ਐੱਸ. ਡੀ. ਐੱਮ. ਵੱਲੋਂ ਚੈਕਿੰਗ ਦੌਰਾਨ 2 ਸਟੋਨ ਕਰੱਸ਼ਰਜ਼ ਸੀਲ

ss1

ਐੱਸ. ਡੀ. ਐੱਮ. ਵੱਲੋਂ ਚੈਕਿੰਗ ਦੌਰਾਨ 2 ਸਟੋਨ ਕਰੱਸ਼ਰਜ਼ ਸੀਲ

ਸਿਰਫ ਪ੍ਰਮਾਣਿਤ ਖੱਡਾਂ ਤੋਂ ਹੀ ਕੱਚਾ ਮਾਲ ਲਿਆ ਜਾਵੇ ਅਤੇ ਸਮੇਂ ਸਿਰ ਆਪਣੀਆਂ ਰਿਟਰਨਾਂ ਜਮ੍ਹਾ ਕਰਵਾਈਆਂ ਜਾਣ। ਇਹ ਹਦਾਇਤ ਹਰਜੋਤ ਕੌਰ ਐੱਸ. ਡੀ. ਐੱਮ. ਰੂਪਨਗਰ ਨੇ ਰੂਪਨਗਰ ਸਬ-ਡਵੀਜ਼ਨ ਵਿਚ ਸਟੋਨ ਕਰੱਸ਼ਰਜ਼ ਦੀ ਚੈਕਿੰਗ ਦੌਰਾਨ ਕਰੱਸ਼ਰਜ਼ ਮਾਲਕਾਂ ਨੂੰ ਕੀਤੀ। ਉਨ੍ਹਾਂ ਕਿਹਾ ਕਿ ਮਨਜ਼ੂਰਸ਼ੁਦਾ ਮਾਈਨਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਸਰਕਾਰ ਵੱਲੋਂ ਪ੍ਰਮਾਣਿਤ ਖੱਡਾਂ ਚੱਲ ਪਈਆਂ ਹਨ ਇਸ ਲਈ ਸਿਰਫ ਇਨ੍ਹਾਂ ਖੱਡਾਂ ਤੋਂ ਹੀ ਮਾਲ ਲੈਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਰੂਪਨਗਰ ਸਬ-ਡਵੀਜ਼ਨ ਦੇ 10 ਕਰੱਸ਼ਰਜ਼ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਪਤਾ ਲੱਗਾ ਕਿ ਬਾਬਾ ਅਮਰਨਾਥ ਸਕਰੀਨਿੰਗ ਪਲਾਂਟ ਪਿੰਡ ਸੁਲਤਾਨਪੁਰ ਦੀ ਰਜਿਸਟਰੇਸ਼ਨ ਖਤਮ ਹੋ ਚੁੱਕੀ ਹੈ, ਜਿਸ ਨੂੰ ਸੀਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਗਰਾਫੋਕੋਨ ਸਕਰੀਨਿੰਗ ਪਲਾਂਟ ਬਿੰਦਰੱਖ ਵਿਖੇ ਚੱਲ ਰਹੇ ਸਟੋਨ ਕਰੱਸ਼ਰ ‘ਤੇ ਮੌਜੂਦ ਵਿਅਕਤੀਆਂ ਵੱਲੋਂ ਕੋਈ ਵੀ ਕਾਗਜ਼ ਪੱਤਰ ਪੇਸ਼ ਨਹੀਂ ਕੀਤਾ ਗਿਆ, ਜਿਸ ਕਰਕੇ ਇਸ ਨੂੰ ਵੀ ਸੀਲ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ 9 ਸਟੋਨ ਕਰੱਸ਼ਰਜ਼ ਦੇ ਮਾਲਕਾਂ ਨੂੰ ਰਿਟਰਨਾਂ ਜਮ੍ਹਾ ਕਰਾਉਣ ਹਿੱਤ ਨੋਟਿਸ ਜਾਰੀ ਕੀਤੇ ਗਏ। ਪਿੰਡ ਮੰਦਵਾੜੇ ਦੀ ਪੰਚਾਇਤੀ ਅਤੇ ਜੰਗਲਾਤ ਮਹਿਕਮੇ ਦੀ ਜ਼ਮੀਨ ਵਿਚ ਹੋਈ ਮਾਈਨਿੰਗ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ। ਇਸ ਜ਼ਮੀਨ ਵਿਚ ਕੀਤੀ ਮਾਈਨਿੰਗ ਸਬੰਧੀ ਅਗਲੀ ਕਾਰਵਾਈ ਕਰਨ ਹਿੱਤ ਸਬੰਧਤ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *