ਐਸ.ਡੀ.ਐਮ. ਵੱਲੋਂ ਬਰਸਾਤੀ ਨਾਲਿਆਂ ਦੀ ਸਫਾਈ ਦੇ ਚੱਲ ਰਹੇ ਕੰਮ ਦਾ ਜਾਇਜਾ

ਐਸ.ਡੀ.ਐਮ. ਵੱਲੋਂ ਬਰਸਾਤੀ ਨਾਲਿਆਂ ਦੀ ਸਫਾਈ ਦੇ ਚੱਲ ਰਹੇ ਕੰਮ ਦਾ ਜਾਇਜਾ

ਪਟਿਆਲਾ, 17 ਮਈ: (ਧਰਮਵੀਰ ਨਾਗਪਾਲ) ਮਾਨਸੂਨ ਸੀਜਨ ਤੋਂ ਪਹਿਲਾਂ ਹੀ ਹੜਾਂ ਦੀ ਰੋਕਥਾਮ ਅਤੇ ਬਰਸਾਤੀ ਨਦੀ-ਨਾਲਿਆਂ ਦੀ ਸਫਾਈ ਦੇ ਕੰਮਾਂ ਦਾ ਜਾਇਜਾ ਜ਼ਿਲਾ ਪ੍ਰਸ਼ਾਸ਼ਨ ਨੇ ਲਿਆ। ਡਰੇਨਾਂ ਦੀ ਸਫਾਈ ਸਬੰਧੀ ਟਾਂਗਰੀ ਜਲ ਨਿਕਾਸੀ ਉਪ ਮੰਡਲ ਦੇ ਅਧਿਕਾਰੀ ਸ੍ਰੀ ਨਿਰਮਲ ਸਿੰਘ ਨੇ ਦੱਸਿਆ ਕਿ ਐਸ.ਡੀ.ਐਮ. ਸ੍ਰੀ ਜੀ.ਐਸ. ਥਿੰਦ ਨੇ ਸਭ ਤੋਂ ਪਹਿਲਾਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਤਫੱਜਲਪੁਰਾ ਡਰੇਨ ਦੀ ਹੋ ਰਹੀ ਸਾਫ ਸਫਾਈ ਦਾ ਨਰੀਖਣ ਕੀਤਾ ਅਤੇ ਫਿਰ ਛੋਟੀ ਨਦੀ ਦੇ ਨਾਲ-ਨਾਲ ਰਾਜਪੁਰਾ ਰੋਡ ਤੱਕ ਚੱਲ ਰਹੇ ਕਾਰਜ ਦਾ ਜਾਇਜਾ ਲਿਆ ਹੈ। ਗੁਰਬਖਸ਼ ਕਲੋਨੀ ਦੇ ਨਜ਼ਦੀਕ ਛੋਟੀ ਨਦੀ ਵਿਚੋਂ ਗੰਦਗੀ ਨੂੰ ਬਾਹਰ ਕੱਢਿਆ ਗਿਆ ਹੈ।
ਐਸ.ਡੀ.ਓ. ਸ. ਨਿਰਮਲ ਸਿੰਘ ਨੇ ਦੱਸਿਆ ਕਿ ਰਾਜਪੁਰਾ ਰੋਡ ’ਤੇ ਫਲੱਡ ਕੰਟਰੋਲ ਰੂਮ ਕੋਲੋਂ ਵੱਡੀ ਨਦੀ ਨੂੰ ਵੀ ਸਾਫ ਕੀਤਾ ਗਿਆ ਹੈ। ਨਦੀ ਦੇ ਦੋਵੇ ਕਿਨਾਰਿਆਂ ’ਤੇ ਜੰਗਲ ਬੂਟੀ ਅਤੇ ਘਾਹ ਫੂਸ ਆਦਿ ਹਟਾਏ ਜਾ ਰਹੇ ਹਨ। ਨਦੀਆਂ ਦੀ ਸਾਫ ਸਫਾਈ ਦਾ ਇਹ ਕਾਰਜ ਪਿੰਡ ਡਰੌਲੀ ਤੱਕ ਜਾਰੀ ਰਹੇਗਾ। ਉਹਨਾਂ ਦੱਸਿਆ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਇਹ ਕਾਰਜ ਪੂਰਾ ਕਰ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: