Mon. Jul 15th, 2019

ਔਰਤ, ਮਰਦ ਦੇ ਬੀਜ ਨੂੰ ਕੁੱਖ ਵਿੱਚ ਪਾਲਦੀ ਹੈ, ਤਾਂਹੀਂ ਮਰਦ ਦੀ ਨਸਲ ਅੱਗੇ ਵੱਧਦੀ ਹੈ

ਔਰਤ, ਮਰਦ ਦੇ ਬੀਜ ਨੂੰ ਕੁੱਖ ਵਿੱਚ ਪਾਲਦੀ ਹੈ, ਤਾਂਹੀਂ ਮਰਦ ਦੀ ਨਸਲ ਅੱਗੇ ਵੱਧਦੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ   satwinder_7@hotmail.com

ਔਰਤ ਨਾਲ ਮਰਦ ਦੀ ਦੋਸਤੀ ਤੇ ਦੁਸ਼ਮਣੀ ਪੱਕੀ ਹੈ। ਇੱਕ ਦੂਜੇ ਨੂੰ ਜਾਨ ਦੇ ਵੀ ਦਿੰਦੇ ਹਨ। ਜਾਨ ਲੈ ਵੀ ਲੈਂਦੇ ਹਨ। ਇੱਕ ਦੂਜੇ ਲਈ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਔਰਤ, ਮਰਦ ਦੇ ਬੀਜ ਨੂੰ ਕੁੱਖ ਵਿੱਚ ਪਾਲਦੀ ਹੈ। ਤਾਂਹੀਂ ਮਰਦ ਦੀ ਨਸਲ ਅੱਗੇ ਵਧਦੀ ਹੈ। ਔਰਤ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੀ ਹੈ। ਕਈ ਮਾਂਵਾਂ, ਧੀਆਂ ਦੀ ਰਾਏ ਨਾਲ ਰਲ ਜਾਂਦੀਆਂ ਹਨ। ਕਈ ਧੀਆਂ ਮਾਂ ਦਾ ਖ਼ਸਮ ਹਜਮ ਕਰ ਜਾਂਦੀਆਂ ਹਨ। ਕਸੂਰ ਬਾਰ ਹਮੇਸ਼ਾਂ ਮਰਦ ਨੂੰ ਮੰਨਿਆ ਜਾਂਦਾ ਹੈ। ਮਾਂ ਵੀ ਧੀ ਦੇ ਪਤੀ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ। ਧੀ ਨੂੰ ਗਰਭ ਵਿੱਚ ਬੱਚੇ ਦਾ ਭਾਰ ਚੁੱਕਣਾ ਔਖਾ ਲੱਗਦਾ ਹੈ। ਕੋਈ ਨੁਕਸ ਹੋਣ ਕਰਕੇ, ਕਈ ਔਰਤਾਂ ਪੂਰੇ ਦਿਨਾਂ ਤੱਕ ਗਰਭ ਨਹੀਂ ਪਾਲ ਸਕਦੀਆਂ। ਧੀ ਦਾ ਗਰਭ ਡਾਕਟਰਾਂ, ਮਸ਼ੀਨਾਂ ਦੀ ਮਦਦ ਨਾਲ, ਮਾਂ ਆਪਦੇ ਗਰਭ ਵਿੱਚ ਧਾਰਨ ਕਰ ਲੈਂਦੀ ਹੈ। ਭਾਵੇਂ ਸਿੱਧਾ, ਨਜਾਇਜ਼ ਤਰੀਕਾ ਕਿਵੇਂ ਵੀ ਹੋਇਆ? ਬੱਚਾ ਮਰਦ ਨੂੰ ਚਾਹੀਦਾ ਹੀ ਹੈ। ਬੱਚਾ ਮਾਂ ਚਾਹੇ ਧੀ ਜੰਮੇ। ਮਾਂਵਾਂ ਐਸੀਆਂ ਧੀਆਂ ਨੂੰ ਅਜੇ ਬੱਚੀਆਂ ਸਮਝਦੀਆਂ ਹਨ। 50, 60 ਸਾਲਾਂ ਦੀਆਂ ਔਰਤਾਂ ਐਸੀ ਬੇਵਕੂਫ਼ੀ ਕਰ ਰਹੀਆਂ ਹਨ। ਮਰਦਾਂ ਵੱਲੋਂ ਔਰਤ ਨੂੰ ਬੱਚੇ ਪੈਦਾ ਕਰਨ ਦੀ ਮਸ਼ੀਨ ਸਮਝਿਆ ਜਾਂਦਾ ਹੈ। ਇਸ ਉਮਰ ਵਿੱਚ ਬੱਚਾ ਪੈਦਾ ਕਰਨ ਵੇਲੇ ਕਈ ਔਰਤਾਂ ਮਰ ਵੀ ਜਾਂਦੀਆਂ ਹਨ। ਕਈ ਮਰਦ ਨੌਕਰਾਣੀਆਂ ਤੋਂ ਵੀ ਬੱਚੇ ਪੈਦਾ ਕਰ ਲੈਂਦੇ ਹਨ। ਬੱਚਾ ਪੈਦਾ ਕਰਨ ਨੂੰ ਕੁੱਝ ਸਮੇਂ ਲਈ ਬੱਚਾ ਪੈਦਾ ਹੋਣ ਤੱਕ ਔਰਤ ਨੂੰ ਮੁੱਲ ਖ਼ਰੀਦ ਲੈਂਦੇ ਹਨ। ਬੱਚਾ ਪੈਦਾ ਹੁੰਦੇ ਹੀ ਪਾਸਾ ਵੱਟ ਲੈਂਦੇ ਹਨ। ਔਰਤ ਬੇਵਕੂਫ਼ ਹੈ, ਜਾਂ ਬਹੁਤੀ ਸਮਝਦਾਰ ਹੈ। ਹਰ ਉਮਰ ਦਾ ਮਰਦ,ਹਰ ਪਾਸਿਉਂ ਔਰਤ ਨਾਲ ਚਲਾਕੀ ਖੇਡ ਹੀ ਜਾਂਦਾ ਹੈ। ਪਤਾ ਨਹੀਂ ਔਰਤ ਦਾ ਆਪਣਾ ਕੀ ਵਜੂਦ ਹੈ? ਜੇ ਦੁਸ਼ਮਣ ਜਿੰਦਾ ਹੈ। ਬੰਦਾ ਜਿਉਂ ਹੀ ਨਹੀਂ ਸਕਦਾ। ਜੇ ਜਿਊਣਾ ਹੈ। ਦੁਸ਼ਮਣ ਦੀ ਚਾਲ ਨੂੰ ਮਾਰ ਮੁਕਾਉਣਾ ਹੋਵੇਗਾ। ਤਾਂਹੀ ਜੂਨ ਸੁਧਰ ਸਕਦੀ ਹੈ। ਔਰਤ ਦਾ ਦੁਸ਼ਮਣ ਉਸ ਦੇ ਨੇੜੇ ਦਾ ਮਰਦ ਹੈ। ਆਈ ਉੱਤੇ ਆ ਜਾਵੇ, ਤਾਂ ਔਰਤ ਵੀ ਮਰਦ ਦੀ ਪੱਕੀ ਦੁਸ਼ਮਣ ਹੋ ਜਾਂਦੀ ਹੈ।

ਸੁੱਖੀ ਦੀ ਸੱਸ ਨੇ ਬਹੁਤ ਬਾਰ ਉਸ ਨੂੰ ਕਿਹਾ ਸੀ, “ ਸੁੱਖੀ ਜੇ ਤੇਰੇ ਕੋਲੋਂ ਬੱਚਾ ਨਹੀਂ ਜੰਮਿਆਂ ਜਾਂਦਾ। ਆਪਦੀ ਮਾਂ ਦੀ ਹੀ ਕੁੱਖ ਹਰੀ ਕਰਾਦੇ। ਮੇਰੇ ਪੁੱਤਰ ਦਾ ਖ਼ਾਨਦਾਨ ਅੱਗੇ ਤੁਰ ਪਵੇਗਾ। ਜੇ ਅਪਲਾਈ ਨਹੀਂ ਨਿਕਲਦੀ। ਆਪਦੀ ਮਾਂ ਨੂੰ ਕੈਨੇਡਾ ਵਿਜ਼ਟਰ ਸੱਦ ਲੈ। ਮੈਂ ਉਸ ਦੀ ਬਥੇਰੀ ਸੇਵਾ ਕਰਾਂਗੀ। ਇੱਥੇ ਕਿਹੜਾ ਕੋਈ ਕਿਸੇ ਨੂੰ ਕੁੱਝ ਪੁੱਛ ਸਕਦਾ ਹੈ? ਨਾਂ ਹੀ ਕੋਈ ਆਪਣੇ ਘਰ ਜਾਂਦਾ, ਆਉਂਦਾ ਹੈ। ਜੇ ਕੋਈ ਪੁੱਛੇ, ਕਹਿ ਸਕਦੀ ਹੈ, “ ਗ਼ਲਤ ਦਵਾਈ ਖਾਣ ਨਾਲ ਸਰੀਰ ਫੁੱਲ ਗਿਆ ਹੈ। “ 60 ਸਾਲਾਂ ਦੀ ਬੁੱਢੀ ਔਰਤ ਗਰੈਂਡ ਸੰਨ ਦੀ ਮਾਂ ਬਣੀ ਹੈ। ਅਖ਼ਬਾਰਾਂ ਵਿੱਚ ਰੋਜ਼ ਆਉਂਦਾ ਹੈ। “ ਇਸ ਗੱਲ ਉੱਤੇ ਸੱਸ ਨੂੰਹ ਵਿੱਚ  ਕਈ ਬਾਰ ਝਪਟ ਲੱਗ ਚੁੱਕੀ ਸੀ। ਉਹ ਜੁਆਬ ਵਿੱਚ ਕਹਿੰਦੀ ਸੀ, “ ਜੇ ਮੇਰੀ ਮਾਂ ਇਹ ਕੰਮ ਕਰ ਸਕਦੀ ਹੈ। ਤੂੰ ਹੀ ਕਰਦੇ। ਤੂੰ ਉਸ ਤੋਂ ਜ਼ੁਬਾਨ ਲੱਗਦੀ ਹੈ। “  “ ਨੀ ਲੋਹੜਾ ਆ ਗਿਆ। ਮੇਰੇ ਉੱਤੇ ਕਿਵੇਂ ਜੂਮੇ ਚੁੱਕਦੀ ਹੈ? ਕਲ ਨੂੰ ਕੁਛ ਹੋਰ ਵੀ ਕਹਿ ਸਕਦੀ ਹੈ। ਸਕੀ ਮਾਂ ਪੁੱਤ ਦਾ ਬੀਜ ਗਰਭ ਵਿੱਚ ਕਿਵੇਂ ਰਖਾ ਸਕਦੀ ਹੈ? “ “ ਮੇਰੀ ਮਾਂ ਨੂੰ ਤੂੰ, ਕੀ ਬਾਜ਼ਾਰੂ ਸਮਝ ਰੱਖਿਆ ਹੈ? ਜੈਸੀ ਤੇਰੀ ਇੱਜ਼ਤ ਹੈ। ਵੈਸੀ ਹੀ ਮੇਰੀ ਮਾਂ ਦੀ ਇੱਜ਼ਤ ਹੈ। “

ਸੁੱਖੀ ਜਦੋਂ ਵੀ ਗੁਰਦੁਆਰੇ ਮੱਥਾ ਟੇਕਣ ਜਾਂਦੀ ਸੀ। ਕੰਨਾ ਨੂੰ ਪਾਠ ਤਾਂ ਕਦੇ ਹੀ ਸੁਣਉਦਾ ਸੀ। ਆਂਮ ਹੀ ਪ੍ਰਚਾਰਕ ਇਧਰ-ਉਧਰ ਦੀਆਂ ਗੱਲਾਂ ਸੁਣਾਉਂਦੇ ਸਨ। ਪ੍ਰਚਾਰਕਾਂ ਦੀਆਂ ਜੱਬਲੀਆਂ ਸੁਣਨ ਦੀ ਥਾਂ ਸੁੱਖੀ ਕੰਨ ਬੰਦ ਕਰਕੇ ਵਾਪਸ ਆ ਜਾਂਦੀ ਸੀ। ਧਰਮੀਆਂ ਪ੍ਰਚਾਰਕ ਵੱਲੋਂ ਵੀ ਕੁੜੀਆਂ ਨੂੰ ਵਾਧੂ ਬੇਲੋੜੀਆਂ ਹੀ ਸਮਝਿਆ ਜਾਂਦਾ ਹੈ। ਬਹੁਤੇ ਘਰਾਂ ਵਿੱਚ ਮਰਦਾਂ ਦੀ ਹੋਂਦ ਖ਼ਾਸ ਮੰਨੀ ਜਾਂਦੀ ਹੈ। ਕੁੜੀਆਂ ਕਿਸੇ ਗਿਣਤੀ ਵਿੱਚ ਨਹੀਂ ਆਉਂਦੀਆਂ। ਜ਼ਿਆਦਾ ਤਰ ਸਿੱਖ ਪ੍ਰਚਾਰਕ ਵੀ ਇਹੀ ਸਿੱਖਿਆ ਦੇ ਰਹੇ ਹਨ। ਪੁਰਾਣੇ ਸਮੇਂ ਤੋਂ ਗੁਰੂਆਂ, ਪੀਰਾਂ, ਫ਼ਕੀਰਾਂ, ਬਾਬਾ ਬੁੱਢਾ ਜੀ ਤੋਂ ਮੁੰਡਿਆਂ ਦੀਆਂ ਮੰਗਾਂ ਮੰਗੀਆਂ ਜਾਂਦੀਆਂ ਸਨ। ਹੁਣ ਵੀ ਗੁਰਦੁਆਰੇ ਮੰਦਰਾਂ ਵਿੱਚ ਸੁੱਖਾ ਸੁੱਖੀਆਂ ਜਾਂਦੀਆਂ ਹਨ। ਮੁੰਡੇ ਜੰਮਣ ਦੀਆਂ ਅਰਦਾਸਾ ਕੀਤੀਆਂ ਜਾਂਦੀਆਂ ਹਨ। ਇੱਕ ਦਿਨ ਗੁਰਦੁਆਰੇ ਕਵੀਸ਼ਰਾਂ ਦਾ ਟੋਲਾ ਗਾ ਰਿਹਾ ਸੀ। ਅਰਦਾਸਾ ਦੁਆਰਾ ਕੁੜੀ ਤੋਂ ਮੁੰਡਾ ਬਣਾਉਣ ਦੀਆਂ ਕਰਾਮਾਤਾਂ ਸੁਣਾਂ ਰਹੇ ਸਨ, “ ਜਾਦੂ ਨਾਲ ਲੜਕੀ ਤੋਂ ਲੜਕਾ ਬਣਾਂਤਾ ਪਹਿਲੀ ਪਾਤਸ਼ਾਹੀ ਨੇ। “ ਫਿਰ ਤਾਂ ਗੁਰੂ ਨਾਨਕ ਜੀ ਨੂੰ ਅੱਜ ਵੀ ਦੁਨੀਆ ਉੱਤੇ ਆਉਣਾ ਚਾਹੀਦਾ ਹੈ। ਲੋਕ ਐਵੇਂ ਭਰੂਣ ਹੱਤਿਆ ਉੱਤੇ ਪੈਸੇ ਖ਼ਰਾਬ ਕਰਦੇ ਹਨ। ਕਈ ਤਾਂ ਅਪ੍ਰੇਸ਼ਨ ਥੇਟਰ ਵਿੱਚ ਔਰਤਾਂ ਦੀ ਜਾਨ ਲੈ ਲੈਂਦੇ ਹਨ। ਛੇਵੇਂ ਪਾਤਸ਼ਾਹ ਬਾਰੇ, ਬੀਬੀ ਸੁਲੱਖਣੀ ਨੂੰ ਛੇ ਪੁੱਤਰ ਹੱਥ ਤੇ ਲਿਖ ਕੇ, ਦੇਣ ਦੀਆਂ ਕਹਾਣੀਆਂ ਸੁਣਾਉਂਦੇ ਹਨ। ਰਾਜਾ ਪਾਤਸ਼ਾਹ ਕੋਲ ਲੜਕੀ ਦਾ ਰਿਸ਼ਤਾ ਲੈ ਕੇ ਆਇਆ। ਗੁਰੂ ਜੀ ਨੇ ਕਿਹਾ, “ ਚੁਬਾਰੇ ਦੀ ਚਿੱਟ ਨਹੀਂ ਲੱਗ ਸਕਦੀ। “ ਇਹ ਗੱਲਾਂ ਕੀ ਕਰਦੇ ਹਨ? ਜੇ ਬਣੇ ਹੋਏ, ਚੁਬਾਰੇ ਵਿਚੋਂ ਇੱਟ ਕੱਢੀ ਸੀ। ਫਿਰ ਤਾਂ ਚੁਬਾਰਾ ਢਹਿ ਗਿਆ ਹੋਣਾ ਹੈ। ਜਾਂ ਫਿਰ ਪ੍ਰਚਾਰਕ ਵੀ ਉਸ ਰਾਜੇ ਦੀ ਧੀ ਨੂੰ ਆਮ ਲੋਕਾਂ ਦੇ ਵਾਂਗ ਧੀ ਨੂੰ ਪੱਥਰ, ਇੱਟ ਕਹਿੰਦੇ ਹਨ। ਇਹ ਪ੍ਰਚਾਰਕ ਪ੍ਰਚਾਰਕ ਅੱਡੀਆਂ ਚੱਕ-ਚੱਕ ਕੇ ਪੂਰਾ ਜ਼ੋਰ ਲਾ ਕੇ, ਗੁਰਦੁਆਰਿਆਂ ਵਿੱਚ ਔਰਤ ਦੀ ਭੰਡੀ ਕਰਨ ਨੂੰ ਐਸਾ ਕੁੱਝ ਗਾਉਂਦੇ ਹਨ। ਮਰਦਾਂ ਦੀਆ ਵਾਰਾ ਸੁਣਾਉਂਦੇ ਹਨ।

ਕਈ ਮਰਦਾਂ ਦੇ ਬੱਚਾ ਪੈਦਾ ਨਹੀਂ ਹੋ ਸਕਦਾ। ਉਨ੍ਹਾਂ ਦੀ ਅੰਦਰਲੀ ਕਮਜ਼ੋਰੀ ਨਾਲ ਬੀਜ ਨਹੀਂ ਬਣਦਾ। ਉਹ ਬਦਾਮ, ਕਾਜੂ, ਆਂਡੇ, ਘਿਉ ਵਿੱਚ ਲਸਣ ਗੰਢੇ ਭੁੰਨ ਕੇ ਖਾਈ ਜਾਣ। ਭਾਵੇਂ ਸਰੀਰਕ ਪੱਖੋਂ ਜਿੰਨੇ ਵੀ ਤਕੜੇ ਹੋਣ। ਜੇ ਉਸ ਦੀ ਔਰਤ ਮਾਂ ਬਣਨ ਦੇ ਕਾਬਲ ਹੈ। ਐਸੇ ਬੰਦਿਆਂ ਦਾ ਕੋਈ ਨਾਂ ਕੋਈ ਬੰਦਾ ਪਰਦਾ ਢੱਕ ਹੀ ਲੈਂਦਾ ਹੈ। ਔਰਤ ਕਿਸੇ ਵੀ ਮਨ ਚਾਹੇ ਮਰਦ ਦੀ ਔਲਾਦ ਪੈਦਾ ਕਰ ਸਕਦੀ ਹੈ। ਅੱਗੇ ਤਾਂ ਘਰ ਵਿੱਚੋਂ ਕੰਮ ਸਰ ਜਾਂਦਾ ਸੀ। ਜੇਠ, ਦੇਵਰ, ਗੁਆਂਢੀ, ਕੋਈ ਹੋਰ ਪੁੰਨ ਖੱਟ ਜਾਂਦਾ ਸੀ। ਨਿੰਦਰ ਨੂੰ ਵੀ ਉਸ ਦਾ ਤਾਇਆ ਹੀ ਖਿੰਡਾਉਂਦਾ ਰਿਹਾ ਹੈ। ਛੜਾ ਬੰਦਾ ਕਬੀਲਦਾਰੀ ਨਿਭਾਉਂਦਾ ਸੀ। ਵਿਆਹਿਆ ਹੋਇਆ ਇੱਧਰ-ਉੱਧਰ ਆਵਾਰਾ ਗਰਦੀ ਕਰਦਾ ਸੀ। ਇੰਨਾ ਦਾ ਡੈਡੀ ਆਪ ਤਾਂ ਘਰ ਨਹੀਂ ਵੜਦਾ ਸੀ। ਦੁਨੀਆ ਦਾ ਮੇਲਾ ਦੇਖਦਾ ਫਿਰਦਾ ਸੀ। ਘਰ ਵਿੱਚ ਛੜੇ ਭਰਾ ਦਾ ਮੌਜ ਮੇਲਾ ਬਣਿਆ ਹੋਇਆ ਸੀ। ਅੱਜ ਕਲ ਸਾਇੰਸ ਦਾ ਯੁੱਗ ਹੈ। ਕਿਸੇ ਵੀ ਮਨ ਚਾਹੇ ਸੁੰਦਰ ਮਰਦ ਦਾ ਬੱਚਾ ਗਰਭ ਧਾਰਨ ਕਰਾਇਆ ਜਾ ਸਕਦਾ ਹੈ। ਇੱਕ ਔਰਤ ਨੇ ਇਸ਼ਤਿਹਾਰ ਲਗਾਇਆ ਸੀ। “ ਮੈਂ ਸਬ ਤੋਂ ਸੁੰਦਰ ਮਰਦ ਦਾ ਬੱਚਾ ਪੈਦਾ ਕਰਨਾ ਹੈ। “ ਮਰਦਾਂ ਦੀਆਂ ਲਾਈਨਾਂ ਲੱਗ ਗਈਆਂ ਸਨ। ਇੱਕ ਧੀ ਦੀ ਖ਼ਾਹਿਸ਼ ਸੀ। ਮੈਂ ਆਪਣੇ ਬਾਪ ਵਰਗਾ ਬਿੱਲੀਆਂ ਅੱਖਾ ਵਾਲਾ ਪੁੱਤਰ ਪੈਦਾ ਕਰਨਾ ਹੈ। ਡਾਕਟਰਾਂ ਨੇ ਉਸ ਦੇ ਬਾਪ ਦਾ ਸ਼ੁਕਰਾਣੂ ਧੀ ਦੇ ਗਰਭ ਵਿੱਚ ਰੱਖ ਦਿੱਤਾ। ਬੱਚਾ ਬਿਲਕੁਲ ਬਾਪ ਉੱਤੇ ਚਲਾ ਗਿਆ। ਉਹ ਵੱਡਾ ਹੋ ਕੇ. ਸਾਢੇ 6 ਫੁੱਟ ਦਾ ਪਿਉ ਤੋਂ ਵੀ ਜਵਾਨ ਬਣਿਆ। ਸੁੱਖੀ ਦੀ ਬੌਸ ਗੋਰੀ ਸੀ। ਉਹ ਇੱਕ ਦਿਨ ਕਹਿਣ ਲੱਗੀ, “ ਮੇਰਾ ਭਰਾ ਜਮਾਂ ਤੇਰੇ ਵਰਗਾ ਹੈ। ਕਾਲੇ ਵਾਲਾਂ ਤੇ ਕਾਲੀਆਂ ਅੱਖਾਂ ਵਾਲਾ ਹੈ। “ ਸੁੱਖੀ ਨੇ ਕਿਹਾ, “ ਮੇਰਾ ਡੈਡੀ ਤਾਂ ਅਜੇ ਇੰਡੀਆ ਹੈ। ਇਸ ਦਾ ਤੇ ਆਪਣੀ ਮਾਂ ਦਾ ਫ਼ੋਟੋ ਲਾ ਕੇ,ਅਖ਼ਬਾਰ ਵਿੱਚ ਇਸ਼ਤਿਹਾਰ ਲਾ ਦੇ। ਆਪੇ ਬਾਪ ਲੱਭ ਜਾਵੇਗਾ। “

ਭਾਰਤ ਵਿੱਚ ਐਸਾ ਕਿਤੇ ਨਹੀਂ ਦੇਖਿਆ। ਇੱਕੋ ਕਮਰੇ ਵਿੱਚ ਨਵ ਜੰਮੇ 15, 20 ਤੋਂ ਵੀ ਵੱਧ ਬੱਚੇ ਪਏ ਹੋਣ। ਕੈਲਗਰੀ ਤੇ ਕੈਨੇਡਾ ਦੇ ਹਸਪਤਾਲਾਂ ਵਿੱਚ ਇੰਡੀਆ ਤੋਂ ਵੀ ਬੁਰਾ ਹਾਲ ਹੈ। ਨਰਸਾਂ ਜਾਂ ਮਾਂ ਉਸੇ ਸਮੇਂ ਬੱਚੇ ਕੋਲ ਜਾਂਦੀਆਂ ਹਨ। ਜਦੋਂ ਬੱਚਾ ਭੁੱਖਾ ਦੁੱਧ ਪੀਣ ਨੂੰ ਰੋਂਦਾ ਹੈ। ਸਿਆਣੀਆਂ ਸਮਝਦਾਰ ਮਾਂਵਾਂ ਤਾਂ ਆਪਣਾ ਬੱਚਾ ਬੱਚੂ ਖ਼ਾਨੇ ਵਿੱਚ ਨਹੀਂ ਛੱਡਦੀਆਂ। ਆਪਦੇ ਕੋਲ ਰੱਖਦੀਆਂ ਹਨ। ਬਹੁਤੀਆਂ ਆਰਾਮ ਮਾਣਨ ਲਈ ਕੋਈ ਪ੍ਰਵਾਹ ਨਹੀਂ ਕਰਦੀਆਂ। ਜਿੱਥੇ ਕਿਥੇ ਬੱਚਾ ਪਿਆ ਹੈ? ਨਰਸਾ ਦੇ ਸਹਾਰੇ ਛੱਡ ਦਿੰਦੀਆਂ ਹਨ। ਆਪ ਆਰਾਮ ਕਰਦੀਆਂ ਹਨ। ਜਦੋਂ ਗੁੱਡੀ ਦੇ ਬੇਟਾ ਹੋਇਆ ਸੀ। ਤਿੰਨ ਉਂਗਲਾਂ ਸਿਰ ਦੇ ਵਾਲ ਲੰਬੇ ਸਨ। ਸਾਰੇ ਸਰੀਰ ਉੱਤੇ ਕਾਲੇ ਵਾਲ ਸਨ। ਉਸ ਨੂੰ ਲੱਗਾ ਇਹ ਮੇਰਾ ਬੱਚਾ ਨਹੀਂ ਹੈ। ਉਸ ਨੇ ਸਾਰੇ ਬੱਚੇ ਦੇਖੇ। 30 ਬੱਚਿਆਂ ਵਿੱਚੋਂ ਇਹੀ ਦੇਸੀ ਲੱਗਦਾ ਸੀ। ਬੱਚਾ ਨਿੱਕਾ ਹੁੰਦਾ, ਕਈ ਰੰਗ ਬਦਲਦਾ ਹੈ। ਉਸੇ ਦੇ ਹੱਥ, ਪੈਰ, ਕੰਨ, ਅੱਖਾਂ ਗੁੱਡੀ ਤੇ ਜੀਤ ਨਾਲ ਮਿਲਦੇ ਸਨ। ਉਸ ਨੇ ਵੀ ਮਹੀਨੇ ਪਿੱਛੋਂ ਆਪਣਾ ਅਸਲੀ ਰੰਗ ਕੱਢ ਲਿਆ। ਫਿਰ ਤਾਂ ਦਾਦੀ ਵੀ ਕਹਿਣ ਲੱਗ ਗਈ ਸੀ, “ ਮੇਰਾ ਪੋਤਾ, ਆਪਣੇ ਪਿਉ ਉੱਤੇ ਗਿਆ ਹੈ। ਪਰ ਇਸ ਦਾ ਗ਼ੁੱਸਾ ਮਾਂ ਵਰਗਾ ਹੈ। ਰੋਂਦਾ ਚੁੱਪ ਨਹੀਂ ਕਰਦਾ। “ ਦਾਦਾ ਜੁਆਬ ਵਿੱਚ ਕਹਿੰਦਾ ਸੀ, “ ਇਹ ਮੇਰੇ ਵਰਗਾ ਹੈ। ਜਦੋਂ ਮੈਨੂੰ ਗ਼ੁੱਸਾ ਆਉਂਦਾ ਹੈ। ਮੈਂ ਵੀ ਘਰ ਦੇ ਸਾਰੇ ਭਾਂਡੇ ਭੰਨ ਦਿੰਦਾ ਹਾਂ। ਇਹ ਅਜੇ ਉੱਠ ਕੇ ਤੁਰਨ ਨਹੀਂ ਲੱਗਾ। ਵੱਡਾ ਹੋ ਕੇ, ਇਸੇ ਨੇ ਤੁਹਾਨੂੰ ਸਬ ਨੂੰ ਸਿੱਧੇ ਕਰਨਾ ਹੈ। “ “ ਤੂੰ ਆਪਦਾ ਜ਼ੋਰ ਲਾ ਲਿਆ। ਹੁਣ ਇਸ ਨੂੰ ਵੀ ਉਹੀ ਕੁੱਝ ਸਿਖਾਉਣ ਨੂੰ ਫਿਰਦਾ ਹੈ। ਤੈਨੂੰ ਪਤਾ ਹੀ ਹੈ। ਤੇਰੇ ਕੋਲੋਂ ਅਸੀਂ ਕਿੰਨਾ ਕੁ ਡਰਦੇ ਹਾਂ। ਹਰ ਰੋਜ਼ ਦਬਕੇ, ਮਾਰਨ ਨਾਲ ਤਾਂ ਮੂਹਰਲਾ ਅਣਸੁਣੀ ਕਰਕੇ  ਪਾਸਾ ਵੱਟ ਲੈਂਦਾ ਹੈ। ਤੇਰੇ ਕੋਲੋਂ ਤਾਂ ਤੇਰੇ ਆਪਦੇ ਜੁਆਕ ਨਹੀਂ ਡਰਦੇ। ਤੈਨੂੰ ਪਾਗਲਾਂ ਵਾਂਗ ਬੋਲਦਾ ਦੇਖ ਕੇ, ਅੰਦਰ ਵੜ ਜਾਂਦੇ ਹਨ। “

ਗੁੱਡੀ ਕੇ ਘਰ ਦੇ ਦੂਜੇ ਪਾਸੇ ਪੰਜਾਬੀ ਜੋੜਾ ਰਹਿੰਦਾ ਸੀ। ਮੁੰਡਾ ਤਾਂ ਦੇਸੀ ਜਿਹਾ ਸੀ। ਕਈ ਬਾਰ ਸਿਰ ਉੱਤੇ ਫਾਟਾਂ ਵਾਲਾ ਦੁਪੱਟਾ ਹੀ ਬੰਨੀ ਫਿਰਦਾ ਹੁੰਦਾ ਸੀ। ਕੁੜੀ ਬਹੁਤ ਚਲਾਕ ਸੀ। ਕੁੜੀ ਨੇ ਹੀ ਉਸ ਨੂੰ ਕੈਨੇਡਾ ਸੱਦਿਆ ਸੀ। ਕੁੜੀ ਕੋਈ ਬਹੁਤੀ ਗੋਰੀ ਚਿੱਟੀ ਨਹੀਂ ਸੀ। ਉਸ ਦੇ ਵੀ ਪਤੀ ਵਾਂਗ ਕਾਲੇ ਵਾਲ, ਅੱਖਾਂ ਕਾਲੀਆਂ, ਰੰਗ ਪੱਕਾ ਸੀ। ਉਨ੍ਹਾਂ ਦੇ ਘਰ ਬੇਟੀ ਹੋਈ। ਇਸ ਤਰਾ ਲੱਗਦਾ ਸੀ। ਜਿਵੇਂ ਰਾਤ ਨੂੰ ਸੂਰਜ ਚੜ੍ਹ ਗਿਆ ਹੋਵੇ। ਕੁੜੀ ਦੇ ਵਾਲ ਸੁਨਿਹੈਰੀ ਸਨ। ਅੱਖਾਂ ਨੀਲੀਆਂ, ਰੰਗ ਦੁੱਧ ਵਰਗਾ ਚਿੱਟਾ ਸੀ। ਮੰਨਣਾ ਬਹੁਤ ਮੁਸ਼ਕਲ ਸੀ। ਬੱਚੀ ਦੇ ਮਾਂ-ਬਾਪ ਇਹੀ ਹਨ। ਜ਼ਰੂਰੀ ਨਹੀਂ ਕਿਸੇ ਗੋਰੇ ਦਾ ਬੱਚਾ ਗਰਭ ਵਿੱਚ ਠਹਿਰਿਆ ਹੋਵੇ। ਬੱਚਾ ਹਸਪਤਾਲ ਵਿੱਚ ਵੀ ਬਦਲ ਸਕਦਾ ਹੈ।

ਜੋ ਮਰਜ਼ੀ ਵਿਟਾਮਿਨ, ਦੁੱਧ, ਘਿਉ, ਫਲ, ਜੂਸ ਖਾ-ਪੀ ਲਵੋ। ਰੰਗ, ਰੂਪ, ਸ਼ਕਲ, ਅਕਲ ਤੋਂ ਬੱਚਾ ਮਾਪਿਆ ਵਰਗਾ ਹੀ ਹੁੰਦਾ ਹੈ। ਇਸੇ ਕੁੜੀ ਦੀ ਭੂਆ ਨੇ ਚੰਦ ਚੜ੍ਹਾ ਦਿੱਤਾ। ਸਾਰੀ ਉਮਰ ਉਸ ਦਾ ਘਰ ਵਾਲਾ ਜ਼ੋਰ ਲਾਉਂਦਾ ਰਿਹਾ। ਵਾਲ ਚਿੱਟੇ ਹੋ ਗਏ। ਬੱਚਾ ਨਹੀਂ ਠਹਿਰਾ ਸਕਿਆ। ਉਸ ਨੇ 60 ਸਾਲਾਂ ਦੀ ਉਮਰ ਵਿੱਚ ਰਿਕਾਰਡ ਕਾਇਮ ਕਰ ਦਿੱਤਾ। ਡਾਕਟਰ ਨੇ ਪਤਾ ਨਹੀਂ ਕੀਹਦੇ ਸ਼ਕਰਣੂ ਉਸ ਦੇ ਗਰਭ ਵਿੱਚ ਰੱਖ ਦਿੱਤੇ। 9 ਬੱਚੇ ਠਹਿਰਾ ਦਿੱਤੇ ਸਨ। ਸਾਰਾ ਟੱਬਰ ਕਹੇ, ਬੱਚੇ ਸਾਡੇ ਜਮਾਈ ਦੇ ਹਨ। ਜਿਸ ਤੋਂ 60 ਸਾਲਾਂ ਵਿੱਚ ਇੱਕ ਬੱਚਾ ਨਹੀਂ ਜਮਾ ਹੋਇਆ। ਉਸ ਨੇ ਐਡੀ ਮੱਲ ਕਿਵੇਂ ਮਾਰ ਲਈ? ਜੋ ਉਹ 9 ਬੱਚਿਆਂ ਦੀ ਅੰਮਾ ਬਣਾਂ ਦਿੱਤੀ। 9 ਸਾਲਾਂ ਦੀ ਕਮਾਈ, ਇੱਕੋ ਸਾਲ ਵਿੱਚ ਖੱਟ ਲਈ ਸੀ। ਇਹ ਤਾਂ ਰੱਬ ਵਰਗੇ ਡਾਕਟਰ ਦੀ ਮਿਹਰਬਾਨੀ ਹੋ ਗਈ। ਕਈ ਬਾਰ ਛੱਪਰ ਪਾੜ ਕੇ ਡਿਗਦਾ ਹੈ। ਦੁਨੀਆ ਉੱਤੇ ਸਬ ਕੁੱਝ ਹੋ ਸਕਦਾ ਹੈ, ਫੁਰਨਾ ਫੁਰਨ ਦੀ ਲੋੜ ਹੈ। ਗੁੱਡੀ ਦੇ ਪਿੰਡ ਵੀ ਦੋਨਾਂ ਪਾਸਿਆਂ ਦੇ ਗੁਆਂਢੀਆਂ ਦੇ ਜੁਆਕ, ਸ਼ਕਲਾਂ ਤੇ ਕੱਦ ਵਿੱਚ ਇੱਕੋ ਜਿਹੇ ਜੌੜੇ ਲੱਗਦੇ ਸਨ। ਮਾਪਿਆ ਨੂੰ ਭੁਲੇਖਾ ਪੈ ਜਾਂਦਾ ਸੀ। ਕਿਹੜਾ ਮੇਰਾ ਪੁੱਤਰ ਹੈ? ਇੱਕ ਦੂਜੇ ਦੇ ਘਰ ਰੋਟੀ ਖਾ ਜਾਂਦੇ ਸਨ। ਇਸ ਲਈ ਦੋਨਾਂ ਦੀਆਂ ਬਾਂਹਾਂ ਉੱਤੇ ਨਾਮ ਲਿਖਾ ਲਏ ਸਨ। ਇੱਕ ਦਾ ਬਾਪ ਫ਼ੌਜੀ ਸੀ। ਦੂਜੇ ਦਾ ਡਰਾਈਵਰ ਸੀ। ਉਹ ਘਰੋਂ ਬਾਹਰ ਰਹਿੰਦੇ ਸਨ। ਬੱਕਰੀਆਂ ਵਾਲਾ ਛੜਾ, ਇੰਨਾ ਦੀਆਂ ਮਾਂਵਾਂ ਨੂੰ ਬੱਕਰੀਆਂ ਦਾ ਸਰਫ਼ੇ ਦਾ ਦੁੱਧ ਪਿਲਾਉਂਦਾ ਹੁੰਦਾ ਸੀ। ਗ਼ਲਤੀ ਜਾਂ ਸ਼ਰਾਰਤ ਪਤਾ ਨਹੀਂ ਕਿਹੜੇ ਗੁਆਂਢੀ ਦੀ ਸੀ? ਲੋਕਾਂ ਨੂੰ ਸਬ ਪਤਾ ਹੁੰਦਾ ਹੈ। ਜਦੋਂ ਉਹ ਜਵਾਨ ਹੋਏ। ਦੋਨੇਂ ਰੰਗ, ਸ਼ਕਲ ਅਕਲ ਤੋਂ ਬੱਕਰੀਆਂ ਵਾਲੇ ਛੜੇ ਵਰਗੇ ਸਨ। ਦੋਨਾਂ ਦੀਆਂ ਦਾਦੀਆਂ ਹੁਣ ਤੱਕ ਕਹਿੰਦੀਆਂ ਹਨ, “ ਮਰ ਜਾਣਾ ਬੱਕਰੀਆਂ ਵਾਲਾ ਛੜਾ ਲੰਘਦਾ ਕਰਦਾ ਬਹੂਆਂ ਦੇ ਮੱਥੇ ਲੱਗਦਾ ਰਿਹਾ ਹੈ। ਤਾਂ ਉਹਦੇ ਉੱਤੇ ਚਲੇ ਗਏ। “

ਗੁੱਡੀ ਦੇ ਸਹੁਰਾ ਤੇ ਸਹੁਰੇ ਦਾ ਮਾਮਾ ਬਹੁਤ ਗੋਰਾ ਹੈ। ਉਸ ਦੇ ਮਾਮੇ ਦਾ ਪੁੱਤ ਬਹੁਤ ਕਾਲਾ ਹੈ। ਰੱਬ ਦੀ ਮਿਹਰਬਾਨੀ ਨਾਲ, ਇੱਕ ਨਵੀਂ ਜਾਤ, ਨਸਲ ਪੈਦਾ ਹੁੰਦੀ ਹੈ। ਸਹੁਰੇ ਨੇ ਗੱਲ ਸੁਣਾਈ, “ ਇਹ ਇਸ ਲਈ ਕਾਲਾ ਹੈ। ਘਰ ਖੇਤੀ ਦਾ ਕੰਮ ਸੀ। ਸਾਡੀ ਮਾਮੀ ਆਥਣੇ, ਸਵੇਰੇ, ਦੁਪਹਿਰੇ ਦਿਹਾੜੀਆਂ ਦੀਆਂ ਰੋਟੀਆਂ ਪਕਾਉਂਦੀ ਰਹਿੰਦੀ ਸੀ। ਫਿਰ ਉਸ ਕਾਲੀ ਤਵੀ ਤੇ ਕਾਲੀ ਤੌੜੀ ਨੂੰ ਮੂਧੀ ਮਾਰ ਦਿੰਦੀ ਸੀ। ਸਾਰੀ ਦਿਹਾੜੀ ਕਾਲੀ ਤਵੀ ਤੇ ਕਾਲੀ ਤੌੜੀ ਮਾਮੀ ਦੇ ਮੱਥੇ ਲੱਗਣ ਨਾਲ ਮੁੰਡਾ ਕਾਲਾ ਜੰਮ ਪਿਆ। “  ਅਸਲ ਵਿੱਚ ਮਾਮਾ ਖੇਤੀ ਦੀ ਸੰਭਾਲ, ਅਨਾਜ ਨੂੰ ਬੀਜਣ, ਵੇਚਣ ਵਟਣ ਲਈ ਖੇਤ ਜਾਂ ਮੰਡੀਆਂ ਵਿੱਚ ਹੀ ਰਹਿੰਦਾ ਸੀ। ਸਿਰੀ ਮਜ਼੍ਹਬੀ ਸਿੱਖ ਜਾਂ ਭਈਏ ਖੇਤ ਤੋਂ ਘਰ, ਦਿਨ ਰਾਤ ਗੇੜੇ ਮਾਰਦੇ ਰਹਿੰਦੇ ਹਨ। ਉਨ੍ਹਾਂ ਦਾ ਵੀ ਪਰਛਾਵਾਂ ਪੈ ਸਕਦਾ ਹੈ। ਰਾਤ ਦੇ ਹਨੇਰੇ ਵਿੱਚ ਬੰਦੇ ਦੀ ਪਛਾਣ ਵੀ ਨਹੀਂ ਆਉਂਦੀ।

Leave a Reply

Your email address will not be published. Required fields are marked *

%d bloggers like this: