ਐੱਸ ਏ ਐੱਸ ਪਬਲਿਕ ਸਕੂਲ ਵਿਖੇ ਵਿਗਿਆਨ ਪ੍ਰਤੀਯੋਗਤਾ ਆਯੋਜਿਤ

ss1

ਐੱਸ ਏ ਐੱਸ ਪਬਲਿਕ ਸਕੂਲ ਵਿਖੇ ਵਿਗਿਆਨ ਪ੍ਰਤੀਯੋਗਤਾ ਆਯੋਜਿਤ

15-jassi-02ਸੰਦੌੜ, 15 ਨਵੰਬਰ (ਜ’ਸੀ ਚੀਮਾ): ਇਲਾਕੇ ਨਾਮਵਰ ਵਿ’ਦਿਆਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਸੀਨੀ. ਸੈਕੰ. ਪਬਲਿਕ ਸਕੂਲ ਚੱਕ ਸ਼ੇਖੂਪੁਰ ਕਲਾਂ ਵਿਖੇ ਸਾਇੰਸ ਕੁਇਜ ਮੁਕਾਬਲਾ ਕਰਵਾਇਆ ਗਿਆ। ਇਹ ਕੁਇਜ ਮੁਕਾਬਲਾ ਸਕੂਲ ਦੇ ਡਾਇਰੈਕਟਰ ਮੈਡਮ ਬੀ.ਕੇ ਮਹਿਤਾ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਦਾ ਸਾਰਾ ਪ੍ਰਬੰਧਨ ਸਕੂਲ ਦੇ ਡਿਪਾਰਟਮੈਂਟ ਆੱਫ ਸਾਇੰਸ ਨੇ ਕੀਤਾ। ਇਸ ਮੁਕਾਬਲੇ ਵਿੱਚ ਸਕੂਲ ਦੀਆਂ ਤਿੰਨ ਟੀਮਾਂ ਟੀਮ ਅ ਆਰੀਆ ਭੱਟ ਟੀਮ ਭ ਨਿਊਟਨ ਟੀਮ ਛ ਆਈਨਸਟਾਈਨ ਨੇ ਭਾਗ ਲਿਆ। ਕੁਇਜ ਮੁਕਾਬਲੇ ਦੇ ਨਾਲ ਨਾਲ ਕਈ ਵਿਸ਼ਿਆਂ ਉੱਪਰ ਡੀਬੇਟ ਵੀ ਕਰਵਾਈ ਗਈ। ਮੁਕਾਬਲੇ ਦੌਰਾਨ ਮੈਡਮ ਬੀ.ਕੇ ਮਹਿਤਾ ਨੇ ਦੱਸਿਆਂ ਕਿ ਅਜੋਕਾ ਯੁੱਗ ਸਾਇੰਸ ਦਾ ਯੁੱਗ ਹੈ ਅਤੇ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਬਹੁਤ ਹੀ ਜਰੂਰੀ ਹੈ। ਸਕੂਲ ਪ੍ਰਿੰਸੀਪਲ ਸ.ਬਲਵਿੰਦਰ ਸਿੰਘ ਬੁਰਜ ਨੇ ਨਤੀਜੇ ਦਾ ਐਲਾਨ ਕਰਦਿਆਂ ਟੀਮ ਭ ਪਹਿਲਾਂ ਸਥਾਨ ਟੀਮ ਅ ਦੂਸਰਾ ਅਤੇ ਟੀਮ ਛ ਤੀਸਰਾ ਸਥਾਨ ਘੋਸ਼ਿਤ ਕੀਤਾ ਅਤੇ ਉਹਨਾਂ ਨੇ ਬੱਚਿਆਂ ਨੂੰ ਸਾਇੰਸ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਸਮੇਂ ਡਿਪਟੀ ਡਾਇਰੈਕਟਰ ਮੈਡਮ ਸਤਵੀਰ ਕੌਰ , ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ , ਮਹਿਤਾਬ ਖਾਨ ਅਤੇ ਮੈਡਮ ਜਸਦੀਪ ਕੌਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *