ਔਰੰਗਾਬਾਦ ਗੁਰਦੁਆਰਾ ਕਮੇਟੀ ਨੇ ਭੂਮੀ ਪੂਜਣ ਕਰਕੇ ਸਿੱਖ ਸਿਧਾਤਾਂ ਦਾ ਘਾਣ ਕੀਤਾ

ss1

ਔਰੰਗਾਬਾਦ ਗੁਰਦੁਆਰਾ ਕਮੇਟੀ ਨੇ ਭੂਮੀ ਪੂਜਣ ਕਰਕੇ ਸਿੱਖ ਸਿਧਾਤਾਂ ਦਾ ਘਾਣ ਕੀਤਾ
“ਗੁਰਦੁਆਰੇ ਚ ਹੁੰਦੇ ਬ੍ਰਾਹਮਣਮੱਤੀ ਕਾਰਜ਼,ਨਿਸਾਨ ਸਹਿਬ ਤੇ ਚੜਦੇ ਨੇ ਨਾਰੀਅਲ

ਰਾਮਪੁਰਾ ਫੂਲ, 24 ਅਕਤੂਬਰ ( ਦਲਜੀਤ ਸਿੰਘ ਸਿਧਾਣਾ) ਬੀਤੇ ਦਿਨੀ ਗੁਰਦੁਆਰਾ ਸਿੰਧੀ ਕਲੋਨੀ ਔਰੰਗਾਬਾਦ ਦੀ ਪ੍ਰਬੰਧਕ ਕਮੇਟੀ ਨੇ ਸਿੱਖ ਸਿਧਾਤਾਂ ਤੇ ਸਿੱਖ ਰਹਿਤ ਮਰਿਯਾਦਾਂ ਦੀਆਂ ਧੱਜੀਆਂ ਉਡਾਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਆਨੁਸਾਰ ਪ੍ਰਧਾਨ ਜਗਦੇਵ ਸਿੰਘ, ਸੈਕਟਰੀ ਰਣਜੀਤ ਸਿੰਘ ਗੁਲਾਟੀ, ਮੀਤ ਪ੍ਰਧਾਨ ਇੰਦਰਜੀਤ ਸਿੰਘ ਛਾਬੜਾ, ਮੈਨੇਜ਼ਰ ਗੁਰਦੁਆਰਾ ਸਾਹਿਬ, ਦਰਸ਼ਨ ਸਿੰਘ ਗ੍ਰੰਥੀ ਅਰਦਾਸ ਕਰ ਰਿਹਾ ਤੇ ਸੇਵਾਦਾਰ ਦਲਬੀਰ ਸਿੰਘ ਤੇ ਹੋਰ ਪ੍ਰਬੰਧਕ ਕਿਵੇਂ ਬਿਪਰਵਾਦੀ ਰੀਤੀ ਰਾਹੀ ਭੂਮੀ ਪੂਜਣ ਕਰਕੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾ ਰਹੇ ਹਨ ।ਜਿਕਰਯੋਗ ਹੈ ਕੇ ਗੁਰੂ ਘਰ ਦੇ ਸਟਾਫ਼ ਵਾਸਤੇ ਨਵੀਂ ਬਿਲਡਿੰਗ ਬਨਾਉਣ ਤੋਂ ਪਹਿਲਾਂ ਬ੍ਰਾਹਮਣੀ ਮੱਤ ਅਨੁਸਾਰ ਭੂਮੀ ਪੂਜਨ ਕਰ ਰਹੇ ਹਨ। ਇਸ ਵਾਰੇ ਪ੍ਰੋ਼ ਰਜਿੰਦਰ ਸਿੰਘ ਪ੍ਰਚਾਰਕ (ਰਾਜਨ)ਇਹ ਮਾਮਲਾ ਸੋਸਲ ਮੀਡੀਆਂ ਤੇ ਸਾਹਮਣੇ ਲਿਆਦਾ ਤੇ ਉਹਨਾਂ ਨੇ ਦੱਸਿਆਂ ਕੇ ਇਸ ਗੁਰਦੁਆਰੇ ਵਿੱਚ ਬਹੁਤ ਸਾਰੇ ਕਾਰਜ ਬ੍ਰਾਹਮਣੀ ਮੱਤ ਅਨੁਸਾਰ ਹੁੰਦੇ ਹਨ। ਦਾਸ ਨੇ ਅੱਖੀਂ ਦੇਖੇ ਹਨ, ਤੇ ਉਨ੍ਹਾਂ ਨੂੰ ਬੰਦ ਕਰਨ ਲਈ ਵੀ ਜ਼ੋਰ ਪਾਇਆ ਸੀ। ਉਹਨਾਂ ਕਿਹਾ ਕੇ ਗੁਰੂ ਘਰ ਦੇ ਨਿਸ਼ਾਨ ਸਾਹਿਬ ਕੋਲ ਚਿਰਾਗ ਜਗਾਏ ਜਾਂਦੇ ਹਨ ਤੇ ਨਾਰੀਅਲ ਵੀ ਧੜਾ ਧੜ ਚੜ੍ਹਾਏ ਜਾਂਦੇ ਹਨ। ਉਹਨਾ ਗੁਰਦੁਆਰਾ ਸਹਿਬ ਦੇ ਸਾਰੇ ਪ੍ਰਬੰਧਕਾਂ ਤੇ ਦੋਸ ਲਾਉਦਿਆਂ ਕਿਹਾ ਕੇ ਉਹ ਸਾਰੇ ਦਾੜੀਆਂ ਰੰਗਦੇ ਹਨ ਤੇ ਸ਼ਰਾਬ ਵੀ ਪੀਂਦੇ ਹਨ।ਇਸ ਤੋ ਇਲਾਵਾ ਇਹ ਸਾਰੇ ਇਹ ਸਾਰੇ ਪ੍ਰਬੰਧਕ ਅਦਾਲਤ ਦਾ ਸਹਾਰਾ ਲੈ ਕੇ ਗੁਰੂ ਘਰ ਤੇ ਕਾਬਜ਼ ਹੋਏ ਹਨ ਜੇ ਗੁਰੂ ਘਰਾਂ ਦਾ ਪ੍ਰਬੰਧ ਅਜਿਹੇ ਲੋਕ ਚਲਾਉਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਆਪਣੇ ਆਪ ਨੂੰ ਸਿੱਖ ਨਹੀਂ ਬਲਕਿ ਹਿੰਦੂ ਹੀ ਸਮਝਣਗੇ। ਇਸ ਕੋਈ ਸੱਕ ਨਹੀ ਹੈ ਕੇ ਆਰ ਐਸ ਐਸ ਨੇ ਸਾਡੇ ਗੁਰਦੁਆਰਿਆ ਚ ਬਹੁਤ ਅੰਦਰ ਤੱਕ ਪੈਰ ਜਮਾਂ ਲਏ ਹਨ ਪਰਤੂੰ ਸਾਡੀ ਸਿੱਖ ਕੌਮ ਦੀਆ ਕੇਦਰੀ ਜੰਥੇਬੰਦੀਆਂ ,ਸਮੇਤ ਅਕਾਲ ਤਖਤ ਸਹਿਬ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਖੁਦ ਬੁਰੀ ਤਰਾਂ ਹਿੰਦੂਤਵ ਤਾਕਤਾਂ ਦੀ ਲਪੇਟ ਚ ਆ ਚੁੱਕੀਆਂ ਹੁਣ ਉਹਨਾਂ ਤੋ ਸਿੱਖ ਕੌਮ ਨੂੰ ਕੋਈ ਬਹੁਤੀ ਆਸ ਨਹੀ ਰਹੀ ਤੇ ਇਸ ਦੁਬਿੱਧਾ ਚ ਪਈ ਸਿੱਖ ਕੌਮ ਨੂੰ ਹੁਣ ਕਿਸੇ ਤੋ ਆਸ ਨਹੀ ਰਹੀ।

Share Button

Leave a Reply

Your email address will not be published. Required fields are marked *