ਔਰਤ ਨਾਲ ਕੁੱਟਮਾਰ ਕਰਨ ਵਾਲਾ ਜ਼ਾਲਮ ਡਾਕਟਰ ਸਸਪੈਂਡ

ss1

ਔਰਤ ਨਾਲ ਕੁੱਟਮਾਰ ਕਰਨ ਵਾਲਾ ਜ਼ਾਲਮ ਡਾਕਟਰ ਸਸਪੈਂਡ

ਫ਼ਿਰੋਜ਼ਪੁਰ: ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਅੱਖ, ਨੱਕ ਤੇ ਕੰਨ ਦੇ ਮਾਹਰ ਡਾਕਟਰ ਕੁਸ਼ਲਦੀਪ ਸਿੰਘ ਨੂੰ ਔਰਤ ਨਾਲ ਕੁੱਟਮਾਰ ਦੇ ਇਲਜ਼ਾਮ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਡਾਕਟਰ ਦੀ ਗੁੰਡਾਗਰਦੀ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ। ਉਸ ਵਿਰੁੱਧ ਕੇਸ ਵੀ ਦਰਜ ਹੋ ਗਿਆ ਹੈ।

ਦਰਅਸਲ ਸ਼ਨੀਵਾਰ ਨੂੰ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਦੇ ਈਐਨਟੀ ਮਾਹਰ ਡਾਕਟਰ ਵੱਲੋਂ ਮਰੀਜ਼ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਡਾਕਟਰ ਨੇ ਕਿਹਾ ਸੀ ਕਿ ਔਰਤ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੀ ਸੀ, ਜਦਕਿ ਪੀੜਤ ਔਰਤ ਮੁਤਾਬਕ ਇਹ ਆਪਣੀ ਤਨਖਾਹ ਵਧਾਉਣ ਦੀ ਮੰਗ ਕਰਦੀ ਸੀ।

ਇਸ ਵੀਡੀਓ ‘ਚ ਪੁਲਿਸ ਦੀ ਨਾਅਹਿਲੀਅਤ ਰਿਕਾਰਡ ਹੋਣ ਤੋਂ ਬਾਅਦ ਦੋ ਮੁਲਜ਼ਾਮਾਂ ਨੂੰ ਤਾਂ ਮੁਅੱਤਲ ਕਰ ਦਿੱਤਾ ਗਿਆ ਸੀ। ਅੱਖਾਂ ਸਾਹਮਣੇ ਔਰਤ ‘ਤੇ ਜ਼ੁਲਮ ਹੁੰਦਾ ਵੇਖਣ ਵਾਲੇ ਹੌਲਦਾਰ ਸਲਵਿੰਦਰ ਸਿੰਘ ਤੇ ਹੋਮਗਾਰਡ ਦੇ ਜਵਾਨ ਰੌਸ਼ਨ ਲਾਲ ਨੂੰ ਸ਼ਨੀਵਾਰ ਸ਼ਾਮ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਕਰ ਕੇ ਮੁਅੱਤਲ ਕਰ ਦਿੱਤਾ ਸੀ।

ਪੀੜਤ ਔਰਤ ਮੁਤਾਬਕ ਉਹ ਪਿਛਲੇ ਤਿੰਨ ਸਾਲ ਤੋਂ ਹਸਪਤਾਲ ਵਿੱਚ ਸਫਾਈ ਆਦਿ ਦਾ ਕੰਮ ਕਰਦੀ ਸੀ ਤੇ ਤਨਖ਼ਾਹ ਬਹੁਤ ਘੱਟ ਹੋਣ ਕਰ ਕੇ ਉਸ ਨੇ ਡਾਕਟਰ ਤੋਂ ਪੈਸੇ ਵਧਾਉਣ ਦੀ ਮੰਗ ਕੀਤੀ ਸੀ। ਉਸ ਨੇ ਆਰਥਕ ਹਾਲਤ ਠੀਕ ਨਾ ਹੋਣ ਕਾਰਨ ਡਾਕਟਰ ਨੂੰ ਉਸ ਦੇ ਦੰਦਾਂ ਦਾ ਇਲਾਜ ਕਰਨ ਲਈ ਬੇਨਤੀ ਵੀ ਕੀਤੀ ਸੀ। ਇਸ ਤੋਂ ਬਾਅਦ ਡਾਕਟਰ ਨੇ ਤੈਸ਼ ਵਿੱਚ ਆ ਕੇ ਉਸ ਨਾਲ ਕੁੱਟਮਾਰ ਕੀਤੀ।

ਫਿਰੋਜ਼ਪੁਰ ਦੇ ਪਿੰਡ ਮੱਲੂਵਾਲਾ ਦੀ ਰਹਿਣ ਵਾਲੀ ਪੀੜਤ ਔਰਤ ਦੇ ਪਰਿਵਾਰ ਨੂੰ ਡਾਕਟਰ ਦੇ ਵਹਿਸ਼ੀਆਨਾ ਵਤੀਰੇ ‘ਤੇ ਕਾਫੀ ਗੁੱਸਾ ਹੈ। ਡਾਕਟਰ ਖਿਲਾਫ ਸਖ਼ਤ ਕਰਾਵਾਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਕੁੱਟਮਾਰ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਉਨ੍ਹਾਂ ਦੀ ਬਦਨਾਮੀ ਹੋ ਗਈ ਹੈ।

Share Button

Leave a Reply

Your email address will not be published. Required fields are marked *