ਔਰੇਗਨ ਸੂਬੇ ਦੇ ਸੇਲਮ ਸਿਟੀ ਦੇ ਮੇਅਰ ਵੱਲੋਂ ਵਿਸਾਖੀ ਨੂੰ ਸਿੱਖ ਜਾਗ੍ਰਿਤੀ ਮਹੀਨੇ ਦੇ ਵਜੋਂ ਮਾਨਤਾ ਮਿਲੀ

ss1

ਔਰੇਗਨ ਸੂਬੇ ਦੇ ਸੇਲਮ ਸਿਟੀ ਦੇ ਮੇਅਰ ਵੱਲੋਂ ਵਿਸਾਖੀ ਨੂੰ ਸਿੱਖ ਜਾਗ੍ਰਿਤੀ ਮਹੀਨੇ ਦੇ ਵਜੋਂ ਮਾਨਤਾ ਮਿਲੀ

Inline imageਨਿਊਯਾਰਕ, 11 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਸੂਬੇ ਔਰੇਗਨ ਦੇ ਸੇਲਮ ਸਿਟੀ ਦੇ ਮੇਅਰ ਵੱਲੋਂ ਵੀ ਵਿਸਾਖੀ ਨੂੰ ਸਿੱਖ ਜਾਗ੍ਰਿਤੀ ਮਹੀਨੇ ਵਜੋਂ ਮਾਨਤਾ ਮਿਲ ਗਈ ਹੈ। ਸੇਲਮ ਦੇ ਮੇਅਰ ਚੱਕ ਬੈਨਟ ਵੱਲੋਂ ਸਥਾਨਕ ਸਿੱਖਾਂ ਦੀ ਹਾਜ਼ਰੀ ‘ਚ ਅਪ੍ਰੈਲ ਮਹੀਨੇ ਨੂੰ ਸਿੱਖ ਸਾਜਨਾ ਦਿਵਸ ਵਿਸਾਖੀ ਦੀ ਅਹਿਮੀਅਤ ਨੂੰ ਸਮਝਦਿਆਂ ਇਸ ਨੂੰ ਸਿੱਖ ਅਵੇਅਰਨੈੱਸ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ। ਜਿੱਥੇ ਉਨ੍ਹਾਂ ਆਪਣੇ ਦਫ਼ਤਰ ਵਿਚ ਸੇਲਮ ਦੇ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ ਅਤੇ ਗ਼ਦਰ ਮੈਮੋਰੀਅਲ ਫਾਊਂਡੇਸ਼ਨ ਅਮਰੀਕਾ ਦੇ ਚੇਅਰਮੈਨ ਬਹਾਦਰ ਸਿੰਘ ਦੀ ਅਗਵਾਈ ਵਿਚ ਹਾਜ਼ਰ ਲੋਕਾਂ ਨੂੰ ਘੋਸ਼ਣਾ ਪੱਤਰ ਸੌਂਪਦੇ ਹੋਏ ਸਿੱਖ ਧਰਮ ਦੇ ਸਿਧਾਂਤਾਂ ਦੀ ਭਰਵੀਂ ਸ਼ਲਾਘਾ ਕੀਤੀ, ਉਥੇ ਮੇਅਰ ਚੱਕ ਬੈਨਟ ਨੇ ਪੰਜਾਬੀਆਂ ਦੇ ਮਿਹਨਤੀ ਸੁਭਾਅ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿਚ ਉਸ ਸਟੇਟ (ਪੰਜਾਬ) ਨਾਲ ਕਾਰੋਬਾਰੀ ਅਤੇ ਵਿਦਿਆ ਦੇ ਖੇਤਰ ਵਿਚ ਸਾਂਝੇ ਉਦਮਾਂ ਲਈ ਕੰਮ ਕਰਨਗੇ। ਪੰਜਾਬੀ ਭਾਈਚਾਰੇ ਅਤੇ ਇਥੇ ਦੀ ਲੀਡਰਸ਼ਿਪ ਤਾਲਮੇਲ ਦੀ ਕੜੀ ਵੱਲੋਂ ਕੰਮ ਕਰ ਰਹੀ ਪ੍ਰੋ. ਨਵਨੀਤ ਕੌਰ ਵੱਲੋਂ ਸਥਾਨਕ ਭਾਈਚਾਰੇ ਨੂੰ ਇਥੋਂ ਦੀ ਸਿਆਸਤ ਵਿਚ ਹੋਰ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਅਮਰੀਕਾ ਭਰ ਵਿਚ ਸਥਾਨਕ ਅਤੇ ਸੂਬਾਈ ਸਰਕਾਰਾਂ ਵੱਲੋਂ ਸਿੱਖਾਂ ਨੂੰ ਮਿਲ ਰਹੇ ਮਾਣ ਭਾਵੇਂ ਇਕ ਸ਼ੁੱਭ ਸੰਕੇਤ ਹੈ ਪ੍ਰੰਤੂ ਸਿੱਖ ਸਿਧਾਂਤਾਂ ਨੂੰ ਇਥੋਂ ਦੇ ਆਮ ਲੋਕਾਂ ਤੱਕ ਪਹੁੰਚਾਣ ਲਈ ਸਿੱਖਾਂ ਨੂੰ ਇਨ੍ਹਾਂ ਲੋਕਾਂ ‘ਚ ਵਿਚਰ ਕੇ ਧਰਾਤਲ ਦੇ ਪੱਧਰ ‘ਤੇ ਕੰਮ ਕਰਨ ਦਾ ਲੰਬਾ ਪੈਂਡਾ ਤੈਅ ਕਰਨਾ ਹੈ, ਜਿਸ ਲਈ ਆਪਸੀ ਸਹਿਯੋਗ ਨਾਲ ਠੋਸ ਯੋਜਨਾ ਸਮੇਂ ਦੀ ਮੰਗ ਹੈ।
Share Button

Leave a Reply

Your email address will not be published. Required fields are marked *