‘ਔਰਤ’ ‘ਮਾਂ’ ‘ਜਨਨੀ’ ਜਾਂ ‘ਜਨਮ ਦਾਤੀ’ ਕੁੱਝ ਵੀ ਕਹਿ ਲਓ ਮੈਨੂੰ

ss1

‘ਔਰਤ’ ‘ਮਾਂ’ ‘ਜਨਨੀ’ ਜਾਂ ‘ਜਨਮ ਦਾਤੀ’ ਕੁੱਝ ਵੀ ਕਹਿ ਲਓ ਮੈਨੂੰ

ਬਹੁਤ ਨਾਮ ਨੇ ਮੇਰੇ ਇਸ ਸਮਾਜ ਵਿਚ । ਪਰ ਅੱਜ ਮੈਂ ਆਪਣੇ ਅੰਦਰ ਦੇ ਕੁਝ ਭਾਵ ਬਿਆਨ ਕਰਨਾ ਚਾਹੁੰਦੀ ਹਾਂ । ਮੈਂ ਕਿਸੇ ਮਰਦ ਨੂੰ ਨਹੀਂ ਸਗੋ ਔਰਤ ਹੋ ਕੇ ਔਰਤ ਨੂੰ ਹੀ ਵੰਗਾਰ ਪਾਉਣਾ ਚਾਹੁੰਦੀ ਹਾਂ । ਕਿਉਕਿ ਅੱਜ ਮੇਰੇ ਨਾਲ ਇਸ ਸਮਾਜ ਤੇ ਜੋ ਵੀ ਹੋ ਰਿਹਾ ਹੈ । ਉਸ ਦੀ ਜ਼ਿੰਮੇਵਾਰ ਕਿਤੇ ਨਾ ਕਿਤੇ ਮੈਂ ਖੁਦ ਹੀ ਹਾਂ । ਮੈਂ ਆਪਣੇ ਅੰਦਰ ਦੀ ਤਾਕਤ ਨੂੰ ਸਮਾਜ ਦੇ ਡਰ ਤੋਂ ਕਿਤੇ ਦਬਾ ਲਿਆ ਹੈ । ‘ਔਰਤ’ ਜੋ ਖੁਦ ਮੌਤ ਦੇ ਮੂੰਹ ਵਿਚ ਜਾ ਕੇ ਇਕ ਮਰਦ ਨੂੰ ਜਨਮ ਦਿੰਦੀ ਹੈ ਤੇ ਫਿਰ ਉਹੀ ਮਰਦ ਉਸ ਨੂੰ ਕੁੱਟਦਾ ਮਾਰਦਾ ਅਤੇ ਅੱਤਿਆਚਾਰ ਕਰਦਾ ਹੈ , ਤੇ ਮੈਂ ਸਭ ਕੁੱਝ ਸਹਿਣ ਕਰਦੀ ਹਾ ਸਮਾਜ ਦੇ ਡਰ ਤੋਂ । ਆਖਰ ਇਹ ਸਮਾਜ ਵੀ ਤਾਂ ਸਾਡੇ ਸਭ ਨਾਲ ਮਿਲ ਕੇ ਬਣਦਾ ਹੈ ।ਫਿਰ ਮੈਂ ਕਿਉਂ ਖੁਦ ਨੂੰ ਇੰਨਾ ਕਮਜ਼ੋਰ ਬਣਾਇਆ ਹੋਇਆ ਹੈ ? ਕਿੳੁ ਆਪਣੇ ਹੀ ਇਨਸਾਫ ਲਈ ਉਪਰ ਨਹੀ ਉਠ ਦੀ ? ਕਿਉ ਬਚਪਨ ਤੋਂ ਲੈ ਕਿ ਜਵਾਨੀ ਤੱਕ ਮੈਨੂੰ ਇੱਜ਼ਤ ਦਾ ਪਾਠ ਪੜਾਇਆ ਜਾਂਦਾ ਹੈ ? ਕਿ ਜਿਹੜੇ ਮਰਦ ਇੱਜਤਾਂ  ਲੁਟਦੇ ਫਿਰਦੇ ਨੇ ਉਹਨਾ ਨੂੰ ਇਸ ਸਭ ਦੀ ਕੋਈ ਲੋੜ ਨਹੀਂ ? ਇਕ ਜਵਾਨ ਧੀ ਦੇ ਮਾਪੇ ਡਰਦੇ ਨੇ ਉਸ ਨੂੰ ਇੱਕਲਿਆ ਘਰ ਤੋਂ ਬਾਹਰ ਭੇਜਣ ਲਈ ।
ਆਖਰ ਕਿਸ ਦਾ ਡਰ ਹੈ ਉਹਨਾਂ ਨੂੰ ? ਮਰਦ ਜਾਤ ਦਾ ਹੀ ਨਾ ? ਜਿਸ ਔਰਤ ਨੇ ਮਰਦ ਨੂੰ ਜਨਮ ਦਿੱਤਾ ਹੈ  ਫਿਰ ਉਹੀ ਉਸ ਤੋਂ ਡਰ ਡਰ ਕਿ ਸਾਰੀ ਜ਼ਿੰਦਗੀ ਕੱਟ ਦੀ ਹੈ । ਅਸਲ ਵਿਚ ਸਚਾਈ ਇਹੀ ਹੈ  ਕਿ ਔਰਤ ਖੁਦ ਆਪਣੇ ਅੰਦਰ ਦੀ ਤਾਕਤ ਨੂੰ ਨਹੀਂ ਸਮਝਦੀ । ਕਿਉਂ ਨਹੀ ਬੋਲ ਦੀ ਜਦੋਂ ਉਸ ਨਾਲ ਦੁਰ ਵਿਹਵਾਰ ਕਰਦਾ ਹੈ ਕੋਈ ? ਸੜਕ ਤੇ ਜਾਂਦੇ  ਮੁੰਡੇ ਮੈਨੂੰ ਪੁਰਜਾ ਆਖ ਬੁਲਾਉਂਦੇ ਨੇ , ਸੋਹਰੇ ਘਰ ਮੈ ਨੋਕਰਾਂ ਵਾਂਗ ਰੱਖੀ ਜਾਂਦੀ ਹਾਂ , ਘਰ ਦੇ ਬੱਚਿਆਂ ਦੀ ਸਾਰੀ ਜ਼ਿੰਮੇਵਾਰੀਆਂ ਚੱਕਦੇ ਹੋਏ ਵੀ ਔਰਤ ਨੂੰ ਤਾਹਨੇ ਸੁਣਨ ਨੂੰ ਮਿਲਦੇ ਹਨ । ਇੱਕਲੇ ਆਣ ਜਾਣ ਜੀ ਮਨਾਈ ਹੈ ਮੈਨੂੰ । ਆਖਰ ਇਹ ਸਭ ਕਿਉ ? ਉਸ ਮਰਦ ਦੇ ਡਰ ਤੋਂ ਜਿਸ ਨੂੰ ਮੈਂ ਹੀ ਜਨਮ ਦਿੱਤਾ ਹੈ । ਕਿਉਂ ਨਹੀ ਆਪਣੀ ਤਾਕਤ ਨੂੰ ਸਮਝ ਪਾ ਰਹੀ ਮੈਂ। ਅੱਜ ਮੈਂ ਅਵਾਜ਼ ਉਠਾਵਾਗੀ ਤਾਂ ਹੀ ਕੱਲ ਨੂੰ ਮੇਰੇ ਵਰਗੀਆਂ ਹੋਰ ਮੇਰੀਆ ਭੈਣਾ ਸਿਰ ਚੁੱਕਣਗੀਆ ਤੇ ਏਸੇ ਅਵਾਜ਼ ਤੇ ਬਦਲਦੀ ਸੋਚ ਨਾਲ ਹੀ ਸਮਾਜ ਬਣਦਾ ਹੈ । ਫਿਰ ਕਿਉ ਮੈਂ ਸਮਾਜ ਦੇ ਡਰ ਤੋ ਆਪਣੇ ਅਰਮਾਨਾ ਦਾ ਗਲਾ ਘੁਟ ਕੇ ਜੀਵਾ ਕਿਉ ਖੁਦ ਨਾਲ ਜ਼ੁਲਮ ਹੋਣ ਦੇਵਾ ।ਜ਼ਰੂਰਤ ਹੈ ਔਰਤ ਨੂੰ ਖੁਦ ਜਾਗਣ ਦੀ  । ਵਰਨਾ ਕਮਜ਼ੋਰ ਇਨਸਾਨ’ ਤੇ ਤਾਂ ਹਰ ਕੋਈ ਦਬਾਅ ਪਾਉਂਦਾ ਹੀ ਹੈ ।
ਕਿਰਨਪ੍ਰੀਤ ਕੌਰ
Share Button

Leave a Reply

Your email address will not be published. Required fields are marked *