ਓਹ ਪੰਜਾਬ

ss1

ਓਹ ਪੰਜਾਬ

ਜਿਹਡ਼ਾ ਮਿਹਕਦਾ ਸੀ ਵਾਂਗਰ ਗੁਲਾਬ ਦੋਸਤੋ।
ਹੁਣ ਨਾ ਰਿਹਾ ਪੰਜਾਬ , ਓਹ ਪੰਜਾਬ ਦੋਸਤੋ।

ਨਾ ਦਿਖਦੇ ਨੇ ਰਿਵਾਜ਼ ਨਾ ਉਹ ਭਾਈਚਾਰਾ ,
ਜੋ ਹੁਣ ਪਡ਼੍ਹਦੇ ਹਾਂ ਵਿੱਚ ਕਿਤਾਬ ਦੋਸਤੋ ।

ਪਿੱਪਲ,ਬਰੋਟੇ,ਟਾਹਲੀ ਦਖਦੇ ਟਾਂਵੇ- ਟਾਂਵੇ ,
ਛਾਂ ਜਿਹਨਾਂ ਹੁੰਦੀ ਸੀ ਬੇਹਸਾਬ ਦੋਸਤੋ।

ਗੱਲ ਕਰਾਂ ਮੈ ਕਿਹਡ਼ੇ – ਕਿਹਡ਼ੇ ਨਸ਼ਿਆਂ ਦੀ ,
ਇੱਥੇ ਪਾਣੀ ਵਾਂਗੂ ਵਰਤੇ ਹੁਣ ਸ਼ਰਾਬ ਦੋਸਤੋ।

ਕੀ ਪਾਇਆ ਹੈ ਤੇ ਕੀ – ਕੀ ਗੁਆ ਲਿਆ ?
ਬਣ ਕੇ ਮਾਡਰਨ ਲਾਓ ਜਰਾ ਹਿਸਾਬ ਦੋਸਤੋ।

ਰਣਜੀਤ ਜਿਹਾ ਰਾਜ ਨਹੀਓ ਲਭਣਾ ਕਤੇ,
ਇੱਥੇ ਵਿਕਦੇ ਨੇ ਛੋਟੇ – ਵੱਡੇ ਸਾਬ੍ਹ ਦੋਸਤੋ ।

ਰੁਲਦੀ ਕਿਰਸਾਨੀ, ਹੋਏ ਨਸ਼ੇਡ਼ੀ ਬੇਰੁਜ਼ਗਾਰ ,
ਗਿੱਲ, ਹਾਕਮਾਂ ਤੋਂ ਮੰਗੇ ਕੋਈ ਜਵਾਬ ਦੋਸਤੋ ।

ਗਿਲਅ

ਮਨਦੀਪ ਗਿੱਲ ਧਡ਼ਾਕ
ਪਿੰਡ ਧਡ਼ਾਕ ਕਲਾਂ

Share Button

Leave a Reply

Your email address will not be published. Required fields are marked *