਨੌਜਵਾਨ ਹੋ ਗਏ ਹਨ। ਲੋਕਾਂ ਦਾ ਧਿਆਨ ਨੌਜਵਾਨ ਉੱਤੇ ਆ ਜਾਵੇ। ਮਹਿਮਾਨ ਨੂੰ ਤਾਂ ਪੇਟ ਪੂਜਾ ਕਰਕੇ ਫ਼ਾਇਦਾ ਹੁੰਦਾ ਹੈ। ਪ੍ਰੋਗਰਾਮ ਕਰਨ ਵਾਲਾ ਖ਼ਰਚਾ ਕਰਕੇ, ਹੌਲਾ ਜਿਹਾ ਹੋ ਜਾਂਦਾ ਹੈ। ਘਰ ਮਹਿਮਾਨ ਆਏ ਹੋਏ ਸਨ। ਕਮਲ ਤੇ ਬੱਬੂ ਦਾ ਇੰਤਜ਼ਾਰ ਹੋ ਰਿਹਾ ਸੀ। ਧੀ ਦੇ ਵਿਆਹ ਪਿੱਛੋਂ ਘਰ ਵਿੱਚ ਪਹਿਲੀ ਖ਼ੁਸ਼ੀ ਸੀ। ਕਿਸੇ ਨੇ ਦਰਵਾਜ਼ੇ ਉੱਤੇ ਪੂਰੇ ਜ਼ੋਰ ਨਾਲ ਕਿਸੇ ਨੇ ਠੋਲ੍ਹਾ ਮਾਰਿਆ। ਸੁੱਖੀ ਦੀ ਸੱਸ ਦੇਬੋ ਨੇ ਕਿਹਾ, “ ਕਮਲ ਤੈਨੂੰ ਦਰ ਖੜਕਾਉਣ ਦੀ ਲੋੜ ਨਹੀਂ ਹੈ। ਤੈਨੂੰ ਹੀ ਉਡੀਕਦੇ ਹਾਂ। ਲੰਘ ਆ। ਤੇਰਾ ਆਪ ਦਾ ਘਰ ਹੈ। “ ਉਸ ਨੇ ਬਾਰ ਖ਼ੋਲ ਦਿੱਤਾ। ਅੱਗੇ ਪੁਲੀਸ ਵਾਲੇ ਖੜ੍ਹੇ ਸਨ। ਪੁਲੀਸ ਆਫ਼ੀਸਰ ਨੇ ਪੁੱਛਿਆ, “ ਕੀ ਤੁਸੀਂ ਕਮਲ ਨੂੰ ਜਾਣਦੇ ਹੋ? “ ਦੇਬੋ ਨੂੰ ਅੰਗਰੇਜ਼ੀ ਸਮਝ ਨਹੀਂ ਆਈ ਸੀ। ਨਿੰਦਰ ਕੋਲ ਆ ਗਿਆ ਸੀ। ਉਸ ਨੇ ਕਿਹਾ, “ ਕਮਲ ਨੂੰ ਕੀ ਹੋਇਆ ਹੈ? ਉਹ ਮੇਰੀ ਭੈਣ ਹੈ। “ “ ਉਹ ਹਸਪਤਾਲ ਹੈ। ਉਸ ਨੇ ਕੱਪੜੇ ਧੋਣ ਵਾਲਾ ਬਲੀਚ ਪੀ ਲਿਆ ਹੈ। “
ਉਹ ਖ਼ਬਰ ਦੇ ਕੇ ਵਾਪਸ ਮੁੜ ਗਏ। ਤੇਜ਼ਾਬ ਦੀ ਹੀ ਕਿਸਮ ਹੈ। ਪਰ ਤੇਜ਼ਾਬ ਜਿੰਨਾ ਖ਼ਤਰਨਾਕ ਨਹੀਂ ਹੈ। ਬਲੀਚ ਚਿੱਟੇ ਕੱਪੜਿਆਂ ਨੂੰ ਨਿਖਾਰਨ ਲਈ ਪਾਇਆ ਜਾਂਦਾ ਹੈ। ਜੇ ਇਸ ਨੂੰ ਪਾਣੀ ਦੇ ਨਾਲ ਮਿਲਾ ਕੇ, ਨਾਂ ਪਾਇਆ ਜਾਵੇ। ਮਾੜੇ ਕੱਪੜੇ ਵਿੱਚ ਮੋਰੀ ਵੀ ਕਰ ਦਿੰਦਾ ਹੈ। ਰੰਗਦਾਰ ਕੱਪੜੇ ਦਾ ਰੰਗ ਉਤਾਰ ਦਿੰਦਾ ਹੈ। ਬਲੀਚ ਪਾਣੀ ਦੀ ਤਰਾਂ ਹੁੰਦਾ ਹੈ। ਇਸ ਵਿੱਚੋਂ ਬਹੁਤ ਤੇਜ਼ ਗੰਧ ਆਉਂਦੀ ਹੈ। ਨੱਕ ਕੋਲ ਕਰਨ ਨਾਲ ਦਮ ਘੁੱਟਦਾ ਹੈ। ਇਸ ਦੇ ਮੁਸ਼ਕ ਨਾਲ ਹੀ ਵੱਤ ਆਉਣ ਲੱਗ ਜਾਂਦੇ ਹਨ। ਬੰਦੇ ਨੂੰ ਹੱਥੂ ਆਉਣ ਲੱਗਦੇ ਹਨ। ਜੇ ਪੀ ਲਿਆ ਜਾਵੇ। ਬੰਦੇ ਨੂੰ ਉਦੋਂ ਹੀ ਉਲਟੀਆਂ ਲੱਗ ਸਕਦੀਆਂ ਹਨ। ਪੀਣਾ ਤਾਂ ਬਹੁਤ ਮੁਸ਼ਕਲ ਹੈ। ਕਈ ਲੋਕਾਂ ਦਾ ਕੰਮ ਹੀ ਇਹੀ ਹੈ। ਇਹੋ ਜਿਹੇ ਡਰਾਵੇ ਦੇ ਕੇ, ਦੂਜੇ ਨੂੰ ਡਰਾ ਕੇ ਰੱਖਣਾ ਚਾਹੁੰਦੇ ਹਨ। ਕਈ ਬਾਰ ਡਰਾਮਾਂ ਮਹਿੰਗਾ ਪੈ ਜਾਂਦਾ ਹੈ। ਰਾਮ ਨਾਮ ਸਤ ਹੋ ਜਾਂਦਾ ਹੈ। ਜੇ ਕਿਸੇ ਦੀ ਮਨ ਦੀ ਇੱਛਾ ਪੂਰੀ ਨਹੀਂ ਹੁੰਦੀ। ਕੋਈ ਕੰਮ ਨਹੀਂ ਹੁੰਦਾ। ਕੋਈ ਘਾਟਾ ਪੈ ਜਾਂਦਾ ਹੈ। ਬਹੁਤੀ ਮਿਹਨਤ ਕਰਕੇ ਮਸੀਬਤ ਨਾਲ ਟੱਕਰ ਲੈਣ ਦੀ ਬਜਾਏ ਆਤਮ ਹੱਤਿਆ ਦਾ ਰਸਤਾ ਚੁਣਦੇ ਹਨ। ਜਾਨ ਨੂੰ ਵਾਧੂ ਦੀ ਚੀਜ਼ ਸਮਝਦੇ ਹਨ। ਕਈਆਂ ਨੂੰ ਜਿਊਣ ਨਾਲੋਂ ਮਰਨ ਦਾ ਰਾਹ ਸੌਖਾ ਲੱਗਦਾ ਹੈ। ਜਦੋਂ ਮੌਤ ਸਾਹਮਣੇ ਆਉਂਦੀ ਹੈ। ਫਿਰ ਮੌਤ ਤੋਂ ਡਰ ਲੱਗਦਾ ਹੈ। ਮਰਨਾ ਇੰਨਾ ਸੌਖਾ ਵੀ ਨਹੀਂ ਹੈ। ਕਈ ਬਾਰ ਬੰਦਾ ਵਿਚਾਲੇ ਹੀ ਲਮਕਦਾ ਰਹਿ ਜਾਂਦਾ ਹੈ। ਸਾਰੀ ਉਮਰ ਦਾ ਰੋਗੀ ਬਣ ਜਾਂਦਾ ਹੈ। ਬੱਬੂ ਦੀ ਪਹਿਲੀ ਪਤਨੀ ਨੇ ਆਪ ਦੇ ਢਿੱਡ ਵਿੱਚ ਚਾਕੂ ਮਾਰ ਲਏ ਸਨ। ਰੱਬ ਜਾਣੇ ਇਹ ਬੰਦਾ ਐਸਾ ਕੀ ਕਰਦਾ ਸੀ? ਜੋ ਘਰ ਦੀਆਂ ਔਰਤਾਂ ਐਸੀਆਂ ਹਰਕਤਾਂ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ। ਇਹ ਪਰਿਵਾਰ ਧਰਮਿਕ ਸੰਸਥਾਂ ਨੂੰ ਚਲਾਉਣ ਵਾਲਿਆਂ ਵਿਚੋਂ ਸੀ। ਦੋ ਕੁੜੀਆਂ ਵਿਚੋਂ ਕਿਸੇ ਨਾਲ ਚੱਜ ਨਾਲ ਘਰ ਵਸਾ ਨਹੀਂ ਸਕਿਆ।
ਇਹ ਨਹੀਂ ਤਾਂ ਕੋਈ ਹੋਰ ਔਰਤਾਂ ਸਹੀ। ਮਰਦਾਂ ਲਈ ਹਰ ਰੋਜ਼ ਬਹਾਰ ਹੈ। ਪੱਤ ਝੜ ਪਿੱਛੋਂ ਬਹਾਰ ਆਉਂਦੀ ਹੈ। ਔਰਤਾਂ ਦੀ ਜ਼ਿੰਦਗੀ ਵਿੱਚ ਮਾੜਾ ਸਮਾ ਵਾਪਰ ਜਾਵੇ, ਜ਼ਿੰਦਗੀ ਪੱਤ ਝੜ ਬਣ ਜਾਂਦੀ ਹੈ। ਕਮਲ ਦੀ ਕਿਸੇ ਨੂੰ ਪ੍ਰਵਾਹ ਨਹੀਂ ਸੀ। ਕਿਸੇ ਨੇ ਪੁਲਿਸ ਵਾਲਿਆਂ ਤੋਂ ਇਹ ਵੀ ਨਹੀਂ ਪੁੱਛਿਆ, “ ਕਮਲ ਕਿਹੜੇ ਹਸਪਤਾਲ ਵਿੱਚ ਹੈ? ਹੁਣ ਕਿਵੇਂ ਹੈ? ਕਿਤੇ ਮਰਨ ਕਿਨਾਰੇ ਤਾਂ ਨਹੀਂ ਹੈ? “ ਆਪ ਦੀ ਖ਼ੁਸ਼ੀ ਵਿੱਚ ਹੋਰ ਸਿਆਪਾ ਨਹੀਂ ਚਾਹੁੰਦੇ ਸੀ। ਜੇ ਕਮਲ ਮਰ ਗਈ ਪੁਲਿਸ ਵਾਲੇ ਫਿਰ ਨਾਂ ਆ ਜਾਣ। ਨਿੰਦਰ ਤੇ ਸੁੱਖੀ ਨੇ, ਆਪ ਦੀ ਕੁੜੀ ਦੇ ਜਨਮ ਦਿਨ ਦਾ ਕੇਕ ਕੱਟਣਾ ਸੀ। ਉਹ ਮਹਿਮਾਨਾਂ ਨੂੰ ਲੈ ਕੇ ਗੁਡੀ ਕੇ ਘਰ ਆ ਗਏ। ਉੱਥੇ ਜਾ ਕੇ ਕੇਕ ਕੱਟਣ ਪਿੱਛੋਂ, ਨੱਚਣਾ ਟੱਪਣਾ ਸ਼ੁਰੂ ਹੋ ਗਿਆ। ਮਿਊਜ਼ਿਕ ਤੇ ਸ਼ਰਾਬ ਦਾ ਦੌਰ ਚੱਲ ਪਿਆ ਸੀ। ਕਿਸੇ ਨੂੰ ਇੱਕ ਦੂਜੇ ਦੀ ਤੇ ਵੱਡੇ ਛੋਟੇ ਦੀ ਪ੍ਰਵਾਹ ਨਹੀਂ ਸੀ। ਇੰਜ ਲੱਗਦਾ ਸੀ। ਜਿਵੇਂ ਸਾਰੇ ਕਿਸੇ ਕਲੱਬ ਵਿੱਚ ਆਏ ਹੋਣ।
Share Button

Leave a Reply

Your email address will not be published. Required fields are marked *