ਐਸ ਡੀ ਐਮ ਦਫਤਰ ਤਪਾ ਵਿਖੇ ਮੁਲਾਜ਼ਮ ਵਰਗ ਨੇ ਆਪਣੀ ਹੱਕੀ ਮੰਗਾਂ ਲਈ ਸਰਕਾਰ ਵਿਰੁਧ ਕੀਤੀ ਨਾਅਰੇਬਾਜ਼ੀ

ss1

ਐਸ ਡੀ ਐਮ ਦਫਤਰ ਤਪਾ ਵਿਖੇ ਮੁਲਾਜ਼ਮ ਵਰਗ ਨੇ ਆਪਣੀ ਹੱਕੀ ਮੰਗਾਂ ਲਈ ਸਰਕਾਰ ਵਿਰੁਧ ਕੀਤੀ ਨਾਅਰੇਬਾਜ਼ੀ

18-2
ਤਪਾ ਮੰਡੀ, 17 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਆਪਣੇ ਹੀ ਮੁਲਾਜਮਾਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਵਾਅਦਾ ਖਿਲਾਫੀ ਪੰਜਾਬ ਸਰਕਾਰ ਖਿਲਾਫ ਗੁੱਸੇ ‘ਚ ਭਰੇ ਪੀਤੇ ਮੁਲਾਜਮ ਵਰਗ ਵੱਲੋਂ ਅੱਜ ਤਪਾ ਮੰਡੀ ਦੀ ਸਬ ਡਬੀਜਨ ਦੇ ਵਿਹੜੇ ‘ਚ ਬਾਦਲ ਪ੍ਰੀਵਾਰ ਅਤੇ ਨੰਨੀ ਛਾਂ ਤੇ ਮਜੀਠੀਆ ਖਿਲਾਫ ਕੀਤੀ ਜਬਰਦਸਤੀ ਨਾਅਰੇਬਾਜ਼ੀ ਕਾਰਨ ਮਹੌਲ ਬਣੀ ਜਜਬਾਤੀ ਹੋ ਗਿਆ। ਪਿਛਲੇ ਕਾਫੀ ਸਮੇਂ ਤੋਂ ਸਮੂਹ ਮੁਲਾਜਮ ਵਰਗ ਵੱਲੋਂ ਆਪਣੀ ਹੱਕੀ ਮੰਗਾਂ ਨਵੀਂ ਪੈਨਸਨ ਸਕੀਮ ਬੰਦ ਕਰਕੇ ਪੁਰਾਣੀ ਪੈਨਸਨ ਸਕੀਮ ਲਾਗੂ ਕਰਨ, ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਠੇਕੇ ਤੇ ਆਉਟ ਸੋਂਰਸਿੰਗ ਭਰਤੀ ਬੰਦ ਕਰਕੇ ਰੈਗੂਲਰ ਭਰਤੀ ਕਰਨ ਸਬੰਧੀ, ਵੱਖ-ਵੱਖ ਵਿਭਾਗਾਂ ਦੀਆਂ ਖਾਲੀ ਪੋਸਟਾਂ ਭਰਨ ਲਈ ਅਤੇ ਸੈਂਟਰ ਵੱਲੋਂ ਬਰਨਾਲਾ ਨੂੰ ਜ਼ਿਲਾ ਬਣਾਏ ਜਾਣ ਉਪਰੰਤ ਪਿਛਲੇ 8-10 ਸਾਲਾਂ ਤੋਂ ਡੈਪੂਟੇਸ਼ਨ ਤੇ ਕੰਮ ਕਰ ਰਹੇ ਮੁਲਾਜਮਾਂ ਦੀਆਂ ਰੈਗੂਲਰ ਪੋਸਟਾਂ ਭਰਨ ਵਰਗੀਆਂ ਅਹਿਮ ਮੰਗਾਂ ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਲਾਰੇਬਾਜ਼ੀ ਤੋਂ ਦੁਖੀ ਮੁਲਾਜਮ ਵਰਗ ਨੇ ਖੁੱਲਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ। ਮੁਲਾਜਮ ਵਰਗ ਅੰਦਰ ਬਾਦਲ ਸਰਕਾਰ ਦੀ ਟਾਲਮਟੋਲ ਦੀ ਨੀਤੀ ਕਾਰਨ ਪਾਏ ਜਾ ਰਹੇ ਭਾਰੀ ਰੋਸ ਦੇ ਚਲਦਿਆਂ ਸਰਕਾਰ ਨੂੰ ਇਸਦਾ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ।

ਮੁਲਾਜਮ ਕਿਸੇ ਵੀ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਹੋਣ ਕਾਰਨ ਸਰਕਾਰ ਦੇ ਬਹੁਤ ਸਾਰੇ ਮਹੱਤਵ ਪੂਰਨ ਤੇ ਕੰਮਾਂ ਦੀ ਚਾਬੀ ਇਨਾਂ ਦੇ ਹੱਥ ਹੁੰਦੀ ਹੈ। ਜੇਕਰ ਪੰਜਾਬ ਸਰਕਾਰ ਅਜੇ ਵੀ ਗੂੜੀ ਨੀਂਦ ਦਾ ਤਿਆਗ ਕਰਕੇ ਇਸ ਵਰਗ ਦੀਆਂ ਜਾਇਜ਼ ਤੇ ਹੱਕੀ ਮੰਗਾਂ ਵੱਲ ਧਿਆਨ ਦੇਕੇ ਉਨਾਂ ਦਾ ਤੁਰੰਤ ਹੱਲ ਨਾ ਕਰ ਸਕੀ ਤਾਂ 2017 ਦੀਆਂ ਸਾਹਮਣੇ ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਗਠਜੋੜ ਨੂੰ ਇਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਦਿਆਂ ਸਰਮਨਾਕ ਹਾਰ ਦੀ ਮੂੰਹ ਵੀ ਵੇਖਣਾ ਪੈ ਸਕਦਾ ਹੈ। ਲੋਕ ਚਰਚਾ ਮੁਤਾਬਿਕ ਅਕਾਲੀ-ਭਾਜਪਾ ਸਰਕਾਰ ਨੂੰ ਹੋਰ ਵਰਗ ਵਾਂਗ ਇਸ ਮੁਲਾਜ਼ਮ ਵਰਗ ਦੇ ਸਮੂਹਿਕ ਵਿਰੋਧ ਕਾਰਨ 2017 ਚੋਣਾਂ ‘ਚ ਘਰ ਬੈਠਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ, ਕਿਉਂਕਿ ਸਰਕਾਰ ਦੇ ਚੰਗੇ ਤੇ ਲੋਕ ਪੱਖੀ ਕੰਮਾਂ ਦੀ ਪ੍ਰਗਤੀ ਰਿਪੋਰਟ ਅਕਸਰ ਹੀ ਮੁਲਾਜ਼ਮ ਵਰਗ ਦੇ ਉਪਰ ਨਿਰਭਰ ਹੁੰਦੀ ਹੈ।
ਇਸ ਮੌਕੇ ਸੁਪਰਡੈਂਟ ਬਲਵੀਰ ਸਿੰਘ, ਸੁਪਰਡੈਟ ਗੁਰਦੀਪ ਸਿੰਘ, ਕਿ੍ਰਪਾਲ ਸਿੰਘ, ਹਰਮਿੰਦਰ ਸਿੰਘ ਬਾਲੀਆ ਹੈਡ ਕਲਰਕ, ਕਮਲਜੀਤ ਕੌਰ ਹੈਡ ਕਲਰਕ, ਭਗਵਾਨ ਦਾਸ ਰੀਡਰ, ਮਨਪ੍ਰੀਤ ਸਿੰਘ ਰੀਡਰ, ਜਗਸੀਰ ਸਿੰਘ ਰਜਿਸਟਰੀ ਕਲਰਕ, ਅਵਤਾਰ ਸਿੰਘ ਬਾਹੀਆ, ਵਨੀਤਾ ਗਰਗ, ਸੁਵਿਧਾ ਇੰਚਾਰਜ, ਸਿਮਰਨਜੀਤ ਕੌਰ, ਜਸਵਿੰਦਰ ਕੌਰ, ਖੁਸ਼ਦਿਲ ਸ਼ਰਮਾ, ਕੁਲਵੀਰ ਸਿੰਘ, ਮਨਜੀਤ ਕੌਰ ਕਲਰਕ, ਸਿਵ ਕੁਮਾਰ, ਰਿੰਕੂ, ਮੁਨੀਸ਼ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *