ਐਸ. ਜੀ. ਪੀ . ਸੀ ਦੇ ਜਰਨਲ ਸਕੱਤਰ ਅਮਰਜੀਤ ਸਿੰਘ ਚਾਵਲਾ ਜੀ ਦਾ ਲੁਧਿਆਣਾ ਪਹੁੰਚਣ ਤੇ ਜੋਰਦਾਰ ਸਵਾਗਤ

ss1

ਐਸ. ਜੀ. ਪੀ . ਸੀ ਦੇ ਜਰਨਲ ਸਕੱਤਰ ਅਮਰਜੀਤ ਸਿੰਘ ਚਾਵਲਾ ਜੀ ਦਾ ਲੁਧਿਆਣਾ ਪਹੁੰਚਣ ਤੇ ਜੋਰਦਾਰ ਸਵਾਗਤ

ਲੁਧਿਆਣਾ (ਪ੍ਰੀਤੀ ਸ਼ਰਮਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਵਸੰਮਤੀ ਨਾਲ ਚੁਣੇ ਗਏ ਜਰਨਲ ਸੱਕਤਰ ਭਾਈ ਅਮਰਜੀਤ ਸਿੰਘ ਚਾਵਲਾ ਦਾ ਲੁਧਿਆਣਾ ਪਹੁੰਚਣ ਤੇ ਨੌਜਵਾਨ ਸੇਵਾ ਸੁਸਾਇਟੀ ਜਵਾਹਰ ਨਗਰ ਦੇ ਪ੍ਰਧਾਨ ਮਨਵਿੰਦਰ ਸਿੰਘ ਲੱਕੀ ਦੀ ਅਗਵਾਈ ਵਿਚ ਨੌਜਵਾਨਾ ਵੱਲੋ ਜੋਰਦਾਰ ਸਵਾਗਤ ਕੀਤਾ ਗਿਆ ਪ੍ਰਧਾਨ ਲੱਕੀ ਨੇ ਕਿਹਾ ਕਿ ਭਾਈ ਚਾਵਲਾ ਜੀ ਦੀ ਨਿਯੁਕਤੀ ਨਾਲ ਸਿੱਖ ਧਰਮ ਦੇ ਪ੍ਰਚਾਰ ਦੀ ਲਹਿਰ ਤੇਜ ਹੋਏਗੀ ਅਤੇ ਵੱਡੀ ਸੰਖਿਆ ਵਿਚ ਨੌਜਵਾਨ ਸਿੱਖ ਧਰਮ ਨਾਲ ਜੁੜਨਗੇ ਉਨਾ ਲੁਧਿਆਣਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਜੱਥੇਦਾਰ ਪ੍ਰਿਤਪਾਲ ਸਿੰਘ ਪਾਲੀ ਦਾ ਐਸ.ਜੀ.ਪੀ.ਸੀ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਬਨਣ ਤੇ ਸਵਾਗਤ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਜਿਲਾ ਲੁਧਿਆਣਾ ਨੂੰ ਪਹਿਲੀ ਵਾਰ ਇਨਾ ਵੱਡਾ ਮਾਨ ਦਿੱਤਾ ਗਿਆ ਹੈ। ਐਸ.ਜੀ.ਪੀ.ਸੀ ਦੇ ਜਨਰਲ ਸੱਕਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਜਿਹੜੀ ਸੇਵਾ ਤੇ ਜਿੰਮੇਦਾਰੀ ਸੰਗਤਾ ਵੱਲੋ ਦਿਤੀ ਗਈ ਹੈ ਉਸ ਨੂੰ ਤੱਨਦਹੀ ਦੇ ਨਾਲ ਨਿਭਾਨ ਦਾ ਹਰ ਸੰਭਵ ਯਤਨ ਕਰਨਗੇ। ਸੁਸਾਇਟੀ ਦੇ ਪ੍ਰਧਾਨ ਮਨਵਿੰਦਰ ਸਿੰਘ ਲੱਕੀ ਵੱਲੋ ਭਾਈ ਅਮਰਜੀਤ ਸਿੰਘ ਚਾਵਲਾ ਦਾ ਸਿਰੋਪਾੳ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਤੇਜਿੰਦਰ ਸਿੰਘ ਸ਼ੰਟੀ, ਲਵਲੀ ਬਾਵਾ, ਰਜਿੰਦਰ ਭਾਂਟੀਆ, ਡਾ. ਸਰਵਨ ਸਿੰਘ ਰਾਜਗੜ, ਅਮਨਦੀਪ ਸਿੰਘ ਮੱਕੜ, ਜਸਪਾਲ ਸਿੰਘ ਸੋਨੂੰ, ਮਨਿੰਦਰ ਸਿੰਘ ਬੱਬੂ, ਇੰਦਰਪੀ੍ਰਤ ਭਾਰਦਵਾਜ, ਗੁਰਜੀਤ ਸਿੰਘ ਕਾਲਾ, ਮਨੋਜ ਮੱਕੜ, ਰਵੀ ਗੁੰਬਰ, ਮਾਸਟਰ ਗੁਰਦੇਵ ਭਗਤ ਆਦਿ ਮੋਜੂਦ ਸਨ।

Share Button

Leave a Reply

Your email address will not be published. Required fields are marked *