Wed. Jun 19th, 2019

ਔਰਤ ਦਾ ਰੁਤਬਾ

ਔਰਤ ਦਾ ਰੁਤਬਾ

ਮੈਂ ਆਪਣੇ ਪਰਿਵਾਰ ਨਾਲ਼ ਕਾਰ ਵਿਚ ਸਫ਼ਰ ਕਰ ਰਿਹਾਂ ਸੀ, ਮੇਰੀ ਬੇਟੀ ਕਾਰ ਵਿੱਚ ਸੁੱਤੀ ਪਈ ਸੀ, ਅਚਾਨਕ ਕਾਰ ਇੱਕ ਉੱਖਲੀ ਵਿੱਚ ਵੱਜੀ, ਕਾਰ ਦੇ ਝਟਕੇ ਨਾਲ਼ ਉਸਦੀ ਨੀਂਦ ਖੁੱਲ੍ਹ ਗਈ, ਮੇਰੇ ਵੱਲ ਦੇਖਣ ਲੱਗੀ, ਮੈਂ ਕਿਹਾ ਕੁਝ ਨੀ ਪੁੱਤ ਤੂੰ ਸੌਂ ਜਾ, ਕਾਰ ਇੱਕ  ਛੋਟੀ ਜਿਹੀ ਉੱਖਲੀ ਵਿੱਚ ਵੱਜੀ ਹੈ, ਮੈਨੂੰ ਕਹਿੰਦੀ ਪਾਪਾ ਜਦੋਂ ਉੱਖਲੀ ਹੀ ਕਹਿ ਦਿੱਤਾ, ਫਿਰ ਛੋਟੀ ਕਹਿਣ ਦੀ ਕੀ ਲੋੜ ਸੀ, ਮੈਨੂੰ ਆਪੇ ਸਮਝ ਆ ਜਾਣਾ ਸੀ, ਫ਼ਿਰ ਮੈਂ ਹੈਰਾਨ ਜਿਹਾ ਹੋ ਕੇ ਪੁੱਛਿਆ, ਪੁੱਤ ਮੈਨੂੰ ਤੇਰੀ ਗੱਲ ਸਮਝ ਨੀਂ ਆਈ, ਤਾਂ ਉਸਨੇ ਬੜਾ ਹੀ ਹੈਰਾਨੀ ਜਨਕ ਜਵਾਬ ਦਿੱਤਾ, ਜਿਸਨੇ ਮੈਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ, ਮੇਰੀ ਬੇਟੀ ਕਹਿੰਦੀ, ਪਾਪਾ ਔਰਤ ਦਾ ਰੁਤਬਾ  ਹਮੇਸ਼ਾ ਹੀ ਮਰਦ ਨਾਲੋਂ ਛੋਟਾ ਹੁੰਦਾ,ਜੇ ਓਹ ਉੱਖਲੀ ਵੱਡੀ ਹੁੰਦੀ, ਤੁਸੀਂ ਉਸਨੂੰ ਖੱਡਾ ਕਹਿਣਾ ਸੀ,ਸਮਾਜ ਅਕਸਰ ਔਰਤ ਨੂੰ ਛੋਟਾ ਰੁਤਬਾ ਹੀ ਦਿੰਦਾ ਹੈ, ਜਿਵੇਂ ਪੁੱਲ ਤੇ ਪੁੱਲੀ,ਰੱਸਾ ਤੇ ਰੱਸੀ, ਮੰਜਾ ਤੇ ਮੰਜੀ, ਔਰਤ ਨੂੰ ਸਮਝਿਆ ਹੀ ਛੋਟਾ ਜਾਂਦਾ ਹੈ, ਕੁਦਰਤੀ ਤੌਰ ਤੇ ਵੀ, ਜਿਵੇਂ ਚੰਨ ਦੀ ਚਾਨਣੀ, ਚਾਨਣੀ ਦਾ ਨਾਮ ਵੀ, ਚੰਨ ਤੋਂ ਬਾਅਦ ਹੀ ਆਉਂਦਾ ਹੈ, ਔਰਤ ਹਮੇਸ਼ਾ ਹੀ ਮਰਦ ਦਾ ਪਿੱਛਾ ਕਰਦੀ ਹੈ, ਇਹੋ ਰੁਤਬਾ ਹੁੰਦਾ ਔਰਤ ਦਾ। ਮੇਰੀ ਬੇਟੀ ਦੇ ਜਵਾਬ ਨੇ ਮੈਨੂੰ ਝਿਜੋੜ੍ਹ ਕੇ ਰੱਖ ਦਿੱਤਾ।
ਜਗਮੀਤ ਸਿੰਘ ਬਰਾੜ
ਪਿੰਡ ਸੋਥਾ
ਸ੍ਰੀ ਮੁਕਤਸਰ ਸਾਹਿਬ
98726-15141

Leave a Reply

Your email address will not be published. Required fields are marked *

%d bloggers like this: