Tue. Apr 23rd, 2019

ਐੱਨ ਆਰ ਆਈ ਔਰਤ ਕਤਲ ਮਾਮਲੇ ‘ਚ ਆਸਟ੍ਰੇਲੀਅਨ ਹਾਈ ਕਮਿਸ਼ਨ ਦੀ ਟੀਮ ਫਿਰੋਜ਼ਪੁਰ ਪੁੱਜੀ

ਐੱਨ ਆਰ ਆਈ ਔਰਤ ਕਤਲ ਮਾਮਲੇ ‘ਚ ਆਸਟ੍ਰੇਲੀਅਨ ਹਾਈ ਕਮਿਸ਼ਨ ਦੀ ਟੀਮ ਫਿਰੋਜ਼ਪੁਰ ਪੁੱਜੀ
ਚਾਰ ਦੋਸ਼ੀ ਗ੍ਰਿਫਤਾਰ, ਮਾਮਲੇ ਦੀ ਬਰੀਕੀ ਨਾਲ ਜਾਂਚ ਜਾਰੀ : ਸੰਦੀਪ ਗੋਇਲ

ਬੀਤੇ 14 ਮਾਰਚ ਨੂੰ ਆਸਟ੍ਰੇਲੀਅਨ ਪਤੀ ਵੱਲੋਂ ਆਪਣੀ ਮਹਿਲਾ ਦੋਸਤ ਰਾਹੀਂ ਅਗਵਾ ਕਰਕੇ ਕਤਲ ਕਰਵਾਈ ਗਈ ਪ੍ਰਵਾਸੀ ਲੜਕੀ ਰਵਨੀਤ ਕੌਰ ਦੇ ਕਤਲ ਕੇਸ ਸਬੰਧੀ ਨਵੀਂ ਦਿੱਲੀ ਸਥਿਤ ਆਸਟ੍ਰੇਲੀਅਨ ਹਾਈ ਕਮਿਸ਼ਨ ਦੀ ਦੋ ਮੈਂਬਰੀ ਟੀਮ ਨੇ ਫਿਰੋਜ਼ਪੁਰ ਦਾ ਦੌਰਾ ਕੀਤਾ। ਆਪਣੇ ਫਿਰੋਜ਼ਪੁਰ ਦੌਰੇ ਦੌਰਾਨ ਟੀਮ ਨੇ ਐਸ.ਐਸ.ਪੀ ਸੰਦੀਪ ਗੋਇਲ ਨਾਲ ਮੁਲਾਕਾਤ ਕੀਤੀ ਅਤੇ ਆਸਟ੍ਰੇਲੀਅਨ ਨਾਗਰਿਕ ਲੜਕੀ ਦੇ ਕਤਲ ਸਬੰਧੀ ਮੁੱਢਲੀ ਜਾਣਕਾਰੀ ਹਾਸਲ ਕੀਤੀ।

  ਐਸ.ਐਸ.ਪੀ ਸੰਦੀਪ ਗੋਇਲ ਨੇ ਦੱਸਿਆ ਕਿ ਟੀਮ ਵਿੱਚ ਮੂਰੇ ਟੇਲਰ ਸੁਪਰਡੈਂਟ ਕੌਂਸਲਰ (ਡਿਟੈਕਟਿਵ) ਅਤੇ ਭਾਰਤ, ਨੇਪਾਲ ਤੇ ਭੂਟਾਨ ਲਈ ਆਸਟ੍ਰੇਲੀਅਨ ਦੂਤਾਵਾਸ ਦੇ ਕਾਨੂੰਨੀ ਸਲਾਹਕਾਰ ਸੰਜੇ ਮੈਣੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਕਤਲ ਕੇਸ ਵਿੱਚ ਮੱਦਦ ਲਈ ਆਸਟ੍ਰੇਲੀਅਨ ਸਰਕਾਰ ਵੱਲੋਂ ਮੱਦਦ ਦੀ ਵੀ ਪੇਸ਼ਕਸ਼ ਕੀਤੀ ਗਈ। ਜਿਸ ਸਬੰਧੀ ਉਨ੍ਹਾਂ ਵੱਲੋਂ ਟੀਮ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿੱਚ ਕਿਸੇ ਵੀ ਪੱਖ ਤੋਂ ਨਰਮੀ ਨਹੀਂ ਵਰਤੀ ਜਾਵੇਗੀ।

ਗੱਲਬਾਤ ਦੌਰਾਨ ਸੰਦੀਪ ਗੋਇਲ ਨੇ ਦੱਸਿਆ ਕਿ ਪ੍ਰਵਾਸੀ ਮਹਿਲਾ ਦੇ ਕਤਲ ਕੇਸ ਨਾਲ ਸਬੰਧਤ ਚਾਰ ਦੋਸ਼ੀਆਂ ਤਰਨਜੀਤ ਕੌਰ, ਸੰਦੀਪ, ਗੁਰਸੇਵਕ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਜਿਹਨਾਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਨਵੇਂ ਸਿਰਿਓਂ ਜਾਂਚ ਕੀਤੀ ਜਾ ਰਹੀ ਹੈ।

 ਦੱਸ ਦਈਏ ਕਿ ਫਿਰੋਜ਼ਪੁਰ ਨੇੜਲੇ ਪਿੰਡ ਬੱਗੇ ਕੇ ਪਿੱਪਲ ਵਿਖੇ ਆਪਣੇ ਮਾਪਿਆਂ ਨੂੰ ਮਿਲਣ ਆਈ ਪ੍ਰਵਾਸੀ ਮਹਿਲਾ ਰਵਨੀਤ ਕੌਰ ਦਾ ਬੀਤੀ 14 ਮਾਰਚ ਨੂੰ ਉਸਦੇ ਪਤੀ ਵੱਲੋਂ ਆਪਣੀ ਮਹਿਲਾ ਮਿੱਤਰ ਤੇ ਉਸਦੇ ਦੋਸਤਾਂ ਰਾਹੀਂ ਅਗਵਾ ਕਰਵਾ ਕੇ ਕਤਲ ਕਰਵਾਉਣ ਉਪਰੰਤ ਲਾਸ਼ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ ਗਈ ਸੀ।

Share Button

Leave a Reply

Your email address will not be published. Required fields are marked *

%d bloggers like this: