ਔਰਤ ਜਵਾਨ ਹੀ ਰਹਿਤ ਹੈ, ਮਰਦ ਬੁੱਢਾ ਹੋ ਜਾਤਾਂ ਹੈ

ss1

ਔਰਤ ਜਵਾਨ ਹੀ ਰਹਿਤ ਹੈ, ਮਰਦ ਬੁੱਢਾ ਹੋ ਜਾਤਾਂ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ
satwinder_7@hotmail.com

ਵਿੰਦਰ ਦੇ ਕਹਿਣ ਉੱਤੇ ਵੀ ਗੁਰੀ ਇਮਲੀ ਲੈਣ ਨਹੀਂ ਤੁਰਿਆ ਸੀ। ਉਸ ਨੇ ਕਹਿ ਦਿੱਤਾ ਸੀ, ” ਇਹੋ ਜਿਹੇ ਖੇਖਨ ਮੈਨੂੰ ਸਹਿਣੇ ਨਹੀਂ ਆਉਂਦੇ। ਐਸੇ ਕੰਮ ਆਪੇ ਕਰਿਆ ਕਰ। ” ਵਿੰਦਰ ਨੇ ਕਿਹਾ, ” ਮੇਰੇ ਬੱਚਾ ਹੋਣ ਵਾਲਾ ਹੈ। ਤੈਨੂੰ ਖੇਖਨ ਲੱਗਦਾ ਹੈ। ਮੈਨੂੰ ਬੱਚਾ ਗਿਰਾਉਣ ਨੂੰ ਕਹਿੰਦਾ ਹੈ। ਬਾਜਵਾ ਦੇ ਵਿਆਹੀ ਹੋਈ ਦੇ, ਆਪ ਬੱਚਾ ਜਮਾਉਂਦਾ ਫਿਰਦਾ ਸੀ। ” ” ਕੌਣ ਬਾਜਵਾ? ਤੈਨੂੰ ਕਿਨ੍ਹੇ ਕਿਹਾ ਹੈ? “, ” ਤੇਰੀ ਕਾਪੀ ਪੜ੍ਹੀ ਹੈ। ਬਾਜਵਾ ਦੀ ਬੜੀ ਸੇਵਾ ਕਰਦਾਂ ਰਿਹਾ ਹੈ। ਤਾਂਹੀ ਹੁਣ ਵੀ ਸਬ ਤੋਂ ਪਹਿਲਾਂ ਉਹੀ ਤੇਰੀ ਫ਼ੋਟੋ ਲਈਕ ਕਰਦੀ ਹੈ। ” ” ਸੱਚੀ ਉਸ ਨੂੰ ਮੈਂ ਬਹੁਤ ਲੁੱਟਿਆ ਹੈ। ਦਿਲ ਦੀ ਬਹੁਤ ਖੁੱਲ੍ਹੀ ਹੈ। ਉਸ ਨੂੰ ਕੈਨੇਡਾ ਸੱਦਣ ਦਾ ਲਾਰਾ ਵੀ ਲਾਇਆ ਹੈ। ਅਸੀਂ ਦੋ ਦੋਸਤ ਉਸ ਕੋਲ ਜਾਂਦੇ ਹੁੰਦੇ ਸੀ। ਉਦੋਂ ਸਾਡੀਆਂ ਦੋਨਾਂ ਦੋਸਤਾਂ ਦੀਆਂ ਗੋਡੀਆਂ ਲੱਗ ਗਈਆਂ। ਪਰ ਉਹ ਸਾਲੀ ਪੇਟ ਤੋਂ ਨਹੀਂ ਹੋਈ। ਤੂੰ ਝੱਟ ਮਾਂ ਬਣਨ ਵਾਲੀ ਹੋ ਗਈ। ਕਈਆਂ ਨੂੰ ਤਾਂ ਸੁਆਉਣ ਦੀ ਲੋੜ ਹੈ। ਹੋਰ ਪਤਾ ਨਹੀਂ, ਮੇਰੇ ਕੋਲੋਂ ਕਿੰਨੀਆਂ ਅਸ਼ੀਰਵਾਦ ਲੈ ਚੁੱਕੀਆਂ ਹਨ। ਬਾਜਵਾ ਨੇ ਕਦੇ ਮੱਥੇ ਤਿਊੜੀ ਨਹੀਂ ਪਾਈ ਸੀ। ਉਹ ਕਦੇ-ਕਦੇ ਹਿੰਦੀ ਵੀ ਬੋਲਣ ਲੱਗ ਜਾਂਦੀ ਸੀ। ਬਾਜਵਾ ਕਈ ਬਾਰ ਕਹਿ ਚੁੱਕੀ ਸੀ, ” ਔਰਤ ਜਵਾਨ ਹੀ ਰਹਿਤੀ ਹੈ। ਮਰਦ ਬੁੱਢਾ ਹੋ ਜਾਤਾਂ ਹੈ। ਮੇਰਾ ਪਤੀ ਕੁੱਕੜੀ ਵਾਂਗ ਮੂੰਹ ਸਿਰ ਤੋਂ ਚਿੱਟਾ ਹੋਇਆ ਪਿਆ ਹੈ। ਅੱਗੇ ਨਾਲੋਂ ਛੋਟਾ ਹੁੰਦਾ ਜਾਂਦਾ ਹੈ। ਉਸ ਨੂੰ ਦੇਖ ਕੇ ਧੁੜਧੜੀਆ ਆਉਂਦੀਆਂ ਹਨ। ਆਪ ਜੈਸੇ ਹੈਂਡਸਮ ਮਜ਼ਬੂਤ ਜਵਾਨ ਕੀ ਬਰਾਬਰੀ ਮੇਰਾ ਪਤੀ ਕੈਸੇ ਕਰ ਸਕਤਾ ਹੈ? ਆਪ ਪੰਜਾਬੀ ਮੁੰਡੇ ਬੜੇ ਸੋਹਣੇ ਸੁਨੱਖੇ ਗੱਭਰੂ ਹੋਤੇ ਹੈ।”
ਵਿੰਦਰ ਨੇ ਕਿਹਾ, ” ਫਿਰ ਅੱਗੇ ਕੀ ਹੋਇਆ? ਬਾਜਵਾ ਨੇ ਤੇਰੇ ਕੋਲੋਂ ਬੱਚਾ ਲੈ ਲਿਆ। ਕੀ ਤੂੰ ਬੱਚਾ ਦੇਣ ਦਾ ਪੁੰਨ ਖੱਟ ਲਿਆ? ” ਜੋਤ ਨੇ ਕਿਹਾ, ” ਜਦੋਂ ਅਸੀਂ ਦੋਨੇਂ ਦੋਸਤ, ਹੇਠ ਉੱਤਾ ਕਰਦੇ ਹੰਭ ਗਏ। ਉਸ ਨੇ ਸਾਡੀ ਬੱਸ ਕਰਾ ਦਿੱਤੀ। ਸਾਲੀ ਸਾਨੂੰਕੁੱਤੇ ਵਾਂਗ ਹੌਂਕਣ ਲਾ ਦਿੰਦੀ ਸੀ। ਸਾਡੀ ਹਾਲਤ ਦੇਖ ਕੇ, ਉਹ ਮਸ਼ਕਰੀਆਂ ਹੱਸਦੀ ਰਹਿੰਦੀ ਸੀ। ਸਾਡਾ ਅੱਡੀਆਂ ਚੱਕ-ਚੱਕ ਕੇ ਸਾਰਾ ਜ਼ੋਰ ਲੱਗ ਗਿਆ। ਬਾਜਵਾ ਨੂੰ ਨਿਆਣਾ ਨਾ ਠਹਿਰਾ ਸਕੇ। ਮੈਂ ਕਿਹਾ, ” ਬਾਜਵਾ ਤੈਨੂੰ ਕੁਟੀਆ ਵਾਲੇ ਸਾਧ ਕੋਲ ਲੈ ਚੱਲਦੇ ਹਾਂ। ਉਸ ਕੋਲ ਹੋਰ ਵੀ ਬਥੇਰੇ ਸੇਵਾਦਾਰ ਹਨ। ਧਰਮ ਨਾਲ ਉਹ ਗਾਡਰ ਵਰਗਾ, ਝੋਟੇ ਵਰਗਾ, ਬਹੁਤ ਤਕੜਾ ਬੰਦਾ ਹੈ। ਇੱਕੋ ਰਾਤ ਜ਼ਨਾਨੀ ਕੋਲ ਰੱਖਦਾ ਹੈ। ਬਾਜੇ ਵੱਜਾ ਦਿੰਦਾ ਹੈ। ਉਸ ਤੋਂ ਕਈਆਂ ਦੇ ਤਾਂ ਜੌੜੇ ਲਾਲ ਵੀ ਹੋਏ ਹਨ। ਇੱਕ ਜ਼ਨਾਨੀ ਦੇ ਇੱਕੋ ਬਾਰ ਵਿੱਚ 6 ਪੁੱਤ ਜ਼ੁੰਮੇ ਹਨ। ਔਰਤਾਂ ਤਾਂ ਉਸ ਕੋਲ ਮਿੱਠੇ ਤੇ ਮੱਖੀਆਂ ਵਾਂਗ ਚੁੰਬੜੀਆਂ ਰਹਿੰਦੀਆਂ ਹਨ। ” ਉਹ ਮੇਰੀ ਗੱਲ ਸੁਣ ਕੇ, ਹੱਸਦੀ ਹੋਈ ਬਾਥਰੂਮ ਚਲੀ ਗਈ। ਬਾਥਰੂਮ ਵਿੱਚ ਜਾ ਕੇ ਬਾਜਵਾ ਬੋਲੀ, ” ਮੈਂ ਕਿਸੇ ਜਵਾਨ ਮਰਦ ਦਾ ਬੱਚਾ ਜੰਮਣਾ ਚਾਹੁੰਦੀ ਹਾਂ। ਕੀ ਸਾਧ ਜਵਾਨ ਹੈ? ਤਾਂ ਟਰਾਈ ਕਰ ਲੈਂਦੀ ਹਾਂ। ” ਮੈਂ ਪਿੰਨ ਨਾਲ ਖੇਡ ਰਿਹਾ ਸੀ। ਮੇਰੇ ਹੱਥੋਂ ਪਿੰਨ ਛੁੱਟ ਕੇ, ਬੈੱਡ ਦੇ ਪਿੱਛੇ ਜਾ ਡਿੱਗਾ। ਮੈਂ ਪਿੰਨ ਚੁੱਕਣ ਲੱਗਾ। ਉੱਥੇ ਸ਼ੀਸ਼ੇ ਵਿੱਚ ਜੜੀਆਂ, ਫ਼ੋਟੋ ਰੱਖੀਆਂ ਹੋਈਆਂ ਸਨ। ਮੈਂ ਫ਼ੋਟੋ ਕੱਢ ਕੇ ਦੇਖਣ ਲੱਗ ਗਿਆ। ਫ਼ੋਟੋ ਵਿੱਚ ਬਾਜਵਾ ਦੇ ਨਾਲ ਜਵਾਨ ਮੁੰਡਾ ਖੜ੍ਹਾ ਸੀ। ਦੂਜੇ ਪਾਸੇ ਮੁਟਿਆਰ ਕੁੜੀ ਖੜ੍ਹੀ ਸੀ। ਨਾਲ ਹੀ ਬਾਜਵਾ ਆਪ ਖੜ੍ਹਾ ਸੀ। ਫ਼ੋਟੋ ਉੱਤੇ ਲਿਖਿਆ ਸੀ। ਮੰਮੀ ਡੈਡੀ ਸਾਡੇ ਦੋਨਾਂ ਭੈਣ ਭਰਾਵਾਂ ਵੱਲੋਂ ਮੁਕਬਲ ਪਰਿਵਾਰ ਬਣਾਉਣ ਦਾ ਬਹੁਤ ਧੰਨਵਾਦ ਹੈ।
ਪਹਿਲਾਂ ਮੈਂ ਸੋਚਿਆ, ਇਹ ਫ਼ੋਟੋ ਹੀ ਸਬ ਕੁੱਝ ਕਹਿੰਦੀ ਹੈ। ਮੈਂ ਬਾਜਵਾ ਨੂੰ ਕੀ ਪੁੱਛਣਾਂ ਹੈ? ਪਰਦਾ ਹੀ ਰੱਖ ਲਵਾਂ। ਮੈਨੂੰ ਵੀ ਮੁਫ਼ਤ ਦੀ ਜ਼ਨਾਨੀ ਲੱਭੀ ਹੈ। ਪੂਰੀ ਖੁੱਲ ਖੇਡ ਹੈ। ਬੱਚਾ ਹੋਣ ਦੇ ਬਹਾਨੇ ਨਾਲ ਮਿਲਦੀ ਰਹੇਗੀ। ਜੇ ਪੁੱਛ ਲਿਆ ਗ਼ੁੱਸਾ ਹੀ ਨਾਂ ਕਰ ਜਾਵੇ। ਫ਼ੋਟੋ ਮੇਰੇ ਹੱਥ ਵਿੱਚ ਸੀ। ਮੈਨੂੰ ਪਤਾ ਹੀ ਨਹੀਂ ਲੱਗਾ, ਬਾਜਵਾ ਕਦੋਂ ਮੇਰੇ ਕੋਲੇ ਆ ਕੇ ਖੜ੍ਹ ਗਈ। ਉਸ ਨੇ ਮੈਨੂੰ ਕਿਹਾ, ” ਇਹ ਬੱਚੇ ਹਨ। ਬਾਹਰ ਪੜ੍ਹਦੇ ਹਨ। ਤੂੰ ਬਹੁਤ ਸ਼ੈਤਾਨ ਹੈ। ਸਬ ਕੁੱਝ ਜਾਣ ਗਿਆ ਹੈ। ਜੇ ਮੈਂ ਇਹ ਬਹਾਨਾ ਨਾਂ ਲਗਾਉਂਦੀ। ਤੂੰ ਮੈਨੂੰ ਕਿਥੇ ਮਿਲਣਾ ਸੀ? ਤੂੰ ਤਾਂ ਮੇਰਾ ਇਕੱਲਾ-ਪਣ ਦੂਰ ਕਰ ਦਿੱਤਾ। ਬੜਾ ਮਜ਼ੇਦਾਰ ਬੰਦਾ ਹੈ। ਕਿਤੇ ਮੈਨੂੰ ਛੱਡ ਕੇ ਨਾਂ ਚੱਲਾਂ ਜਾਵੀਂ? ” ਮੈਂ ਬਾਜਵਾ ਨੂੰ ਕਿਹਾ, ” ਜੇ ਮੈਂ ਤੇਰੀ ਐਡੀ ਜ਼ਰੂਰਤ ਪੂਰੀ ਕਰਦਾ ਲੱਗਦਾ ਸੀ। ਤੂੰ ਮੈਨੂੰ ਉਝ ਹੀ ਕਹਿ ਦਿੰਦੀ। ਮੈਂ ਤਾਂ ਪੁੰਨ ਖੱਟਣ ਨੂੰ ਤਿਆਰ ਹੀ ਰਹਿੰਦਾ ਹਾਂ। ਬੱਚੇ ਦਾ ਬਹਾਨਾ ਬਣਾਉਣ ਦੀ ਕੀ ਲੋੜ ਸੀ? ਤੂੰ ਅਨੰਦ ਲੈਂਦੀ ਰਹੀ। ਮੈਂ ਬੱਚਾ ਜਮਾਉਂਦਾ, ਝਮੇਲੇ ਵਿੱਚ ਫਸਿਆ ਰਿਹਾ। ” ਮੈਨੂੰ ਉਸ ਦੇ ਘਰ ਦੀ ਮੌਜ ਬਹੁਤ ਸੀ। ਦਿਨੇ ਕੈਨੇਡਾ ਨੂੰ ਆਉਣ ਦੇ ਕਾਗ਼ਜ਼ ਬਣਾਉਂਦਾ ਫਿਰਦਾ ਸੀ। ਪ੍ਰਭਾ ਵੀ ਉੱਥੇ ਹੀ ਨੇੜੇ ਰਹਿੰਦੀ ਸੀ ਉਸ ਵੱਲ ਗੇੜਾ ਮਾਰ ਆਉਂਦਾ ਸੀ। ਕਾਲਜਾ ਮੂਹਰੇ ਖੜ੍ਹ ਕੇ, ਖਾਣ-ਪੀਣ ਦੇ ਸਮੇਂ ਬਾਜਵਾ ਕੋਲ ਆ ਜਾਂਦਾ ਸੀ। ਇਸ ਦਾ ਪਤੀ ਬਾਜਵਾ ਆਪ ਤਾਂ ਬਹੁਤੀ ਬਾਰ ਘਰ ਹੀ ਨਹੀਂ ਆਉਂਦਾ ਸੀ। ਰਾਤ ਨੂੰ ਦਾਰੂ ਨਾਲ ਰੱਜ ਕੇ ਕਿਤੇ ਵੀ ਸੌਂ ਜਾਂਦਾ ਸੀ। ਬਾਜਵਾ ਮੇਰੇ ਹੀ ਕੋਲ ਸੌਂਦੀ ਸੀ। ਵਿੰਦਰ ਉਵੇਂ ਤੂੰ ਮੇਰਾ ਖਹਿੜਾ ਨਹੀਂ ਛੱਡਦੀ। ਗੱਲਾਂ ਬਾਤਾਂ ਵਿੱਚ ਲੋਕ ਫੜਾਂ ਮਾਰਦੇ ਹਨ। ਔਰਤ ਕਿਸੇ ਬਗਾਨੇ ਮਰਦ ਤੋਂ ਹੱਥ ਨਹੀਂ ਲਵਾਉਂਦੀ। ਬੜੀ ਅਣਖੀਲੀ ਹੈ। ਔਰਤਾਂ ਵਿੱਚ ਮੈਨੂੰ ਐਸਾ ਕੁੱਝ ਨਹੀਂ ਦਿਸਦਾ। ਸਗੋਂ ਜੇ ਮੈਂ ਕਿਸੇ ਔਰਤ ਤੋਂ ਪਰੇ-ਪਰੇ ਰਹਿਣ ਦੀ ਕੋਸ਼ਿਸ਼ ਕਰਾ। ਔਰਤਾਂ ਮੇਰੀ ਪਿੱਠ ਉੱਤੇ ਹੱਥ ਫੇਰ ਕੇ ਹੀ ਪਿਆਰ ਦੇਈ ਜਾਂਦੀਆਂ ਹਨ।

ਬਾਜਵਾ ਨੇ ਵੀ ਮੇਰੀ ਪਿੱਠ ‘ਤੇ ਹੱਥ ਫੇਰ ਕੇ, ਹੀ ਮੈਨੂੰ ਬੜ੍ਹਾਵਾ ਦਿੱਤਾ ਸੀ। ਮੈਨੂੰ ਵੀ ਦਿਸਦਾ ਸੀ। ਉਹ ਮੇਰੇ ਤੋਂ ਦੂਗਣੀ ਉਮਰ ਦੀ ਹੈ। ਜਦੋਂ ਡੂਮਣਾ ਚੋਈਦਾ ਹੈ। ਮੱਖੀਆਂ ਦੇ ਢੰਗ ਨਹੀਂ ਦੇਖੀਦੇ। ਗਾਂ ਦੇ ਦੰਦਾ ਤੋਂ ਕੀ ਲੈਣਾ ਹੈ? ਥਾਪੀ ਦੇ ਕੇ ਚੋ ਲਈਦੀ ਹੈ। ਜੇ ਔਰਤ ਹੀ ਹੌਸਲਾ ਬੜਾਈ ਕਰਦੀ ਹੋਵੇ। ਮਰਦਾਨਗੀ ਕਾਬੂ ਵਿੱਚ ਨਹੀਂ ਰਹਿੰਦੀ। ਕਈ ਔਰਤਾਂ ਮੇਰੀ ਪਿੱਠ ‘ਤੇ ਹੱਥ ਫੇਰ ਕੇ ਪੁੱਤ-ਪੁੱਤ ਕਰਦੀਆਂ ਜੱਫੀਆਂ ਪਾਈ ਜਾਂਦੀਆਂ ਹਨ। ਮੂੰਹ ਚੁੰਮ ਲੈਂਦੀਆਂ ਹਨ। ਕਈ ਬਾਰ ਉਸ ਸਮੇਂ ਜੇ ਦਾਰੂ ਦੇ ਪੈੱਗ ਲੱਗੇ ਹੋਣ। ਆਲਾ-ਦੁਆਲਾ ਦੇਖ ਕੇ, ਮੈਂ ਵੀ ਹਿੰਮਤ ਕਰਕੇ ਜੁਆਬ ਵਿੱਚ ਜੱਫੀ ਪੱਪੀ ਦੇ ਦਿੰਦਾ ਹਾਂ। ਸੰਗ ਖੁੱਲ ਜਾਂਦੀ ਹੈ। ਉਮਰਾਂ ਵਿੱਚ ਕੀ ਰੱਖਿਆ ਹੈ? ਗੱਲ ਤਾਂ ਮਨ-ਤਨ ਮਿਲਣ ਨਾਲ ਬਣਦੀ ਹੈ। ਔਰਤ ਦੀ ਚਾਬੀ ਮੇਰੇ ਹੱਥ ਵਿੱਚ ਹੈ। ਉਸ ਦੇ ਪੈਰਾਂ, ਗੋਡਿਆਂ ਨਾਲ ਲੱਗ ਕੇ, ਹਰ ਇੱਛਾ ਪੂਰੀ ਕਰ ਲੈਂਦਾ ਹਾਂ। ਅਗਲੀ ਮੈਨੂੰ ਵਿਚਾਰਾ ਜਿਹਾ ਸਮਝ ਕੇ, ਸਬ ਕੁੱਝ ਲੁਟਾ ਦਿੰਦੀ ਹੈ। ਵਿੰਦਰ ਨੇ ਕਿਹਾ, ” ਤੂੰ ਬੰਦਾ ਬਹੁਤ ਠਰਕੀ ਹੈ। ਤਾਹੀਂ ਤਾਂ ਤੇਰੇ ਵਰਗੇ ਔਰਤਾਂ ਉਤੇ ਜਵਾਨੀ ਲੁੱਟ-ਲੁੱਟ ਕੇ ਹੰਭ ਕੇ ਕਮਜੋਰ ਹੋ ਜਾਂਦੇ ਹਨ। ਤੇਰੀ 30 ਸਾਲਾਂ ਦੀ ਉਮਰ ਦੇਖਣ ਨੂੰ 45 ਦੀ ਲਗਦੀ ਹੈ। ਮੈਂ ਮਸਾਂ 20 ਸਾਲਾਂ ਦੀ ਲਗਦੀ ਹਾਂ। ਔਰਤ ਜਵਾਨ ਹੀ ਰਹਿਤ ਹੈ, ਮਰਦ ਬੁੱਢਾ ਹੋ ਜਾਤਾਂ ਹੈ। ਤੇਰੇ ਆਵਾਰਾ ਸਾਨ੍ਹ ਵਾਂਗ ਮਾਸ ਲਮਕਦਾ ਹੈ। ਸਾਹ ਤੈਨੂੰ ਝੱਟ ਚੜ੍ਹ ਜਾਂਦਾ ਹੈ। ਅੱਖਾਂ ਦੇ ਦੁਆਲੇ ਕਾਲੇ ਚੱਕਰ ਬਣੇ ਹੋਏ ਹਨ। ਤੇਰੀ ਬਾਜਵਾ ਬੜੀ ਰੋਮਾਂਟਿਕ ਹੈ। ਜੇ ਤੁਹਾਡੇ ਇਹੀ ਲੱਛਣ ਹਨ। ਐਸੀਆਂ ਨੂੰ ਕੈਨੇਡਾ ਲੈ ਆ। ਬਹੁਤ ਬਿਜ਼ਨਸ ਚੱਲੇਗਾ। ਕੈਨੇਡਾ ਵਿੱਚ ਨੌਕਰੀ ਕਰਨ ਆਏ, ਮਰਦ ਬਹੁਤੇ ਹਨ। ਔਰਤਾਂ ਘੱਟ ਹਨ। ਟਰੱਕ ਦੀ ਕਮਾਂਈ ਤੋਂ ਕਿਤੇ ਵੱਧ ਹੈ। ਤੇਰੇ ਵਰਗੇ ਨਰਕ ਦੇ ਕੀੜੇ ਹੀ ਔਰਤ ਦਾ ਵਿਪਾਰ ਕਰਦੇ ਹਨ। ਅੰਤ ਵਿੱਚ ਬਿਲਕ-ਬਿਲਕ ਕੇ ਮਰਦੇ ਹਨ। ਕੋਈ ਪਾਣੀ ਨਹੀਂ ਪੁੱਛਦਾ। “

Share Button

Leave a Reply

Your email address will not be published. Required fields are marked *