ਐੱਸ. ਟੀ. ਐੱਫ. ਦੀ ਰਿਪੋਰਟ ਖੁੱਲ੍ਹਣਗੇ ‘ਤੇ ਅੰਦਰ ਹੋਵੇਗਾ ਮਜੀਠੀਆ : ਬਿੱਟੂ

ss1

ਐੱਸ. ਟੀ. ਐੱਫ. ਦੀ ਰਿਪੋਰਟ ਖੁੱਲ੍ਹਣਗੇ ‘ਤੇ ਅੰਦਰ ਹੋਵੇਗਾ ਮਜੀਠੀਆ : ਬਿੱਟੂ

ਲੁਧਿਆਣਾ: ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਚੁਟਕੀ ਲਈ ਹੈ। ਬਿੱਟੂ ਦਾ ਕਹਿਣਾ ਹੈ ਕਿ ਜਿਸ ਦਿਨ ਐੱਸ.ਟੀ.ਐਫ. ਅਤੇ ਚਟੋਪਾਧਿਆਏ ਦੀ ਰਿਪੋਰਟ ਹਾਈਕੋਰਟ ਵੱਲੋਂ ਖੋਲ੍ਹੀ ਜਾਵੇਗੀ ਉਸ ਦਿਨ ਬਿਕਰਮ ਮਜੀਠੀਆ ਜੇਲ ‘ਚ ਹੋਵੇਗਾ।
ਇਸਤੋਂ ਇਲਾਵਾ ਬਿੱਟੂ ਨੇ ਧਰਮਵੀਰ ਗਾਂਧੀ ਵੱਲੋਂ ਕਿਸਾਨਾਂ ਨੂੰ ਚੂਰਾ-ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦੀ ਮੰਗ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਡਿਬੇਟ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਨੂੰ ਨੁਕੇਲ ਪਾ ਰਹੀ ਹੈ ਤੇ ਨਸ਼ੇ ਦੀਆਂ ਦੁਕਾਨਾਂ ਖੋਲਣੀਆਂ ਵੀ ਚੰਗੀ ਗੱਲ ਨਹੀਂ ਹੈ।

Share Button

Leave a Reply

Your email address will not be published. Required fields are marked *