ਐਸ.ਸੀ.ਕਮਿਸ਼ਨ ਪੰਜਾਬ ਵੱਲੋਂ ਕਾਰਜ਼ ਸਾਧਕ ਅਫਸਰ ਸਾਹਨੇਵਾਲ ਨੂੰ ਡਿਊਟੀ ’ਚ ਕੋਤਾਹੀ ਲਈ ਸੰਮਨ ਜਾਰੀ

ss1

ਐਸ.ਸੀ.ਕਮਿਸ਼ਨ ਪੰਜਾਬ ਵੱਲੋਂ ਕਾਰਜ਼ ਸਾਧਕ ਅਫਸਰ ਸਾਹਨੇਵਾਲ ਨੂੰ ਡਿਊਟੀ ’ਚ ਕੋਤਾਹੀ ਲਈ ਸੰਮਨ ਜਾਰੀ
ਮੈਂਬਰ ਗਿਆਨ ਚੰਦ ਨੇ ਜ਼ਿਭਲਾਈ ਦਫ਼ਤਰ ਵੱਲੋਂ ਆਯੋਜਿਤ ਮੀਟਿੰਗ ਵਿੱਚ ਲਿਆ ਭਾਗ

ਲੁਧਿਆਣਾ (ਪ੍ਰੀਤੀ ਸ਼ਰਮਾ) ਸ੍ਰੀ ਗਿਆਨ ਚੰਦ ਮੈਂਬਰ ਐਸ. ਸੀ. ਕਮਿਸ਼ਨ ਨੇ ਇੱਕ ਮੀਟਿੰਗ ਦੌਰਾਨ ਪਿੰਡ ਨੰਦਪੁਰ (ਨੇੜੇ ਸਾਹਨੇਵਾਲ) ਐਸ.ਸੀ. ਭਾਈਚਾਰੇ ਦੀ ਥਾਂ ’ਤੇ ਹੋਏ ਨਜ਼ਾਇਜ ਕਬਜ਼ੇ ਨੂੰ ਹਟਾਉਣ ਲਈ ਕੋਈ ਕਾਰਵਾਈ ਨਾ ਕਰਨ ’ਤੇ ਨਗਰ ਸਾਧਕ ਅਫਸਰ ਸਾਹਨੇਵਾਲ ਨੂੰ 27 ਜੂਨ ਲਈ ਸੰਮਨ ਜਾਰੀ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਇੱਕ ਸ਼ਿਕਾਇਤ ਚੇਅਰਮੈਨ ਐਸ.ਸੀ. ਕਮਿਸ਼ਨ ਸ੍ਰੀ ਰਾਜੇਸ਼ ਬਾਘਾ ਨੂੰ ਮਿਲੀ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਇਸ ਸ਼ਿਕਾਇਤ ਸਬੰਧੀ ਇੰਨਕੁਆਰੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜੀ ਗਈ ਸੀ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸਾਂਬਾਵਜੂਦ ਵੀ ਕਾਰਜ਼ ਸਾਧਕ ਅਫਸਰ ਸਾਹਨੇਵਾਲ ਬਣਦੀ ਕਾਰਵਾਈ ਕਰਨ ਵਿੱਚ ਅਸਫਲ ਰਹੇ ਸਨ। ਮੈਂਬਰ ਐਸ. ਸੀ. ਕਮਿਸ਼ਨ ਨੇ ਅੱਜ ਹੋਈ ਮੀਟਿੰਗ ਵਿੱਚ ਇਸ ਦਾ ਸਖ਼ਤ ਨੋਟਿਸ ਲਿਆ ਅਤੇ ਕਾਰਜ਼ ਸਾਧਕ ਅਫਸਰ ਸਾਹਨੇਵਾਲ ਨੂੰ 27 ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।

ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਨੇ ਦੱਸਿਆ ਕਿ ਚੇਅਰਮੈਨ ਐਸ.ਸੀ. ਕਮਿਸ਼ਨ ਸ੍ਰੀ ਰਾਜੇਸ਼ ਬਾਘਾ ਦੇ ਦਿਸ਼ਾ-ਨਿਰਦੇਸ਼ਾਂ ਤੇਂ ਅੱਜ ਜ਼ਿਲਾ ਭਲਾਈ ਦਫ਼ਤਰ ਵਿਖੇ ਸ਼ਿਕਾਇਤਕਰਤਾਵਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਦੱਸਿਆ ਕਿ ਹਰੇਕ ਮਹੀਨੇ ਦੇ ਪਹਿਲੇ ਅਤੇ ਆਖ਼ਰੀ ਸੋਮਵਾਰ ਸੰਬੰਧਤ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਜਾਇਆ ਕਰਨਗੀਆਂ ਅਤੇ ਉਨਾਂ ਦਾ ਹੱਲ ਕਰਾਉਣ ਲਈ ਲੋੋੜੀਂਦੀਆਂ ਹਦਾਇਤਾਂ ਮੌਕੇ ’ਤੇ ਜਾਰੀ ਕੀਤੀਆਂ ਜਾਇਆ ਕਰਨਗੀਆਂ। ਸ੍ਰੀ ਗਿਆਨ ਚੰਦ ਨੇ ਕਮਿਸ਼ਨ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾਵਾਂ ਦੀ ਮੁੱਖ ਦਫ਼ਤਰ ਵਿਖੇ ਆਉਣ ਜਾਣ ਅਤੇ ਕੇਸ ਦੀ ਲੰਮੀ ਪ੍ਰਕਿਰਿਆ ਨੂੰ ਖ਼ਤਮ ਕਰਨ ਲਈ ਹੀ ਉਕਤ ਕਦਮ ਉਠਾਇਆ ਗਿਆ ਹੈ, ਜਿਸ ਤਹਿਤ ਹੁਣ ਕਮਿਸ਼ਨ ਦੇ ਮੈਂਬਰ ਅਲੱਗ-ਅਲੱਗ ਜ਼ਿਲਿਆਂ ਵਿੱਚ ਮਹੀਨੇ ਦੇ ਦੋ ਦਿਨ ਜਾਇਆ ਕਰਨਗੇ ਅਤੇ ਸੰਬੰਧਤ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਕਰਨਗੇ। ਇਸ ਮੌਕੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਇਆ ਕਰੇਗਾ ਅਤੇ ਉਨਾਂ ਤੋਂ ਮਾਮਲਿਆਂ ਸੰਬੰਧੀ ਰਿਪੋਰਟ ਲਈ ਜਾਇਆ ਕਰੇਗੀ। ਉਨਾਂ ਕਿਹਾ ਕਿ ਲੋਕ ਜਾਂ ਤਾਂ ਸਿੱਧਾ ਕਮਿਸ਼ਨ ਨੂੰ ਸ਼ਿਕਾਇਤ ਭੇਜ ਸਕਦੇ ਹਨ ਜਾਂ ਫਿਰ ਹੁਣ ਜ਼ਿਲਾ ਭਲਾਈ ਦਫ਼ਤਰ ਵਿਖੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ।’

ਜ਼ਿਲੇ ਨਾਲ ਸੰਬੰਧਤ ਇਨਾਂ ਸਾਰੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਇਆ ਕਰੇਗੀ। ਮੁੱਖ ਦਫ਼ਤਰ ਪਹੁੰਚਣ ਵਾਲੀਆਂ ਸ਼ਿਕਾਇਤਾਂ ਨੂੰ ਵੀ ਜ਼ਿਲਿਆਂ ਵਿੱਚ ਤਬਦੀਲ ਕਰ ਦਿੱਤਾ ਜਾਇਆ ਕਰੇਗਾ। ਇਸ ਤਰਾਂ ਕਰਨ ਨਾਲ ਸ਼ਿਕਾਇਤਕਰਤਾਵਾਂ ਨੂੰ ਚੰਡੀਗੜ ਆਉਣ ਜਾਣ ਦੌਰਾਨ ਹੁੰਦੀ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਸ੍ਰੀ ਗਿਆਨ ਚੰਦ ਮੈਂਬਰ ਐਸ. ਸੀ. ਕਮਿਸ਼ਨ ਨੂੰ ਸ੍ਰੀ ਹਰੀਸ਼ ਜਤਵਾਲ ਪ੍ਰਧਾਨ ਸੰਤ ਗੁਰੂ ਰਵੀਦਾਸ ਜਾਟਵ ਮਹਾਂ ਸਭਾ ਅਤੇ ਨੁਮਾਇੰਦਿਆ ਨੇ ਸਨਮਾਨਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਜਸਦੇਵ ਸਿੰਘ ਜ਼ਿਲਾ ਭਲਾਈ ਅਫਸਰ ਲੁਧਿਆਣਾ, ਸ੍ਰੀ ਰਾਜ ਕੁਮਾਰ ਹੈਪੀ ਪ੍ਰਧਾਨ ਡਾ. ਅੰਬੇਦਕਰ ਯੂਥ ਸੈਨਾ, ਸ੍ਰੀ ਵਿਜੈ ਸਹਿਜਲ ਸੈਕਟਰੀ, ਸ੍ਰੀ ਮਨੋਜ ਚੌਹਾਨ ਸਾਬਕਾ ਡਾਇਰੈਕਟਰ, ਦਲਿਤ ਭਲਾਈ ਵਿਕਸ ਬੋਰਡ ਸ੍ਰੀ ਰੋਹਿਤ ਸੌਂਕਰ ਅਤੇ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *