ਓ ਵਾਈ ਟੀ ਸਕੀਮ 2007 ਤਹਿਤ ਕਿਸਾਨਾਂ ਵੱਲੋਂ ਆਪਣੇ ਖਰਚੇ ‘ਤੇ ਲਗਾਏ ਪ੍ਰਾਈਵੇਟ ਟਰਾਂਸਫਾਰਮਰ ਪੱਕੇ ਕਰਨ ਦੀ ਮੰਗ

ss1

ਓ ਵਾਈ ਟੀ ਸਕੀਮ 2007 ਤਹਿਤ ਕਿਸਾਨਾਂ ਵੱਲੋਂ ਆਪਣੇ ਖਰਚੇ ‘ਤੇ ਲਗਾਏ ਪ੍ਰਾਈਵੇਟ ਟਰਾਂਸਫਾਰਮਰ ਪੱਕੇ ਕਰਨ ਦੀ ਮੰਗ

4-34
ਭਾਈਰੂਪਾ 3 ਜੂਨ (ਅਵਤਾਰ ਸਿੰਘ ਧਾਲੀਵਾਲ):ਪਾਵਰਕੌਮ ਦੇ ਸਬ ਡਵੀਜ਼ਨ ਭਾਈਰੂਪਾ ਅਧੀਨ ਪੈਂਦੇ ਭਾਈਰੂਪਾ ਅਤੇ ਗੁੰਮਟੀ ਕਲਾਂ ਦੇ 80 ਦੇ ਕਰੀਬ ਕਿਸਾਨਾਂ ਨੇ ਓ ਵਾਈ ਟੀ ਸਕੀਮ 2007 ਤਹਿਤ ਪ੍ਰਾਈਵੇਟ ਡੀਲਰਾਂ ਤੋਂ ਟਰਾਂਸਫਾਰਮਰ ਖਰੀਦ ਕਿ ਆਪਣੇ ਖੇਤਾਂ ਵਿੱਚ ਲਗਾ ਲਏ ਸਨ ਉਹ ਪਿਛਲੇ 9 ਸਾਲਾਂ ਤੋਂ ਚੱਲ ਰਹੇ ਹਨ ਕਿਸਾਨਾਂ ਸੁਰਜੀਤ ਸਿੰਘ ਭਾਈਰੂਪਾ, ਕੁਲਦੀਪ ਸਿੰਘ, ਹਰਜੀਵਨ ਸਿੰਘ, ਰੂਪ ਸਿੰਘ, ਸ਼ਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਕਸ਼ਮੀਰ ਸਿੰਘ ਭਾਈਰੂਪਾ, ਹਰਨੇਕ ਸਿੰਘ ਅਤੇ ਰਣਜੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਉਹ ਕੁਨੈਕਸ਼ਨ ਪੱਕੇ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਪਾਵਰਕੌਮ ਵੱਲੋਂ ਓ ਵਾਈ ਟੀ ਸਕੀਮ ਤਹਿਤ 2007 ਦੇ ਵਿੱਚ ਕਿਸਾਨਾਂ ਨੂੰ ਡਿਮਾਂਡ ਨੋਟਿਸ ਜਾਰੀ ਕੀਤੇ ਸਨ ਉਸ ਡਿਮਾਂਡ ਨੋਟਿਸ ਦੇ ਅਧਾਰ ਤੇ ਕਿਸਾਨਾਂ ਨੇ 27000 ਰੂਪੈ ਪਾਵਰਕੌਮ ਕੋਲ ਜਮਾਂ ਕਰਵਾ ਦਿੱਤੇ ਸਨ ਪਰ ਕੁਝ ਸਮੇਂ ਬਾਅਦ ਪਾਵਰਕੌਮ ਵੱਲੋਂ ਕਿਸਾਨਾਂ ਨੂੰ 25000 ਰੂਪੈ ਇਹ ਕਹਿ ਕਿ ਵਾਪਸ ਕਰ ਦਿੱਤੇ ਸਨ ਕਿ ਉਹ ਆਪਣੇ ਖਰਚੇ ਤੇ ਟਰਾਂਸਫਾਰਮਰ ਅਤੇ ਹੋਰ ਲੋੜੀਂਦਾ ਸਮਾਨ ਮਹਿਕਮੇ ਵੱਲੋਂ ਨਿਰਧਾਰਿਤ ਡੀਲਰਾਂ ਕੋਲੋ ਖਰੀਦ ਕਿ ਲਗਾ ਲੈਣ ਉਸ ਸਮੇ ਕਿਸਾਨਾਂ ਨੇ ਡੀਲਰਾਂ ਕੋਲੋਂ ਸਮਾਨ ਖਰੀਦ ਕਿ ਆਪਣੇ ਖੇਤਾਂ ਵਿੱਚ ਫਿੱਟ ਕਰ ਲਿਆ ਕੁਝ ਕਿਸਾਨਾਂ ਨੂੰ ਤਾਂ ਟਰਾਂਸਫਾਰਮਰ ਮਿਲ ਗਏ ਬਾਕੀ ਕਿਸਾਨਾਂ ਨੂੰ ਝੋਨੇ ਦਾ ਸੀਜਨ ਹੋਣ ਕਰਕੇ ਡੀਲਰ ਟਰਾਂਸਫਾਰਮਰ ਦੇਣ ਤੋਂ ਹੱਥ ਖੜੇ ਕਰ ਗਏ ਰਹਿ ਗਏ ਕਿਸਾਨਾਂ ਨੇ ਪ੍ਰਾਈਵੇਟ ਡੀਲਰਾਂ ਤੋਂ ਟਰਾਂਸਫਾਰਮਰ ਖਰੀਦ ਕਿ ਮੋਟਰਾਂ ਚਾਲੂ ਕਰ ਲਈਆਂ ਸਨ ਪਰ ਹੁਣ ਨੌ ਸਾਲ ਬੀਤ ਜਾਣ ਦੇ ਬਾਅਦ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੀਆਂ ਮੋਟਰਾਂ ਪੱਕੀਆਂ ਕਰਵਾਉਣ ਲਈ ਮਹਿਕਮੇ ਕੋਲ ਟਰਾਂਸਫਾਰਮਰ ਦੇ ਬਣਦੇ ਪੈਸੇ ਭਰੋ।

ਉਪਰੋਕਤ ਕਿਸਾਨਾਂ ਨੇ ਕਿਹਾ ਕਿ ਜੇਕਰ ਟਰਾਂਸਫਾਰਮਰ ਮਹਿਕਮੇ ਨੇ ਹੀ ਦੇਣੇ ਸਨ ਤਾਂ ਉਸ ਵੇਲੇ 25000 ਰੂਪੈ ਵਾਪਸ ਕਰਨ ਦੀ ਕੀ ਲੋੜ ਸੀ ਉਸ ਸਮੇਂ ਬਣਦੀ ਫੀਸ ਭਰਵਾ ਕਿ ਕੁਨੈਕਸ਼ਨ ਪੱਕੇ ਕਰ ਦਿੱਤੇ ਜਾਂਦੇ ਉਨ੍ਹਾਂ ਕਿਹਾ ਕਿਸਾਨਾਂ ਦਾ ਹੁਣ ਤੀਹ-ਤੀਹ ਹਜ਼ਾਰ ਦਾ ਨੁਕਸਾਨ ਹੋ ਰਿਹਾ ਹੈ ਕਿੳਂੁਕਿ ਉਸ ਵੇਲੇ ਕਿਸਾਨਾਂ ਨੇ ਪੱਚੀ-ਪੱਚੀ ਹਜ਼ਾਰ ਦੇ ਟਰਾਂਸਫਾਰਮਰ ਖਰੀਦੇ ਸਨ ਅਤੇ ਹੁਣ 52 ਹਜ਼ਾਰ ਰੂਪੈ ਫੇਰ ਭਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਹਨ ਹੁਣ 52 ਹਜ਼ਾਰ ਭਰਨ ਲਈ ਕਰਜ਼ੇ ਵਿੱਚ ਡੁੱਬੇ ਕਿਸਾਨ ਨੂੰ ਕੋਈ ਘਰੇਲੂ ਸਮਾਨ ਜਾਂ ਕੋਈ ਕੀਮਤੀ ਵਸਤੂ ਗਹਿਣੇ ਦੇ ਕਿ ਭਰਨੇ ਪੈਣੇ ਹਨ ਕਿਉਂਕਿ ਕਣਕ ਦੇ ਝਾੜ ਘੱਟਣ ਕਰਕੇ ਆੜ੍ਹਤੀਏ ਦਾ ਤਾਂ ਪਹਿਲਾਂ ਵਾਲਾ ਕਰਜ਼ਾ ਹੀ ਕਿਸਾਨਾਂ ਦੇ ਸਿਰ ਟੁੱਟ ਚੁੱਕਾ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸਦਾ ਕੋਈ ਹੱਲ ਕੱਢਿਆ ਜਾਵੇ ਕਿਸਾਨਾਂ ਦੇ ਖੇਤਾਂ ਵਿੱਚ ਜੋ ਟਰਾਂਸਫਾਰਮਰ ਚੱਲ ਰਹੇ ਹਨ ਉਨ੍ਹਾਂ ਨੂੰ ਹੀ ਪੱਕਾ ਕੀਤਾ ਜਾਵੇ ਤਾਂ ਜੋ ਕਰਜ਼ੇ ਦੇ ਝੰਬੇ ਹੋਏ ਅੰਨਦਾਤੇ ‘ਤੇ ਟਰਾਂਸਫਾਰਮਰ ਰੂਪੀ ਪੈਣ ਵਾਲੇ ਕਰਜ਼ੇ ਦੇ ਬੋਝ ਨੂੰ ਘਟਾਇਆ ਜਾ ਸਕੇ।

Share Button

Leave a Reply

Your email address will not be published. Required fields are marked *