ਐੱਸ.ਡੀ.ਐੱਮ ਮੌੜ ਵੱਲੋਂ ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਵੋਟਰ ਜਾਗਰੂਕਤਾ ਕੈਂਪ

ss1

ਐੱਸ.ਡੀ.ਐੱਮ ਮੌੜ ਵੱਲੋਂ ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਵੋਟਰ ਜਾਗਰੂਕਤਾ ਕੈਂਪ

123ਰਾਮਪੁਰਾ ਫੂਲ 14 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) ਚੋਣ ਕਮਿਸ਼ਨ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਵੱਖ-ਵੱਖ ਇਸਤਿਹਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕਤਾ ਕੀਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਡਾ.ਪਰਮਵੀਰ ਸਿੰਘ ਸਿੰਘ ,ਐੱਨ.ਐੱਸ.ਐੱਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਰਘਵੀਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨ ਢੱਡੇ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਐੱਸ.ਡੀ.ਐੱਮ ਦਫਤਰ ਮੌੜ ਦੇ ਸਹਿਯੋਗ ਨਾਲ ਕਾਲਜ ਵਿਖੇ ਵੋਟਰ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ , ਜਿਸ ਵਿੱਚ ਸੰਸਥਾਂ ਦੀਆਂ ਸਮੂਹ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੇ ਭਾਗ ਲਿਆ ।ਐੱਨ.ਐੱਸ ਵਿਭਾਗ ਦੇ ਮੁੱਖੀ ਪ੍ਰੋ.ਅੰਗਰੇਜ ਸਿੰਘ ਨੇ ਦੱਸਿਆ ਕਿ ਐੱਸ.ਡੀ.ਐੱਮ ਮੌੜ , ਮਾਣਯੋਗ ਲਤੀਫ ਅਹਿਮਦ ਅਤੇ ਨੋਡਲ ਇੰਚਾਰਜ ਸੁਨੀਲ ਕੁਮਾਰ ਜੀ ਵਿਸੇਸ ਤੌਰ ਤੇ ਇਸ ਕੈਂਪ ਲਈ ਪਹੁੰਚੇ।ਐੱਸ.ਡੀ.ਐੱਮ ਮੌੜ ਨੇ ਵਿਦਿਆਰਥਣਾਂ ਨੂੰ ਵੋਟ ਬਣਾਉਣ ਅਤੇ ਵੋਟ ਅਧਿਕਾਰ ਬਾਰੇ ਜਾਣਕਾਰੀ ਦਿੱਤੀ ।ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ ,ਐੱਮ.ਡੀ ਗੁਰਵਿੰਦਰ ਸਿੰਘ ਬੱਲੀ , ਮੈਨੇਜਿੰਗ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ,ਖਜਾਨਚੀ ਮੈਡਮ ਪਰਸੋਤਮ ਕੌਰ,ਕਾਲਜ ਪਿ੍ਰੰਸੀਪਲ ਰਾਜ ਸਿੰਘ ਬਾਘਾ,ਸਕੂਲ਼ ਪਿ੍ਰੰਸੀਪਲ ਗੁਰਪ੍ਰੀਤ ਸਿੰਘ ,ਨਰਸਿੰਗ ਇੰਚਾਰਜ ਲਖਵਿੰਦਰ ਕੌਰ, ਡੀਨ ਜੀਤ ਸਿੰਘ ਚਹਿਲ ਨੇ ਐੱਸ.ਡੀ.ਐੱਮ ਸੁਨੀਲ ਕੁਮਾਰ ਨੂੰ ਸਨਮਾਨਿਤ ਕੀਤਾ।ਇਸ ਮੌਕੇ ਤੇ ਪ੍ਰੋ.ਅਰੁਣ ਕੁਮਾਰ ,ਪ੍ਰੋ.ਜਸਵਿੰਦਰ ਸਿੰਘ ਅਤੇ ਸਮੂਹ ਸਟਾਫ ਹਾਜਿਰ ਰਹੇ।

Share Button

Leave a Reply

Your email address will not be published. Required fields are marked *