ਐਸ ਟੀ ਐਫ ਯੂਨਿਟ ਮੁਹਾਲੀ ਵਲੋਂ 160 ਗ੍ਰਾਮ ਹੈਰੋਈਨ ਸਮੇਤ 2 ਵਿਅਕਤੀ ਕਾਬੂ

ss1

ਐਸ ਟੀ ਐਫ ਯੂਨਿਟ ਮੁਹਾਲੀ ਵਲੋਂ 160 ਗ੍ਰਾਮ ਹੈਰੋਈਨ ਸਮੇਤ 2 ਵਿਅਕਤੀ ਕਾਬੂ
ਇਕ ਟਰੱਕ ਵਿਚੋਂ 40 ਕਿਲੋ ਭੁੱਕੀ ਬਰਾਮਦ

ਐਸ ਏ ਐਸ ਨਗਰ, 4 ਮਈ: ਸਪੈਸ਼ਲ ਟਾਸਕ ਫੋਰਸ ਵਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਮੁਹਿੰਮ ਦੌਰਾਨ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ| ਇਕ ਹੋਰ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 40 ਕਿਲੋ ਭੁੱਕੀ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸ ਟੀ ਐਫ ਫੇਜ਼ 4 ਦੀ ਟੀਮ ਨੇ ਖੁਫੀਆ ਇਤਲਾਹ ਮਿਲਣ ਤੋਂ ਬਾਅਦ ਏਅਰਪੋਰਟ ਚੌਂਕ ਉਪਰ ਨਾਕਾਬੰਦੀ ਕਰਕੇ ਜੀਰਕਪੁਰ ਤੇ ਡੇਰਾਬਸੀ ਤੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਚੈਂਕਿੰਗ ਦੌਰਾਨ ਇਕ ਸਵਿੱਫਟ ਕਾਰ ਵਿੱਚ ਸਵਾਰ ਚੀਰਾਗ ਸੂਦ ਕਲੋਂ 60 ਗ੍ਰਾਮ ਅਤੇ ਨਿਸ਼ੀ ਕਾਂਤ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ| ਇਹ ਦੋਵੇਂ ਵਿਅਕਤੀ 4-5 ਮਹੀਨੇ ਤੋਂ ਹੈਰੋਇਨ ਪੀਣ ਦੇ ਆਦੀ ਹਨ| ਇਹ ਹੈਰੋਇਨ ਦਿੱਲੀ ਦੇ ਇਕ ਨਾਈਜੀਰੀਅਨ ਵਿਅਕਤੀ ਤੋਂ ਲੈ ਕੇ ਆਏ ਸਨ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਐਸ ਟੀ ਐਫ ਵਲੋਂ ਪੁਰਾਣਾ ਅਮਰਟੈਕਸ ਚੌਂਕ ਤੋਂ ਇਕ ਟਰੱਕ ਨੂੰ ਕਾਬੂ ਕਰਕੇ ਉਸ ਵਿਚੋਂ 40 ਕਿਲੋ ਭੁੱਕੀ ਬਰਾਮਦ ਕੀਤੀ ਹੈ| ਟਰੱਕ ਚਾਲਕ ਬਲਦੇਵ ਸਿੰਘ ਵਸਨੀਕ ਰਾਜਪੁਰਾ ਨੇ ਪੁਲੀਸ ਨੂੰ ਦੱਸਿਆ ਕਿ ਉਸਨੇ ਕਿਸ਼ਤਾਂ ਉਪਰ ਟਰੱਕ ਲਿਆ ਸੀ ਪਰ ਕਿਸ਼ਤਾਂ ਨਾ ਭਰੇ ਜਾਣ ਕਾਰਨ ਉਸਨੇ ਭੁੱਕੀ ਦਾ ਧੰਦਾ ਵੀ ਕਰ ਲਿਆ| ਇਹ ਭੁੱਕੀ ਉਹ ਰਾਜਸਥਾਨ ਦੇ ਮੰੰਗਲਵਾੜਾ ਇਲਾਕੇ ਤੋਂ ਲੈ ਕੇ ਆਇਆ ਸੀ ਕਿ ਐਸ ਟੀ ਐਫ ਦੇ ਹੱਥ ਆ ਗਿਆ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Share Button

Leave a Reply

Your email address will not be published. Required fields are marked *