ਔਰਤਾਂ ਦਾ ਵੋਟ ਬੈਂਕ ਬਦਲੇਗਾ ਪੰਜਾਬ ਦੇ ਸਮੀਕਰਨ: ਮੈਡਮ ਜਸਵੀਰ

ss1

ਔਰਤਾਂ ਦਾ ਵੋਟ ਬੈਂਕ ਬਦਲੇਗਾ ਪੰਜਾਬ ਦੇ ਸਮੀਕਰਨ: ਮੈਡਮ ਜਸਵੀਰ

19-6 (1)

ਕੌਹਰੀਆਂ 18 ਜੁਲਾਈ (ਰਣ ਚੱਠਾ): 2017 ਦੀਆ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਔਰਤਾਂ ਦਾ ਅਹਿਮ ਯੋਗਦਾਨ ਹੋਵੇਗਾ,ਇਹ ਗੱਲ ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਜੋਨ ਕੋਆਰਡੀਨੇਟਰ ਮੈਡਮ ਜਸਵੀਰ ਕੌਰ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਉਜਾਗਰ ਕੀਤੀ,ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਧਾਨ ਬੀਬੀ ਬਲਜਿੰਦਰ ਕੌਰ ਦੀ ਅਗਵਾਈ ਵਿੱਚ ਜੋ ਪੰਜਾਬ ਵਿੱਚ ਪਰਿਵਾਰ ਜੋੜੋ ਮੁਹਿੰਮ ਚੱਲ ਰਹੀ ਹੈ,ਇਸ ਨਾਲ ਪੰਜਾਬ ਦੀਆਂ ਔਰਤਾਂ ਜਿਆਦਾਤਰ ਜੁੜ ਰਹੀਆਂ ਹਨ,ਅਤੇ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੇ ਵਿਕਾਸ ਦੇ ਵੱਡੇਵੱਡੇ ਦਾਅਵਿਆਂ ਦਾ ਮਜਾਕ ਉਡਾਉਦੇ ਹੋਏ ਹਨ,ਕਿ ਇੱਕ ਵਾਰ ਇੱਕ ਵਾਰ ਇਨ੍ਹਾਂ ਦੇ ਮੰਤਰੀ ਸਾਡੇ ਕੋਲ ਆਉਣ ਅਸੀਂ ਦੱਸੀਏ ਕਿ ਵਿਕਾਸ ਕਿਸ ਨੂੰ ਕਹਿੰਦੇ ਹਨ,ਜਿਸ ਸਰਕਾਰ ਨੇ ਸਾਡੇ ਨੌਜਵਾਨ ਨਸ਼ਿਆ ਦੇ ਜਾਲ ਵਿੱਚ ਫਸਾ ਕੇ ਬਰਬਾਦ ਕਰ ਦਿੱਤੇ ਹਨ।ਸਰਕਾਰਾਂ ਅਤੇ ਇਨਾ੍ਹਂ ਦੇ ਨੁਮਾਇੰਦੇ ਸਕੀਮਾਂ ਦੇ ਨਾਂ ਤੇ ਪੰਜਾਬ ਦਾ ਪੈਸਾ ਲੁੱਟ ਰਹੇ ਹਨ।ਸਾਡੇ ਬੱਚਿਆਂ ਨੂੰ ਰੁਜਗਾਰ ਨਹੀਂ ਮਿਲ ਰਿਹਾ,ਸਾਡੀਆਂ ਧੀਆਂ ਇਕੱਲੀਆਂ ਘਰੋਂ ਨਿਕਲਣ ਤੋਂ ਝਿਕਦੀਆਂ ਹਨ,ਅੰਨਦਾਤਾ ਭੁੱਖਾ ਮਰਦਾ ਖੁਦਕੁਸੀਆਂ ਦੇ ਰਾਹ ਪੈ ਚੁੱਕਾ ਹੈ।ਸਾਡੀਆਂ ਫਸਲਾਂ ਬਰਬਾਦ ਹੋਣ ਤੋਂ ਬਾਅਦ ਮੁਅਵਜੇ ਦੇ ਨਾ ਤੇ 100/50 ਰੁਪਏ ਦੇ ਚੈੱਕ ਦੇ ਕੇ ਕਿਸਾਨਾ ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਹੈ।ਫਿਰ ਇਹ ਮੰਤਰੀ ਟੀ,ਵੀ, ਉੱਪਰ ਕਿਸ ਵਿਕਾਸ ਦੀਆਂ ਗੱਲਾਂ ਕਰਦੇ ਹਨ।ਲੋਕਾਂ ਕਿਹਾ ਕਿ ਬਾਕੀ ਪਾਰਟੀਆਂ ਨੂੰ ਪਿਛਲੇ70 ਸਾਲ ਤੋਂ ਪਰਖਦੇ ਆ ਰਹੇ ਹਾਂ,ਇਸ ਵਾਰ ਆਮ ਆਦਮੀ ਨੂੰ ਵੋਟ ਦੇਣੀ ਹੈ।ਇਸ ਤਰਾਂ ਮਿਲ ਰਹੇ ਭਰਮੇ ਹੁੰਗਾਰੇ ਨਾਲ ਪਤਾ ਚਲਦਾ ਹੈ ਕਿ ਪੰਜਾਬ ਚ, ਸਰਕਾਰ ਆਮ ਆਦਮੀ ਦੀ ਆਵੇਗੀ,ਇਸ ਤੋਂ ਸਾਫ ਉਜਾਗਰ ਹੁੰਦਾ ਹੈ2017 ਦੀਆਂ ਚੋਣਾਂ ਵਿੱਚ ਔਰਤਾਂ ਦੇ ਵੋਟ ਬੈਂਕ ਨਾਲ ਪੰਜਾਬ ਦੇ ਸਮੀਕਰਨ ਬਦਲਣਗੇ,ਤੇ ਸਰਕਾਰ ਆਮ ਆਦਮੀ ਦੀ ਹੋਵੇਗੀ।

Share Button

Leave a Reply

Your email address will not be published. Required fields are marked *