ਓਰੀਐਂਟਲ ਬੈਂਕ ਘੋਟਾਲਾ- ਗੁਰਪਾਲ ਸਿੰਘ ਵਿਰੁੱਧ ਸੀਬੀਆਈ ਨੇ ਕੀਤਾ ਪਰਚਾ ਦਰਜ

ss1

ਓਰੀਐਂਟਲ ਬੈਂਕ ਘੋਟਾਲਾ- ਗੁਰਪਾਲ ਸਿੰਘ ਵਿਰੁੱਧ ਸੀਬੀਆਈ ਨੇ ਕੀਤਾ ਪਰਚਾ ਦਰਜ

ਸਿੰਬਾਬਲੀ ਸ਼ੂਗਰਜ਼ ਲਿਮਟਿਡ ਨੂੰ 2011 ਵਿਚ 150 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਓਰੀਐਂਟਲ ਬੈਂਕ ਵਿੱਚ ਕਰੋੜਾਂ ਰੁਪੈ ਦੀ ਘੋਟਾਲਾ ਹੋਇਆ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ  ਜਵਾਈ ਗੁਰਪਾਲ ਸਿੰਘ ਸਮੇਤ ੧੧ ਵਿਆਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ।ਇਸ ਮਾਮਲੇ ਵਿੱਚ ਓਰੀਐਂਟਲ ਬੈਂਕ ਆਫ ਕਾਮਰਸ ਨੂੰ 109 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੀ.ਬੀ.ਆਈ. ਜਾਂਚ ਏਜੰਸੀ ਨੇ ਸਿੰਬਾਬਲੀ ਸ਼ੂਗਰਜ਼ ਲਿਮਟਿਡ – ਉੱਤਰ ਪ੍ਰਦੇਸ਼ ਦੇ ਸਿਮਭੌਲੀ ਸਥਿਤ ਇਕ ਪ੍ਰਾਈਵੇਟ ਸ਼ੂਗਰ ਨਿਰਮਾਣ ਫਰਮ ਦੇ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ – ਸੀਐਮਡੀ, ਸੀ.ਐੱਫ.ਓ., ਸੀ.ਈ.ਓ. ਅਤੇ ਡਾਇਰੈਕਟਰਾਂ ਅਤੇ ਅਣਪਛਾਤੇ ਬੈਂਕ ਅਧਿਕਾਰੀਆਂ ਸਮੇਤ ਕਈ ਲੋਕਾਂ ਤੇ ਪਰਚਾ ਦਰਜਕੀਤਾ ਹੈ।ਗੁਰਪਾਲ ਸਿੰਘ ਕੁੱਲ ਅੱਠ ਕੰਪਨੀਆਂ ਦੇ ਨਿਰਦੇਸ਼ਕ ਮੰਡਲ ਵਿੱਚ ਹਨ।ਸੀ.ਬੀ.ਆਈ. ਨੇ ਉਨ੍ਹਾਂ ਨੂੰ ਫੌਜਦਾਰੀ ਸਾਜ਼ਿਸ਼ ਅਤੇ ਧੋਖਾਧੜੀ ਦੇ ਦੋਸ਼ ਲਗਾਇਆ ਹੈ।ਜਿਕਰਯੋਗ ਹੈ ਕਿ ਸਿੰਬਾਬਲੀ ਸ਼ੂਗਰਜ਼ ਲਿਮਟਿਡ ਦੇ ਡਿਪਟੀ ਡਾਇਰੈਕਟਰ ਗੁਰਪਾਲ ਸਿੰਘ ਦਾ ਵਿਆਹ ਕੈਪਟਨ ਸਿੰਘ ਦੀ ਬੇਟੀ ਜੈ ਇੰਦਰ ਕੌਰ ਨਾਲ ਹੋਇਆ ਹੈ।

Share Button

Leave a Reply

Your email address will not be published. Required fields are marked *