ਐੱਨ ਸੀ ਸੀ ਵਿਦਿਆਰਥੀ ਕੈਡਿਟਾਂ ਵੱਲੋਂ ਪੰਦਰਵਾੜਾ ਸਫਾਈ ਮੁਹਿੰਮ ਆਰੰਭ

ss1

ਐੱਨ ਸੀ ਸੀ ਵਿਦਿਆਰਥੀ ਕੈਡਿਟਾਂ ਵੱਲੋਂ ਪੰਦਰਵਾੜਾ ਸਫਾਈ ਮੁਹਿੰਮ ਆਰੰਭ

28-gncਬੁਢਲਾਡਾ 28, ਸਤੰਬਰ(ਤਰਸੇਮ ਸ਼ਰਮਾਂ): ਇੱਥੋ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰੂ ਨਾਨਕ ਕਾਲਜ ਦੇ ਐੱਨ ਸੀ ਸੀ ਕੇਡਿਟਾਂ ਵੱਲੋਂ ਪੰਦਰਵਾੜਾ ਸਫਾਈ ਮੁਹਿੰਮ ਆਰੰਭ ਕਰਦਿੱਤੀ ਗਈ ਹੈ। ਇਸ ਮੁੰਹਿਮ ਨੂੰ ਕਾਲਜ ਦੇ ਪ੍ਰਿਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਸ਼ਹਿਰ ਦੀਆਂ ਵੱਖ ਵੱਖ ਜਨਤਕ ਥਾਵਾਂ ਦੀ ਸਫਾਈ ਲਈ ਪ੍ਰੇਰਿਤ ਕਰਦਿਆਂ ਰਵਾਨਾਂ ਕੀਤਾ। ਇਸ ਮੁਹਿੰਮ ਦੀ ਜਾਣਕਾਰੀ ਦਿੰਦਿਆਂ ਐੱਨ ਸੀ ਸੀ ਵਿਭਾਗ ਦੇ ਮੁਖੀ ਅਤੇ ਕਾਲਜ ਦੇ ਵਾਇਸ ਪ੍ਰਿਸੀਪਲ ਮੇਜਰ ਡਾ. ਜ਼ਸਪਾਲ ਸਿੰਘ ਨੇ ਦੱਸਿਆ ਕਿ ਇਹਹ ਸਫਾਈ ਮੁਹਿੰਮ ਪ੍ਰਧਾਨ ਮੰੰਤਰੀ ਵੱਲੋਂ ਆਰੰਭੀ ਸਵੱਛ ਭਾਰਤ ਅਭਿਆਨ ਯੋਜਨਾਂ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ। ਜਿਹੜੀ 20 ਪੰਜਾਬ ਬਟਾਲੀਅਨ ਬਠਿੰਡਾਂ ਦੇ ਕਮਾਡਿੰਗ ਅਫਸਰ ਹਿੰਮਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਰੰਭ ਕੀਤੀ ਗਈ ਹੈੇ। ਉਹਨਾਂ ਦੱਸਿਆ ਕਿ ਮੁਹਿੰਮ ਦੀ ਅਗਵਾਈ ਸੂਬੇਦਾਰ ਮੇਜਰ ਪ੍ਰਕਾਸ਼ ਚੰਦ ਭਾਰਦਵਾਜ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਹ ਸਫਾਈ ਮੁਹਿੰਮ ਕਾਲਜ ਦੇ ਆਲੇ ਦੁਆਲੇ ਨੂੂੰ ਚਮਕਾਉਣ ਤੋਂ ਬਾਅਦ ਸ਼ਹਿਰ ਦਾ ਬੱਸ ਅੱਡਾ, ਰੇਲਵੇ ਸ਼ਟੇਸਨ, ਪਿੰਗਲਵਾੜਾ ਅਤੇ ਬਿਰਧ ਆਸ਼ਰਮ ਸਮੇਤ ਹੋਰ ਵੱਖ ਵੱਖ ਜਨਤਕ ਥਾਵਾਂ ਸਾਡੀ ਇਸ ਸਵੱਛ ਭਾਰਤ ਅਭਿਆਨ ਦਾ ਹਿੱਸਾ ਹੋਣਗੀਆਂ। ਇਸ ਮੌਕੇ ਤੇ ਕਾਲਜ ਦੇ ਐੱਨ ਐੱਸ ਐੱਸ ਵਿਭਾਗ ਦੇ ਮੁਖੀ ਡਾ. ਸਤਗੁਰ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੇ ਵਿਭਾਗ ਦੇ ਐੱਨ ਐਸ ਐੱਸ ਵਲੰਟੀਅਰਾਂ ਵੱਲੋਂ ਵੀ ਐੱਨ ਸੀ ਸੀ ਕੈਡਿੰਟਾਂ ਨੁੰ ਸਹਿਯੋਗ ਦਿੱਤਾ ਜਾਵੇਗਾ। ਕਾਲਜ ਦੇ ਚੌਗਿੰਰਦੇ ਦੀ ਸਫਾਈ ਆਰੰਭ ਕਰਨ ਮੌਕੇ ਮੈਡਮ ਰੁਪਿੰਦਰ ਕੋਰ, ਮੇਡਮ ਨੀਤੀਕਾ, ਪ੍ਰੋ. ਸੁਰਜਨ ਸਿੰਘ, ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਵਿਕਰਮਜੀਤ ਸਿੰਘ, ਖੇਡ ਵਿਭਾਗ ਦੇ ਮੁਖੀ ਰਮਨਦੀਪ ਸਿੰਘ, ਕੰਪਿਊਟਰ ਵਿਭਾਗ ਦੇ ਮੁਖੀ ਮੈਡਮ ਰੇਖਾ ਕਾਲੜਾ, ਪ੍ਰੋ. ਪ੍ਰੀਤ ਸਿੰਘ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *