ਔਰਤ ਵਲੋਂ ਸਰਕਾਰੀ ਅਧਿਆਪਕ ‘ਤੇ ਬਲਾਤਕਾਰ ਕਰਨ ਅਤੇ ਪੁਲਸ ‘ਤੇ ਮਾਮਲਾ ਦਬਾਉਣ ਦੇ ਦੋਸ਼

ਔਰਤ ਵਲੋਂ ਸਰਕਾਰੀ ਅਧਿਆਪਕ ‘ਤੇ ਬਲਾਤਕਾਰ ਕਰਨ ਅਤੇ ਪੁਲਸ ‘ਤੇ ਮਾਮਲਾ ਦਬਾਉਣ ਦੇ ਦੋਸ਼

ਬਾਲਿਆਂਵਾਲੀ 25 ਅਗਸਤ (ਕੁਲਜੀਤ ਸਿੰਘ ਢੀਂਗਰਾ)- ਪਿੰਡ ਮੰਡੀਕਲਾਂ ਦੀ ਸੰਦੀਪ ਕੌਰ (25) ਪਤਨੀ ਨਿੱਕਾ ਸਿੰਘ ਨੇ ਹਲਫੀਆ ਬਿਆਨ ਰਾਹੀਂ ਕੇ ਇਕ ਪ੍ਰੀਤਮ ਸਿੰਘ ਨਾਮ ਦੇ ਸਰਕਾਰੀ ਅਧਿਆਪਕ ‘ਤੇ ਕੁੱਟਮਾਰ ਅਤੇ ਬਲਾਤਕਾਰ ਦੇ ਕਥਿਤ ਦੋਸ਼ ਲਾਏ ਹਨ। ਉਕਤ ਲੜਕੀ ਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਢੱਡੇ ਪਿੰਡ ਵਿਖੇ ਆਪਣੇ ਚਾਚੇ ਸੀਰਾ ਸਿੰਘ ਦੇ ਢਾਬੇ ਤੇ ਕੰਮ ਕਰਕੇ ਗੁਜਾਰਾ ਕਰਦੇ ਹਨ। ਉਸਦੇ ਚਾਚੇ ਨੇ ਉਕਤ ਮਾਸਟਰ ਤੋਂ ਢਾਬਾ ਕਿਰਾਏ ‘ਤੇ ਲਿਆ ਹੋਇਆ ਹੈ ਜਿਸ ਕਾਰਨ ਇਸ ਮਾਸਟਰ ਦਾ ਢਾਬੇ ਤੇ ਆਉਣਾ ਜਾਣਾ ਸੀ। ਮਿਤੀ 6 ਅਗਸਤ ਨੂੰ ਸ਼ਾਮ 6 ਵਜੇ ਦੇ ਕਰੀਬ ਉਕਤ ਅਧਿਆਪਕ ਇਕ ਹੋਰ ਵਿਅਕਤੀ ਨਾਲ ਢਾਬੇ ‘ਤੇ ਆਇਆ ਅਤੇ ਉਨ੍ਹਾਂ ਨਾਲ ਝਗੜਾ ਕਰਨ ਲੱਗਾ। ਉਸ ਸਮੇਂ ਢਾਬੇ ‘ਤੇ ਉਸ ਦਾ ਮਾਮਾ ਰਿੰਕੂ ਸਿੰਘ ਮੌਜੂਦ ਸੀ ਜਿਸ ਨੂੰ ਕੁੱਟਣ ਪਿੱਛੋਂ ਉਹ ਮੈਨੂੰ ਜਬਰਦਸਤੀ ਇਕ ਕਮਰੇ ਵਿਚ ਲੈ ਗਏ। ਜਿਥੇ ਉਨ੍ਹਾਂ ਮੇਰੀ ਕੁੱਟਮਾਰ ਕੀਤੀ ਤੇ ਜਬਰ-ਜਨਾਹ ਕੀਤਾ।
ਕੁਝ ਸਮੇਂ ਬਾਅਦ ਉਸ ਦਾ ਚਾਚਾ ਸੀਰਾ ਸਿੰਘ ਉਥੇ ਆ ਗਿਆ ਜਿਸ ਨੂੰ ਵੇਖ ਕੇ ਦੋਵੇਂ ਵਿਅਕਤੀ ਆਪਣੀ ਗੱਡੀ ਵਿਚ ਭੱਜ ਗਏ। ਉਪਰੰਤ ਉਸਦੇ ਚਾਚੇ ਨੇ ਉਸ ਨੂੰ ਅਤੇ ਉਸ ਦੇ ਮਾਮੇ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਾਇਆ। ਉਕਤ ਔਰਤ ਨੇ ਦੱਸਿਆ ਕਿ ਉਨ੍ਹਾਂ ਥਾਣਾ ਬਾਲਿਆਂਵਾਲੀ ਵਿਖੇ ਇਸ ਸੰਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ। ਸਗੋਂ ਕਈ ਦਿਨਾਂ ਤੱਕ ਕਾਰਵਾਈ ਕਰਨ ਦੇ ਲਾਰੇ ਲਾਉਣ ਪਿਛੋਂ ਹੁਣ ਪੁਲਸ ਮਾਮਲੇ ਨੂੰ ਦਬਾਅ ਰਹੀਂ ਹੈ ਤੇ ਉਲਟਾ ਉਨ੍ਹਾਂ ਤੇ ਹੀ ਕੋਈੂ ਝੂਠਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਰਹੀਂ ਹੈ। ਉਨਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ।
ਇਸ ਸਬੰਧੀ ਐਸਐਚਓ ਬਾਲਿਆਂਵਾਲੀ ਇਕਬਾਲ ਖਾਨ ਨੇ ਕਿਹਾ ਕਿ ਪੁਲਸ ਪੜਤਾਲ ਅਨੁਸਾਰ ਢਾਬੇ ‘ਤੇ ਮਾਮੂਲੀ ਲੜਾਈ-ਝਗੜਾ ਹੋਇਆ ਸੀ ਪਰ ਬਲਾਤਕਾਰ ਵਰਗੀ ਕੋਈ ਘਟਨਾ ਨਹੀਂ ਵਾਪਰੀ।
ਜਦ ਕਿ ਇਸ ਮਾਮਲੇ ਸੰਬੰਧੀ ਡੀਐਸਪੀ ਮੌੜ ਨੇ ਕਿਹਾ ਕਿ ਪੁਲਸ ਪੜਤਾਲ ਜਾਰੀ ਹੈ ਜਿਸ ਉਪਰੰਤ ਉਹ ਕੁਝ ਕਹਿ ਸਕਣਗੇ।
ਇਸ ਸਬੰਧੀ ਉਕਤ ਅਧਿਆਪਕ ਪ੍ਰੀਤਮ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਪਹਿਲਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਅਤੇ ਬਾਅਦ ਵਿਚ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਫੋਨ ਚੁੱਕ ਕੇ ਕਹਿ ਦਿੱਤਾ ਕਿ ਉਹ ਘਰ ਨਹੀਂ ਹਨ।

Share Button

Leave a Reply

Your email address will not be published. Required fields are marked *

%d bloggers like this: