ਐਸ ਡੀ ਐਮ ਜਗਜੀਤ ਸਿੰਘ ਚੰਡੀਗੜ੍ਹ ਪ੍ਰਸ਼ਾਸਨ ’ਚ ਡੇਪੂਟੇਸ਼ਨ ’ਤੇ ਗਏ

ਐਸ ਡੀ ਐਮ ਜਗਜੀਤ ਸਿੰਘ ਚੰਡੀਗੜ੍ਹ ਪ੍ਰਸ਼ਾਸਨ ’ਚ ਡੇਪੂਟੇਸ਼ਨ ’ਤੇ ਗਏ

ਬਲਾਚੌਰ, 05 ਜਨਵਰੀ: ਸਾਲ 2011 ਬੈਚ ਦੇ ਪੀ ਸੀ ਐਸ ਅਧਿਕਾਰੀ ਜਗਜੀਤ ਸਿੰਘ ਬਲਾਚੌਰ ਸਬ ਡਵੀਜ਼ਨ ’ਚ ਬਤੌਰ ਉੱਪ ਮੰਡਲ ਮੈਜਿਸਟ੍ਰੇਟ ਸੇਵਾਵਾਂ ਦੇਣ ਬਾਅਦ ਯੂ ਟੀ ਪ੍ਰਸ਼ਾਸਨ ਚੰਡੀਗੜ੍ਹ ’ਚ ਡੈਪੂਟੇਸ਼ਨ ਲਈ ਚੁਣੇ ਗਏ ਹਨ। ਉਨ੍ਹਾਂ ਵੱਲੋਂ ਬਲਾਚੌਰ ਵਿਖੇ ਕਰੀਬ ਸਵਾ ਚਾਰ ਸਾਲ ਨਿਭਾਈਆਂ ਗਈਆਂ ਸੇਵਾਵਾਂ ਲਈ ਉਨ੍ਹਾਂ ਨੂੰ ਚੰਗੇ ਪ੍ਰਸ਼ਾਸਕ ਵਜੋਂ ਯਾਦ ਕੀਤਾ ਜਾਂਦਾ ਰਹੇਗਾ।
ਐਸ ਡੀ ਐਮ ਜਗਜੀਤ ਸਿੰਘ ਨੂੰ ਬਲਾਚੌਰ ਤੋਂ ਅਹੁਦਾ ਛੱਡਣ ਮੌਕੇ ਐਸ ਡੀ ਐਮ ਤੇ ਤਹਿਸੀਲ ਦਫ਼ਤਰ ਦੇ ਸਟਾਫ਼ ਵੱਲੋਂ ਸਾਦਾ ਸਮਾਗਮ ਕਰਕੇ ਵਿਦਾਇਗੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਸਬ ਡਵੀਜ਼ਨਲ ਮੈਜਿਸਟ੍ਰੇਟ ਦੇ ਤੌਰ ’ਤੇ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਬਤੌਰ ਲੈਂਡ ਐਕੂਜੀਸ਼ਨ ਅਫ਼ਸਰ ਫ਼ਗਵਾੜਾ-ਨਵਾਂਸ਼ਹਿਰ-ਬਲਾਚੌਰ-ਰੂਪਨਗਰ ਸੜ੍ਹਕੀ ਪ੍ਰਾਜੈਕਟ ਨੂੰ ਅਮਲੀ ਰੂਪ ਦੇਣ ਲਈ ਕੀਤੀ ਗਈ ਪਹਿਲ ਕਦਮੀ ਨੂੰ ਵੀ ਸਰਾਹਿਆ ਗਿਆ।
ਬਤੌਰ ਐਸ ਡੀ ਐਮ ਬਲਾਚੌਰ ਜਗਜੀਤ ਸਿੰਘ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ 25 ਜਨਵਰੀ 2017 ਨੂੰ ਪਟਿਆਲਾ ਵਿਖੇ ਕਰਵਾਏ ਗਏ ਰਾਜ ਪੱਧਰੀ ‘ਨੈਸ਼ਨਲ ਵੋਟਰ ਦਿਵਸ’ ਮੌਕੇ ਪੰਜਾਬ ਰਾਜ ’ਚੋਂ ਸਰਵੋਤਮ ਈ ਆਰ ਓ (ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰ) ਬਣਨ ਦਾ ਮਾਣ ਵੀ ਹਾਸਲ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਉਹ ਸਾਲ 2015-16, 2016-17 ਦੌਰਾਨ ਚੋਣ ਕਮਿਸ਼ਨ ਵੱਲੋਂ ਸਟੇਟ ਮਾਸਟਰ ਟ੍ਰੇਨਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਬਲਾਚੌਰ ਤਾਇਨਾਤੀ ਦੌਰਾਨ ਕਾਠਗੜ੍ਹ ਵਿਖੇ ਪੀ ਐਚ ਸੀ (ਹਸਪਤਾਲ) ਦੀ ਨਵੀਂ ਇਮਾਰਤ ਦੀ ਉਸਾਰੀ, ਬਲਾਚੌਰ ਵਿਖੇ ਲੱਕੜ ਮੰਡੀ ਦੇ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨਾ ਅਤੇ ਬਲਾਚੌਰ ’ਚ ਸੀਵਰੇਜ ਪ੍ਰਾਜੈਕਟ ਸ਼ੁਰੂ ਕਰਵਾਉਣਾ ਉਨ੍ਹਾਂ ਦੀਆਂ ਪ੍ਰਸ਼ਸਾਨਿਕ ਜ਼ਿੰਮੇਂਵਾਰੀਆਂ ਹਿੱਸੇ ਆਇਆ। ਇਸ ਤੋਂ ਇਲਾਵਾ ਸ਼ਾਹਕੋਟ ਦੀ ਪਿਛਲੇ ਸਾਲ ਹੋਈ ਜ਼ਿਮਨੀ ਚੋਣ ’ਚ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਬਤੌਰ ਰਿਟਰਨਿੰਗ ਅਫ਼ਸਰ ਲਾਉਣਾ ਵੀ ਉਨ੍ਹਾਂ ਦੀ ਪ੍ਰਸ਼ਸਾਨਿਕ ਸੁੱਘੜਤਾ ਦਾ ਪ੍ਰਤੀਕ ਬਣ ਕੇ ਉੱਭਰਿਆ। ਇਸ ਤੋਂ ਇਲਾਵਾ ਉਹ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਵਾਧੂ ਜ਼ਿੰਮੇਂਵਾਰੀ ਵੀ ਨਿਭਾਅ ਚੁੱਕੇ ਹਨ। ਬਲਾਚੌਰ ਦੀਆਂ ਪ੍ਰਮੁੱਖ ਸਨਅਤੀ ਇਕਾਈਆਂ ’ਚ ਉੁੱਠੇ ਵੱਖ-ਵੱਖ ਵਿਵਾਦਾਂ ਨੂੰ ਨਿਪਟਾਉਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।
ਐਸ ਡੀ ਐਮ ਦਾ ਚਾਰਜ ਛੱਡਣ ਮੌਕੇ ਉਨ੍ਹਾਂ ਆਖਿਆ ਕਿ ਬਲਾਚੌਰ ਦੇ ਲੋਕਾਂ ਵੱਲੋਂ ਅਤੇ ਸਰਕਾਰੀ ਵਿਭਾਗਾਂ ਦੇ ਸਟਾਫ਼ ਵੱਲੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਮਿਲੇ ਸਹਿਯੋਗ ਲਈ ਉਹ ਹਮੇਸ਼ਾਂ ਧੰਨਵਾਦੀ ਰਹਿਣਗੇ, ਜਿਨ੍ਹਾਂ ਕਰਕੇ ਉਹ ਇਸ ਥਾਂ ਲੰਬਾ ਸਮਾਂ ਬਤੌਰ ਐਸ ਡੀ ਐਮ ਸੇਵਾ ਨਿਭਾਅ ਸਕੇ ਹਨ।

Share Button

Leave a Reply

Your email address will not be published. Required fields are marked *

%d bloggers like this: