Tue. Jun 25th, 2019

ਐਸ ਸੀ/ਐਸ ਟੀ ਐਕਟ ਰਾਖਵਾਂਕਰਨ ਨਾਲ ਛੇੜਛਾੜ ਵਿਰੁੱਧ ਸ਼੍ਰੀ ਅਨੰਦਪੁਰ ਸਾਹਿਬ ‘ਚ ਕੱਢਿਆ ਗਿਆ ਰੋਸ ਮਾਰਚ, ਦਿੱਤਾ ਧਰਨਾ

ਐਸ ਸੀ/ਐਸ ਟੀ ਐਕਟ ਰਾਖਵਾਂਕਰਨ ਨਾਲ ਛੇੜਛਾੜ ਵਿਰੁੱਧ ਸ਼੍ਰੀ ਅਨੰਦਪੁਰ ਸਾਹਿਬ ‘ਚ ਕੱਢਿਆ ਗਿਆ ਰੋਸ ਮਾਰਚ, ਦਿੱਤਾ ਧਰਨਾ
ਸੰਘਰਸ਼ ਕਮੇਟੀ ਵਲੋਂ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਨੂੰ ਦਿੱਤਾ ਗਿਆ ਮੰਗ ਪੱਤਰ
ਵੱਖ-ਵੱਖ ਬੁਲਾਰਿਆਂ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਲਾਮਬੰਦ ਹੋਣ ਦਾ ਦਿੱਤਾ ਪੈਗਾਮ

ਸ੍ਰੀ ਅਨੰਦਪੁਰ ਸਾਹਿਬ, 2 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼): ਐਸ ਸੀ/ਐਸ ਟੀ ਐਕਟ ਨੂੰਂ ਲੈਕੇ ਸੁਪਰੀਮ ਕੋਰਟ ਦੇ ਦਿੱਤੇ ਗਏ ਦਲਿਤ ਵਿਰੋਧੀ ਫੈਂਸਲੇ ਵਿਰੁੱਧ ਐਸ ਸੀ/ਐਸ ਟੀ ਵਰਗ ਨਾਲ ਜੁੜੇ ਭਾਰਤ ਵਰਸ਼ ਦੇ ਦਲਿਤ ਸੰਗਠਨਾਂ ਵਲੋਂ 2 ਅਪ੍ਰੈਲ ਦੇ ਬੰਦ ਸੰਬੰਧੀ ਸੰਘਰਸ਼ ਕਰ ਰਹੀਆਂ ਦਲਿਤ ਜੱਥੇਬੰਦੀਆਂ ਵਲੋਂ ਅਤੇ ਸੰਵਿਧਾਨ ਬਚਾਉ ਸੰਘਰਸ਼ ਕਮੇਟੀ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ, ਜਿਸਦੀ ਅਗਵਾਈ ਸਮੁੱਚੀ ਸੰਘਰਸ਼ ਕਮੇਟੀ ਵਲੋਂ ਕੀਤੀ ਗਈ।
ਰੋਸ ਮਾਰਚ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਦਲਿਤ ਸਮਾਜ ਦੇ ਲੋਕ ਇੱਥੋਂ ਦੀ ਵੀ ਆਈ ਪੀ ਪਾਰਕਿੰਗ ਵਿਚ ਇਕੱਤਰ ਹੋਏ ਉਪਰੰਤ ਡਾ:ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ ਤੇ ਫੁੱਲ ਮਾਲਾ ਅਰਪਿਤ ਕਰਨ ਤੋਂ ਬਾਅਦ ਰੋਸ ਮਾਰਚ ਆਰੰਭ ਕੀਤਾ ਗਿਆ ਜੋ ਕਿ ਚੋਈ ਬਜ਼ਾਰ, ਮੇਨ ਬਜ਼ਾਰ, ਰਵਿਦਾਸ ਚੌਂਕ, ਕਲਗੀਧਰ ਮਾਰਕਿਟ ਤੋ ਹੁੰਦਾ ਹੋਇਆ ਬੱਸ ਸਟੈਂਡ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਜਿੱਥੇ ਕੁਝ ਸਮੇਂ ਲਈ ਨੰਗਲ-ਚੰਡੀਗੜ ਮੁਖ ਮਾਰਗ ਤੇ ਜਾਮ ਲਗਾਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸਤੋਂ ਬਾਅਦ ਮੁੜ ਰਵਿਦਾਸ ਚੌਂਕ ਵਿਚ ਭਰਵੇਂ ਇਕੱਠ ਨੂੰ ਸੰਬੌਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਲਾਮਬੰਦ ਹੋਣ ਦਾ ਪੈਗਾਮ ਦਿੱਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਤੇ ਛੂਆ-ਛਾਤ ਵਿਰੌਧੀ 1989 ਦੇ ਕਾਨੂੰਨ ਨਾਲ ਛੇੜ-ਛਾੜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਦਲਿਤ ਸਮਾਜ ਨੂੰ ਮਿਲੇ ਸੰਵਿਧਾਨਿਕ ਹੱਕ ਕਿਸੇ ਗਹਿਰੀ ਸਾਜਿਸ਼ ਅਧੀਨ ਵਾਪਿਸ ਲਏ ਜਾ ਰਹੇ ਹਨ ਜਾਂ ਕੇਂਦਰ ਦੀ ਬੀ ਜੇ ਪੀ ਸਰਕਾਰ ਦੇ ਦਲਿਤ ਵਿਰੌਧੀ ਲੁਕਵੇਂ ਏਜੰਡੇ ਰਾਹੀਂ ਖਤਮ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਦਾਲਤਾਂ, ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਰਾਖਵਾਂਕਰਨ ਵਿਰੌਧੀ ਗੈਰਕਾਨੂੰਨੀ ਜਿਆਦਤੀਆਂ ਵਿਰੁੱਧ ਦੇਸ਼ ਅਤੇ ਵਿਦੇਸ਼ ਵਿਚ ਵੱਸਦੇ ਦਲਿਤ ਸਮਾਜ ਦੇ ਲੋਕਾਂ ਵਿਚ ਅਧਾਰ ਰੋਸ, ਅਕਰੋਸ ਅਤੇ ਬੇਵਿਸ਼ਵਾਸੀ ਦਾ ਮਾਹੋਲ ਪਾਇਆ ਜਾ ਰਿਹਾ ਹੈ। ਕਿਉਂਕਿ ਕੇਂਦਰ ਸਰਕਾਰ ਵਲੋਂ ਇਹਨਾਂ ਦਲਿਤ ਵਿਰੋਧੀ ਅਦਾਲਤੀ ਫੈਸਲਿਆਂ ਵਿਰੁੱਧ ਨਾਂ ਕੋਈ ਰੀਵਿਊ ਪਟੀਸ਼ਨ ਅਤੇ ਨਾਂ ਕੋਈ ਅਪੀਲ ਅਜੇ ਤੱਕ ਦਾਖਲ ਕੀਤੀ ਗਈ ਹੈ। ਜਿਸਤੋਂ ਕੇਂਦਰ ਸਰਕਾਰ ਦਾ ਦਲਿਤ ਵਿਰੌਧੀ ਚਿਹਰਾ ਨੰਗਾ ਹੋ ਗਿਆ ਹੈ। ਇਸ ਮੌਕੇ ਸਵਰਨ ਸਿੰਘ ਸਾਬਕਾ ਡੀ ਈ ਓ, ਮਹਿੰਦਰ ਸਿੰਘ ਭਸੀਨ ਜਿਲਾ ਪ੍ਰਧਾਨ ਗਜਟਿਡ ਅਤੇ ਨਾਨ ਗਜਟਿਡ ਐਸ ਸੀ/ਬੀ ਸੀ ਇੰਪਲਾਇਜ਼ ਵੈਲਫੇਅਰ ਫੈਡਰੇਸ਼ਨ, ਰਵੀ ਹੰਸ ਪ੍ਰਧਾਨ ਬਾਲਮੀਕ ਸਭਾ, ਰਾਜ ਕੁਮਾਰ ਘਈ, ਅਜੇ ਕੁਮਾਰ, ਦਰਸ਼ਨ ਸਿੰਘ, ਮਾ:ਦਇਆ ਸਿੰਘ ਸੰਧੂ, ਬਾਬਾ ਤੀਰਥ ਸਿੰਘ, ਰਾਮ ਪ੍ਰਕਾਸ਼ ਸਿੰਘ, ਸੂਰਤ ਸਿੰਘ, ਚਰਨ ਸਿੰਘ, ਜਗਪਾਲ ਸਿੰਘ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਲੋਦੀਪੁਰ, ਗੁਰਦਰਸ਼ਨ ਸਿੰਘ, ਸੁਖਜੀਤ ਸਿੰਘ, ਮੋਹਣ ਸਿੰਘ, ਇਕਬਾਲ ਸਿੰਘ, ਪਰਮਾਨੰਦ, ਅਵਤਾਰ ਸਿੰਘ, ਨਿਰਮਲ ਸਿੰਘ ਸੁਮਨ, ਕੁਲਦੀਪ ਸਿੰਘ ਬੰਗਾ, ੳਮ ਪ੍ਰਕਾਸ਼, ਰਾਜੂ ਸਿੰਘ, ਮਦਨ ਲਾਲ ਘਈ, ਸਰਪੰਚ ਰਾਜਦੀਪ, ਡਾ:ਰਣਬੀਰ ਸਿੰਘ, ਦੇਸ ਰਾਜ ਘਈ, ਕਰਨੈਲ ਸਿੰਘ, ਦਲੀਪ ਹੰਸ, ਧੀਰਜ ਘਈ, ਗੁਰਦਿਆਲ ਸਿੰਘ, ਮਿਸ ਨੀਲਮ ਕੌਰ, ਜਸ਼ਨਦੀਪ ਕੌਰ, ਹਰਕੀਰਤ ਕੌਰ, ਸੁਖਵੀਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਲਿਤ ਭਾਈਚਾਰੇ ਦੇ ਲੋਕ ਹਾਜ਼ਰ ਸਨ।

ਸੰਘਰਸ਼ ਕਮੇਟੀ ਵਲੋਂ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਨੂੰ ਦਿੱਤਾ ਗਿਆ ਮੰਗ ਪੱਤਰ
ਇਸ ਮੌਕੇ ਸੰਵਿਧਾਨ ਬਚਾਉ ਸੰਘਰਸ਼ ਕਮੇਟੀ ਵਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਇਕ ਮੰਗ ਪੱਤਰ ਸ਼੍ਰੀ ਰਾਕੇਸ਼ ਕੁਮਾਰ ਗਰਗ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਨੂੰ ਦਿੱਤਾ ਗਿਆ। ਜਿਸ ਵਿਚ ਉਹਨਾਂ ਮੰਗ ਕੀਤੀ ਕਿ ਜੇਕਰ ਐਸ ਸੀ/ਐਸ ਟੀ ਐਕਟ 1989 ਨੂੰ ਬਹਾਲ ਨਾਂ ਕੀਤਾ ਗਿਆ ਤਾਂ ਦਲਿਤ ਸਮਾਜ ਆਉਣ ਵਾਲੇ ਸਮੇਂ ਵਿਚ ਹੋਰ ਵੀ ਲਾਮਬੰਦ ਹੋਕੇ ਸੰਘਰਸ਼ ਵਿੱਢੇਗਾ ਜਿਸਦੀ ਸਾਰੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਐਸ ਡੀ ਐਮ ਸ਼੍ਰੀ ਰਾਕੇਸ਼ ਕੁਮਾਰ ਗਰਗ ਦੇ ਨਾਲ ਸ਼੍ਰੀ ਪਵਨ ਕੁਮਾਰ ਐਸ ਐਚ ਓ ਸ਼੍ਰੀ ਅਨੰਦਪੁਰ ਸਾਹਿਬ, ਸਰਬਜੀਤ ਸਿੰਘ ਕੁਲਗਰਾਂ ਚੌਂਕੀ ਇੰਚਾਰਜ, ਤਹਿਸੀਲਦਾਰ ਸੁਰਿੰਦਰਪਾਲ ਸਿੰਘ ਸਮੇਤ ਸਮੁੱਚਾ ਪ੍ਰਸ਼ਾਸ਼ਨ ਹਾਜ਼ਰ ਸੀ।

Leave a Reply

Your email address will not be published. Required fields are marked *

%d bloggers like this: